ਓਲਗਾ ਤੋਕਾਰਚੁਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਲਗਾ ਤੋਕਾਰਚੁਕ
ਓਲਗਾ ਤੋਕਾਰਚੁਕ, 2018
ਜਨਮ (1962-01-29) 29 ਜਨਵਰੀ 1962 (ਉਮਰ 62)
ਰਾਸ਼ਟਰੀਅਤਾਪੋਲਿਸ਼
ਪੇਸ਼ਾਲੇਖਕ, ਕਵੀ, ਸਕਰੀਨਰਾਇਟਰ, ਮਨੋਵਿਗਿਆਨੀ
ਜ਼ਿਕਰਯੋਗ ਕੰਮਉਡਾਣਾਂ
ਪੁਰਸਕਾਰਨਾਈਕੀ ਅਵਾਰਡ (2008, 2015)
ਵਿਲੇਨਿਕਾ ਪੁਰਸਕਾਰ (2013)
Brückepreis (2015)
ਮੈਨ ਬੁਕਰ ਇੰਟਰਨੈਸ਼ਨਲ ਪੁਰਸਕਾਰ (2018)
ਸਾਹਿਤ ਲਈ ਨੋਬਲ ਇਨਾਮ (2018)

ਓਲਗਾ ਤੋਕਾਰਚੁਕ (Polish: Olga Nawoja Tokarczuk[1]; [tɔˈkart͡ʂuk]; ਜਨਮ 29 ਜਨਵਰੀ 1962) ਇੱਕ ਪੋਲਿਸ਼ ਲੇਖਕ, ਕਾਰਕੁਨ ਅਤੇ ਜਨਤਕ ਬੁੱਧੀਜੀਵੀ ਹੈ ਜਿਸ ਨੂੰ ਉਸਦੀ ਪੀੜ੍ਹੀ ਦੇ ਸਭ ਤੋਂ ਮਸ਼ਹੂਰ ਅਤੇ ਵਪਾਰਕ ਤੌਰ 'ਤੇ ਸਫਲ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2][3] 2018 ਵਿਚ, ਉਸਨੇ (ਜੈਨੀਫ਼ਰ ਕ੍ਰੌਫਟ ਦੁਆਰਾ ਅੰਗਰਜ਼ੀ ਵਿੱਚ ਅਨੁਵਾਦ) ਆਪਣੇ ਨਾਵਲ ਉਡਾਣਾਂ ਲਈ ਮੈਨ ਬੁਕਰ ਇੰਟਰਨੈਸ਼ਨਲ ਪੁਰਸਕਾਰ ਜਿੱਤਿਆ, ਅਤੇ ਇਹ ਪੁਰਸਕਾਰ ਜਿੱਤਣ ਵਾਲੀ ਉਹ ਪਹਿਲੀ ਪੋਲਿਸ਼ ਲੇਖਕ ਬਣੀ।[4] ਉਹ ਸਾਲ 2018 ਦੇ ਸਾਹਿਤ ਦੇ ਨੋਬਲ ਪੁਰਸਕਾਰ (2019 ਵਿੱਚ ਦਿੱਤਾ ਗਿਆ) ਦੀ ਵਿਜੇਤਾ ਹੈ।[5]

ਤੋਕਾਰਚੁਕ ਵਿਸ਼ੇਸ਼ ਤੌਰ ਤੇ ਆਪਣੀਆਂ ਲਿਖਤਾਂ ਦੇ ਮਿਥਿਹਾਸਕ ਸ਼ੈਲੀ ਲਈ ਪ੍ਰਸਿੱਧ ਹੈ। ਉਹ ਵਾਰਸਾ ਯੂਨੀਵਰਸਿਟੀ ਤੋਂ ਮਾਹਿਰ ਮਨੋਵਿਗਿਆਨੀ ਹੈ ਅਤੇ ਇੱਕ ਕਾਵਿ-ਸੰਗ੍ਰਹਿ, ਕਈ ਨਾਵਲ ਅਤੇ ਹੋਰ ਵਾਰਤਕ ਦੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ। ਉਡਾਣਾਂ ਨੂੰ 2008 ਵਿੱਚ ਪੋਲੈਂਡ ਦਾ ਸਿਖਰ ਦਾ ਸਾਹਿਤਕ ਇਨਾਮ, ਨਾਈਕੀ ਅਵਾਰਡ ਮਿਲਿਆ। ਉਸਨੇ ਆਪਣੀ ਕਿਤਾਬ ਮੁਢ-ਕਦੀਮ ਅਤੇ ਹੋਰ ਜ਼ਮਾਨੇ ਅਤੇ ਹੋਰ ਕੰਮਾਂ ਬਾਰੇ ਵਿਚਾਰ ਵਟਾਂਦਰੇ ਲਈ 2010 ਦੇ ਐਡਿਨਬਰਗ ਬੁੱਕ ਫੈਸਟੀਵਲ ਵਿੱਚ ਸ਼ਿਰਕਤ ਕੀਤੀ। ਉਸ ਦੇ ਨਾਵਲ Księgi jakubowe (ਯਾਕੂਬ ਦੀਆਂ ਕਿਤਾਬਾਂ ), ਤੋਕਾਰਚੁਕ ਨੂੰ 2015 ਵਿੱਚ ਫਿਰ ਨਾਈਕੀ ਪੁਰਸਕਾਰ ਮਿਲਿਆ। ਉਸੇ ਸਾਲ, ਤੋਕਾਰਚੁਕ ਨੂੰ ਜਰਮਨ-ਪੋਲਿਸ਼ ਅੰਤਰਰਾਸ਼ਟਰੀ ਬ੍ਰਿਜ ਪੁਰਸਕਾਰ ਮਿਲਿਆ, ਇਹ ਇਨਾਮ ਯੂਰਪ ਦੇ ਲੋਕਾਂ ਅਤੇ ਦੇਸ਼ਾਂ ਵਿੱਚ ਸ਼ਾਂਤੀ, ਜਮਹੂਰੀ ਵਿਕਾਸ ਅਤੇ ਆਪਸੀ ਸਮਝਦਾਰੀ ਦੇ ਪ੍ਰਸਾਰ ਵਿੱਚ ਵਿਸ਼ੇਸ਼ ਤੌਰ 'ਤੇ ਵਧਾਉਣ ਵਿੱਚ ਲੱਗੇ ਵਿਅਕਤੀਆਂ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ।[6][7][8]

