ਐੱਮ ਫ਼ਾਰੂਕੀ
ਮੁਕੀਮੁਦੀਨ ਫ਼ਾਰੂਕੀ (1920-1997) ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਵਿਦਿਆਰਥੀ ਅੰਦੋਲਨ ਦਾ ਪ੍ਰਮੁੱਖ ਆਗੂ ਸੀ। ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾ ਵਜੋਂ ਉਸਨੇ 1944-1971 ਦੀ ਪਾਰਟੀ ਦੀ ਦਿੱਲੀ ਇਕਾਈ ਦੀ ਅਗਵਾਈ ਕੀਤੀ, ਅਤੇ 1971 ਤੋਂ ਬਾਅਦ ਉਹ ਪਾਰਟੀ ਦਾ ਰਾਸ਼ਟਰੀ ਪੱਧਰ ਦਾ ਨੇਤਾ ਰਿਹਾ।
ਵਿਦਿਆਰਥੀ ਅੰਦੋਲਨ
[ਸੋਧੋ]ਐਮ. ਫਾਰੂਕੀ ਦਾ ਜਨਮ 15 ਮਾਰਚ, 1920 ਨੂੰ ਅੰਬੇਹਟਾ, ਸਹਾਰਨਪੁਰ ਜ਼ਿਲੇ ਦੇ ਇੱਕ ਸਧਾਰਨ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ। [1] [2] [3] ਉਹ ਪੀਰਾਂ ਦੀ ਇੱਕ ਵੰਸ਼ ਵਿੱਚੋਂ ਸੀ ਜੋ ਮੁਗਲ ਬਾਦਸ਼ਾਹਾਂ ਦੇ ਉਸਤਾਦ ਰਹੇ ਸਨ। [4] ਉਸ ਦੇ ਪੂਰਵਜ ਹਸਨ ਅਸਕਰੀ ਨੂੰ 1857 ਵਿੱਚ ਬ੍ਰਿਟਿਸ਼ ਅਧਿਕਾਰੀਆਂ ਨੇ ਬਹਾਦਰ ਸ਼ਾਹ ਜ਼ਫ਼ਰ ਦੇ ਸਲਾਹਕਾਰ ਵਜੋਂ ਕੰਮ ਕਰਨ ਕਰਕੇ ਫਾਂਸੀ ਦੇ ਦਿੱਤੀ ਸੀ। [5]
ਉਹ 1930 ਵਿੱਚ ਦਿੱਲੀ ਚਲਾ ਗਿਆ ਅਤੇ ਉੱਥੇ ਇੱਕ ਸਕੂਲ ਵਿੱਚ ਪੜ੍ਹਨ ਲੱਗ । [1] ਉਸਦੇ ਵੱਡੇ ਭਰਾ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਲਿਆ, ਅਤੇ ਦੋ ਵਾਰ ਜੇਲ੍ਹ ਗਿਆ। [6] 1936 ਵਿੱਚ ਸੇਂਟ ਸਟੀਫ਼ਨ ਕਾਲਜ ਵਿੱਚ ਪੜ੍ਹਦੇ ਸਮੇਂ ਐਮ. ਫਾਰੂਕੀ ਵੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋ ਗਿਆ। [1] [2] ਐੱਮ. ਫਾਰੂਕੀ ਨੇ ਜਵਾਹਰ ਲਾਲ ਨਹਿਰੂ ਅਤੇ ਐਮ.ਏ. ਜਿਨਾਹ ਦੇ ਨਾਲ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐੱਸ.ਐੱਫ.) ਦੀ ਪਹਿਲੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ। [2] ਆਪਣੇ ਵਿਦਿਆਰਥੀ ਦਿਨਾਂ ਦੌਰਾਨ ਉਹ ਬਹਾਲ ਸਿੰਘ ਦੇ ਸੰਪਰਕ ਵਿੱਚ ਆਇਆ, ਜਿਸ ਦੇ ਪ੍ਰਭਾਵ ਹੇਠ ਐਮ. ਫਾਰੂਕੀ ਮਾਰਕਸਵਾਦੀ ਬਣ ਗਿਆ। [4] ਉਹ 1940 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਇਆ। [4] 1940 ਵਿੱਚ ਉਸਨੇ ਨਹਿਰੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸੇਂਟ ਸਟੀਫਨ ਕਾਲਜ ਵਿੱਚ ਹੜਤਾਲ ਕਰਵਾਈ ਸੀ। [1] ਹੜਤਾਲ ਦੇ ਬਾਅਦ ਉਸਨੂੰ ਦਿੱਲੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਮੌਰੀਸ ਗਵਾਇਰ ਨੇ ਕਾਲਜ ਵਿੱਚੋਂ ਕੱਢ ਦਿੱਤਾ ਸੀ। [1] [4] ਉਸ ਨੂੰ ਬਾਅਦ ਵਿੱਚ ਸੁਤੰਤਰਤਾ ਅੰਦੋਲਨ ਵਿੱਚ ਉਸਦੀ ਭੂਮਿਕਾ ਲਈ ਤਾਮਰਾ ਪੱਤਰ ਦਿੱਤਾ ਗਿਆ। [1] 1989 ਵਿੱਚ ਸ਼ੰਕਰ ਦਿਆਲ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਵਿਸ਼ੇਸ਼ ਕਨਵੋਕੇਸ਼ਨ ਵਿੱਚ ਉਸਦੀ ਦਿੱਲੀ ਯੂਨੀਵਰਸਿਟੀ ਦੀ ਮਾਸਟਰ ਡਿਗਰੀ ਉਸਨੂੰ ਬਹਾਲ ਕਰ ਦਿੱਤੀ ਗਈ ਸੀ। [2] [3]
ਐੱਮ. ਫਾਰੂਕੀ 1941 ਵਿੱਚ AISF ਦਾ ਜਨਰਲ ਸਕੱਤਰ ਚੁਣਿਆ ਗਿਆ।[1] 1941 ਵਿੱਚ ਕਲਕੱਤੇ ਵਿੱਚ ਦਿੱਤੇ ਭਾਸ਼ਣ ਦੇ ਬਹਾਨੇ ਉਸਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ। [7] ਭਾਰਤ ਛੱਡੋ ਅੰਦੋਲਨ ਦੌਰਾਨ ਉਸਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀ: 1946 ਵਿੱਚ ਉਸਨੂੰ ਵਿਕਟਰੀ ਪਰੇਡ (ਦੂਜੇ ਵਿਸ਼ਵ ਯੁੱਧ ਵਿੱਚ ਸਹਿਯੋਗੀ ਦੇਸ਼ਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਆਯੋਜਿਤ) ਦੇ ਬਾਈਕਾਟ ਦਾ ਸੱਦਾ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਸੀ।
ਕਮਿਊਨਿਸਟ ਪਾਰਟੀ ਆਗੂ ਵਜੋਂ
[ਸੋਧੋ]1944 ਵਿਚ ਹੋਈ ਪਹਿਲੀ ਸੀ.ਪੀ.ਆਈ. ਦਿੱਲੀ ਪਾਰਟੀ ਕਾਨਫਰੰਸ ਨੇ ਐਮ. ਫਾਰੂਕੀ ਨੂੰ ਦਿੱਲੀ ਪਾਰਟੀ ਇਕਾਈ ਦਾ ਸਕੱਤਰ ਚੁਣਿਆ। [8] ਉਸਨੇ 1971 ਤੱਕ ਇਸ ਅਹੁਦੇ 'ਤੇ ਸੇਵਾ ਕੀਤੀ। ਫਿਰ ਉਸਨੇ ਸੀਪੀਆਈ ਪਾਰਟੀ ਕੇਂਦਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। [8] ਉਹ 1958 ਵਿੱਚ ਸੀਪੀਆਈ ਨੈਸ਼ਨਲ ਕੌਂਸਲ ਲਈ ਚੁਣਿਆ ਗਿਆ ਸੀ।[3] ਉਹ 1974 ਵਿੱਚ ਸੀਪੀਆਈ ਦੀ ਕੌਮੀ ਕਾਰਜਕਾਰਨੀ ਵਿੱਚ ਅਤੇ 1982 ਵਿੱਚ ਸੀਪੀਆਈ ਕੌਮੀ ਸਕੱਤਰੇਤ ਵਿੱਚ ਸ਼ਾਮਲ ਹੋਇਆ। [8]
ਉਹ 1966 ਵਿੱਚ ਦਿੱਲੀ ਦੀ ਅੰਤਰਿਮ ਮੈਟਰੋਪੋਲੀਟਨ ਕੌਂਸਲ ਦਾ ਮੈਂਬਰ ਬਣਿਆ। 1990 ਵਿੱਚ ਉਸਨੂੰ ਭਾਰਤ ਸਰਕਾਰ ਦੀ ਰਾਸ਼ਟਰੀ ਏਕਤਾ ਕੌਂਸਲ ਵਿੱਚ ਲਿਆ ਗਿਆ। [9]
ਪਰਿਵਾਰ ਅਤੇ ਦੋਸਤੀ
