ਕਾਲੀ ਮੌਤ
ਕਾਲੀ ਮੌਤ, ਜਿਸ ਨੂੰ ਵੀ ਪੈਸਟੀਲੈਂਸ (ਪੈਸਟ), ਮਹਾ ਪਲੇਗ ਜਾਂ ਪਲੇਗ, ਜਾਂ ਘੱਟ ਆਮ ਕਾਲੀ ਪਲੇਗ, ਮਨੁੱਖੀ ਇਤਿਹਾਸ, ਦੀਆਂ ਸਭ ਤੋਂ ਵੱਧ ਬਰਬਾਦੀ ਦਾ ਕਾਰਨ ਬਣੀਆਂ ਮਹਾਮਾਰੀਆਂ ਵਿੱਚੋਂ ਇੱਕ ਸੀ।ਇਸ ਦੇ ਨਤੀਜੇ ਵਜੋਂ ਅੰਦਾਜ਼ਨ 75 to 200 million ਯੂਰੇਸ਼ੀਆ ਦੇ 7.5 ਤੋਂ 20 ਕਰੋੜ ਲੋਕ ਮਾਰੇ ਗਏ ਸਨ ਅਤੇ ਇਹ 1347 ਤੋਂ 1351 ਤੱਕ ਯੂਰਪ ਵਿੱਚ ਫੈਲੀ ਸੀ।[1][2][3] ਬੈਕਟੀਰੀਆ ਯੇਰਸੀਨੀਆ ਪੈਸਟਿਸ, ਨੂੰ ਇਸ ਦਾ ਕਾਰਨ ਮੰਨਿਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਪਲੇਗ ਦੇ ਕਈ ਕਿਸਮਾਂ (ਸੈਪਟੀਸਮਿਕ, ਨਮੋਨਿਕ ਅਤੇ, ਸਭ ਤੋਂ ਆਮ, ਬੁਬੋਨਿਕ) ਫੈਲਦੀਆਂ ਹਨ।[4] ਬਲੈਕ ਡੈਥ ਪਲੇਗ ਦਾ ਪਹਿਲਾ ਵੱਡਾ ਯੂਰਪੀਅਨ ਪ੍ਰਕੋਪ, ਅਤੇ ਦੂਜੀ ਪਲੇਗ ਮਹਾਂਮਾਰੀ ਸੀ।[5] ਪਲੇਗ ਨੇ ਕਈਂ ਧਾਰਮਿਕ, ਸਮਾਜਿਕ ਅਤੇ ਆਰਥਿਕ ਉਤਰਾਅ-ਚੜ੍ਹਾਅ ਪੈਦਾ ਕੀਤੇ, ਯੂਰਪੀਅਨ ਇਤਿਹਾਸ ਤੇ ਡੂੰਘੇ ਪ੍ਰਭਾਵ ਪਾਏ।
ਮੰਨਿਆ ਜਾਂਦਾ ਹੈ ਕਿ ਕਾਲੀ ਮੌਤ ਦੀ ਸ਼ੁਰੂਆਤ ਮੱਧ ਏਸ਼ੀਆ ਦੇ ਸੁੱਕੇ ਮੈਦਾਨੀ ਇਲਾਕਿਆਂ ਵਿੱਚ ਹੋਈ ਸੀ, ਜਿਥੋਂ ਇਹ ਰੇਸ਼ਮ ਮਾਰਗ ਦੇ ਨਾਲ-ਨਾਲ ਯਾਤਰਾ ਕਰਦੀ 1343 ਤਕ ਕ੍ਰੀਮੀਆ ਪਹੁੰਚੀ।[6] ਉੱਥੋਂ, ਇਹ ਕਾਲੇ ਚੂਹਿਆਂ ਤੇ ਰਹਿਣ ਵਾਲੇ ਪਿੱਸੂ ਦੁਆਰਾ ਲਿਆਂਦੀ ਗਈ ਸੀ। ਇਹ ਚੂਹੇ ਸਾਰੇ ਵਪਾਰੀ ਸਮੁੰਦਰੀ ਜਹਾਜ਼ਾਂ 'ਤੇ ਯਾਤਰਾ ਕਰਦੇ ਸਨ ਅਤੇ ਇਨ੍ਹਾਂ ਨਾਲ ਇਹ ਸਾਰੇ ਮੈਡੀਟੇਰੇਨੀਅਨ ਬੇਸਿਨ ਅਤੇ ਯੂਰਪ ਵਿੱਚ ਫੈਲ ਗਈ ਸੀ।
ਕਾਲੀ ਮੌਤ ਨਾਲ ਯੂਰਪ ਦੀ ਆਬਾਦੀ ਦੇ 30% ਤੋਂ 60% ਦੇ ਮਾਰੇ ਜਾਣ ਦਾ ਅਨੁਮਾਨ ਲਗਾਇਆ ਗਿਆ ਹੈ।[7] ਕੁਲ ਮਿਲਾ ਕੇ, ਪਲੇਗ ਨੇ 14 ਵੀਂ ਸਦੀ ਵਿੱਚ ਦੁਨੀਆ ਦੀ ਆਬਾਦੀ ਨੂੰ ਅੰਦਾਜ਼ਨ 47.5 ਕਰੋੜ ਤੋਂ ਘਟਾ ਕੇ 35–37.5 ਕਰੋੜ ਕਰ ਦਿੱਤੀ ਸੀ।[8] ਵਿਸ਼ਵ ਦੀ ਆਬਾਦੀ ਨੂੰ ਆਪਣਾ ਪਿਛਲਾ ਪੱਧਰ ਮੁੜ ਪ੍ਰਾਪਤ ਕਰਨ ਲਈ 200 ਸਾਲ ਲੱਗੇ ਸਨ।[9] ਇਹ ਮਹਾਂਮਾਰੀ 19 ਵੀਂ ਸਦੀ ਤਕ ਯੂਰਪ ਵਿੱਚ ਮੁੜ ਮੁੜ ਫੈਲਦੀ ਰਹੀ।