ਪਿਛੋਕੜ[ਸੋਧੋ]

ਤੋਕਾਰਚੁਕ ਦਾ ਜਨਮ ਪੋਲੈਂਡ ਵਿੱਚ ਹੋਇਆ ਸੀ। ਆਪਣਾ ਸਾਹਿਤਕ ਜੀਵਨ ਸ਼ੁਰੂ ਕਰਨ ਤੋਂ ਪਹਿਲਾਂ, 1980 ਤੋਂ ਉਸਨੇ ਵਾਰਸਾ ਯੂਨੀਵਰਸਿਟੀ ਵਿੱਚ ਇੱਕ ਮਨੋਵਿਗਿਆਨਕ ਵਜੋਂ ਸਿਖਲਾਈ ਲਈ ਅਤੇ ਆਪਣੀ ਪੜ੍ਹਾਈ ਦੇ ਦੌਰਾਨ, ਉਸ ਨੇ ਵਿਵਹਾਰ ਦੀਆਂ ਸਮੱਸਿਆਵਾਂ ਨਾਲ ਜੂਝਦੇ ਅੱਲੜ੍ਹਾਂ ਲਈ ਇੱਕ ਪਨਾਹਗਾਹ ਵਿੱਚ ਸਵੈ-ਇੱਛਾ ਨਾਲ ਕੰਮ ਕੀਤ।[9] 1985 ਵਿੱਚ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ, ਉਹ ਪਹਿਲਾਂ ਵ੍ਰੋਕਲਾ ਅਤੇ ਬਾਅਦ ਵਿੱਚ ਵਬਰਬੈਸ਼ ਚਲੀ ਗਈ, ਜਿਥੇ ਉਸਨੇ ਇੱਕ ਥੈਰੇਪਿਸਟ ਵਜੋਂ ਅਭਿਆਸ ਕਰਨਾ ਸ਼ੁਰੂ ਕੀਤਾ। ਤੋਕਾਰਚੁਕ ਆਪਣੇ ਆਪ ਨੂੰ ਕਾਰਲ ਜੁੰਗ ਦੀ ਪੈਰੋਕਾਰ ਮੰਨਦੀ ਹੈ ਅਤੇ ਉਸ ਦੇ ਮਨੋਵਿਗਿਆਨ ਨੂੰ ਆਪਣੀ ਸਾਹਿਤਕ ਰਚਨਾ ਦਾ ਪ੍ਰੇਰਨਾ-ਸਰੋਤ ਕਹਿੰਦੀ ਹੈ। 1998 ਤੋਂ ਤੋਕਾਰਚੁਕ ਨੋਆ ਰੁਡਾ ਨੇੜੇ ਇੱਕ ਛੋਟੇ ਜਿਹੇ ਪਿੰਡ ਕਰਜਾਨਵ ਵਿੱਚ ਰਹਿ ਰਹੀ ਹੈ, ਜਿੱਥੋਂ ਉਹ ਆਪਣੀ ਨਿੱਜੀ ਪਬਲੀਕੇਸ਼ਨ ਕੰਪਨੀ ਰੁਟਾ ਵੀ ਚਲਾਉਂਦੀ ਹੈ। ਉਹ ਖੱਬੇਪੱਖੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੀ ਹੈ।[10]

ਪ੍ਰਕਾਸ਼ਿਤ ਕੰਮ[ਸੋਧੋ]

ਓਲਗਾ ਤੋਕਾਰਚੁਕ, ਕ੍ਰਾਕੋ, ਸਵੀਡਨ, 2005

ਤੋਕਾਰਚੁਕ ਦੀ ਪਹਿਲੀ ਕਿਤਾਬ 1989 ਵਿੱਚ ਪ੍ਰਕਾਸ਼ਤ ਹੋਈ ਸੀ। ਇਹ Miasta w lustrach ("ਸ਼ੀਸ਼ਿਆਂ ਵਿੱਚ ਸ਼ਹਿਰ") ਸਿਰਲੇਖ ਹੇਠ ਇੱਕ ਕਾਵਿ-ਸੰਗ੍ਰਹਿ ਸੀ।[9] ਉਸਦਾ ਪਹਿਲਾ ਨਾਵਲ, Podróż ludzi księgi ("ਕਿਤਾਬੀ-ਲੋਕਾਂ ਦੀ ਯਾਤਰਾ"), 17 ਵੀਂ ਸਦੀ ਵਿੱਚ "ਕਿਤਾਬ ਦੇ ਭੇਤ" (ਜੀਵਨ ਦੇ ਅਰਥਾਂ ਲਈ ਇੱਕ ਅਲੰਕਾਰ) ਦੀ ਭਾਲ ਵਿੱਚ ਲੱਗੇ ਦੋ ਪ੍ਰੇਮੀਆਂ ਦੀ ਇੱਕ ਦ੍ਰਿਸ਼ਟਾਂਤ-ਕਥਾ ਹੈ। ਇਹ 1993 ਵਿੱਚ ਪ੍ਰਕਾਸ਼ਤ ਹੋਇਆ ਸੀ।

ਅਗਲਾ ਨਾਵਲ ਈ ਈ (1996) ਦਾ ਸਿਰਲੇਖ ਇਸ ਦੇ ਮੁੱਖ ਪਾਤਰ ਦੇ ਪਹਿਲੇ ਪਹਿਲੇ ਅੱਖਰਾਂ ਤੋਂ ਹੈ। ਏਰਨਾ ਏਲਜ਼ਨੇਰ ਨਾਮ ਦੀ ਇੱਕ ਜਵਾਨ ਔਰਤ, ਜੋ ਬ੍ਰੇਸਲਾਉ (ਉਸ ਸਮੇਂ ਦਾ ਜਰਮਨ ਸ਼ਹਿਰ ਜਿਸਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੋਲੈਂਡ ਦਾ ਵ੍ਰੋਕਾਉ ਬਣਨਾ ਸੀ) ਵਿੱਚ ਇੱਕ ਬੁਰਜੂਆ ਜਰਮਨ-ਪੋਲਿਸ਼ ਪਰਿਵਾਰ ਵਿੱਚ ਪਲਦੀ ਹੈ। 1920ਵਿਆਂ ਦੇ ਦਹਾਕੇ ਵਿੱਚ ਉਸ ਦੀਆਂ ਮਾਨਸਿਕ ਯੋਗਤਾਵਾਂ ਵਿਕਸਤ ਹੋ ਜਾਂਦੀਆਂ ਹਨ।

ਤੋਕਾਰਚੁਕ ਦਾ ਤੀਜਾ ਨਾਵਲ Prawiek i inne czasy ("ਮੁਢ-ਕਦੀਮ ਅਤੇ ਹੋਰ ਜ਼ਮਾਨੇ ") 1996 ਵਿੱਚ ਪ੍ਰਕਾਸ਼ਤ ਹੋਇਆ ਅਤੇ ਬਹੁਤ ਸਫਲ ਹੋਇਆ ਸੀ। ਇਹ ਪੋਲੈਂਡ ਦੇ ਬਿਲਕੁਲ ਕੇਂਦਰ ਵਿੱਚ ਸਥਿਤ ਪ੍ਰਵੀਕ (ਮੁਢ-ਕਦੀਮ) ਨਾਮ ਦੇ ਇੱਕ ਕਾਲਪਨਿਕ ਪਿੰਡ ਵਿੱਚ ਵਾਪਰਦਾ ਹੈ, ਜਿਥੇ ਕੁਝ ਵਿਲੱਖਣ, ਖਬਤੀ ਕਦੀਮੀ ਪਾਤਰ ਰਹਿੰਦੇ ਹਨ। ਇਸ ਪਿੰਡ ਦੀ ਸੁਰੱਖਿਆ ਚਾਰ ਮਹਾਂ ਦੂਤ ਕਰਦੇ ਹਨ, ਜਿਨ੍ਹਾਂ ਦੇ ਨਜ਼ਰੀਏ ਤੋਂ ਇਹ ਨਾਵਲ ਉਥੋਂ ਦੇ ਵਸਨੀਕਾਂ ਦੀ ਜ਼ਿੰਦਗੀ ਦੀ 1914 ਤੋਂ ਸ਼ੁਰੂ ਹੋ ਕੇ ਅੱਠ ਦਹਾਕਿਆਂ ਦੀ ਕਹਾਣੀ ਹੈ। ਪ੍ਰਵੀਕ ... ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ (ਐਨਟੋਨਿਆ ਲੋਇਡ ਜੋਨਜ਼ ਦਾ ਅੰਗ੍ਰੇਜ਼ੀ ਵਿੱਚ ਅਨੁਵਾਦ 2009 ਵਿੱਚ ਟਵਿਸਟ ਸਪੂਨ ਪ੍ਰੈਸ ਨੇ ਛਾਪਿਆ) ਅਤੇ ਇਸਨੇ ਤੋਕਾਰਚੁਕ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਨੂੰ ਉਸਦੀ ਪੀੜ੍ਹੀ ਵਿੱਚ ਪੋਲਿਸ਼ ਸਾਹਿਤ ਦੇ ਸਭ ਤੋਂ ਮਹੱਤਵਪੂਰਣ ਨੁਮਾਇੰਦਿਆਂ ਵਿੱਚੋਂ ਇੱਕ ਵਜੋਂ ਸਥਾਪਤ ਕਰ ਦਿੱਤਾ।

ਪ੍ਰਵੀਕ ਤੋਂ ਬਾਅਦ . . ., ਤੋਕਾਰਚੁਕ ਦਾ ਕੰਮ ਨਾਵਲ ਸ਼ੈਲੀ ਤੋਂ ਛੋਟੀ ਵਾਰਤਕ ਦੀਆਂ ਰਚਨਾਵਾਂ ਅਤੇ ਲੇਖਾਂ ਵੱਲ ਜਾਣ ਲੱਗ ਪਿਆ। ਉਸ ਦੀ ਅਗਲੀ ਕਿਤਾਬ Szafa ("ਅਲਮਾਰੀ ", 1997) ਤਿੰਨ ਨਾਵਲੀ ਕਿਸਮ ਦੀਆਂ ਕਹਾਣੀਆਂ ਦਾ ਸੰਗ੍ਰਹਿ ਸੀ। Dom dzienny, dom nocny (" ਦਿਨ ਦਾ ਘਰ, ਰਾਤਦਾ ਘਰ", 1998) ਭਾਵੇਂ ਕਹਿਣ ਨੂੰ ਇੱਕ ਨਾਵਲ ਹੈ, ਦਰਅਸਲ ਇਹ ਲੇਖਕ ਦੇ ਪੋਲਿਸ਼-ਚੈੱਕ ਸਰਹੱਦ ਨੇੜੇ ਲੇਖਕ ਦੇ ਅਪਣਾਏ ਇੱਕ ਘਰ ਵਿੱਚ ਬੀਤੇ ਅਤੇ ਵਰਤਮਾਨ ਜੀਵਨ ਬਾਰੇ ਢਿੱਲਮ-ਢਿੱਲੀਆਂ ਜੁੜੀਆਂ ਵੱਖ ਵੱਖ ਕਹਾਣੀਆਂ, ਸਕੈਚਾਂ, ਅਤੇ ਲੇਖਾਂ ਦਾ ਇੱਕ ਸਮੂਹ ਹੈ। ਹਾਲਾਂ ਕਿ ਇਹ ਤੋਕਾਰਚੁਕ ਦੀ ਘੱਟੋ ਘੱਟ ਕੇਂਦਰੀ ਯੂਰਪੀਅਨ ਇਤਿਹਾਸ ਤੋਂ ਅਣਜਾਣ ਲੋਕਾਂ ਲਈ ਸਭ ਤੋਂ "ਮੁਸ਼ਕਲ" ਕਿਤਾਬ ਸੀ, ਇਹ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਹੋਣ ਵਾਲੀ ਉਸ ਦੀ ਪਹਿਲੀ ਕਿਤਾਬ ਸੀ।

