ਕਿਸ਼ਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਸ਼ਨ ਸਿੰਘ
ਜਨਮ (1911-08-10)10 ਅਗਸਤ 1911
ਪਿੰਡ ਬਰਵਾਲਾ, (ਜ਼ਿਲ੍ਹਾ ਅੰਮ੍ਰਿਤਸਰ)
ਮੌਤ 27 ਨਵੰਬਰ 1993(1993-11-27) (ਉਮਰ 82)
ਕੌਮੀਅਤ ਭਾਰਤੀ
ਕਿੱਤਾ ਸਾਹਿਤ ਆਲੋਚਕ, ਅਧਿਆਪਕ

ਡਾ. ਕਿਸ਼ਨ ਸਿੰਘ (10 ਅਗਸਤ 1911 – 27 ਨਵੰਬਰ 1993) ਮਾਰਕਸਵਾਦ ਤੋਂ ਪ੍ਰਭਾਵਿਤ ਪੰਜਾਬੀ ਆਲੋਚਕ ਅਤੇ ਉੱਘਾ ਵਿਦਵਾਨ ਸੀ।

ਜੀਵਨ ਵੇਰਵੇ[ਸੋਧੋ]

ਕਿਸ਼ਨ ਸਿੰਘ ਦਾ ਜਨਮ 10 ਅਗਸਤ 1911[1] ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਲਾਹੌੌਰ ਦੀ ਪੱਟੀ ਤਹਿਸੀਲ ਦੇ ਪਿੰਡ ਬਰਵਾਲਾ (ਹੁਣ ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਪਿਤਾ ਦੰਮਾਂ ਸਿੰਘ ਅਤੇ ਮਾਤਾ ਬੀਬੀ ਭਾਨੀ ਦੇ ਪਰਿਵਾਰ ਵਿੱਚ ਹੋਇਆ ਸੀ। ਉਸਨੇ ਖਾਲਸਾ ਕਾਲਜ ਅੰਮ੍ਰਿਤਸਰ ਤੋੋਂ ਬੀ. ਐਸ. ਸੀ ਤੇ ਫਿਰ 1933 ਵਿਚ ਅੰਗਰੇਜ਼ੀ ਵਿਚ ਆਪਣੀ ਐਮ.ਏ ਕੀਤੀ ਅਤੇ ਪ੍ਰਿੰਸੀਪਲ ਨਿੰਰਜਣ ਸਿੰਘ ਦੇ ਲਾਹੌੌਰ ਵਿੱਚ ਚਲਾਏ ਸਿੱਖ ਨੈਸ਼ਨਲ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਕੰਮ ਕਰਨ ਲੱਗਿਆ। ਦੇਸ਼ ਦੀ ਵੰਡ ਪਿੱਛੋੋਂ ਪਹਿਲਾਂ ਕੈਂਪ ਕਾਲਜ ਤੇ ਫਿਰ ਅਗਲੇ 43 ਸਾਲ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਵਿਚ ਦਿੱਲੀ ਦੇ ਦਿਆਲ ਸਿੰਘ ਈਵਨਿੰਗ ਕਾਲਜ ਵਿਖੇ ਅੰਗਰੇਜ਼ੀ ਅਧਿਆਪਿਕ ਵਜੋਂ ਕੰਮ ਕੀਤਾ। ਉਸਨੇ 1950 ਵਿੱਚ ਲਿਖਣਾ ਸ਼ੁਰੂ ਕੀਤਾ ਸੀ।[2]

ਰਚਨਾਵਾਂ[ਸੋਧੋ]

  • ਸਾਹਿਤ ਦੇ ਸੋਮੇ
  • ਸਾਹਿਤ ਦੀ ਸਮਝ
  • ਗੁਰਬਾਣੀ ਦਾ ਸੱਚ
  • ਗੁਰਦਿਆਲ ਸਿੰਘ ਦੀ ਨਾਵਲ ਚੇਤਨਾ
  • ਆਏ ਇਨਕਲਾਬ ਕੁਰਾਹੇ ਕਿਉਂ?
  • ਕਲਚਰਲ ਇਨਕਲਾਬ
  • ਸਚੁ ਪੁਰਾਣਾ ਨਾ ਥੀਐ
  • ਆਦਮ ਜਾਤ ਦਾ ਮਸਲਾ ਤੇ ਸਾਹਿਤ

ਹਵਾਲੇ[ਸੋਧੋ]

  1. ਡਾ. ਜਸਵਿੰਦਰ ਸਿੰਘ, ਡਾ. ਮਾਨ ਸਿੰਘ ਢੀਂਡਸਾ (2008). ਪੰਜਾਬੀ ਸਾਹਿਤ ਦਾ ਇਤਿਹਾਸ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 158. ISBN 81-7380-414-1. 
  2. https://www.dawn.com/news/1362291/non-fiction-re-reading-guru-nanak