ਚਾਗਸ ਰੋਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਾਗਸ ਰੋਗ
ਵਰਗੀਕਰਨ ਅਤੇ ਬਾਹਰਲੇ ਸਰੋਤ
ਰੋਗ ਡੇਟਾਬੇਸ (DiseasesDB)13415
ਮੈੱਡਲਾਈਨ ਪਲੱਸ (MedlinePlus)001372
ਈ-ਮੈਡੀਸਨ (eMedicine)med/327
MeSHD014355

ਚਾਗਸ ਦਾ ਰੋਗ /ˈɑːɡəs/, ਜਾਂ ਅਮਰੀਕਨ ਟ੍ਰਾਈਪੈਨੋਮਾਇਸਿਸ, ਪ੍ਰੋਟੋਜੋਆ ਟ੍ਰਾਈਪੈਨੋਸੋਮੈਕਰੂਜ਼ੀ ਕਾਰਨ ਹੋਣ ਵਾਲਾ ਇੱਕ ਤਪਤਖੰਡੀ ਪਰਜੀਵੀ ਰੋਗ ਹੈ।[1] ਇਹ ਜ਼ਿਆਦਾਤਰ ਕਿਸਿੰਗ ਬੱਗ ਦੇ ਤੌਰ 'ਤੇ ਜਾਣੇ ਜਾਣ ਵਾਲੇ ਕੀਟਾਂ ਦੁਆਰਾ ਫੈਲਾਇਆ ਜਾਂਦਾ ਹੈ।[1] ਸੰਕਰਮਣ ਦੇ ਸਮੇਂ ਦੌਰਾਨ ਲੱਛਣ ਬਦਲ ਜਾਂਦੇ ਹਨ। ਆਰੰਭਿਕ ਸਟੇਜ ਵਿੱਚ ਲੱਛਣ ਮੌਜੂਦ ਨਹੀਂ ਹੁੰਦੇ ਜਾਂ ਫਿਰ ਦਿਖਦੇ ਨਹੀਂ ਜਾਂ ਬਹੁਤ ਹਲਕੇ ਹੁੰਦੇ ਹਨ ਅਤੇ ਇਹਨਾਂ ਵਿੱਚ ਬੁਖਾਰ, ਸੋਜਿਸ਼, ਲਸਿਕਾ ਗੰਢਾਂ, ਸਿਰਦਰਦ ਜਾਂ ਕੱਟਣ ਕਾਰਨ ਇੱਕ ਜਗ੍ਹਾ ਤੇ ਸੋਜਿਸ਼ ਸ਼ਾਮਿਲ ਹੋ ਸਕਦੀ ਹੈ।[1] 8-12 ਹਫ਼ਤੇ ਬਾਅਦ, ਵਿਅਕਤੀ ਰੋਗ ਦੇ ਚਿਰਕਾਲੀਨ ਗੇੜ ਵਿੱਚ ਆ ਜਾਂਦਾ ਹੈ ਅਤੇ 60-70% ਲੋਕਾਂ ਵਿੱਚ ਇਸ ਦੇ ਹੋਰ ਲੱਛਣ ਉਤਪੰਨ ਨਹੀਂ ਹੁੰਦੇ।[2][3] ਦੂਜੇ 30-40% ਲੋਕਾਂ ਵਿੱਚ ਹੋਰ ਲੱਛਣ ਆਰੰਭਿਕ ਸੰਕਰਮਣ ਤੋਂ 10 ਤੋਂ 30 ਸਾਲ ਬਾਅਦ ਵਿਕਸਿਤ ਹੁੰਦੇ ਹਨ।[3] ਇਸ ਵਿੱਚ ਦਿਲ ਦੇ ਹੇਠਲੇ ਭਾਗ ਦੇ ਕੋਸ਼ ਵੱਡੇ ਹੋਣਾ 20 ਤੋਂ 30% ਲੋਕਾਂ ਵਿੱਚ ਦਿਲ ਫੇਲ੍ਹ ਦਾ ਕਾਰਨ ਬਣਦੇ ਹਨ।[1] 10% ਲੋਕਾਂ ਨੂੰ ਮੈਗਾਇਫਗਸ ਜਾਂ ਕੋਲਨ ਵੱਡਾ ਹੋਣਾ ਵੀ ਹੋ ਸਕਦਾ ਹੈ।[1]