ਤੋਕਾਰਚੁਕ ਅਤੇ ਅਗਨੀਜ਼ਕਾ ਹੌਲੈਂਡ, 2017

ਇਸ ਤੋਂ ਬਾਅਦ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਆਇਆ - Gra na wielu bębenkach ("ਬਹੁਤ ਸਾਰੇ ਢੋਲ ਵਜਾਉਂਦਿਆਂ ", 2001) - ਅਤੇ ਨਾਲ ਹੀ, Lalka i perła ("ਗੁੱਡੀ ਅਤੇ ਮੋਤੀ"), 2000), ਬੋਲੇਸੌ ਪਰਸ ਦੇ ਕਲਾਸਿਕ ਨਾਵਲ ਗੁੱਡੀ ਦੇ ਵਿਸ਼ੇ ਤੇ ਇੱਕ ਗ਼ੈਰ-ਗਲਪ ਲੇਖ। ਉਸਨੇ ਆਪਣੇ ਸਾਥੀ ਲੇਖਕਾਂ ਜੇਰਜ਼ੀ ਪਿਲਚ ਅਤੇ ਅੰਡਰਜ਼ੇਜ ਸਟਾਸੀਅਕ ਨਾਲ ਮਿਲ ਕੇ ਕ੍ਰਿਸਮਿਸ ਦੀਆਂ ਤਿੰਨ ਆਧੁਨਿਕ ਕਹਾਣੀਆਂ ਦਾ ਸੰਗ੍ਰਹਿ ਵੀ ਪ੍ਰਕਾਸ਼ਤ ਕੀਤਾ।

2004 ਵਿੱਚ Ostatnie historie ("ਆਖ਼ਰੀ ਕਹਾਣੀਆਂ") ਤਿੰਨ ਪੀੜ੍ਹੀਆਂ ਦੇ ਨਜ਼ਰੀਏ ਤੋਂ ਮੌਤ ਦੀ ਖੋਜ ਹੈ, ਜਦੋਂ ਕਿ ਅੰਨਾ ਇਨ ਕੈਟਾੱਕਮਜ਼ (2006) ਪੋਲਿਸ਼ ਪ੍ਰਕਾਸ਼ਕ ਜ਼ਨਾਕ ਦੁਆਰਾ ਕੈਨਨਗੇਟ ਮਿਥਕ ਲੜੀ ਵਿੱਚ ਇੱਕ ਯੋਗਦਾਨ ਸੀ। ਤੋਕਾਰਚੁਕ ਦੀ ਕਿਤਾਬ Bieguni ( " ਉਡਾਣਾਂ ") ਲੇਖ ਅਤੇ ਗਲਪ ਦਾ ਰਲਿਆ ਮਿਲਿਆ ਰੂਪ ਹੈ, ਜਿਸ ਦਾ ਮੁੱਖ ਥੀਮ ਆਧੁਨਿਕ ਖਾਨਾਬਦੋਸ਼ ਹਨ। ਇਹ 2008 ਦੇ ਨਾਈਕ ਅਵਾਰਡ ਦਾ ਪਾਠਕ ਪੁਰਸਕਾਰ ਅਤੇ ਜਿਊਰੀ ਪੁਰਸਕਾਰ ਦੋਵੇਂ ਜਿੱਤੇ।

2009 ਵਿੱਚ ਨਾਵਲ ਡ੍ਰਾਇਵ ਯੂਰ ਪਲੋ ਓਵਰ ਬੋਨਜ਼ ਆਫ਼ ਦਿ ਡੈੱਡ ਪ੍ਰਕਾਸ਼ਤ ਹੋਇਆ ਸੀ। ਇਹ ਇੱਕ ਜਾਸੂਸੀ ਕਹਾਣੀ ਦੀ ਪਿਰਤ ਵਿੱਚ ਲਿਖਿਆ ਗਿਆ ਹੈ ਜਿਸ ਵਿੱਚ ਮੁੱਖ ਪਾਤਰ ਆਪਣੇ ਨਜ਼ਰੀਏ ਤੋਂ ਕਹਾਣੀ ਬਿਆਨ ਕਰਦਾ ਹੈ। ਜਨੀਨਾ ਦੁਸੇਜ਼ਕੋ, ਇੱਕ ਬੁੱਢੀ ਔਰਤ, ਜੋਤਿਸ਼ ਦੁਆਰਾ ਦੂਸਰੇ ਮਨੁੱਖਾਂ ਪ੍ਰਤੀ ਆਪਣੀ ਸਮਝ ਦਾ ਖ਼ਬਤ ਹੈ, ਪੋਲੈਂਡ ਦੇ ਕਲੋਜ਼ਕੋ ਨੇੜੇ ਇੱਕ ਪੇਂਡੂ ਖੇਤਰ ਵਿੱਚ ਹੋਈਆਂ ਮੌਤਾਂ ਦੀ ਬਾਤ ਪਾਉਂਦੀ ਹੈ। ਉਹ ਸ਼ਿਕਾਰੀਆਂ ਤੋਂ ਬਦਲਾ ਲੈਣ ਲਈ ਜੰਗਲੀ ਜਾਨਵਰਾਂ ਦੇ ਕਾਰਨ ਮੌਤਾਂ ਦੀ ਵਿਆਖਿਆ ਕਰਦੀ ਹੈ।

