ਕਾਲ ਕਲੀਚੀ
ਕਾਲ ਕਲੀਚੀ (black drongo) | |
---|---|
ਚੁੰਝ ਤੇ ਇੱਕ ਚਿੱਟਾ ਨਿਸ਼ਾਨ ਵਿਖਾਈ ਦਿੰਦਾ ਹੈ। | |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | D. macrocercus
|
Binomial name | |
Dicrurus macrocercus (Vieillot, 1817)
| |
Subspecies | |
D. m. macrocercus (Vieillot, 1817)[2] | |
ਕਾਲ ਕਲੀਚੀ ਦੀ ਅੰਦਾਜ਼ਨ ਵੰਡ | |
Synonyms | |
Buchanga atra |
ਕਾਲ ਕਲੀਚੀ (black drongo), ਕਾਲਕਲੀਚੀ ਦੱਖਣੀ ਏਸ਼ੀਆ ਵਿੱਚ ਦੱਖਣ-ਪੱਛਮੀ ਇਰਾਨ, ਭਾਰਤ, ਸ੍ਰੀਲੰਕਾ, ਦੱਖਣੀ ਚੀਨ ਤੇ ਇੰਡੋਨੇਸ਼ੀਆ ਦੇਸਾਂ 'ਚ ਮਿਲਣ ਵਾਲੀ ਇੱਕ ਚਿੜੀ ਹੈ। ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿੱਚ ਵੀ ਕੁਝ ਇਲਾਕਿਆਂ ਵਿੱਚ ਮਿਲ ਜਾਂਦਾ ਹੈ। ਇਹ ਦਮੂੰਹੇ ਪੂੰਝੇ ਵਾਲ਼ਾ ਕਾਲ਼ੇ ਰੰਗ ਦਾ ਪੰਛੀ ਹੈ ਜੋ ਕਿ ਆਮ ਤੌਰ 'ਤੇ ਖੇਤੀਬਾੜੀ ਵਾਲੇ ਖੇਤਰਾਂ ਵਿੱਚ ਬਸਰਦਾ ਹੈ। ਇਹ ਇੱਕ ਹਮਲਾਵਰ ਪੰਛੀ ਏ। ਜਦ ਵੀ ਕਦੇ ਕਾਂ ਜਾਂ ਹੋਰ ਕੋਈ ਸ਼ਿਕਾਰੀ ਪੰਛੀ ਇਸਦੇ ਇਲਾਕੇ ਵਿੱਚ ਆਉਂਦਾ ਹੈ ਤਾਂ ਇਹ ਝਕਦੇ ਨਹੀਂ ਸਗੋਂ ਗਾੜੀਓਂ ਹਮਲਾ ਕਰ ਘੱਤਦੇ ਹਨ। ਪੰਜਾਬ ਚ ਤੁਸਾਂ ਇਨ੍ਹਾਂ ਨੂੰ ਆਮ ਹੀ ਕਾਵਾਂ ਮਗਰ ਉੱਡਦਿਆਂ ਵੇਖਿਆ ਹੋਣਾ ਏ। ਇਸਦੇ ਇਸੇ ਵਰਤਾਰੇ ਕਾਰਨ ਇਸਨੂੰ ਅੰਗਰੇਜ਼ੀ ਵਿੱਚ King Crow ਵੀ ਆਖਦੇ ਹਨ। ਇਸਨੂੰ ਪੰਜਾਬ ਵਿੱਚ ਕਾਲ-ਕੜਛੀ ਤੇ ਕੋਤਵਾਲ ਵੀ ਆਖਿਆ ਜਾਂਦਾ ਹੈ।
