ਸਮੱਗਰੀ 'ਤੇ ਜਾਓ

ਕਰਿਸ਼ਤੋਵ ਕਿਸਲੋਵਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰਿਸਫਤੋਵ ਕਿਸਲੋਵਸਕੀ
ਕਿਸਲੋਵਸਕੀ 1994 ਵਿੱਚ
ਜਨਮ(1941-06-27)27 ਜੂਨ 1941
ਵਾਰਸਾ, ਮਕਬੂਜ਼ਾ ਪੋਲੈਂਡ
ਮੌਤ13 ਮਾਰਚ 1996(1996-03-13) (ਉਮਰ 54)
ਵਾਰਸਾ, ਪੋਲੈਂਡ
ਅਲਮਾ ਮਾਤਰਲੋਡਜ਼ ਰਾਸ਼ਟਰੀ ਫ਼ਿਲਮ ਸਕੂਲ
ਜੀਵਨ ਸਾਥੀ
ਮਾਰੀਆ ਕਾਉਟੀਲੋ
(ਵਿ. 1967)
ਬੱਚੇ1

ਕਰਿਸਫਤੋਵ ਕਿਸਲੋਵਸਕੀ ( ਪੋਲੈਂਡੀ: [ˈkʂɨʂtɔf kʲɛɕˈlɔfskʲi] ( ਸੁਣੋ)</img>  ; 27 ਜੂਨ 1941 – 13 ਮਾਰਚ 1996) ਇੱਕ ਪੋਲਿਸ਼ ਫਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਸੀ। ਉਹ ਡੇਕਾਲੋਗ (1989), ਦ ਡਬਲ ਲਾਈਫ ਆਫ ਵੇਰੋਨਿਕ (1991), ਅਤੇ ਥ੍ਰੀ ਕਲਰ ਟ੍ਰਾਈਲੋਜੀ (1993–1994) ਲਈ ਅੰਤਰਰਾਸ਼ਟਰੀ ਤੌਰ 'ਤੇ ਜਾਣਿਆ ਜਾਂਦਾ ਹੈ। [1] [2] ਕਿਸਲੋਵਸਕੀ ਨੇ ਆਪਣੇ ਕੈਰੀਅਰ ਦੌਰਾਨ ਕਈ ਪੁਰਸਕਾਰ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚ ਕਾਨਸ ਫਿਲਮ ਫੈਸਟੀਵਲ ਜਿਊਰੀ ਇਨਾਮ (1988), FIPRESCI ਇਨਾਮ (1988, 1991), ਅਤੇ ਪ੍ਰਾਈਜ਼ ਆਫ਼ ਦ ਈਕਿਊਮੇਨਿਕਲ ਜਿਊਰੀ (1991); ਵੇਨਿਸ ਫਿਲਮ ਫੈਸਟੀਵਲ FIPRESCI ਇਨਾਮ (1989), ਗੋਲਡਨ ਲਾਇਨ (1993), ਅਤੇ OCIC ਅਵਾਰਡ (1993); ਅਤੇ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਸਿਲਵਰ ਬੀਅਰ (1994)। 1995 ਵਿੱਚ, ਉਸਨੂੰ ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਲੇਖਣ ਲਈ ਅਕੈਡਮੀ ਅਵਾਰਡ ਨਾਮਜ਼ਦਗੀਆਂ ਪ੍ਰਾਪਤ ਹੋਈਆਂ। [3]

2002 ਵਿੱਚ, ਕਿਸਲੋਵਸਕੀ ਨੂੰ ਆਧੁਨਿਕ ਸਮੇਂ ਦੇ ਚੋਟੀ ਦੇ ਦਸ ਫਿਲਮ ਨਿਰਦੇਸ਼ਕਾਂ ਦੀ ਬ੍ਰਿਟਿਸ਼ ਫਿਲਮ ਇੰਸਟੀਚਿਊਟ ਦੀ ਸਾਈਟ ਐਂਡ ਸਾਊਂਡ ਸੂਚੀ ਵਿੱਚ ਦੂਜੇ ਨੰਬਰ 'ਤੇ ਸੂਚੀਬੱਧ ਕੀਤਾ ਗਿਆ ਸੀ। [4] 2007 ਵਿੱਚ, ਟੋਟਲ ਫਿਲਮ ਮੈਗਜ਼ੀਨ ਨੇ ਉਸਨੂੰ ਆਪਣੀ "100 ਮਹਾਨ ਫਿਲਮ ਨਿਰਦੇਸ਼ਕਾਂ" ਦੀ ਸੂਚੀ ਵਿੱਚ 47ਵੇਂ ਸਥਾਨ 'ਤੇ ਰੱਖਿਆ। [5]

ਆਰੰਭਕ ਜੀਵਨ

[ਸੋਧੋ]
Photo of the house where Kieślowski was raised
ਸੋਕੋਲੋਵਸਕੋ ਵਿੱਚ 23 ਗਲੋਵਨਾ ਸਟ੍ਰੀਟ ਵਿੱਚ ਘਰ ਜਿੱਥੇ ਕਿਸਲੋਵਸਕੀ ਰਹਿੰਦਾ ਸੀ