ਓਲਗਾ ਤੋਕਾਰਚੁਕ, ਬਰਲਿਨਾਲੇ 2017

ਤੋਕਾਰਚੁਕ ਪੋਲੈਂਡ ਦੇ ਅਤੇ ਬਾਹਰਲੇ ਦੇਸ਼ਾਂ ਦੇ ਅਨੇਕਾਂ ਸਾਹਿਤਕ ਅਵਾਰਡਾਂ ਦੀ ਜੇਤੂ ਹੈ। ਸਭ ਤੋਂ ਮਹੱਤਵਪੂਰਣ ਪੋਲਿਸ਼ ਸਾਹਿਤਕ ਇਨਾਮ ਨਾਈਕ ਅਵਾਰਡ ਤੋਂ ਇਲਾਵਾ, ਉਸਨੇ ਕਈ ਵਾਰ ਸਰੋਤਿਆਂ ਦਾ ਪੁਰਸਕਾਰ ਜਿੱਤਿਆ। 2010 ਵਿੱਚ, ਉਸਨੇ ਮੈਡਲ ਫ਼ਾਰ ਮੈਰਿਟ ਟੂ ਕਲਚਰ - ਗਲੋਰੀਆ ਆਰਟਿਸ ਸਿਲਵਰ ਮੈਡਲ ਪ੍ਰਾਪਤ ਕੀਤਾ।[11] 2013 ਵਿੱਚ ਤੋਕਾਰਚੁਕ ਨੂੰ ਵਿਲੇਨਿਕਾ ਪੁਰਸਕਾਰ ਦਿੱਤਾ ਗਿਆ ਸੀ।

2014 ਵਿੱਚ ਤੋਕਾਰਚੁਕ ਨੇ ਇੱਕ ਮਹਾਂਕਾਵਿਕ ਨਾਵਲ Księgi jakubowe (ਜੈਨੀਫ਼ਰ ਕ੍ਰੌਫਟ ਦੇ ਆਰਜ਼ੀ ਅਨੁਵਾਦ ਵਿੱਚ " ਯਾਕੂਬ ਦੀਆਂ ਕਿਤਾਬਾਂ") ਪ੍ਰਕਾਸ਼ਤ ਕੀਤਾ। ਇਸ ਕਿਤਾਬ ਨੇ ਉਸ ਨੂੰ ਇੱਕ ਹੋਰ ਨਾਈਕ ਅਵਾਰਡ ਦਿਵਾਇਆ। ਇਸਦੀ ਇਤਿਹਾਸਕ ਜਗ੍ਹਾ 18 ਵੀਂ ਸਦੀ ਦਾ ਪੋਲੈਂਡ ਅਤੇ ਪੂਰਬੀ-ਕੇਂਦਰੀ ਯੂਰਪ ਹੈ ਅਤੇ ਇਹ ਯਹੂਦੀ ਇਤਿਹਾਸ ਦੀ ਇੱਕ ਮਹੱਤਵਪੂਰਣ ਉੱਪ-ਕਹਾਣੀ ਹੈਪੋਲਿਸ਼ ਸਾਹਿਤ ਦੇ ਇਤਿਹਾਸਕ ਅਤੇ ਵਿਚਾਰਧਾਰਕ ਪਾੜੇ ਦੇ ਪਰਸੰਗ ਵਿਚ, ਕਿਤਾਬ ਨੂੰ ਐਂਟੀ-ਸੈਂਕੀਏਵਿੱਚ ਦੱਸਿਆ ਗਿਆ ਹੈ। ਇਸ ਨੂੰ ਆਲੋਚਕਾਂ ਅਤੇ ਪਾਠਕਾਂ ਵਲੋਂ ਜਲਦੀ ਹੀ ਖ਼ੂਬ ਪ੍ਰਸ਼ੰਸਾ ਹੋਈ, ਪਰੰਤੂ ਕੁਝ ਪੋਲਿਸ਼ ਰਾਸ਼ਟਰਵਾਦੀ ਸਰਕਲਾਂ ਨੇ ਇਸ ਨਾਲ ਵੈਰਭਾਵੀ ਸਲੂਕ ਕੀਤਾ ਹੈ ਅਤੇ ਓਲਗਾ ਤੋਕਾਰਚੁਕ ਇੰਟਰਨੈਟ ਨਫ਼ਰਤ ਅਤੇ ਪ੍ਰੇਸ਼ਾਨ ਕਰਨ ਦੀ ਮੁਹਿੰਮ ਦਾ ਨਿਸ਼ਾਨਾ ਬਣ ਗਈ।[12][13]

2017 ਵਿਚ, ਉਸ ਦਾ ਨਾਵਲ Prowadź swój płóg przez kości umarłych (" ਮੁਰਦਿਆਂ ਦੀਆਂ ਹੱਡੀਆਂ ਦੇ ਉੱਤੇ ਆਪਣਾ ਹਲ ਚਲਾਓ ") ਅਗਨੀਸਕਾ ਹੌਲੈਂਡ ਦੁਆਰਾ ਨਿਰਦੇਸ਼ਤ ਅਪਰਾਧ ਫਿਲਮ ਸਪੂਰ ਦਾ ਅਧਾਰ ਸੀ, ਜਿਸ ਨੇ 67 ਵੇਂ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਤੇ ਅਲਫਰਡ ਬਾਵਰ ਪੁਰਸਕਾਰ (ਸਿਲਵਰ ਬੀਅਰ) ਹਾਸਲ ਕੀਤਾ।[14]

