ਖਲਪੂ ਮਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖ਼ਪਲੋ ਮਹਿਲ ਨੂੰ ਯਾਬਗੋ ਕਿਲਾ ਵੀ ਆਖਿਆ ਜਾਂਦਾ ਹੈ।[1] (ਮਤਲਬ "ਛੱਤ ਅਤੇ ਕਿਲ੍ਹਾ"), ਇਹ ਉੱਤਰੀ ਪਾਕਿਸਤਾਨ ਦੇ ਗਿੱਲਗਿਤ ਬਲਤਸਾਨ ਦੇ ਇਲਾਕੇ ਬਲਤਿਸਤਾਨ ਦੇ ਸ਼ਹਿਰ ਖ਼ਪਲੋ ਚ ਇੱਕ ਪੁਰਾਣਾ ਕਿਲ੍ਹਾ ਤੇ ਮਹਿਲ ਹੈ। ਇਸ ਮਹਿਲ ਨੂੰ ਇੱਕ ਸਕਾਫ਼ਤੀ ਨਿਸ਼ਾਨ ਤੇ ਸੈਲਾਨੀਆਂ ਲਈ ਖਿੱਚ ਦੀ ਥਾਂ ਸਮਝਿਆ ਜਾਂਦਾ ਹੈ।[2] ਇਹ ਮਹਿਲ 18ਵੀਂ ਸਦੀ ਦੇ ਅੱਧ ਚ ਨੇੜੇ ਦੇ ਇੱਕ ਪੁਰਾਣੇ ਕਿਲੇ ਦੀ ਥਾਂ ਉੱਤੇ ਉਸਾਰਿਆ ਗਿਆ ਸੀ। ਇਸ ਮਹਿਲ ਨੂੰ ਖ਼ਪਲੋ ਦੇ ਰਾਜਾ ਦੇ ਸ਼ਾਹੀ ਮਹਿਲ ਤੌਰ ਵਰਤਿਆ ਜਾਂਦਾ ਸੀ। ਹਮ ਟੀਵੀ ਦਾ ਟੈਲੀਵਿਜ਼ਨ ਡਰਾਮਾ ਦਿਆਰ-ਏ-ਦਿਲ ਵੀ ਖ਼ਪਲੋ ਮਹਿਲ ਚ ਸ਼ੂਟ ਕੀਤਾ ਗਿਆ।

2005 ਤੋਂ 2011 ਤੱਕ ਇਸ ਮਹਿਲ ਦੀ ਉਸਾਰੀ ਦਾ ਕੰਮ ਆਗ਼ਾ ਖ਼ਾਨ ਤਰੀਖ਼ੀ ਸ਼ਹਿਰ ਪ੍ਰੋਗਰਾਮ ਹੇਠ ਆ ਗਾ ਖ਼ਾਨ ਟਰੱਸਟ ਫ਼ਾਰ ਕਲਚਰ ਨੇ ਕੀਤਾ। ਇਸ ਵੇਲੇ ਉਸ ਮਹਿਲ ਚ ਇੱਕ ਹੋਟਲ, ਜਿਸਦੀ ਨਿਗਰਾਨੀ ਸਰੀਨਾ ਹੋਟਲ ਦੇ ਮਾਲਕ ਕਰਦੇ ਹਨ ਤੇ ਬਲਤਿਸਤਾਨ ਦੇ ਇਤਿਹਾਸ ਆਤਰੇ ਸੱਭਿਆਚਾਰ ਦਾ ਇੱਕ ਅਜਾਇਬ ਘਰ ਏ।[3]

ਭੂਗੌਲਿਕ ਜਾਣਕਾਰੀ[ਸੋਧੋ]