ਕਿਸਲੋਵਸਕੀ ਦਾ ਜਨਮ ਵਾਰਸਾ, ਪੋਲੈਂਡ ਵਿੱਚ ਹੋਇਆ। ਉਹ ਬਾਰਬਰਾ ਅਤੇ ਰੋਮਨ ਕਿਸਲੋਵਸਕੀ ਦਾ ਪੁੱਤਰ ਸੀ। ਉਸਦਾ ਮੁਢਲਾ ਜੀਵਨ ਕਈ ਛੋਟੇ-ਛੋਟੇ ਕਸਬਿਆਂ ਵਿੱਚ ਬੀਤਿਆ, ਜਿੱਥੇ ਉਸ ਦੇ ਇੰਜੀਨੀਅਰ ਪਿਤਾ, ਇੱਕ ਤਪਦਿਕ ਦੇ ਮਰੀਜ਼, ਨੂੰ ਇਲਾਜ ਲਈ ਜਾਣਾ ਪੈਂਦਾ ਸੀ, ਉਹ ਵੀ ਉੱਥੇ ਚਲੇ ਜਾਂਦੇ। ਜਿਸ ਸ਼ਹਿਰ ਦੇ ਸੈਨੀਟੋਰੀਅਮ ਵਿੱਚ ਉਸਦੇ ਪਿਤਾ ਨੂੰ ਭਰਤੀ ਕਰਾਇਆ ਜਾਂਦਾ, ਉਸਦੀ ਮਾਂ ਉਸੇ ਸ਼ਹਿਰ ਦੇ ਕਿਸੇ ਦਫਤਰ ਵਿੱਚ ਨੌਕਰੀ ਕਰ ਲੈਂਦੀ। ਕਿਸਲੋਵਸਕੀ ਦਾ ਪਾਲਣ ਪੋਸ਼ਣ ਰੋਮਨ ਕੈਥੋਲਿਕ ਵਜੋਂ ਹੋਇਆ ਸੀ ਅਤੇ ਉਸ ਨੇ ਪਰਮੇਸ਼ਰ ਨਾਲ ਆਪਣਾ, ਜਿਸ ਨੂੰ ਉਹ "ਸ਼ਖਸੀ ਅਤੇ ਨਿੱਜੀ" ਰਿਸ਼ਤਾ ਕਿਹਾ ਕਰਦਾ ਸੀ, ਬਰਕਰਾਰ ਰੱਖਿਆ। [6] ਸੋਲਾਂ ਸਾਲ ਦੀ ਉਮਰ ਵਿੱਚ, ਉਸਨੇ ਇੱਕ ਫਾਇਰਫਾਈਟਰਜ਼ ਸਿਖਲਾਈ ਸਕੂਲ ਵਿੱਚ ਦਾਖਲਾ ਪਰ ਤਿੰਨ ਮਹੀਨਿਆਂ ਬਾਅਦ ਛੱਡ ਦਿੱਤਾ। ਬਿਨਾਂ ਕਿਸੇ ਕੈਰੀਅਰ-ਮੁਖੀ ਟੀਚਿਆਂ ਦੇ, ਉਸਨੇ ਫਿਰ 1957 ਵਿੱਚ ਵਾਰਸਾ ਦੇ ਕਾਲਜ ਫਾਰ ਥੀਏਟਰ ਟੈਕਨੀਸ਼ੀਅਨਜ਼ ਵਿੱਚ ਦਾਖ਼ਲਾ ਲਿਆ ਕਿਉਂਕਿ ਇਸ ਨੂੰ ਇੱਕ ਰਿਸ਼ਤੇਦਾਰ ਚਲਾਉਂਦਾ ਸੀ। ਉਹ ਇੱਕ ਥੀਏਟਰ ਨਿਰਦੇਸ਼ਕ ਬਣਨਾ ਚਾਹੁੰਦਾ ਸੀ, ਪਰ ਥੀਏਟਰ ਵਿਭਾਗ ਲਈ ਲੋੜੀਂਦੀ ਬੈਚੂਲਰ ਡਿਗਰੀ ਦੀ ਘਾਟ ਸੀ, ਇਸ ਲਈ ਉਸਨੇ ਫ਼ਿਲਮ ਅਧਿਐਨ ਕਰਨ ਦਾ ਮਨ ਬਣਾਇਆ।

ਕੈਰੀਅਰ

[ਸੋਧੋ]

ਕਾਲਜ ਛੱਡ ਕੇ ਅਤੇ ਇੱਕ ਥੀਏਟਰਿਕ ਟੇਲਰ ਦੇ ਤੌਰ 'ਤੇ ਕੰਮ ਕਰਦੇ ਹੋਏ, ਕਿਸਲੋਵਸਕੀ ਨੇ ਲੋਡਜ਼ ਫਿਲਮ ਸਕੂਲ ਲਈ ਅਰਜ਼ੀ ਦਿੱਤੀ, ਜਿਸ ਦੇ ਸਾਬਕਾ ਵਿਦਿਆਰਥੀਆਂ ਵਿੱਚ ਰੋਮਨ ਪੋਲਾਂਸਕੀ ਅਤੇ ਐਂਡਰੇਜ਼ ਵਜਦਾ ਮਸ਼ਹੂਰ ਹਨ। ਉਸ ਨੂੰ ਦੋ ਵਾਰ ਰੱਦ ਕਰ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ ਲਾਜ਼ਮੀ ਫੌਜੀ ਸੇਵਾ ਤੋਂ ਬਚਣ ਲਈ, ਉਹ ਥੋੜ੍ਹੇ ਸਮੇਂ ਲਈ ਇੱਕ ਕਲਾ ਵਿਦਿਆ ਦਾ ਵਿਦਿਆਰਥੀ ਬਣ ਗਿਆ, ਅਤੇ ਆਪਣੇ ਆਪ ਨੂੰ ਸੇਵਾ ਲਈ ਡਾਕਟਰੀ ਤੌਰ 'ਤੇ ਅਯੋਗ ਬਣਾਉਣ ਲਈ ਖਾਣ ਪੀਣ ਵਿੱਚ ਵੀ ਭੈੜੇ ਤਰੀਕੇ ਆਪਣਾਏ। ਉਸਦੀ ਤੀਜੀ ਕੋਸ਼ਿਸ਼ 'ਤੇ, 1964 ਵਿੱਚ ਉਸਨੂੰ ਸਕੂਲ ਦੇ ਫ਼ਿਲਮ ਨਿਰਦੇਸ਼ਨ ਵਿਭਾਗ ਵਿੱਚ ਦਾਖ਼ਲ ਕਰ ਲਿਆ ਗਿਆ। [7] ਉਹ 1968 ਤੱਕ ਇਸ ਸੰਸਥਾ ਵਿੱਚ ਪੜ੍ਹਿਆ। ਰਾਜਕੀ ਸੈਂਸਰਸ਼ਿਪ ਅਤੇ ਵਿਦੇਸ਼ੀ ਯਾਤਰਾ 'ਤੇ ਰੋਕ ਦੇ ਬਾਵਜੂਦ ਉਸ ਨੇ ਆਪਣੀ ਦਸਤਾਵੇਜ਼ੀ ਖੋਜ ਅਤੇ ਫਿਲਮਾਂਕਣ ਲਈ ਪੋਲੈਂਡ ਦੀ ਯਾਤਰਾ ਕੀਤੀ। [7] ਕਿਸਲੋਵਸਕੀ ਨੇ ਥੀਏਟਰ ਵਿੱਚ ਆਪਣੀ ਦਿਲਚਸਪੀ ਗੁਆ ਦਿੱਤੀ ਅਤੇ ਦਸਤਾਵੇਜ਼ੀ ਫ਼ਿਲਮਾਂ ਬਣਾਉਣ ਦਾ ਫੈਸਲਾ ਕੀਤਾ।