ਅਵਾਰਡ[ਸੋਧੋ]

ਨੋਵਾ ਰੁਡਾ, 2017 ਵਿੱਚ ਗਰੀ ਲਿਟਰੇਟਰੀ ਫੈਸਟੀਵਲ ਵਿੱਚ ਓਲਗਾ ਤੋਕਾਰਚੁਕ

ਓਲਗਾ ਤੋਕਾਰਚੁਕ ਨੇ 2015 ਬਰੂਕਪਰੇਸਿਸ ਦਾ ਪ੍ਰਾਪਤ ਕੀਤਾ, "ਯੂਰੋਪਾ-ਸਿਟੀ ਜ਼ਗੋਰਜ਼ੇਲਿਕ / ਗਰਲਿਟਜ਼ " ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਪੁਰਸਕਾਰ ਦਾ 20ਵਾਂ ਐਡੀਸ਼ਨ ਸੀ। ਇਹ ਇਨਾਮ ਜਰਮਨ ਅਤੇ ਪੋਲਿਸ਼ ਸਰਹੱਦ ਨਾਲ ਜੁੜੇ ਦੋ ਸ਼ਹਿਰਾਂ ਦਾ ਇੱਕ ਸਾਂਝਾ ਉਪਰਾਲਾਹੈ ਜਿਸਦਾ ਉਦੇਸ਼ ਵੱਖ ਵੱਖ ਕੌਮੀਅਤਾਂ, ਸਭਿਆਚਾਰਾਂ ਅਤੇ ਦ੍ਰਿਸ਼ਟੀਕੋਣਾਂ ਦੇ ਲੋਕਾਂ ਵਿੱਚ ਆਪਸੀ, ਖੇਤਰੀ ਅਤੇ ਯੂਰਪੀਅਨ ਸ਼ਾਂਤੀ, ਸਮਝ ਅਤੇ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਜਿਊਰੀ ਨੇ ਤੋਕਾਰਚੁਕ ਦੁਆਰਾ ਲੋਕਾਂ, ਪੀੜ੍ਹੀਆਂ ਅਤੇ ਸਭਿਆਚਾਰਾਂ ਨੂੰ ਜੋੜਨ ਵਾਲੇ, - ਖ਼ਾਸਕਰ ਪੋਲੈਂਡ, ਜਰਮਨੀ ਅਤੇ ਚੈੱਕ ਗਣਰਾਜ ਦੇ ਸਰਹੱਦੀ ਇਲਾਕਿਆਂ ਦੇ ਵਸਨੀਕਾਂ, ਲਈ ਜਿਨ੍ਹਾਂ ਦੇ ਅਕਸਰ ਵੱਖ ਵੱਖ ਹੋਂਦ ਅਤੇ ਇਤਿਹਾਸਕ ਤਜ਼ਰਬੇ ਹੋਏ ਹਨ - ਸਾਹਿਤਕ ਪੁਲਾਂ ਦੀ ਸਿਰਜਣਾ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ। ਤੋਕਾਰਚੁਕ ਦੀ ਲੋਅਰ ਸਿਲੇਸੀਆ ਖੇਤਰ, ਜੋ ਕਿ ਬਹੁਤ ਵੱਡਾ ਰਾਜਨੀਤਿਕ ਟਕਰਾਵਾਂ ਦਾ ਖੇਤਰ ਹੈ, ਦੇ ਗੁੰਝਲਦਾਰ ਬਹੁ-ਰਾਸ਼ਟਰੀ ਅਤੇ ਬਹੁ-ਸਭਿਆਚਾਰਕ ਅਤੀਤ ਦੀ “ਮੁੜ ਖੋਜ” ਅਤੇ ਵਿਆਖਿਆ ਉੱਤੇ ਵੀ ਜ਼ੋਰ ਦਿੱਤਾ ਗਿਆ। ਗਾਰਲਿਟਜ਼ ਵਿੱਚ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ, ਜਰਮਨ ਕਸਬੇ ਦੇ ਮੇਅਰ ਦੁਆਰਾ ਮੌਜੂਦਾ ਸ਼ਰਨਾਰਥੀ ਅਤੇ ਪ੍ਰਵਾਸੀ ਸੰਕਟ ਦੇ ਸੰਬੰਧ ਵਿੱਚ ਦਰਸਾਏ ਸਕਾਰਾਤਮਕ ਅਤੇ ਵਿਵਹਾਰਵਾਦੀ ਰਵੱਈਏ ਤੋਂ ਤੋਕਾਰਚੁਕ ਬਹੁਤ ਪ੍ਰਭਾਵਿਤ ਹੋਈ, ਜਿਸ ਨੂੰ ਉਸਨੇ ਪੋਲੈਂਡ ਵਿੱਚ ਇਸ ਮੁੱਦੇ ਦੇ ਆਲੇ ਦੁਆਲੇ ਵਿਚਾਰਧਾਰਕ ਰੋਲ-ਘਚੋਲੇ ਨਾਲ ਤੁਲਨਾ ਕੀਤੀ।[8][15][16][17]

2018 ਵਿਚ, ਉਹ ਜੈਨੀਫ਼ਰ ਕ੍ਰੌਫਟ ਦੁਆਰਾ ਅਨੁਵਾਦਿਤ ਉਡਾਣਾਂ ਲਈ ਮੈਨ ਬੁਕਰ ਇੰਟਰਨੈਸ਼ਨਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਪੋਲਿਸ਼ ਲੇਖਕ ਬਣ ਗਈ।[18]