ਇਤਹਾਸ
[ਸੋਧੋ]ਬਿਮਾਰੀ ਦਾ ਮੁੱਢ
[ਸੋਧੋ]ਪਲੇਗ ਦੀ ਬਿਮਾਰੀ, <i id="mwRg">ਯੇਰਸੀਨੀਆ ਪੈਸਟਿਸ</i> ਦੇ ਕਾਰਨ ਹੁੰਦੀ ਹੈ। ਇਹ ਬੈਕਟੀਰੀਆ ਪਿੱਸੂਆਂ ਵਿੱਚ ਆਮ ਮੌਜੂਦ ਹੁੰਦਾ ਹੈ। ਇਹ ਪਿੱਸੂ ਮੱਧ ਏਸ਼ੀਆ, ਕੁਰਦਿਸਤਾਨ, ਪੱਛਮੀ ਏਸ਼ੀਆ, ਉੱਤਰੀ ਭਾਰਤ ਅਤੇ ਯੁਗਾਂਡਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਚੂਹਿਆਂ ਅਤੇ ਗਾਲੜਾਂ ਤੇ ਵੀ ਸਵਾਰ ਰਹਿੰਦੇ ਹਨ।[10] ਏਸ਼ੀਆ ਵਿੱਚ ਮੌਸਮ ਵਿੱਚ ਤਬਦੀਲੀ ਦੇ ਕਾਰਨ, ਚੂਹੇ ਸੁੱਕੇ ਘਾਹ ਦੇ ਇਲਾਕਿਆਂ ਤੋਂ ਵਧੇਰੇ ਆਬਾਦੀ ਵਾਲੇ ਇਲਾਕਿਆਂ ਵੱਲ ਭੱਜਣਾ ਸ਼ੁਰੂ ਕਰ ਦਿੰਦੇ ਹਨ, ਅਤੇ ਬਿਮਾਰੀ ਫੈਲਾਉਂਦੇ ਹਨ।[11] ਕਿਰਗਿਜ਼ਸਤਾਨ ਵਿੱਚ ਈਸਿਕ-ਕੁਲ ਨੇੜੇ ਨੇਸਟੋਰੀਅਨ ਕਬਰਾਂ ਵਿੱਚ 1338–1339 ਦੀਆਂ ਪਲੇਗ ਦੇ ਹਵਾਲੀਆਂ ਵਾਲੇ ਸ਼ਿਲਾਲੇਖ ਹਨ ਅਤੇ ਬਹੁਤ ਸਾਰੇ ਮਹਾਂਮਾਰੀ ਵਿਗਿਆਨੀ ਇਨ੍ਹਾਂ ਨੂੰ ਮਹਾਂਮਾਰੀ ਦੇ ਪ੍ਰਕੋਪ ਦੇ ਲਖਾਇਕ ਮੰਨਦੇ ਹਨ, ਜਿੱਥੋਂ ਇਹ ਆਸਾਨੀ ਨਾਲ ਚੀਨ ਅਤੇ ਭਾਰਤ ਵਿੱਚ ਫੈਲ ਸਕਦੀ ਸੀ। ਅਕਤੂਬਰ 2010 ਵਿੱਚ, ਮੈਡੀਕਲ ਜੈਨੇਟਿਸਿਸਟਾਂ ਨੇ ਸੁਝਾਅ ਦਿੱਤਾ ਕਿ ਪਲੇਗ ਦੀਆਂ ਸਾਰੀਆਂ ਦੀਆਂ ਸਾਰੀਆਂ ਤਿੰਨ ਵੱਡੀਆਂ ਤਰੰਗਾਂ ਦੀ ਸ਼ੁਰੂਆਤ ਚੀਨ ਵਿੱਚੋਂ ਹੋਈ।[12]
ਹਵਾਲੇ
[ਸੋਧੋ]- ↑ ABC/Reuters (29 January 2008). "Black death 'discriminated' between victims (ABC News in Science)". Australian Broadcasting Corporation. Retrieved 3 November 2008.
{{cite news}}
:|last=
has generic name (help) - ↑ "Health: De-coding the Black Death". BBC. 3 October 2001. Retrieved 3 November 2008.