1966-1980: ਸ਼ੁਰੂਆਤੀ ਕੰਮ

[ਸੋਧੋ]

ਕਿਸਲੋਵਸਕੀ ਦੀਆਂ ਸ਼ੁਰੂਆਤੀ ਦਸਤਾਵੇਜ਼ੀ ਫਿਲਮਾਂ ਸ਼ਹਿਰ ਵਾਸੀਆਂ, ਕਾਮਿਆਂ ਅਤੇ ਸਿਪਾਹੀਆਂ ਦੇ ਰੋਜ਼ਾਨਾ ਜੀਵਨ 'ਤੇ ਕੇਂਦਰਿਤ ਸਨ। ਹਾਲਾਂਕਿ ਉਹ ਖੁੱਲ੍ਹੇ ਤੌਰ 'ਤੇ ਰਾਜਨੀਤਿਕ ਫਿਲਮ ਨਿਰਮਾਤਾ ਨਹੀਂ ਸੀ, ਉਸਨੇ ਜਲਦੀ ਹੀ ਪਾਇਆ ਕਿ ਪੋਲਿਸ਼ ਜੀਵਨ ਨੂੰ ਸਹੀ ਰੂਪ ਵਿੱਚ ਦਰਸਾਉਣ ਦੀ ਕੋਸ਼ਿਸ਼ ਨੇ ਅਧਿਕਾਰੀਆਂ ਨਾਲ ਉਸਦਾ ਟਕਰਾ ਨਾਮੁਮਕਿਨ ਬਣਾ ਦਿੱਤਾ ਸੀ। ਉਸਦੀ ਟੈਲੀਵਿਜ਼ਨ ਫਿਲਮ ਵਰਕਰਜ਼ '71, ਜਿਸ ਵਿੱਚ ਮਜ਼ਦੂਰਾਂ ਨੂੰ 1970 ਦੀਆਂ ਜਨਤਕ ਹੜਤਾਲਾਂ ਦੇ ਕਾਰਨਾਂ ਬਾਰੇ ਚਰਚਾ ਕਰਦੇ ਦਿਖਾਇਆ ਗਿਆ ਸੀ, ਨੂੰ ਸਿਰਫ ਇੱਕ ਬਹੁਤ ਜ਼ਿਆਦਾ ਸੈਂਸਰ ਕੀਤੇ ਰੂਪ ਵਿੱਚ ਦਿਖਾਇਆ ਗਿਆ ਸੀ। ਵਰਕਰਜ਼ '71 ਤੋਂ ਬਾਅਦ ਉਸ ਨੇ ਕਰੀਕੁਲਮ ਵਿਟਾਏ ਵਿੱਚ ਖ਼ੁਦ ਅਧਿਕਾਰੀਆਂ ਨੂੰ ਵਿਸ਼ਾ ਬਣਾ ਲਿਆ। ਇਸ ਫ਼ਿਲਮ ਵਿੱਚ ਅਧਿਕਾਰੀਆਂ ਦੀ ਜਾਂਚ ਅਧੀਨ ਇੱਕ ਆਦਮੀ ਦੀ ਗਲਪੀ ਕਹਾਣੀ ਦੇ ਨਾਲ ਪੋਲਿਟ ਬਿਊਰੋ ਦੀਆਂ ਮੀਟਿੰਗਾਂ ਦੇ ਦਸਤਾਵੇਜ਼ੀ ਫੁਟੇਜ ਨੂੰ ਜੋੜਿਆ ਗਿਆ ਸੀ। ਹਾਲਾਂਕਿ ਕਿਸਲੋਵਸਕੀ ਦਾ ਮੰਨਣਾ ਸੀ ਕਿ ਫਿਲਮ ਦਾ ਸੰਦੇਸ਼ ਤਾਨਾਸ਼ਾਹੀ ਵਿਰੋਧੀ ਸੀ, ਪਰ ਉਸਦੇ ਸਹਿਕਰਮੀਆਂ ਨੇ ਇਸਦੇ ਨਿਰਮਾਣ ਵਿੱਚ ਸਰਕਾਰ ਨਾਲ ਸਹਿਯੋਗ ਕਰਨ ਲਈ ਉਸਦੀ ਆਲੋਚਨਾ ਕੀਤੀ ਸੀ। [8] ਕਿਸਲੋਵਸਕੀ ਨੇ ਬਾਅਦ ਵਿੱਚ ਕਿਹਾ ਕਿ ਉਸਨੇ ਦੋ ਅਨੁਭਵਾਂ ਦੇ ਕਾਰਨ ਦਸਤਾਵੇਜ਼ੀ ਫ਼ਿਲਮਾਂ ਬਣਾਉਣਾ ਛੱਡ ਦਿੱਤਾ: ਵਰਕਰਜ਼ '71 ਦੀ ਸੈਂਸਰਸ਼ਿਪ, ਜਿਸ ਕਾਰਨ ਉਸਨੂੰ ਸ਼ੱਕ ਹੋਇਆ ਕਿ ਕੀ ਇੱਕ ਤਾਨਾਸ਼ਾਹੀ ਸ਼ਾਸਨ ਦੇ ਅਧੀਨ ਸੱਚ ਨੂੰ ਸਹੀ ਸਹੀ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਦੂਜਾ ਸਟੇਸ਼ਨ (1981) ਦੀ ਸ਼ੂਟਿੰਗ ਦੌਰਾਨ ਇੱਕ ਘਟਨਾ ਸੀ ਜਿਸ ਵਿੱਚੋਂ ਉਸਦੀ ਫੁਟੇਜ ਦੇ ਇੱਕ ਹਿੱਸੇ ਦੀ ਇੱਕ ਅਪਰਾਧਿਕ ਕੇਸ ਵਿੱਚ ਸਬੂਤ ਵਜੋਂ ਵਰਤੋਂ ਕੀਤੀ ਗਈ ਸੀ। ਉਹ ਇਸ ਨਿਰਣੇ ਤੇ ਪੁੱਜ ਗਿਆ ਕਿ ਗਲਪ ਨਾ ਸਿਰਫ ਵਧੇਰੇ ਕਲਾਤਮਕ ਆਜ਼ਾਦੀ ਦੀ ਆਗਿਆ ਦਿੰਦਾ ਹੈ ਬਲਕਿ ਰੋਜ਼ਾਨਾ ਜੀਵਨ ਨੂੰ ਵਧੇਰੇ ਸੱਚਾਈ ਨਾਲ ਪੇਸ਼ ਕਰ ਸਕਦਾ ਹੈ। [9] [10]