[ਸੋਧੋ]AISF ਵਿੱਚ ਇੱਕ ਸਾਥੀ ਕਾਰਕੁਨ ਰਹੀ ਵਿਮਲਾ ਕਪੂਰ (ਬਾਅਦ ਵਿੱਚ ਵਿਮਲਾ ਫਾਰੂਕੀ), ਨਾਲ ਵਿਆਹ ਕੀਤਾ, ਜੋ ਬਾਅਦ ਵਿੱਚ ਭਾਰਤੀ ਮਹਿਲਾ ਸੰਘ (NFIW) ਦੀ ਨੇਤਾ ਬਣੀ। [3] [10] ਜੋੜੇ ਦਾ ਇੱਕ ਪੁੱਤਰ ਸੀ। [3] ਐਮ. ਫਾਰੂਕੀ 1952 ਤੋਂ ਜਾਮਾ ਮਸਜਿਦ ਦੇ ਨੇੜੇ ਇੱਕ ਕਮਰੇ ਵਾਲੇ ਅਪਾਰਟਮੈਂਟ ਵਿੱਚ ਰਹਿੰਦਾ ਸੀ ਅਤੇ 1988 ਤੱਕ ਜਨਤਕ ਆਵਾਜਾਈ ਰਾਹੀਂ ਕੰਮ ਕਰਨ ਲਈ ਸਫ਼ਰ ਕਰਦਾ ਰਿਹਾ। ਉਹ ਆਪਣੀ ਨਿਮਰ ਜੀਵਨ-ਸ਼ੈਲੀ ਲਈ ਜਾਣਿਆ ਜਾਂਦਾ ਸੀ [4] ਉਹ ਹਮੇਸ਼ਾ ਸਧਾਰਨ ਕੱਪੜੇ (ਚਿੱਟੇ ਰੰਗ ਦਾ ਪਜਾਮਾ, ਕੁੜਤਾ) ਪਹਿਨਦਾ ਸੀ। [3] 1997 ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਐਚਡੀ ਦੇਵੇ ਗੌੜਾ ਨੇ ਉਸਨੂੰ ਆਪਣੀ ਪਸੰਦ ਦੇ ਕਿਸੇ ਭਾਰਤੀ ਰਾਜ ਦਾ ਰਾਜਪਾਲ ਬਣਨ ਦੀ ਪੇਸ਼ਕਸ਼ ਕੀਤੀ, ਪਰ ਐਮ. ਫਾਰੂਕੀ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। [4]
AISF ਦਾ ਰਾਸ਼ਟਰੀ ਨੇਤਾ ਹੋਣ ਵੇਲ਼ੇ ਉਸਦੀ ਪੰਜਾਬ ਯੂਨਿਟ ਦੇ ਆਗੂ ਇੰਦਰ ਕੁਮਾਰ ਗੁਜਰਾਲ ਨਾਲ ਦੋਸਤੀ ਹੋ ਗਈ ਸੀ, ਅਤੇ ਦੋਵਾਂ ਦੀ ਦੋਸਤੀ ਉਮਰ ਭਰ ਕਾਇਮ ਰਹੀ। [2] ਐੱਮ. ਫਾਰੂਕੀ ਦੇ ਅਨੇਕ ਸਿਆਸੀ ਨੇਤਾਵਾਂ ਨਾਲ਼ ਮਜ਼ਬੂਤ ਸਬੰਧ ਸੀ; ਜਿਵੇਂ ਕਿ ਵੀਪੀ ਸਿੰਘ, ਜੀ ਕੇ ਮੂਪਨਾਰ, ਫਾਰੂਕ ਅਬਦੁੱਲਾ, ਮਦਨ ਲਾਲ ਖੁਰਾਣਾ ਅਤੇ ਮੁਰਲੀ ਮਨੋਹਰ ਜੋਸ਼ੀ। [4] ਉਹ ਡਾਕਟਰੀ ਅਧਿਐਨ ਲਈ ਭਾਰਤ ਵਿੱਚ ਠਹਿਰ ਦੌਰਾਨ, ਭਵਿੱਖ ਦੇ ਅਫਗਾਨ ਰਾਸ਼ਟਰਪਤੀ ਮੁਹੰਮਦ ਨਜੀਬੁੱਲਾ ਦਾ ਰਾਜਨੀਤਿਕ ਉਸਤਾਦ ਸੀ। [4]
ਮੌਤ
[ਸੋਧੋ]3 ਸਤੰਬਰ, 1997 ਨੂੰ ਦਿੱਲੀ ਵਿੱਚ ਰਾਜੀਵ ਗਾਂਧੀ ਫਾਊਂਡੇਸ਼ਨ ਦੇ ਇੱਕ ਸੈਮੀਨਾਰ ਵਿੱਚ ਭਾਸ਼ਣ ਦਿੰਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ। [1] [2] ਤੇ ਇਸ ਤੋਂ ਬਾਅਦ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। [1]
ਹਵਾਲੇ
[ਸੋਧੋ]- ↑ 1.0 1.1 1.2 1.3 1.4 1.5 1.6 1.7 1.8 Rediff On The Net. CPI leader Farooqui dead
- ↑ 2.0 2.1 2.2 2.3 2.4 2.5 Business Standard. Farooqui Remained A Critic Of Congress Till The Last