ਖ਼ਪਲੋ ਦਾ ਕਸਬਾ ਬਲਤਿਸਤਾਨ ਚੜ੍ਹਦੇ ਹਿੱਸੇ ਚ, ਸਮੁੰਦਰ ਪੱਧਰ ਤੋਂ 2,600 ਮੀਟਰs (8,500 ਫ਼ੁੱਟ)ਉਚਾਈ ਅਤੇ ਵਾਕਿਅ ਏ ਤੇ ਜ਼ਿਲ੍ਹਾ ਘਾ ਨੱਚੇ ਦਾ ਰਾਜਗੜ੍ਹ ਹੈ। ਸਿੰਧ ਦਰਿਆ ਦਾ ਇੱਕ ਮੁਆਵਨ ਸ਼ੀਵਕ ਦਰਿਆ ਲਦਾਖ਼ ਨੂੰ ਜਾਂਦੇ ਇੱਕ ਪੁਰਾਣੇ ਤਜਾਰਤੀ ਰਸਤੇ ਦੇ ਨਾਲ਼ ਨਾਲ਼ ਕਰਾਕੁਰਮ ਦੇ ਉੱਚੇ ਪਹਾੜਾਂ ਦੇ ਸਾਹਮਣੇ ਊਂ ਖ਼ਪਲੋ ਤੋਂ ਲੰਘਦਾ ਹੈ। ਖ਼ਪਲੋ ਮਹਿਲ ਖ਼ਪਲੋ ਸ਼ਹਿਰ ਦੇ ਉਤਲੇ ਪਾਸੇ ਸ਼ੀਵਕ ਦਰਿਆ ਦੇ ਦੱਖਣ ਚ ਵਾਕਿਅ ਹੈ।[4][5] ਮਹਿਲ ਦੇ ਪਿੱਛੋਂ ਘਾਟੀ ਥਾਏਂ ਇੱਕ ਟਰੈਕ ਜ਼ਿਲ੍ਹਾ ਸੱਕਰ ਦੋ ਦੇ ਪਿੰਡ ਪਾਰੀ ਤੱਕ ਜਾਂਦਾ ਹੈ।[6]

ਇਤਿਹਾਸ[ਸੋਧੋ]