1975-1988: ਪੋਲਿਸ਼ ਫ਼ਿਲਮ ਕੈਰੀਅਰ

[ਸੋਧੋ]

ਉਸਦੀ ਪਹਿਲੀ ਗੈਰ-ਦਸਤਾਵੇਜ਼ੀ ਫੀਚਰ ਫ਼ਿਲਮ, ਪਰਸੋਨਲ (1975), ਟੈਲੀਵਿਜ਼ਨ ਲਈ ਬਣਾਈ ਗਈ ਸੀ ਅਤੇ ਇਸਨੂੰ ਮਾਨਹਾਈਮ ਫਿਲਮ ਫੈਸਟੀਵਲ ਵਿੱਚ ਪਹਿਲਾ ਇਨਾਮ ਮਿਲਿਆ ਸੀ। ਪਰਸੋਨਲ ਅਤੇ ਉਸਦੀ ਅਗਲੀ ਫੀਚਰ ਫ਼ਿਲਮ, ਦ ਸਕਾਰ (ਬਲਿਜ਼ਨਾ ), ਦੋਵੇਂ ਵੱਡੀ ਕਾਸਟ ਵਾਲ਼ੀਆਂ ਸਮਾਜਿਕ ਯਥਾਰਥਵਾਦੀ ਫ਼ਿਲਮਾਂ ਸਨ: ਪਰਸੋਨਲ ਇੱਕ ਸਟੇਜ ਪ੍ਰੋਡਕਸ਼ਨ 'ਤੇ ਕੰਮ ਕਰਨ ਵਾਲੇ ਟੈਕਨੀਸ਼ੀਅਨਾਂ ਬਾਰੇ ਸੀ, ਜੋ ਉਸਦੇ ਸ਼ੁਰੂਆਤੀ ਕਾਲਜ ਵੇਲ਼ੇ ਦੇ ਅਨੁਭਵਾਂ ਦੇ ਅਧਾਰ 'ਤੇ ਸੀ, ਅਤੇ ਸਕਾਰ ਵਿੱਚ ਇੱਕ ਘਟੀਆ ਯੋਜਨਾਬੱਧ ਉਦਯੋਗਿਕ ਪ੍ਰੋਜੈਕਟ ਦੀ ਇੱਕ ਛੋਟੇ ਜਿਹੇ ਕਸਬੇ ਵਿੱਚ ਕੀਤੀ ਉਥਲ-ਪੁਥਲ ਨੂੰ ਦਿਖਾਇਆ। ਇਹ ਫਿਲਮਾਂ ਬਹੁਤ ਸਾਰੇ ਗੈਰ-ਪੇਸ਼ੇਵਰ ਕਲਾਕਾਰਾਂ ਦੇ ਨਾਲ ਇੱਕ ਦਸਤਾਵੇਜ਼ੀ ਸ਼ੈਲੀ ਵਿੱਚ ਸ਼ੂਟ ਕੀਤੀਆਂ ਗਈਆਂ ਸਨ; ਆਪਣੀਆਂ ਪਹਿਲੀਆਂ ਫਿਲਮਾਂ ਵਾਂਗ, ਉਹਨਾਂ ਨੇ ਰੋਜ਼ਾਨਾ ਜੀਵਨ ਨੂੰ ਇੱਕ ਦਮਨਕਾਰੀ ਪ੍ਰਣਾਲੀ ਦੇ ਭਾਰ ਹੇਠ ਬਿਨਾਂ ਕਿਸੇ ਟਿੱਪਣੀ ਦੇ ਦਰਸਾਇਆ। ਕੈਮਰਾ ਬਫ (ਐਮੇਟਰ, 1979) (ਜਿਸ ਨੇ 11ਵੇਂ ਮਾਸਕੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸ਼ਾਨਦਾਰ ਇਨਾਮ ਜਿੱਤਿਆ) [11] ਅਤੇ ਬਲਾਇੰਡ ਚਾਂਸ (ਪ੍ਰਜ਼ੀਪੈਡੇਕ, 1981) ਇਨ੍ਹਾਂ ਹੀ ਲੀਹਾਂ ਤੇ ਚੱਲਦੀਆਂ ਰਹੀਆਂ, ਪਰ ਇਹ ਭਾਈਚਾਰੇ ਨਾਲ਼ੋਂ ਵੱਧ ਇੱਕ ਇੱਕਲੇ ਪਾਤਰ ਨੂੰ ਦਰਪੇਸ਼ ਨੈਤਿਕ ਵਿਕਲਪਾਂ 'ਤੇ ਜ਼ਿਆਦਾ ਫ਼ੋਕਸ ਸਨ। ਇਸ ਅਰਸੇ ਦੇ ਦੌਰਾਨ, ਕਿਸਲੋਵਸਕੀ ਨੂੰ ਉਸ ਸਮੇਂ ਦੇ ਹੋਰ ਪੋਲਿਸ਼ ਨਿਰਦੇਸ਼ਕਾਂ (ਜਿਨ੍ਹਾਂ ਵਿੱਚ ਜਾਨੁਜ਼ ਕਿਜੋਵਸਕੀ, ਆਂਡਰੇਜ਼ ਵਾਜਦਾ, ਅਤੇ ਐਗਨੀਜ਼ਕਾ ਹੌਲੈਂਡ ਸ਼ਾਮਲ ਸਨ) ਸਹਿਤ ਇੱਕ ਖੁੱਲ੍ਹੀ ਜਿਹੀ ਲਹਿਰ ਦਾ ਹਿੱਸਾ ਮੰਨਿਆ ਜਾਂਦਾ ਸੀ, ਜਿਸਨੂੰ ਨੈਤਿਕ ਚਿੰਤਾ ਦਾ ਸਿਨੇਮਾ ਕਿਹਾ ਜਾਂਦਾ ਹੈ। ਇਹਨਾਂ ਨਿਰਦੇਸ਼ਕਾਂ, ਖਾਸ ਤੌਰ 'ਤੇ ਹੌਲੈਂਡ ਨਾਲ ਉਸਦੇ ਸਬੰਧਾਂ ਨੇ ਪੋਲਿਸ਼ ਸਰਕਾਰ ਦੇ ਅੰਦਰ ਚਿੰਤਾ ਪੈਦਾ ਕੀਤੀ, ਅਤੇ ਉਸਦੀ ਹਰੇਕ ਸ਼ੁਰੂਆਤੀ ਫਿਲਮ ਨੂੰ ਸੈਂਸਰਸ਼ਿਪ ਦੇ ਅਧੀਨ ਲਿਆ ਗਿਆ ਅਤੇ ਮੁੜ-ਸ਼ੂਟਿੰਗ/ਮੁੜ-ਸੰਪਾਦਨ ਨੂੰ ਲਾਗੂ ਕੀਤਾ ਗਿਆ, ਭਾਵੇਂ ਪੂਰੀ ਤਰ੍ਹਾਂ ਪਾਬੰਦੀ ਨਹੀਂ ਸੀ ਲਗਾਈ ਗਈ। ਉਦਾਹਰਨ ਲਈ, ਬਲਾਇੰਡ ਚਾਂਸ ਨੂੰ ਇਸ ਦੇ ਪੂਰਾ ਹੋਣ ਤੋਂ ਲਗਭਗ ਛੇ ਸਾਲ ਬਾਅਦ, 1987 ਤੱਕ ਘਰੇਲੂ ਤੌਰ 'ਤੇ ਰਿਲੀਜ਼ ਨਹੀਂ ਕੀਤਾ ਗਿਆ ਸੀ।