ਤੋਕਾਰਚੁਕ ਨੇ Kulturhuset ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ ਸਟਾਕਹੋਮ ਵਿੱਚ 2015 ਦੀ ਆਪਣੀ ਰਚਨਾਯਾਕੂਬ ਦੀਆਂ ਕਿਤਾਬਾਂ, ਲਈ ਜਿੱਤਿਆ। ਇਸ ਸਵੀਡਨੀ ਵਿੱਚ ਅਨੁਵਾਦ ਕੀਤਾ ਗਿਆ ਹੈ।[19]

ਸਾਲ 2019 ਵਿੱਚ, ਓਲਗਾ ਤੋਕਾਰਚੁਕ ਦੀ ਮਰੀਲਾ ਲੌਰੇਂਟ ਦੁਆਰਾ ਫ਼ਰਾਂਸੀਸੀ ਵਿੱਚ ਅਨੁਵਾਦ ਕੀਤੀ ਗਈ ਯਾਕੂਬ ਦੀਆਂ ਕਿਤਾਬਾਂ, ਨੂੰ ਪਿਛਲੇ ਸਾਲ ਫ੍ਰੈਂਚ ਵਿੱਚ ਅਨੁਵਾਦ ਕੀਤੀ ਗਈ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਦੀ ਕਿਤਾਬ ਲਈ <a href="https://en.wikipedia.org/wiki/Prix_Laure_Bataillon" rel="mw:ExtLink" data-linkid="190" class="cx-link" title="Prix Laure Bataillon">Prix Laure Bataillon</a> ਪੁਰਸਕਾਰ ਦਿੱਤਾ ਗਿਆ ਸੀ।[20]

ਐਂਟੋਨੀਆ ਲੋਇਡ-ਜੋਨਸ ਦੁਆਰਾ ਅੰਗਰੇਜ਼ੀ ਵਿੱਚ ਅਨੁਵਾਦ, ਉਸ ਦੇ ਨਾਵਲ ਡਰਾਈਵ ਯੂਅਰ ਪਲੋ ਓਵਰ ਦਿ ਬੋਨਸ ਆਫ਼ ਦਿ ਡੈੱਡ, ਨੂੰ 2019 ਵਿੱਚ ਮੈਨ ਬੁੱਕਰ ਇੰਟਰਨੈਸ਼ਨਲ ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਸੀ।[21]

2018 ਦਾ ਸਾਹਿਤ ਦਾ ਨੋਬਲ ਪੁਰਸਕਾਰ, ਜਿਸ ਨੂੰ ਸਾਲ 2019 ਵਿੱਚ ਦਿੱਤਾ ਗਿਆ, ਉਸ ਸੰਬੰਧੀ ਨੋਬਲ ਕਮੇਟੀ ਨੇ "ਵਿਸ਼ਵਕੋਸ਼ੀ ਜੋਸ਼ ਨਾਲ ਪੁਰ ਇੱਕ ਬਿਰਤਾਂਤਕ ਕਲਪਨਾ ਲਈ ਜੋ ਜ਼ਿੰਦਗੀ ਦੇ ਇੱਕ ਰੂਪ ਵਜੋਂ ਸੀਮਾਵਾਂ ਨੂੰ ਪਾਰ ਕਰਨ ਨੂੰ ਪੇਸ਼ ਕਰਦੀ ਹੈ" ਸ਼ਬਦਾਂ ਨਾਲ ਉਸਨੂੰ ਨਵਾਜਿਆ ਹੈ।[22]

ਵਿਵਾਦ[ਸੋਧੋ]

ਤੋਕਾਰਚੁਕ 'ਤੇ ਨੋਆ ਰੁਡਾ ਪੈਟ੍ਰੀਆਟਸ ਐਸੋਸੀਏਸ਼ਨ ਨੇ ਹਮਲੇ ਕੀਤੇ ਸੀ, ਉਨ੍ਹਾਂ ਨੇ ਮੰਗ ਕੀਤੀ ਸੀ ਕਿ ਕਸਬੇ ਦੀ ਕੌਂਸਲ ਲੇਖਕ ਦੀ ਨੋਵਾ ਰੁਡਾ ਦੀ ਆਨਰੇਰੀ ਨਾਗਰਿਕਤਾ ਰੱਦ ਕਰੇ ਕਿਉਂਕਿ ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਉਸਨੇ ਪੋਲਿਸ਼ ਕੌਮ ਦੇ ਨਾਮ ਨੂੰ ਬਦਨਾਮ ਕਰ ਦਿੱਤਾ ਹੈ। ਐਸੋਸੀਏਸ਼ਨ ਦੇ ਦਾਹਵੇ ਦਾ ਲਾਅ ਐਂਡ ਜਸਟਿਸ ਪਾਰਟੀ ਦੇ ਸੈਨੇਟਰ ਵਾਲਡੇਮਰ ਬੋਂਕੋਵਸਕੀ ਨੇ ਸਮਰਥਨ ਕੀਤਾ, ਜਿਸ ਦੇ ਅਨੁਸਾਰ ਤੋਕਾਰਚੁਕ ਦਾ ਸਾਹਿਤ ਅਤੇ ਜਨਤਕ ਬਿਆਨ "ਪੋਲਿਸ਼ ਇਤਿਹਾਸਕ ਰਾਜਨੀਤੀ ਦੀਆਂ ਧਾਰਨਾਵਾਂ ਦੇ ਬਿਲਕੁਲ ਉਲਟ" ਹਨ। ਤੋਕਾਰਚੁਕ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸੱਚੀ ਦੇਸ਼ ਭਗਤ ਹੈ, ਉਹ ਲੋਕ ਅਤੇ ਸਮੂਹ ਨਹੀਂ ਜਿਹੜੇ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਹਨ, ਅਤੇ ਜਿਨ੍ਹਾਂ ਦੇ ਜ਼ੇਨੋਫੋਬਿਕ ਅਤੇ ਨਸਲਵਾਦੀ ਰਵੱਈਏ ਅਤੇ ਕਾਰਜ ਪੋਲੈਂਡ ਲਈ ਅਤੇ ਵਿਦੇਸ਼ ਵਿੱਚ ਪੋਲੈਂਡ ਦੇ ਅਕਸ ਲਈ ਨੁਕਸਾਨਦੇਹ ਹਨ।[16][23][24]