ਖ਼ਪਲੋ ਮਹਿਲ ਨੂੰ 1840 ਚ ਯਾਬਗੋ ਰਾਜਾ ਦੌਲਤ ਅਲੀ ਖ਼ਾਨ ਨੇ ਵਸਾਇਆ।[7] ਇਸ ਮਹਿਲ ਦੀ ਉਸਾਰੀ ਦੀ ਥਾਂ ਇੱਕ ਨੇੜਲੀ ਪਹਾੜੀ ਤੋਂ ਇੱਕ ਵੱਡਾ ਪੱਥਰ ਸੁੱਟ ਕੇ ਲੱਭੀ ਗਈ, ਇਹ ਦੋ ਕਸਾਈ ਪਿੰਡ ਚ ਰੁਕਿਆ ਤੇ ਉਥੇ ਮਹਿਲ ਦੀ ਉਸਾਰੀ ਕੀਤੀ ਗਈ।[8] ਪੁਰਾਣਾ ਕਿਲ੍ਹਾ ਅੱਜ ਦੇ ਮਹਿਲ ਦੇ ਲਾਗੇ ਵਾਕਿਅ ਸੀ। ਆਪਣੀ ਉਸਾਰੀ ਮਗਰੋਂ ਖ਼ਪਲੋ ਮਹਿਲ ਨੇ ਪੁਰਾਣੇ ਕਿਲੇ ਦੀ ਥਾਂ ਸ਼ਾਹੀ ਰਿਹਾਇਸ਼ ਦੀ ਥਾਂ ਲੈ ਲਈ[9] ਜੈਨ ਡੰਕਨ ਮੁਤਾਬਿਕ, ਖ਼ਪਲੋ ਦੇ ਲੋਕ ਕਿਲੇ ਅੰਦਰ ਰਹਿਦੇ ਸਨ ਤੇ ਉਹਨਾਂ ਨੂੰ ਕਿਲੇ ਦੇ ਬਾਹਰ ਆਪਣੇ ਘਰ ਬਨਾਣ ਦੀ ਇਜ਼ਾਜ਼ਤ ਨਹੀਂ ਸੀ। ਇਹ ਰਿਵਾਜ ਕਸ਼ਮੀਰ ਦੇ ਰਾਜਾ ਦੇ ਇਲਾਕੇ ਅਤੇ ਮਿਲ ਮਗਰੋਂ ਮੁੱਕ ਗਿਆ[10] 1590 ਈ. ਦੇ ਦਹਾਕੇ ਚ ਬਲਤਿਸਤਾਨ ਦੇ ਰਾਜੇ ਮੁਰਾਦ ਖ਼ਾਨ ਨੇ ਪਹਿਲੇ ਕਿਲੇ ਉੱਤੇ[11] ਪਾਣੀ ਤੇ ਰਸਦ ਦੀ ਸਪਲਾਈ ਕੱਟ ਕੇ ਮੱਲ ਮਾਰ ਲਿਆ। ਮੁਰਾਦ ਖ਼ਾਨ ਦੀਆਂ ਫ਼ੌਜਾਂ ਨੇ ਤਿੰਨ ਮਹੀਨੇ ਮਿਲੇ ਦਾ ਮੁਹਾਸਿਰਾ ਕੀਤੀ ਰੱਖਿਆ ਜਿਸਦੇ ਨਤੀਜੇ ਚ ਖ਼ਪਲੋ ਦੇ ਯਾਬਗੋ ਸ਼ਾਹੀ ਟੱਬਰ ਦੇ 62ਵੀਂ ਰਾਜਾ ਰਹੀਮ ਖ਼ਾਨ ਨੇ ਹਾਰ ਮੰਨ ਲਈ. 1660ਈ. ਦੇ ਦਹਾਕੇ ਤੇ 1674 ਚ ਵੀ ਕਿਲ੍ਹਾ ਹਮਲਾ ਆਵਰਾਂ ਦੇ ਮੁੱਲ ਹੇਠ ਆਇਆ। ਯਾਬਗੋ ਟੱਬਰ ਦੇ ਲੋਕ 1972 ਚ ਆਪਣੀ ਰਿਆਸਤ ਮੁੱਕਣ ਦੇ ਮਗਰੋਂ ਵੀ ਇਸ ਮਹਿਲ ਚ ਵਸਦੇ ਰਹੇ . ਖ਼ਪਲੋ ਦਾ ਆਖ਼ਰੀ ਰਾਜਾ ਜਿਹੜਾ ਇਸ ਮਹਿਲ ਚ ਰਿਹਾ ਉਹ ਰਾਜਾ ਫ਼ਤਿਹ ਅਲੀ ਖ਼ਾਨ ਸੀ, ਜਿਹੜਾ 1983ਈ. ਚ ਮਰਿਆ।[12]

ਭਵਨ ਨਿਰਮਾਣ ਕਲਾ[ਸੋਧੋ]