ਨੋ ਐਂਡ (ਬੇਜ਼ ਕੋਨਕਾ, 1984) ਸ਼ਾਇਦ ਉਸਦੀ ਸਭ ਤੋਂ ਸਪੱਸ਼ਟ ਭਾਂਤ ਰਾਜਨੀਤਿਕ ਫ਼ਿਲਮ ਸੀ, ਜਿਸ ਵਿੱਚ ਇੱਕ ਵਕੀਲ ਦੇ ਭੂਤ ਅਤੇ ਉਸਦੀ ਵਿਧਵਾ ਦੇ ਅਸਾਧਾਰਨ ਦ੍ਰਿਸ਼ਟੀਕੋਣ ਤੋਂ, ਮਾਰਸ਼ਲ ਲਾਅ ਦੌਰਾਨ ਪੋਲੈਂਡ ਵਿੱਚ ਰਾਜਨੀਤਿਕ ਮੁਕੱਦਮਿਆਂ ਨੂੰ ਦਰਸਾਇਆ ਗਿਆ ਸੀ। ਉਸ ਸਮੇਂ ਸਰਕਾਰ, ਅਸੰਤੁਸ਼ਟਾਂ ਅਤੇ ਚਰਚ ਸਭਨਾਂ ਨੇ ਇਸਦੀ ਸਖ਼ਤ ਆਲੋਚਨਾ ਕੀਤੀ ਸੀ। [7] ਨੋ ਐਂਡ ਦੇ ਤੋਂ ਸ਼ੁਰੂ ਕਰਦੇ ਹੋਏ, ਕਿਸਲੋਵਸਕੀ ਨੇ ਦੋ ਜਣਿਆਂ, ਸੰਗੀਤਕਾਰ ਜ਼ਬਿਗਨਿਊ ਪ੍ਰੀਸਨਰ ਅਤੇ ਵਕੀਲ ਕ੍ਰਜ਼ੀਸਜ਼ਟੋਫ ਪੀਸੀਵਿਜ਼ ਨਾਲ ਨੇੜਿਓਂ ਸਹਿਯੋਗ ਕੀਤਾ, ਜਿਨ੍ਹਾਂ ਨਾਲ਼ ਕਿਸ਼ਲੋਵਸਕੀ ਦੀ ਇਸ ਵਿਸ਼ੇ 'ਤੇ ਯੋਜਨਾਬੱਧ ਦਸਤਾਵੇਜ਼ੀ ਲਈ ਮਾਰਸ਼ਲ ਲਾਅ ਦੇ ਅਧੀਨ ਰਾਜਨੀਤਿਕ ਮੁਕੱਦਮਿਆਂ ਦੀ ਖੋਜ ਕਰਦੇ ਸਮੇਂ ਮੁਲਾਕਾਤ ਕੀਤੀ। ਪਾਈਸੀਵਿਜ਼ ਕਿਸਲੋਵਸਕੀ ਦੀਆਂ ਅਗਲੀਆਂ ਸਾਰੀਆਂ ਫਿਲਮਾਂ ਲਈ ਸਕ੍ਰੀਨਪਲੇ ਲਿਖਣ ਵਿੱਚ ਸਹਿਯੋਗੀ ਰਿਹਾ। [7]