ਟੀ.ਕਰੂਜ਼ੀ "ਕਿਸਿੰਗ ਬੱਗ" ਦੇ ਉਪਪਰਿਵਾਰ ਟ੍ਰੀਆਟੋਮਿਨੀ ਦੁਆਰਾ ਮਨੁੱਖਾਂ ਅਤੇ ਹੋਰ ਥਣਧਾਰੀਆਂ ਵਿੱਚ ਖੂਨ ਚੂਸਣ ਜ਼ਰੀਏ ਫੈਲਦਾ ਹੈ।[4] ਇਹਨਾਂ ਕੀਟਾਂ ਨੂੰ ਬਹੁਤ ਸਾਰੇ ਸਥਾਨਕ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਹਨਾਂ ਵਿੱਚ ਸ਼ਾਮਿਲ ਹਨ: ਅਰਜਨਟਾਈਨਾ, ਬੋਲੀਵੀਆ, ਚਿੱਲੀ ਅਤੇ ਪੈਰਾਗੁਏ ਵਿੱਚ ਵਿਨੀਕੁਕਾ, ਬ੍ਰਾਜ਼ੀਲ ਵਿੱਚ ਬਰਬੀਰੋ (ਬਾਰਬਰ), ਕੋਲੰਬੀਆ ਵਿੱਚਪੀਟੋ, ਮੱਧ ਅਮਰੀਕਾ ਵਿੱਚਚਿੰਚੇ, ਅਤੇ ਵੈਂਜੂਏਲਾ ਵਿੱਚ ਚਿਪੋ ਰੋਗ ਬਲੱਡ ਟ੍ਰਾਂਸਫਿਊਜ਼ਨ, ਅੰਗ ਬਦਲੀ, ਪਰਜੀਵੀ ਨਾਲ ਦੂਸ਼ਿਤ ਭੋਜਨ ਖਾ ਕੇ ਅਤੇ ਮਾਂ ਤੋਂ ਉਸ ਦੇ ਭਰੂਣ ਨੂੰ ਵੀ ਫੈਲ ਸਕਦਾ ਹੈ।[1] ਸ਼ੁਰੂਆਤੀ ਰੋਗ ਦਾ ਨਿਵਾਰਨ ਮਾਇਕ੍ਰੋਸਕੋਪ ਦੀ ਵਰਤੋਂ ਨਾਲ ਖੂਨ ਵਿੱਚ ਪਰਜੀਵੀ ਖੋਜ ਕੇ ਕੀਤਾ ਜਾਂਦਾ ਹੈ।[3] ਚਿਰਕਾਲੀਨ ਰੋਗ ਦਾ ਨਿਵਾਰਨ ਖੂਨ ਵਿੱਚ ਟੀ ਕਰੂਜ਼ ਲਈ ਐਂਟੀਬਾਡੀਜ਼ ਖੋਜ ਕੇ ਕੀਤਾ ਜਾਂਦਾ ਹੈ।[3]

ਰੋਕਥਾਮ ਵਿੱਚ ਜ਼ਿਆਦਾਤਰ ਕਿਸਿੰਗ ਬੱਗਸ ਨੂੰ ਖ਼ਤਮ ਕਰਨਾ ਅਤੇ ਉਹਨਾਂ ਦੇ ਕੱਟਣ ਤੋਂ ਬਚਾਉਣਾ ਸ਼ਾਮਿਲ ਹੁੰਦਾ ਹੈ।[1] ਦੂਜੀਆਂ ਰੋਕਥਾਮ ਕੋਸ਼ਿਸ਼ਾਂ ਵਿੱਚ ਟ੍ਰਾਂਸਫਿਊਜ਼ਨ ਲਈ ਵਰਤੇ ਜਾਣ ਵਾਲੇ ਖੂਨ ਦੀ ਜਾਂਚ ਕਰਨਾ ਸ਼ਾਮਿਲ ਹੁੰਦਾ ਹੈ।[1] 2013 ਤੱਕ ਇਸ ਲਈ ਕੋਈ ਟੀਕਾ ਵਿਕਸਿਤ ਨਹੀਂ ਹੋਇਆ।[1] ਸ਼ੁਰੂਆਤੀ ਸੰਕਰਮਣ ਦਵਾਈ ਬੈਂਜਨੀਡੇਜ਼ੋਲ ਜਾਂ ਨਿਫ਼ਰਟੀਮੋਕਸ ਨਾਲ ਇਲਾਜਯੋਗ ਹਨ।