ਇਹ ਮਹਿਲ ਕਸ਼ਮੀਰੀ ਤੇ ਬਲਤੀ ਦਸਤਕਾਰਾਂ ਦੀ ਮਦਦ ਨਾਲ਼ ਉਸਾਰਿਆ ਗਿਆ. ਵੱਖ ਵੱਖ ਇਲਾਕਿਆਂ ਦੀ ਸਰਹੱਦ ਉੱਤੇ ਹੋਣ ਪਾਰੋਂ ਏ ਮਹਿਲ ਸਾਖ਼ਤ ਚ ਤਿੱਬਤੀ, ਕਸ਼ਮੀਰੀ,ਲੱਦਾਖ਼ੀ,ਵਸਤੀ ਏਸ਼ਿਆਈ ਝਲਕ ਹੈ।[13] ਮਹਿਲ ਚਾਰ ਮੰਜ਼ਿਲਾਂ ਉੱਤੇ ਮੁਸ਼ਤਮਿਲ ਏ ਜਿਹੜੀਆਂ ਲੱਕੜੀ,ਮਿੱਟੀ ਦੀਆਂ ਇਟਾਂ ਤੇ ਕਿੱਲੇ ਬਣਾਈਆਂ ਗਈਆਂ ਹਨ। ਮਹਿਲ ਦੇ ਦਾਖ਼ਲੇ ਚ ਇੱਕ ਵੱਡਾ ਲੱਕੜ ਦਾ ਬੂਹਾ ਲੱਗਿਆ ਹੋਇਆ ਹੈ, ਜਿਹੜਾ ਯਾਬਗੋ ਰਾਜਾ ਹਾਤਿਮ ਖ਼ਾਨ ਨੇ ਬਲਤਿਸਤਾਨ ਦੇ ਵੱਡੇ ਹਿੱਸੇ ਅਤੇ ਮਿਲ ਮਾਰਨ ਮਗਰੋਂ ਸੱਕਰ ਦੋ ਦੇ ਇੱਕ ਕਿਲੇ ਤੋਂ ਲਿਆਂਦਾ ਸੀ।[14] ਮੇਨ ਗੇਟ ਤੋਂ ਅਗਾਂਹ ਰਸਤਾ ਸਾਹਮਣੇ ਵਾਲੇ ਬਾਗ ਤਕ ਜਾਂਦਾ ਏ, ਯਾਬਗੋ ਰਾਜਿਆਂ ਦੇ ਦੌਰ ਚ ਉਸਨੂੰ ਤਹਵਾਰਾਂ ਦੌਰਾਨ ਗਾਣ ਬੁਝਾਣ ਲਈ ਵਰਤਿਆ ਜਾਂਦਾ ਸੀ। ਮਹਿਲ ਦੀ ਲੱਕੜ ਦੀ ਛੱਤ ਉਤੇ ਪੇਂਟ ਨਾਲ਼ ਡੀਜਾਇਨ ਬਣਾਏ ਗਏ ਨੇਂ. ਸਬਤੋਂ ਉਤਲੀ ਮੰਜ਼ਿਲ ਦੇ ਹਾਲ ਨੂੰ ਨਿਗਰਾਨੀ ਕਮਰੇ ਤੌਰ ਵਰਤਿਆ ਜਾਂਦਾ ਸੀ, ਜਿਥੋਂ ਕਰਾਕੁਰਮ ਪਹਾੜਾਂ ਤੇ ਮਹਿਲ ਦੇ ਵੇਹੜਿਆਂ ਉਤੇ ਨਜ਼ਰ ਵੱਖੀ ਜਾਂਦੀ ਸੀ।[15] ਮਹਿਲ ਦੇ ਦੂਜੇ ਅਹਿਮ ਕਮਰਿਆਂ ਚ ਸ਼ਾਹੀ ਮੁਲਾਕਾਤੀ ਕਮਰਾ (ਚੋਗੋਰਫ਼ਤਾਲ) ،ਸ਼ਾਹੀ ਬਾਲਕੋਨੀ(ਚੋਗੋਜਾਰੋਖ) ،ਸ਼ਹਿਜ਼ਾਦੀ ਡਰੈਸਿੰਗ ਰੂਮ ਤੇ ਮਲਿਕਾ ਦਾ ਕਮਰਾ ਸਨ। ਮਹਿਲ ਦੇ ਨਵੇਂ ਸਿਰੇ ਊਂ ਬਹਾਲ਼ੀ ਮਗਰੋਂ, ਰਿਹਾਇਸ਼ੀ ਇਲਾਕੇ ਦਾ ਇੱਕ ਹਿੱਸਾ ਹੋਟਲ ਤੌਰ ਵਰਤਿਆ ਜਾਂਦਾ ਏ, ਜਿਸਨੂੰ ਸਰੀਨਾ ਹੋਟਲਜ਼ ਆਪਰੇਟ ਕਰਦਾ ਏ ਤੇ ਇਥੇ 35 ਮੁਕਾਮੀ ਟੱਬਰਾਂ ਦੇ ਲੋਕ ਕੰਮ ਕਰਦੇ ਨੇਂ।ਹੋਟਲ ਚ 35 ਕਮਰੇ ਨੇਂ, ਜਿੰਨਾਂ ਚੋਂ 6 ਮਹਿਲ ਦੀ ਇਮਾਰਤ ਦੇ ਅੰਦਰ ਨੇਂ ਤੇ ਆਪਣੀ ਆਮਦਨੀ ਦਾ 70٪ ਖ਼ਪਲੋ ਇਲਾਕੇ ਦੀ ਤਰੱਕੀ ਲਈ ਵਰਤਦੇ ਨੇਂ।[16] ਜਦੋਂ ਕਿ ਦੂਜਾ ਹਿੱਸਾ ਅਜਾਇਬ ਘਰ ਦੇ ਤੌਰ ਵਰਤਿਆ ਜਾਂਦਾ ਏ.