ਜਾਣ ਪਛਾਣ
[ਸੋਧੋ]ਇਸਦੀ ਲੰਮਾਈ 26-32 ਸੈਮੀ ਤੇ ਵਜ਼ਨ 40-60 ਗ੍ਰਾਮ ਹੁੰਦਾ ਏ।[9] ਇਸਦਾ ਰੰਗ ਪੂਰੀ ਤਰਾਂ ਕਾਲ਼ਾ ਤੇ ਪੂੰਝਾ ਦਮੂੰਹਾ ਹੁੰਦਾ ਹੈ। ਕਈ ਵੇਰਾਂ ਕਿਸੇ ਕਾਲਕਲੀਚੀ 'ਤੇ ਚਟਾਕ ਵੀ ਬਣੇ ਹੁੰਦੇ ਹਨ। ਨਰ ਤੇ ਮਾਦਾ ਲਗਭਗ ਇੱਕੋ ਜਹੇ ਹੀ ਹੁੰਦੇ ਹਨ, ਇਨ੍ਹਾਂ ਨੂੰ ਉੱਡਦੇ ਵਕਤ ਪਛਾਨਣਾ ਅਉਖਾ ਹੈ। ਜਵਾਨ ਹੁੰਦੇ ਪੰਛੀਆਂ ਦਾ ਰੰਗ ਥੋੜਾ ਲਾਖਾ ਜਿਹਾ ਹੁੰਦਾ ਏ ਤੇ ਸਰੀਰ 'ਤੇ ਚਟਾਕ ਜਹੇ ਬਣੇ ਹੁੰਦੇ ਹਨ। ਇਹ ਆਵਦੇ ਮਜ਼ਬੂਤ ਪਰਾਂ ਨਾਲ ਤੇਜ਼ ਰਫ਼ਤਾਰ ਨਾਲ ਉੱਡਦੀ ਹੈ ਜੇਸ ਕਾਰਨ ਇਹ ਉੱਡਦੇ ਪਤੰਗਿਆਂ ਨੂੰ ਰਮਾਨ ਨਾਲ ਹੀ ਫੜ ਲੈਂਦੀ ਹੈ। ਲੱਤਾਂ ਨਿੱਕੀਆਂ ਹੋਣ ਕਰਕੇ ਇਹ ਕੰਡਿਆਲੇ ਝਾੜਾਂ ਤੇ ਬੱਤੀ ਵਾਲ਼ੀਆਂ ਤਾਰਾਂ 'ਤੇ ਸੌਖਿਆਂ ਹੀ ਬਹਿ ਜਾਂਦੀ ਏ।
ਖ਼ੁਰਾਕ
[ਸੋਧੋ]ਇਸਦੀ ਖ਼ੁਰਾਕ ਕੀਟ-ਪਤੰਗੇ ਹੁੰਦੇ ਹਨ। ਜਿਹਨਾਂ ਵਿੱਚ ਹਰੇ ਟਿੱਡੇ, ਸਿਉਂਕ, ਭੂੰਡੀਆਂ, ਭੰਬੀਰੀਆ, ਮਾਖ਼ੋ, ਡੂਮਣਾ ਵਰਗੇ ਹੋਰ ਭੂੰਡੇ ਹਨ। ਆਖਿਆ ਜਾਂਦਾ ਹੈ ਪਈ ਇਹ ਪੰਛੀ ਸ਼ਿਕਰੇ ਦੀ ਅਵਾਜ਼ ਦੀ ਨਕਲ ਕਰ ਲੈਂਦਾ ਹੈ। ਜੇਸ ਕਾਰਨ ਲਾਲੜੀਆਂ, ਬਗ਼ਲੇ ਜਾਂ ਹੋਰ ਕੀਟ-ਪਤੰਗੇ ਖਾਣ ਵਾਲ਼ੇ ਪੰਛੀ ਸ਼ਿਕਰੇ ਦੀ ਅਵਾਜ਼ ਸੁਣਕੇ ਡਰਦੇ ਮਾਰੇ ਆਵਦੀ ਜਾਨ ਬਚਾਉਣ ਖ਼ਾਤਰ ਨੱਸ ਜਾਂਦੇ ਹਨ ਅਤੇ ਕਾਲਕਲੀਚੀ ਉਹਨਾਂ ਦੀ ਖ਼ੁਰਾਕ ਆਸਾਨੀ ਨਾਲ ਰਗੜ ਜਾਂਦੀ ਹੈ। ਕਈ ਵੇਰਾਂ ਇਹ ਨਿੱਕੇ ਪੰਛੀਆਂ ਤੇ ਚਾਮਚੜਿੱਕਾਂ ਤੋਂ ਵੀ ਸ਼ਿਕਾਰ ਖੋਹ ਲੈਂਦੀ ਹੈ।
