ਕਲੀਕ੍ਰਿਸ਼ਨਾ ਮਿੱਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਲੀਕ੍ਰਿਸ਼ਨਾ ਮਿੱਤਰਾ (1822 — 2 ਅਗਸਤ 1891) ਇੱਕ ਬੰਗਾਲੀ ਸਮਾਜ ਸੇਵਕ, ਸਿੱਖਿਅਕ ਅਤੇ ਲੇਖਕ ਸੀ। ਉਸਨੇ ਭਾਰਤ ਵਿੱਚ ਪਹਿਲੇ ਗੈਰ-ਸਰਕਾਰੀ ਕੁੜੀਆਂ ਦੇ ਸਕੂਲ ਦੀ ਸਥਾਪਨਾ ਕੀਤੀ ਸੀ।[1]

ਮੱਢਲਾ ਜੀਵਨ[ਸੋਧੋ]

ਕਾਲੀਕ੍ਰਿਸ਼ਨਾ ਮਿੱਤਰਾ ਦਾ ਜਨਮ ਬਰਤਾਨਵੀ ਭਾਰਤ ਦੇ ਸ਼ਹਿਰ ਕਲਕੱਤਾ ਵਿੱਚ ਹੋਇਆ ਸੀ। ਹੇਅਰ ਸਕੂਲ ਵਿੱਚੋਂ ਮੁੱਢਲੀ ਪੜ੍ਹਾਈ ਕਰਨ ਪਿੱਛੋਂ ਉਹ ਪਰੈਜ਼ੀਡੈਂਸੀ ਕਾਲਜ ਕਲਕੱਤਾ ਵਿੱਚ ਦਾਖਲਾ ਲੈ ਲਿਆ ਸੀ ਪਰ ਗਰੀਬੀ ਕਾਰਨ ਉਸਨੇ ਪੜ੍ਹਾਈ ਛੱਡ ਦਿੱਤੀ ਅਤੇ ਆਪਣੀ ਬਾਰਾਸਾਤ ਵਿਖੇ ਆਪਣੀ ਮਾਂ ਦੇ ਘੜ ਰਹਿਣ ਲੱਗ ਗਿਆ। ਉਸਦਾ ਵੱਡਾ ਭਰਾ ਨਬੀਨਕ੍ਰਿਸ਼ਨਾ ਮਿੱਤਰਾ ਇੱਕ ਮੰਨਿਆ ਹੋਇਆ ਡਾਕਟਰ ਸੀ।[1][2]

ਯੋਗਦਾਨ[ਸੋਧੋ]

1847 ਵਿੱਚ ਸਥਾਪਿਤ ਹੋਇਆ ਕੁੜੀਆਂ ਦੇ ਸਕੂਲ ਦਾ ਨਾਂ ਉਸਦੇ ਨਾਮ ਉੱਪਰ ਰੱਖਿਆ ਗਿਆ ਸੀ।

ਮਿਤਰਾ ਨੇ ਪ੍ਰਗਤੀਵਾਦੀ ਸਿੱਖਿਆ ਲਹਿਰ ਅਤੇ ਬੰਗਾਲ ਵਿੱਚ ਹੋਰ ਵੀ ਬਹੁਤ ਸਾਰੇ ਸਮਾਜਿਕ ਕੰਮਾਂ ਵਿੱਚ ਹਿੱਸਾ ਲਿਆ। 1847 ਵਿੱਚ ਉਸਨੇ ਆਪਣੇ ਭਰਾ ਨਬੀਨਕ੍ਰਿਸ਼ਨਾ ਮਿੱਤਰਾ ਅਤੇ ਅਧਿਆਪਕ ਪੀਅਰੀ ਚਰਨ ਸਰਕਾਰ ਦੀ ਸਹਾਇਤਾ ਨਾਲ ਬਾਰਾਸਾਤ ਵਿਖੇ ਕੁੜੀਆਂ ਦਾ ਇੱਕ ਨਿੱਜੀ ਸਕੂਲ ਸਥਾਪਿਤ ਕੀਤਾ।[3] ਇਹ ਅਮੀਰ ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਲਈ ਕਿਸੇ ਭਾਰਤੀ ਵੱਲੋਂ ਸਥਾਪਿਤ ਕੀਤਾ ਗਿਆ ਪਹਿਲਾ ਸਕੂਲ ਸੀ।[4] ਸ਼ੁਰੂਆਤ ਵਿੱਚ ਇਸ ਵਿੱਚ ਸਿਰਫ਼ ਦੋ ਕੁੜੀਆਂ ਹੀ ਸਨ ਜਿਸ ਵਿੱਚ ਨਬੀਨਕ੍ਰਿਸ਼ਨਾ ਦੀ ਬੇਟੀ ਕੁੰਤੀਬਾਲਾ ਇੱਕ ਸੀ। ਹਾਲਾਂਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਹਿੰਦੂ ਜ਼ਿਮੀਂਦਾਰ ਅਤੇ ਉਸ ਵੇਲੇ ਦਾ ਰੂੜ੍ਹੀਵਾਦੀ ਸਮਾਜ ਬਹੁਤ ਵਿਰੋਧ ਕਰਦੇ ਸਨ ਪਰ ਈਸ਼ਵਰ ਚੰਦਰ ਵਿਦਿਆਸਾਗਰ ਅਤੇ ਜੌਨ ਇਲੀਅਟ ਡਰਿੰਕਵਾਟਰ ਬੇਥੂਨ ਨੇ ਬੰਗਾਲ ਵਿੱਚ ਔਰਤਾਂ ਲਈ ਮਿੱਤਰਾ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਸਮਰਥਨ ਕੀਤਾ।[5] ਮਗਰੋਂ ਇਸ ਸਕੂਲ ਦਾ ਨਾਮ ਬਦਲ ਕੇ ਕਾਲੀਕ੍ਰਿਸ਼ਨਾ ਗਰਲਜ਼ ਹਾਈ ਸਕੂਲ ਰੱਖ ਦਿੱਤਾ ਗਿਆ ਸੀ। ਇੱਥੋਂ ਤੱਕ ਕਿ ਬੇਥੂਨ ਵੀ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਮਗਰੋਂ ਉਸਨੇ 1949 ਵਿੱਚ ਬੇਥੂਨ ਸਕੂਲ ਦੀ ਸਥਾਪਨਾ ਕੀਤੀ ਜਦੋਂ ਉਹ ਇਸ ਸਕੂਲ ਵਿੱਚ ਸਿੱਖਿਆ ਕੌਂਸਲ ਦਾ ਪ੍ਰਧਾਨ ਬਣ ਕੇ ਗਿਆ ਸੀ।[6] ਇਸ ਮੰਤਵ ਲਈ ਉਸਨੇ ਇੰਗਲੈਂਡ ਤੋਂ ਆਧੁਨਿਕ ਸਮਾਨ ਲਿਆਂਦਾ। ਉਸਨੇ ਹੋਮੀਓਪੈਥੀ ਇਲਾਜ ਦੇ ਪਸਾਰੇ ਲਈ ਵੀ ਕੰਮ ਕੀਤਾ ਸੀ।[1][7]