ਬਹਾਲ਼ੀ[ਸੋਧੋ]

ਖ਼ਪਲੋ ਮਹਿਲ ਬਲਤਿਸਤਾਨ ਦਾ ਦੂਜਾ ਕਿਲ੍ਹਾ ਏ ਜਿਸਨੂੰ ਆਗ਼ਾ ਖ਼ਾਨ ਟਰੱਸਟ ਫ਼ਾਰ ਕਲਚਰ ਨੇ ਮੁੜ ਬਹਾਲ਼ ਕੀਤਾ ਹੈ।[17] ਬਹਾਲ਼ੀ ਦਾ ਇਹ ਕੰਮ 2005 ਚ ਸ਼ੁਰੂ ਹੋਇਆ ਤੇ 2011 ਚ ਮੁਕੰਮਲ ਹੋਇਆ. ਇਸ ਪ੍ਰਾਜੈਕਟ ਨੂੰ ਫ਼ੰਡ ਨਾਰਵੇ ਦੀ ਵਜ਼ਾਰਤ ਖ਼ਾਰਜਾ ਨੇ [[ਇਸਲਾਮਾਬਾਦ ਚ ਆਪਣੇ ਸਫ਼ਾਰਤ ਖ਼ਾਨੇ ਰਾਹੀਂ ਦਿੱਤੇ. ਅਮਰੀਕਾ ਦੀ ਕੌਮਾਂਤਰੀ ਤਰੱਕੀ ਦੀ ਏਜੰਸੀ(USAID) ਨੇ ਕਿਲੇ ਅੰਦਰ ਬਲਤੀ ਕਲਚਰ ਦੇ ਨੁਮਾਇਸ਼ੀ ਮਰਕਜ਼ ਦੀ ਉਸਾਰੀ ਚ ਮਦਦ ਕੀਤੀ, ਇਸ ਸਨਟਰ ਨੇ ਇਸ ਥਾਂ ਦਾ ਦੋ ਤਿਹਾਈ ਥਾਂ ਘੇਰਿਆ ਹੋਇਆ ਏ. ਬਹਾਲ਼ੀ ਦਾ ਕੰਮ 400 ਮੁਕਾਮੀ ਟੱਬਰਾਂ ਦੇ ਲੋਕਾਂ ਦੀ ਮਦਦ ਨਾਲ਼ ਕੀਤਾ ਗਿਆ. 2005 ਚ ਸ਼ੁਰੂ ਹੋਣ ਆਲ਼ਾ ਸਰਵੇ ਦਾ ਕੰਮ ਉਸ ਥਾਂ ਟੋਪੋਗਰਾਫ਼ੀਕਲ ਫ਼ੀਚਰਾਂ ਦਾ ਸੀ, ਜਿਸ ਚ ਐਕਟਰੋਨਕ ਫ਼ਾਸਲਾ ਨਾਪ Electronic Distance) Measurement (EDM) ਆਲੇ ਵਰਤੇ ਗਏ. ਇਸ ਸਰਵੇ ਨੇ ਮਹਿਲ ਦੇ ਕਈ ਹਿੱਸਿਆਂ ਦੀ ਅਸਲ ਹਾਲਤ ਲੱਭਣ ਚ ਮਦਦ ਕੀਤੀ।[18] ਇਸ ਬਹਾਲ਼ੀ ਪ੍ਰਾਜੈਕਟ ਨੂੰ ਵੀਨਸ ਚਾਰਟਰ ਦੇ ਬਹਾਲ਼ੀ ਮਿਆਰਾਂ ਮੁਤਾਬਿਕ ਚਲਾਇਆ ਗਿਆ।[19] ਇਸ ਬਹਾਲ਼ੀ ਦੇ ਕੰਮ ਚ ਮੁਹਇਆ ਕੀਤੇ ਗਏ ਮਟੀਰੀਲ ਦੀ ਲਾਗਤ 3 ਕਰੋੜ ਜਦੋਂ ਕਿ ਕੰਮ ਕਰਨ ਆਲਿਆਂ ਦੀਆਂ ਤਨਖ਼ਵਾਹਾਂ 2.5 ਕਰੋੜ ਰੁਪਈਏ ਤੋਂ ਵੱਧ ਬਣੀਆਂ ਸਨ.