ਪ੍ਰੀਜ਼ਨਰ ਨੇ ਨੋ ਐਂਡ ਅਤੇ ਕਿਸਲੋਵਸਕੀ ਦੀਆਂ ਬਹੁਤੀਆਂ ਅਗਲੀਆਂ ਫਿਲਮਾਂ ਨੂੰ ਸੰਗੀਤ ਦਿੱਤਾ ਅਤੇ ਅਕਸਰ ਪ੍ਰਮੁੱਖ ਭੂਮਿਕਾ ਨਿਭਾਈ। ਪ੍ਰਿਸਨਰ ਦੇ ਬਹੁਤ ਸਾਰੇ ਗੀਤਾਂ ਦਾ ਹਵਾਲਾ ਫਿਲਮਾਂ ਦੇ ਪਾਤਰਾਂ ਦੀ ਚਰਚਾ ਨੂੰ (ਗਲਪੀ) ਡੱਚ ਸੰਗੀਤਕਾਰ "ਵਾਨ ਡੇਨ ਬੁਡੇਨਮੇਅਰ" ਦੇ ਕੰਮ ਵਜੋਂ ਦਰਸਾਈ ਗਈ ਹੈ। [12]

ਡੇਕਾਲੋਗ (1988), ਵਾਰਸਾ ਟਾਵਰ ਬਲਾਕ ਵਿੱਚ ਸੈੱਟ ਦਸ ਛੋਟੀਆਂ ਫਿਲਮਾਂ ਦੀ ਇੱਕ ਲੜੀ ਹੈ, ਜਿਨ੍ਹਾਂ ਵਿੱਚੋਂ ਹਰ ਇੱਕ ਨਾ ਦੇ ਤੌਰ 'ਤੇ ਦਸ ਹੁਕਮਾਂ ਵਿੱਚੋਂ ਇੱਕ 'ਤੇ ਅਧਾਰਤ ਹੈ। ਇਸ ਨੂੰ ਪੱਛਮੀ ਜਰਮਨੀ ਦੀ ਫੰਡਿੰਗ ਨਾਲ਼ ਪੋਲਿਸ਼ ਟੈਲੀਵਿਜ਼ਨ ਲਈ ਬਣਾਇਆ ਗਿਆ ਸੀ; ਇਹ ਹੁਣ ਸਭ ਤੋਂ ਵੱਧ ਆਲੋਚਨਾ ਦੀ ਪ੍ਰਸ਼ੰਸਾ ਖੱਟਣ ਵਾਲ਼ੀਆਂ ਫ਼ਿਲਮਾਂ ਵਿੱਚੋਂ ਇੱਕ ਹੈ। ਕਿਸਲੋਵਸਕੀ ਅਤੇ ਪਾਈਸੀਵਿਜ਼ ਦੀ ਮਿਲ਼ ਕੇ ਲਿਖੇ ਇੱਕ ਇੱਕ ਘੰਟੇ ਦੇ ਦਸ ਐਪੀਸੋਡ ਅਸਲ ਵਿੱਚ ਦਸ ਵੱਖ-ਵੱਖ ਨਿਰਦੇਸ਼ਕਾਂ ਲਈ ਤਿਆਰ ਕੀਤੇ ਗਏ ਸਨ, ਪਰ ਕਿਸਲੋਵਸਕੀ ਨੇ ਦੇਖਿਆ ਕਿ ਪ੍ਰੋਜੈਕਟ ਉੱਤੇ ਆਪਣਾ ਨਿਯੰਤਰਣ ਨਹੀਂ ਸੀ ਛੱਡ ਸਕਦਾ। ਨਤੀਜੇ ਵਜੋਂ ਸਾਰੇ ਐਪੀਸੋਡਾਂ ਦਾ ਨਿਰਦੇਸ਼ਨ ਉਸ ਨੇ ਆਪ ਕੀਤਾ। ਐਪੀਸੋਡ ਪੰਜ ਅਤੇ ਛੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਕ੍ਰਮਵਾਰ ਏ ਸ਼ਾਰਟ ਫਿਲਮ ਅਬਾਊਟ ਕਿਲਿੰਗ ਅਤੇ ਏ ਸ਼ਾਰਟ ਫਿਲਮ ਅਬਾਊਟ ਲਵ ਦੇ ਤੌਰ ਤੇ ਰਿਲੀਜ਼ ਕੀਤਾ ਗਿਆ ਸੀ। ਕਿਸਲੋਵਸਕੀ ਨੇ ਏ ਸ਼ਾਰਟ ਫਿਲਮ ਅਬਾਊਟ ਜੈਲਸੀ, [13] ਦੇ ਸਿਰਲੇਖ ਹੇਠ ਐਪੀਸੋਡ 9 ਨੂੰ ਇੱਕ ਪੂਰੀ-ਲੰਬਾਈ ਦੇ ਸੰਸਕਰਣ ਨੂੰ ਸ਼ੂਟ ਕਰਨ ਦੀ ਯੋਜਨਾ ਵੀ ਬਣਾਈ ਸੀ, ਪਰ ਅੰਤ ਵਿੱਚ ਥਕਾਵਟ ਨੇ ਉਸਨੂੰ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਆਪਣੀ ਤੇਰ੍ਹਵੀਂ ਫਿਲਮ ਬਣਾਉਣ ਤੋਂ ਰੋਕ ਦਿੱਤਾ।

1990-1994: ਵਿਦੇਸ਼ ਵਿੱਚ ਵਪਾਰਕ ਸਫਲਤਾ

[ਸੋਧੋ]

