ਖਰੋਸ਼ਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖਰੋਸ਼ਠੀ
ਟਾਈਪ ਆਬੂਗੀਦਾ
ਭਾਸ਼ਾਵਾਂ ਗੰਧਾਰੀ ਪ੍ਰਾਕ੍ਰਿਤ
Parent systems
Sister systems ਬ੍ਰਾਹਮੀ ਲਿਪੀ
ਨਬਤੀਆਈ ਲਿਪੀ
ਸੀਰੀਆਈ ਲਿਪੀ
ਪਾਲਮੀਰੀ ਲਿਪੀ
ਮੰਦਾਈ ਲਿਪੀ
ਪਹਿਲਵੀ ਲਿਪੀਆਂ
ਸੋਗਦਾਈ ਲਿਪੀ
ISO 15924 Khar, 305
ਦਿਸ਼ਾ Right-to-left
ਯੂਨੀਕੋਡ ਉਰਫ Kharoshthi
ਯੂਨੀਕੋਡ ਰੇਂਜ U+10A00–U+10A5F

ਖਰੋਸ਼ਠੀ ਪ੍ਰਾਚੀਨ ਆਬੂਗੀਦਾ ਲਿਪੀ ਹੈ ਜੋ ਪੁਰਾਤਨ ਗੰਧਾਰ(ਮੌਜੂਦਾ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ) ਅਤੇ ਉਸ ਤੋਂ ਬਿਨਾਂ ਹੋਰ ਵੀ ਕਈ ਇਲਾਕਿਆਂ ਵਿੱਚ ਵਰਤੀ ਜਾਂਦੀ ਸੀ।[1] ਇਹ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀ ਅਤੇ ਇਹ ਆਰਾਮੀ ਲਿਪੀ ਤੋਂ ਵਿਕਸਤ ਹੋਈ ਸੀ।[1] ਇਹ 3ਜੀ-4ਥੀ ਸਦੀ ਈ.ਪੂ. ਤੋਂ ਲੈਕੇ 3ਜੀ-4ਥੀ ਈਸਵੀ ਤੱਕ ਪ੍ਰਚੱਲਤ ਰਹੀ ਹੈ।[1] ਸਦੀ ਸਮਰਾਟ ਅਸ਼ੋਕ ਨੇ ਸ਼ਾਹਬਾਜਗੜੀ ਅਤੇ ਮਨਸੇਹਰਾ ਦੇ ਅਭਿਲੇਖ ਖਰੋਸ਼ਠੀ ਲਿਪੀ ਵਿੱਚ ਹੀ ਲਿਖਵਾਏ ਹਨ। ਇਸ ਦੇ ਪ੍ਰਚਲਨ ਦੀਆਂ ਦੇਸ਼ ਕਾਲ ਸੰਬੰਧੀ ਸੀਮਾਵਾਂ ਬ੍ਰਾਹਮੀ ਦੇ ਮੁਕਾਬਲੇ ਸੌੜੀਆਂ ਰਹੀਆਂ ਅਤੇ ਬਿਨਾਂ ਕਿਸੇ ਪ੍ਰਤਿਨਿਧੀ ਲਿਪੀ ਨੂੰ ਜਨਮ ਦਿੱਤੇ ਹੀ ਦੇਸ਼ ਵਿੱਚੋਂ ਇਸ ਦਾ ਲੋਪ ਵੀ ਹੋ ਗਿਆ। ਇਸ ਦਾ ਕਾਰਨ ਸ਼ਾਇਦ ਬ੍ਰਾਹਮੀ ਵਰਗੀ ਦੂਜੀ ਅਹਿਮ ਲਿਪੀ ਦੀ ਮੌਜੂਦਗੀ ਅਤੇ ਦੇਸ਼ ਦੀ ਖੱਬੇ ਪਾਸੇ ਵਲੋਂ ਸੱਜੇ ਲਿਖਣ ਦੀ ਸੁਭਾਵਕ ਪ੍ਰਵਿਰਤੀ ਹੈ।

ਹਵਾਲੇ[ਸੋਧੋ]

  1. 1.0 1.1 1.2 R. D. Banerji (1920). "The Kharosthi Alphabet". The Journal of the Royal Asiatic Society of Great Britain and।reland (2): 193–219.  Unknown parameter |month= ignored (help)