ਦਿਆਰ ਦਿਲ ਡਰਾਮੇ ਦੀ ਖ਼ਪਲੋ ਮਹਿਲ ਚ ਸ਼ੂਟਿੰਗ

2014 ਚ ਹਮ ਟੀਵੀ ਦੀ ਸਨੀਅਰ ਪ੍ਰੋਡਿਊਸਰ ਮੋਮਨਾ ਦਰੀਦ ਤੇ ਟੀ ਵੀ ਡਰੈਕਟਰ ਹਸੀਬ ਹਸਨ ਨੇ ਆਪਣੀ ਟੀ ਵੀ ਸੀਰੀਅਲ ਦਿਆਰ-ਏ-ਦਿਲ ਦੀ ਸ਼ੂਟਿੰਗ ਲਈ ਖ਼ਪਲੋ ਮਹਿਲ ਚੁਣਿਆ। ਇਹ ਸੱਕਰ ਦੋ ਚ ਸ਼ੂਟ ਕੀਤਾ ਜਾਣ ਵਾਲਾ ਪਹਿਲਾ ਡਰਾਮਾ ਸੀ।

ਐਵਾਰਡ[ਸੋਧੋ]

ਮਹਿਲ ਦੀ ਬਹਾਲ਼ੀ ਦੇ ਕੰਮ ਨੂੰ ਵਰਜਣ ਹਾ ਲੈਦੀਜ਼ ਵੱਲੋਂ ਸਲਾਹਿਆ ਗਿਆ, ਜਿਸ ਚ ਇਲਾਕੇ ਦੀ ਮੁਕਾਮੀ ਆਬਾਦੀ ਦੇ ਸਮਾਜੀ ਤੇ ਮੁਆਸ਼ੀ ਹਾਲਤ ਚ ਫ਼ਰਕ ਪਿਆ।[20] 2012 ਚ ਖ਼ਪਲੋ ਮਹਲ ਨੇ ਗ਼ੁਰਬਤ ਘਟਾਓ ਕੈਟੇਗਰੀ ਚ ਬਿਹਤਰੀਨ ਪ੍ਰਾਜੈਕਟ ਦੇ ਤੌਰ ਉੱਤੇ ਵਰਜਣ ਹਾ ਲੇਡੀਜ਼ ਦਾ ਜ਼ਿੰਮਾਦਾਰ ਸਿਆਹਤੀ ਐਵਾਰਡ ਜਿੱਤਿਆ।[21] 2013 ਚ ਯੂਨੈਸਕੋ ਏਸ਼ੀਆ ਪੈਸੇਫ਼ਿਕ ਐਵਾਰਡਜ਼ ਨੇ ਖ਼ਪਲੋ ਮਹਿਲ ਨੂੰ, ਭਾਰਤ ਚ ਲਾਲ਼ ਚਿਮਨੀ ਕੰਪਾਊਂਡ ਤੇ ਅਫ਼ਗ਼ਾਨਿਸਤਾਨ ਚ ਦ ਗਰੇਟ ਸਰਾਏ ਦੇ ਨਾਲ਼ Award for Distinction ਨਾਲ਼ ਨਵਾਜ਼ਿਆ।[22][23]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. Shah, Danial (June 2013). "Luxury with Heritage" (PDF). Xpoze. Epoch Creatives. 6 (82). Retrieved 12 September 2013. 
  2. Northern Areas: State of Environment and Development (PDF). Compiled by Scott Perkin. IUCN Pakistan. 2003. pp. 119, 285. ISBN 969-8141-60-X. Retrieved 14 September 2013. 
  3. "How we save our past glories". The Nation. 9 September 2013. Retrieved 11 September 2013. 
  4. "Rescuing heritage: NGO gets tourism award for restoring 19th century palace in Baltistan". The Express Tribune. 16 November 2012. Retrieved 14 September 2013. 
  5. "Residential castles (Khar) and mountain fortresses (Khardong) in Baltistan". Tibet Encyclopedia (in German). International।nstitute for Tibetan and Buddhist Studies. Retrieved 14 September 2013. 
  6. Godfrey Thomas Vigne (1842). Travels in Kashmir, Ladak,।skardo, the Countries Adjoining the Mountain-course of the।ndus, and the Himalaya, North of the Panjab. 2. London: Henry Colburn. pp. 317–318. ASIN B0006E7O3Q. 
  7. "Serena Khaplu Palace". Serena Hotels Pakistan. Serena Hotels. Retrieved 26 May 2013. 
  8. Ashiq Faraz (28 July 2013). "Resurrecting an old Raja's palace". The Express Tribune. Retrieved 14 September 2013. 
  9. Khawaja Jahan Zeb (July 2013). "Pakistan Tourism: Skardu – Baltistan" (PDF). .de.pk. Pakistan German Business Forum: 30–31. Retrieved 13 September 2013. 
  10. Jane Ellen Duncan (1906). A Summer Ride Through Western Tibet. Smith, Elder & Company. pp. 220–222. ISBN 978-1149011423. OCLC 457353027. 