- ↑ "Black Death's Gene Code Cracked". Wired. 3 October 2001. Retrieved 12 February 2015.
- ↑ "Plague". World Health Organization. October 2017. Retrieved 8 November 2017.
- ↑ Firth, John (April 2012). "The History of Plague – Part 1. The Three Great Pandemics". jmvh.org. Retrieved 2019-11-14.
- ↑ "Black Death". BBC – History. 17 February 2011.
- ↑ Austin Alchon, Suzanne (2003). A pest in the land: new world epidemics in a global perspective. University of New Mexico Press. p. 21. ISBN 978-0-8263-2871-7.
- ↑ "Historical Estimates of World Population". Census.gov. Retrieved 28 April 2019.
- ↑ Jay, Peter (17 July 2000). "A Distant Mirror". TIME Europe. 156 (3). Archived from the original on 25 July 2008. Retrieved 25 January 2018.
- ↑ Ziegler 1998.
- ↑ Tignor, Adelman, Brown, Elman, Liu, Pittman, Shaw, Robert, Jeremy, Peter, Benjamin, Xinru, Holly, Brent (2014). Worlds Together, Worlds Apart, Volume 1: Beginnings to the 15th Century. New York, London: W.W Norton & Company. p. 407. ISBN 978-0-393-92208-0.
{{cite book}}
: CS1 maint: multiple names: authors list (link) - ↑ Nicholas Wade (31 October 2010). "Europe's Plagues Came From China, Study Finds". The New York Times. Retrieved 1 November 2010.