ਕਿਸਲੋਵਸਕੀ ਨੇ ਆਪਣੀਆਂ ਸਭ ਤੋਂ ਵੱਧ ਵਪਾਰਕ ਤੌਰ 'ਤੇ ਸਫਲ ਅੰਤਲੀਆਂ ਚਾਰ ਫਿਲਮਾਂ, ਵਿਦੇਸ਼ੀ ਸਹਿ-ਉਤਪਾਦਨ ਸਨ, ਜੋ ਮੁੱਖ ਤੌਰ 'ਤੇ ਫਰਾਂਸ ਅਤੇ ਖ਼ਾਸ ਤੌਰ 'ਤੇ ਰੋਮਾਨੀਆ ਵਿੱਚ ਪੈਦਾ ਹੋਏ ਨਿਰਮਾਤਾ ਮਾਰਿਨ ਕਰਮਿਟਜ਼ ਦੇ ਪੈਸੇ ਨਾਲ ਬਣੀਆਂ ਸਨ। ਇਹ ਨੈਤਿਕ ਅਤੇ ਅਧਿਆਤਮਿਕ ਮੁੱਦਿਆਂ 'ਤੇ ਕੇਂਦ੍ਰਿਤ ਸਨ ਜੋ ਡੇਕਲੌਗ ਅਤੇ ਬਲਾਇੰਡ ਚਾਂਸ ਨਾਲ਼ੋਂ ਮਿਲ਼ਦੀਆਂ ਜੁਲਦੀਆਂ ਲੀਹਾਂ ਤੇ, ਪਰ ਹੋਰ ਵੀ ਅਮੂਰਤ ਪੱਧਰ 'ਤੇ ਵੱਧ ਛੋਟੀਆਂ ਕੈਸਟਾਂ, ਵਧੇਰੇ ਅੰਦਰੂਨੀ ਕਹਾਣੀਆਂ, ਅਤੇ ਭਾਈਚਾਰਿਆਂ ਵਿੱਚ ਘੱਟ ਦਿਲਚਸਪੀ ਦੇ ਨਾਲ਼ ਬਣਾਈਆਂ ਗਈਆਂ। ਇਨ੍ਹਾਂ ਫਿਲਮਾਂ ਵਿੱਚ ਪੋਲੈਂਡ ਦੀ ਪੇਸ਼ਕਾਰੀ ਮੁੱਖ ਤੌਰ ਤੇ ਯੂਰਪੀਅਨ ਬਾਹਰੀ ਲੋਕਾਂ ਦੀਆਂ ਨਜ਼ਰਾਂ ਰਾਹੀਂ ਹੋਈ। [14]

ਇਹਨਾਂ ਵਿੱਚੋਂ ਪਹਿਲੀ ਸੀ ਦ ਡਬਲ ਲਾਈਫ ਆਫ ਵੇਰੋਨਿਕ (La double vie de Veronique, 1990), ਜਿਸ ਵਿੱਚ ਇਰੇਨ ਜੈਕਬ ਨੇ ਅਭਿਨੈ ਕੀਤਾ ਸੀ। ਇਸ ਫਿਲਮ ਦੀ ਵਪਾਰਕ ਸਫਲਤਾ ਨੇ ਕਿਸਲੋਵਸਕੀ ਨੂੰ ਉਸਦੀਆਂ ਅਭਿਲਾਸ਼ੀ ਅੰਤਮ ਫਿਲਮਾਂ (1993-94), ਤਿਕੜੀ ਥ੍ਰੀ ਕਲਰਜ਼ (ਨੀਲਾ, ਚਿੱਟਾ, ਲਾਲ) ਲਈ ਫੰਡਿੰਗ ਦਿੱਤੀ, ਜੋ ਕਿ ਫ੍ਰੈਂਚ ਝੰਡੇ ਵਿੱਚ ਪ੍ਰਤੀਕ ਵਜੋਂ ਸਾਕਾਰ ਗੁਣਾਂ ਦੀ ਖੋਜ ਕਰਦੀ ਹੈ। ਤਿੰਨ ਫ਼ਿਲਮਾਂ ਨੇ ਵੱਕਾਰੀ ਕੌਮਾਂਤਰੀ ਪੁਰਸਕਾਰ ਹਾਸਲ ਕੀਤੇ, ਜਿਨ੍ਹਾਂ ਵਿੱਚ ਵੇਨਿਸ ਫਿਲਮ ਫੈਸਟੀਵਲ ਵਿੱਚ ਸਰਵੋਤਮ ਫਿਲਮ ਲਈ ਗੋਲਡਨ ਲਾਇਨ ਅਤੇ ਬਰਲਿਨ ਫਿਲਮ ਫੈਸਟੀਵਲ ਵਿੱਚ ਸਰਵੋਤਮ ਨਿਰਦੇਸ਼ਕ ਲਈ ਸਿਲਵਰ ਬੀਅਰ ਸ਼ਾਮਲ ਹਨ, [15]ਇਸ ਦੇ ਇਲਾਵਾ ਤਿੰਨ ਅਕੈਡਮੀ ਅਵਾਰਡ ਨਾਮਜ਼ਦਗੀਆਂ ਵੀ ਮਿਲੀਆਂ।

ਕਿਸਲੋਵਸਕੀ ਨੇ 1994 ਕਾਨਸ ਫਿਲਮ ਫੈਸਟੀਵਲ ਵਿੱਚ ਆਪਣੀ ਆਖਰੀ ਫਿਲਮ ਰੈੱਡ ਦੇ ਪ੍ਰੀਮੀਅਰ ਤੋਂ ਬਾਅਦ ਫਿਲਮ ਨਿਰਮਾਣ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।

ਮਰਨ ਉਪਰੰਤ ਕੰਮ

[ਸੋਧੋ]

ਆਪਣੀ ਮੌਤ ਦੇ ਸਮੇਂ, ਕਿਸਲੋਵਸਕੀ ਆਪਣੇ ਲੰਬੇ ਸਮੇਂ ਦੇ ਸਹਿਯੋਗੀ ਪਾਈਸੀਵਿਜ਼ ਨਾਲ ਦੂਜੀ ਤਿਕੜੀ 'ਤੇ ਕੰਮ ਕਰ ਰਿਹਾ ਸੀ: ਸਵਰਗ, ਨਰਕ ਅਤੇ ਪਰਗੇਟਰੀ। ਉਸਦੀ ਮੌਤ ਤੋਂ ਬਾਅਦ, ਸਕ੍ਰਿਪਟਾਂ ਨੂੰ ਤਿੰਨ ਵੱਖ-ਵੱਖ ਨਿਰਦੇਸ਼ਕਾਂ ਨੇ ਸਿਰੇ ਲਾਇਆ: 2002 ਵਿੱਚ ਟੌਮ ਟਿਕਵਰ ਨੇ ਹੈਵਨ; [16] [17] 2005 ਵਿੱਚ ਡੈਨਿਸ ਟੈਨੋਵਿਕ ਨੇ ਨਰਕ ("L'Enfer"); [18] ਅਤੇ ਪਰਗੇਟਰੀ ਦਾ ਅਜੇ ਤੱਕ ਨਿਰਮਾਣ ਨਹੀਂ ਹੋਇਆ।

ਨਿੱਜੀ ਜੀਵਨ

[ਸੋਧੋ]