ਸਾਹਿਤਿਕ ਕੰਮ[ਸੋਧੋ]

ਕਾਲੀਕ੍ਰਿਸ਼ਨਾ ਮਿੱਤਰਾ ਨੂੰ ਅੰਗਰੇਜ਼ੀ ਸਾਹਿਤ, ਫਲਸਫੇ, ਯੋਗ, ਇਤਿਹਾਸ ਅਤੇ ਵਿਗਿਆਨ ਦੀ ਡੂੰਘੀ ਸਮਝ ਸੀ। ਉਸਨੇ ਬੰਗਾਲੀ ਅਤੇ ਅੰਗਰੇਜ਼ੀ ਮੈਗਜ਼ੀਨਾਂ ਵਿੱਚ ਕਈ ਤਰ੍ਹਾਂ ਦੇ ਲੇਖ ਛਪਵਾਏ ਸਨ। ਮਿੱਤਰਾ ਨੇ ਕਈ ਕੁਝ ਕਿਤਾਬਾਂ ਵੀ ਲਿਖੀਆਂ ਹਨ ਜਿਹਨਾਂ ਦੇ ਨਾਮ ਇਸ ਤਰ੍ਹਾਂ ਹਨ:[8]

 • ਬਾਮਾ ਚਿਕਿਤਸਾ
 • ਗਰਹਾਸਥਿਓਬਬੋਸਥਾ ਓ ਸ਼ਿਸ਼ੂ ਚਿਕਿਤਸਾ
 • ਪਸ਼ੂ ਚਿਕਿਤਸਾ

ਹਵਾਲੇ[ਸੋਧੋ]

 1. 1.0 1.1 1.2 Vol II, Anjali Basu (2004). Sansad Bangali Charitabhidhan. Kolkata: Sahitya Sansad. p. 78. ISBN 81-86806-99-7. 
 2. Chapter 15, Subal Chandra Mitra. "Isvar Chandra Vidyasagar, a story of his life and work". en.wikisource.org. Retrieved 21 April 2018. 
 3. "Barasat Government College". Archived from the original on 21 ਅਪ੍ਰੈਲ 2018. Retrieved 21 April 2018.  Check date values in: |archive-date= (help)
 4. Chiranjit Roy. "Madanmohan Tarkalankar and Women Education in the First Half of 19th Century Bengal" (PDF). Retrieved 21 April 2018. 
 5. Ishvarchandra Vidyasagar. "Hindu Widow Marriage". Retrieved 21 April 2018. 
 6. Bagal, Jogesh C., History of The Bethune School and College in the Bethune School and College Centenary Volume, 1849–1949.
 7. Projit Bihari Mukharji. "Nationalizing the Body: The Medical Market, Print and Daktari Medicine". Retrieved 21 April 2018. 
 8. Mitra, Kalikrishna. "Garhasthya-byabastha O Shishu Chikitsa". Retrieved 21 April 2018.