ਪਰਸੂਤ
[ਸੋਧੋ]ਕਾਲ ਕਲੀਚੀ ਦਾ ਪਰਸੂਤ ਵੇਲਾ ਦੱਖਣੀ ਭਾਰਤ ਵਿੱਚ ਫਰਵਰੀ-ਅਪ੍ਰੈਲ ਤੇ ਭਾਰਤ ਦੇ ਹੋਰਨਾਂ ਇਲਾਕਿਆਂ ਵਿੱਚ ਅਗਸਤ ਹੁੰਦਾ ਹੈ। ਨਰ ਤੇ ਮਾਦਾ ਪਰਸੂਤ ਰੁੱਤੇ ਸੁਵੱਖਤੇ ਚਹਿ-ਚਹਾਉਂਦੇ ਹਨ। ਮਿਲਾਪ ਕਰਨ ਵੇਲੇ ਇਹ ਹਵਾ ਵਿੱਚ ਕਲਾਬਾਜ਼ੀਆਂ ਵਿਖਾਉਂਦੇ ਹਨ ਤੇ ਨਰ-ਮਾਦਾ ਇੱਕ ਦੁੱਜੇ ਦੇ ਪਰਾਂ ਤੇ ਚੁੰਝ ਨੂੰ ਆਪਸ ਵਿੱਚ ਫਸਾ ਲੈਂਦੇ ਹਨ, ਕਈ ਵੇਰਾਂ ਇਸ ਤਰਾਂ ਕਰਦਿਆਂ ਜੋੜਾ ਭੁੰਜੇ ਵੀ ਡਿੱਗ ਪੈਂਦਾ ਹੈ। ਜਿਸ ਕਾਰਨ ਬਹੁਤੀ ਵੇਰਾਂ ਇਹ ਭੌਂ 'ਤੇ ਹੀ ਮਿਲਾਪ ਕਰਦੇ ਹਨ। ਇਹ ਆਵਦਾ ਆਲ੍ਹਣਾ ਰੁੱਖ ਦੀ ਉੱਚਾਈ 'ਤੇ, ਨਰ ਅਤੇ ਮਾਦਾ ਰਲ਼ਕੇ 1 ਹਫ਼ਤੇ ਵਿੱਚ ਬਣਾਉਂਦੇ ਹਨ। ਮਾਦਾ ਇੱਕ ਵੇਰਾਂ 3-4 ਆਂਡੇ ਦੇਂਦੀ ਹੈ ਅਤੇ 2 ਹਫ਼ਤਿਆਂ ਦੇ ਚਿਰ ਤੱਕ ਆਂਡਿਆਂ ਤੇ ਬਹਿਣ ਮਗਰੋਂ ਬੋਟ ਨਿਕਲਦੇ ਹਨ। ਬੋਟ 2 ਸਾਲਾਂ ਦੀ ਉਮਰ ਤੱਕ ਪਰਸੂਤ ਕਰਨ ਲਈ ਤਿਆਰ ਹੋ ਜਾਂਦੇ ਹਨ।[10]
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ 6.0 6.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Black Drongo".
- ↑ "Black Drongo ਅੰਗਰੇਜ਼ੀ ਵਿਕੀਪੀਡੀਆ".