ਕਿਸਲੋਵਸਕੀ ਨੇ ਫਿਲਮ ਸਕੂਲ ਵਿੱਚ ਆਪਣੇ ਆਖ਼ਰੀ ਸਾਲ ਦੌਰਾਨ 21 ਜਨਵਰੀ 1967 ਨੂੰ ਆਪਣੇ ਜੀਵਨ ਭਰ ਦੇ ਪਿਆਰ, ਮਾਰੀਆ (ਮੇਰੀਸੀਆ) ਕਾਉਟੀਲੋ ਨਾਲ ਵਿਆਹ ਕੀਤਾ। ਉਹ ਇੱਕ ਧੀ, ਮਾਰਤਾ (ਜ. 8 ਜਨਵਰੀ 1972) ਸੀ।

ਮੌਤ

[ਸੋਧੋ]

13 ਮਾਰਚ 1996 ਨੂੰ, ਰਿਟਾਇਰ ਹੋਣ ਤੋਂ ਦੋ ਸਾਲ ਤੋਂ ਵੀ ਘੱਟ ਸਮੇਂ ਬਾਅਦ, ਕਿਸਲੋਵਸਕੀ ਦੀ ਦਿਲ ਦੇ ਦੌਰੇ ਤੋਂ ਬਾਅਦ ਓਪਨ-ਹਾਰਟ ਸਰਜਰੀ ਦੌਰਾਨ 54 ਸਾਲ ਦੀ ਉਮਰ ਵਿੱਚ ਮੌਤ ਹੋ ਗਈ। [19] ਉਸਨੂੰ ਵਾਰਸਾ ਵਿੱਚ ਪੋਵਜ਼ਕੀ ਕਬਰਸਤਾਨ ਵਿੱਚ ਦਫ਼ਨਾਇਆ ਗਿਆ। ਉਸਦੀ ਕਬਰ ਵਿੱਚ ਆਇਤਾਕਾਰ ਸਪੇਸ ਬਣਾਉਂਦੇ ਦੋ ਹੱਥਾਂ ਦੇ ਅੰਗੂਠਿਆਂ ਅਤੇ ਗਭਲੀਆਂ ਉਂਗਲੀਆਂ ਦੀ ਮੂਰਤੀ ਹੈ। ਛੋਟੀ ਮੂਰਤੀ ਇੱਕ ਮੀਟਰ ਤੋਂ ਥੋੜ੍ਹੀ ਉੱਚੀ ਚੌਂਕੀ ਉੱਤੇ ਕਾਲੇ ਸੰਗਮਰਮਰ ਵਿੱਚ ਬਣੀ ਹੈ। ਕਿਸਲੋਵਸਕੀ ਦੇ ਨਾਮ ਅਤੇ ਮਿਤੀਆਂ ਵਾਲਾ ਸਲੈਬ ਹੇਠਾਂ ਹੈ। [20]

Photo of Kieślowski's grave
ਕਿਸਲੋਵਸਕੀ ਦੀ ਕਬਰ

ਹਵਾਲੇ

[ਸੋਧੋ]
  1. Stok 1993, p. xiii.
  2. "Krzysztof Kieślowski". IMDb. Retrieved 19 May 2012.
  3. "Awards for Krzysztof Kieślowski". IMDb. Retrieved 19 May 2012.
  4. "Sight & Sound | Modern Times". BFI. 25 January 2012. Archived from the original on 13 October 2018. Retrieved 9 September 2012.
  5. "The Greatest Directors Ever by Total Film Magazine". Filmsite.org. Archived from the original on 26 April 2014. Retrieved 19 April 2009. {{cite web}}: |archive-date= / |archive-url= timestamp mismatch; 2 ਜੁਲਾਈ 2014 suggested (help)
  6. Holden, Stephen (5 August 1998). "Krzysztof Kieślowski: I'm So-So..." The New York Times. Retrieved 10 November 2011.
  7. 7.0 7.1 7.2 7.3 Jazdon, Mikołaj (June 2019). "Krzysztof Kieślowski: migratory filmmaker". Europeana (CC By-SA) (in ਅੰਗਰੇਜ਼ੀ (ਬਰਤਾਨਵੀ)). Archived from the original on 15 ਅਕਤੂਬਰ 2019. Retrieved 15 October 2019.
  8. Perez, Rodrigo (13 March 2013). "The Essentials: Krzysztof Kieslowski". indiewire.com. Archived from the original on 20 ਮਾਰਚ 2019. Retrieved 21 March 2019.
  9. Cummings, Doug (July 2003). "Kieslowski, Krzysztof". sensesofcinema.com. Sense of Cinema Inc. Retrieved 21 March 2019.
  10. Trudell, Travis (6 February 2015). "Workers '71". letterboxd.com. Alfred A. Knopf. Retrieved 21 March 2019.
  11. "11th Moscow International Film Festival (1979)". MIFF. Archived from the original on 3 April 2014. Retrieved 18 January 2013.
  12. Abrahamson, Patrick (2 June 1995). "Kieślowski's Many Colours". Oxford University Student. Retrieved 19 May 2012.
  13. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  14. Wilkinson, Alissa (27 September 2016). "Political movies are hard to pull off. The films of Krzysztof Kieslowki hold the key". vox.com. Vox Media Inc. Retrieved 21 March 2019.
  15. "Berlinale: 1994 Prize Winners". Berlinale. Archived from the original on 26 ਜੁਲਾਈ 2011. Retrieved 30 December 2011. {{cite web}}: Unknown parameter |dead-url= ignored (|url-status= suggested) (help)
  16. Rockwell, John (6 October 2002). "FILM; A Polish Master's Last Collaboration". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 27 April 2020.
  17. Roger Ebert (18 October 2002). "Heaven". RogerEbert.com. Archived from the original on 10 ਅਕਤੂਬਰ 2012. Retrieved 2 February 2015.
  18. Bradshaw, Peter (21 April 2006). "Hell (L'Enfer)". The Guardian. Retrieved 26 December 2017.
  19. Annette Insdorf (15 May 2002). Double Lives, Second Chances: The Cinema of Krzysztof Kieslowski. Miamax. p. 182. ISBN 978-0-7868-8474-2.
  20. About Kieślowski and his grave on his page at Find a Grave website. Also, see the image of his grave, here below.