  11. "Hatam Khan (ruler of Khaplu in Baltistan or Little Tibet)". Tibet Encyclopedia. International।nstitute for Tibetan and Buddhist Studies. Retrieved 14 September 2013. 
  12. Kathleen Cox (1990). Fodor's the Himalayan Countries: North Pakistan, North।ndia, Bhutan, Tibet, Nepal. Fodor's Travel Publications. p. 278. ISBN 978-0679017202. 
  13. Muhammad, Salman (2010). "Pakistan: Documentation and Conservation of Vernacular Heritage in Pakistan: A Case of Khaplu Palace Complex". Sixth Regular Report (Asia-Pacific Cultural Center for UNESCO): 27–30. http://www.nara.accu.or.jp/activities/img/dissemination/sixth.pdf. Retrieved on 14 ਸਤੰਬਰ 2013. 
  14. Aga Khan Trust for Culture (2005). Stefano Bianca, ed. Karakoram: Hidden Treasures in the Northern Areas of Pakistan. Umberto Allemandi. p. 159. ISBN 978-8842213307. 
  15. Danial Shah (7 October 2012). "The royal treatment". The Express Tribune. Retrieved 14 September 2013. 
  16. "NGO Receives Award for Rescuing 19th Century Baltistan Palace". Travel Business Review. 16 November 2012. Retrieved 11 September 2013.  – via HighBeam (subscription required)
  17. "Khaplu Fort, Baltistan". Pamir Times. 29 June 2011. Retrieved 26 May 2013. 
  18. Muhammad, Salman (15 October 2009). "Introducing EDM Survey for Recording Vernacular Heritage and Sites in Pakistan" (PDF). 22nd CIPA Symposium. Kyoto, Japan: The।nternational Committee for Documentation of Cultural Heritage. Retrieved 14 September 2013. 
  19. "Khaplu Palace a genuine heritage of Baltistan". The Peninsula. 24 December 2012. Retrieved 14 September 2013. 
  20. Harold Goodwin, Xavier Font, ed. (2012). "Highly Commended Khaplu Palace, Pakistan". Progress in Responsible Tourism (Goodfellow Publishers): 23. http://www.goodfellowpublishers.com/free_files/fileProgressVHRTAwards2012final.pdf. Retrieved on 14 ਸਤੰਬਰ 2013. 
  21. "Khaplu Palace wins international award". Dawn. 11 December 2012. Retrieved 26 May 2013. 
  22. "Baltistan palace wins Unesco award". Dawn. 11 September 2013. Retrieved 11 September 2013. 
  23. Shabbir Mir (10 September 2013). "UNESCO Heritage Awards 2013: Khaplu Palace receives award of distinction". The Express Tribune. Retrieved 11 September 2013. 

ਬਾਹਰਲੇ ਕੜੀਆਂ[ਸੋਧੋ]