ਕਿਤਾਬਾਂ[ਸੋਧੋ]

ਇਹ ਵੀ ਵੇਖੋ[ਸੋਧੋ]

 • ਪੋਲਿਸ਼ ਭਾਸ਼ਾ ਦੇ ਲੇਖਕਾਂ ਦੀ ਸੂਚੀ
 • ਪੋਲਿਸ਼ ਸਾਹਿਤ

ਹਵਾਲੇ[ਸੋਧੋ]

 1. "STOWARZYSZENIE KULTURALNE "GÓRY BABEL" | Rejestr.io". rejestr.io (in ਪੋਲੈਂਡੀ). Retrieved 2019-10-11.
 2. Rzeczpospolita. "List of Polish bestsellers 2009". Archived from the original on 2 ਫ਼ਰਵਰੀ 2014. Retrieved 18 June 2011. {{cite web}}: Unknown parameter |dead-url= ignored (|url-status= suggested) (help)
 3. Gazeta Wyborcza. "Tokarczuk wins NIKE prize for Bieguni (Flights)". Retrieved 18 June 2011.
 4. "Olga Tokarczuk's 'extraordinary' Flights wins Man Booker International prize". The Guardian. 22 May 2018. Retrieved 22 May 2018.
 5. "Olga Tokarczuk and Peter Handke win Nobel prizes in literature". The Guardian. 10 October 2019. Retrieved 10 October 2019.
 6. "Zgorzelec – The Neighbor". Welcome to Goerlitz/Zgorzelec. Archived from the original on 22 December 2015. Retrieved 2015-12-20.
 7. "Nagroda Mostu [The Bridge Prize]". Zgorzelec oficjalny serwis miasta. Retrieved 2015-12-21.
 8. 8.0 8.1 "Międzynarodowa Nagroda Mostu dla Olgi Tokarczuk [The International Bridge Prize for Olga Tokarczuk]". Wydawnictwo Literackie. 2015-12-06.
 9. 9.0 9.1 Wiacek, Elzbieta (2009). "The Works of Olga Tokarczuk: Postmodern aesthetics, myths, archetypes, and the feminist touch" (PDF). Poland Under Feminist Eyes (1): 134–155. Archived from the original (PDF) on 21 October 2014. Retrieved 2013-06-02.
 10. Dorota Wodecka (2015-10-10). "Olga Tokarczuk, laureatka Nike 2015: Ludzie, nie bójcie się! [Olga Tokarczuk, the laureate of Nike 2015: People, don't be afraid!]". Gazeta Wyborcza.
 11. "Gloria Artis dla Olgi Tokarczuk". Archived from the original on 2017-10-21. Retrieved 2018-05-27.
 12. Milena Rachid Chehab (2015-10-04). "Nagroda Nike 2015 dla Olgi Tokarczuk. Księgi Jakubowe książką roku! [Nike Award 2015 for Olga Tokarczuk. The Books of Jacob a Book of the Year!]". Gazeta Wyborcza.
 13. Mariusz Jałoszewski (2015-10-15). "Internetowy lincz na Oldze Tokarczuk. Zabić pisarkę [Internet lynch on Olga Tokarczuk. Kill the writer]". Gazeta Wyborcza.
 14. "Prizes of the International Jury". Berlinale. 18 February 2017. Archived from the original on 13 ਫ਼ਰਵਰੀ 2018. Retrieved 18 February 2017. {{cite web}}: Unknown parameter |dead-url= ignored (|url-status= suggested) (help)
 15. "Olga Tokarczuk laureatką Międzynarodowej Nagrody Mostu Europa-Miasta Zgorzelec/Görlitz 2015 [Olga Tokarczuk is the laureate of the International Bridge Prize of Europa-City Zgorzelec/Görlitz 2015]". Zgorzelec oficjalny serwis miasta. Retrieved 2015-12-21.
 16. 16.0 16.1 Magda Piekarska (2015-12-10). "Olga Tokarczuk: To ja jestem patriotką, a nie nacjonalista palący kukłę Żyda [I am a patriot, not the nationalist who burns an effigy of a Jew]". Gazeta Wyborcza.
 17. "Nagroda Mostu dla Olgi Tokarczuk [The Bridge Prize for Olga Tokarczuk]". ZINFO. 2015-12-03.
 18. Codrea-Rado, Anna (2018-05-22). "Olga Tokarczuk of Poland Wins Man Booker International Prize". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 2019-04-11.
 19. "Kulturhuset Stadsteaterns första internationella litteraturpris tilldelas romanen Jakobsböckerna". Archived from the original on 29 May 2018. Retrieved 2018-05-27.
 20. "Prestigious award for Olga Tokarczuk and her translator into French". Retrieved 2019-07-10.
 21. Marshall, Alex (2019-04-09). "Women Dominate Shortlist for Booker International Prize". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 2019-04-11.
 22. https://www.nobelprize.org/prizes/lists/all-nobel-prizes-in-literature/
 23. Magda Piekarska (2015-12-15). "Nowa polityka historyczna wg PiS. Żądają odebrania Tokarczuk obywatelstwa Nowej Rudy [A new historical politics according to PiS. They demand that Nowa Ruda revokes Tokarczuk's citizenship ]". Gazeta Wyborcza.
 24. Przemysław Czapliński (2015-10-15). "Czapliński: list otwarty do senatora Waldemara Bonkowskiego [Czapliński: an open letter to Senator Waldemar Bonkowski]". Krytyka Polityczna.