- ↑ 3.0 3.1 3.2 3.3 3.4 3.5 The Independent. Obituary: Muqimuddin Farooqi
- ↑ 4.0 4.1 4.2 4.3 4.4 4.5 4.6 4.7 Business Standard. Last Of The Gandhians
- ↑ Freedom Fighters Remember. Publications Division, Ministry of Information and Broadcasting, Government of India. 1997. pp. 87–88. ISBN 9788123005751.
- ↑ Freedom Fighters Remember. Publications Division, Ministry of Information and Broadcasting, Government of India. 1997. pp. 87–88. ISBN 9788123005751.Freedom Fighters Remember. Publications Division, Ministry of Information and Broadcasting, Government of India. 1997. pp. 87–88. ISBN 9788123005751.
- ↑ Freedom Fighters Remember. Publications Division, Ministry of Information and Broadcasting, Government of India. 1997. pp. 87–88. ISBN 9788123005751.Freedom Fighters Remember. Publications Division, Ministry of Information and Broadcasting, Government of India. 1997. pp. 87–88. ISBN 9788123005751.
- ↑ 8.0 8.1 8.2 Mainstream Weekly. Birth and Growth of Communist Party in Delhi
- ↑ Freedom Fighters Remember. Publications Division, Ministry of Information and Broadcasting, Government of India. 1997. pp. 87–88. ISBN 9788123005751.Freedom Fighters Remember. Publications Division, Ministry of Information and Broadcasting, Government of India. 1997. pp. 87–88. ISBN 9788123005751.
- ↑ Ajīta Kaura, Arpana Caur. Directory of Indian Women Today, 1976. India International Publications, 1976. p. 587