[1] ਉਹ ਹਮੇਸ਼ਾ ਨਤੀਜੇ ਵਾਲੇ ਇਲਾਜ ਦੇ ਨੇੜੇ ਹੁੰਦੇ ਹਨ ਜੋ ਆਰੰਭ ਵਿੱਚ ਦਿੱਤੇ ਜਾਂਦੇ ਹਨ ਹਾਲਾਂਕਿ ਇਹ ਘੱਟ ਪ੍ਰਭਾਵਕਾਰੀ ਹੁੰਦੇ ਹਨ ਜੇ ਵਿਅਕਤੀ ਨੂੰ ਲੰਬੇ ਸਮੇਂ ਤੋਂ ਚਾਗਸ ਰੋਗ ਹੈ।[1] ਚਿਰਕਾਲੀਨ ਰੋਗ ਵਿੱਚ ਵਰਤਣ ਸਮੇਂ ਉਹਨਾਂ ਵਿੱਚ ਦੇਰੀ ਹੋ ਸਕਦੀ ਹੈ ਜਾਂ ਉਹ ਅੰਤਿਮ ਸਟੇਜ ਦੇ ਲੱਛਣਾਂ ਦੇ ਵਿਕਾਸ ਨੂੰ ਰੋਕ ਸਕਦੇ ਹਨ।[1] ਬੈਂਜਨੀਡੇਜ਼ੋਲ ਅਤੇ ਨਿਫਰਟੀਮੋਕਸ 40% ਲੋਕਾਂ ਵਿੱਚ ਅਸਥਾਈ ਦੁਰਪ੍ਰਭਾਵਾਂ ਦਾ ਕਾਰਨ ਬਣਦੀਆਂ ਹਨ [1] ਇਹਨਾਂ ਵਿੱਚ ਚਮੜੀ ਦੇ ਵਿਕਾਰ, ਦਿਮਾਗ ਦਾ ਜ਼ਹਿਰੀਲਾਪਣ ਅਤੇ ਪਾਚਨ ਪ੍ਰਣਾਲੀ ਦੀ ਜਲਣ ਸ਼ਾਮਿਲ ਹੈ।[2][5][6]

ਇਹ ਅਨੁਮਾਨ ਲਗਾਇਆ ਗਿਆ ਹੈ ਕਿ ਮੈਕਸੀਕੋ, ਮੱਧ ਅਮਰੀਕਾ ਅਤੇ ਦੱਖਣੀ ਅਫ਼ਰੀਕਾ ਦੇ 70 ਤੋਂ 80 ਲੱਖ ਲੋਕਾਂ ਨੂੰ ਚਾਗਸ ਦਾ ਰੋਗ ਹੈ। [1]2006 ਤੱਕ ਇਸ ਦੇ ਨਤੀਜੇ ਵਜੋਂ ਲਗਭਗ 12,500 ਮੌਤਾਂ ਹੋਈਆਂ ਹਨ।[2] ਇਸ ਰੋਗ ਨਾਲ ਪ੍ਰਭਾਵਿਤ ਹੋਣ ਵਾਲੇ ਜ਼ਿਆਦਾਤਰ ਲੋਕ ਗਰੀਬ ਹਨ[2] ਅਤੇ ਜ਼ਿਆਦਾਤਰ ਲੋਕਾਂ ਨੂੰ ਇਸ ਦੇ ਹੋਣ ਦਾ ਅਹਿਸਾਸ ਤੱਕ ਨਹੀਂ ਹੁੰਦਾ।[7] ਵੱਡੇ ਪੈਮਾਨੇ ਤੇ ਜਨ ਅੰਦੋਲਨ ਉਹਨਾਂ ਖੇਤਰਾਂ ਵਿੱਚ ਵਧ ਗਏ ਹਨ ਜਿੱਥੇ ਚਾਗਸ ਦੇ ਰੋਗ ਦੇ ਕੇਸ ਮਿਲੇ ਹਨ ਅਤੇ ਇਹਨਾਂ ਵਿੱਚ ਹੁਣ ਯੂਰਪੀ ਦੇਸ਼ ਅਤੇ ਸੰਯੁਕਤ ਰਾਜ ਅਮਰੀਕਾ ਵੀ ਸ਼ਾਮਿਲ ਹੈ।[1] ਇਹਨਾਂ ਖੇਤਰਾਂ ਵਿੱਚ ਸਾਲ 2014 ਤੋਂ ਇਸ ਦਾ ਵਾਧਾ ਵੀ ਦੇਖਿਆ ਗਿਆ ਹੈ।[8] ਇਸ ਰੋਗ ਦਾ ਪਹਿਲੀ ਵਾਰ ਜ਼ਿਕਰ 1909 ਵਿੱਚ ਕਾਰਲੋਸ ਚਾਗਸ ਨੇ ਕੀਤਾ, ਬਾਅਦ ਵਿੱਚ ਇਸ ਰੋਗ ਦਾ ਇਹੀ ਨਾਮ ਰੱਖਿਆ ਗਿਆ।[1] ਇਹ 150 ਤੋਂ ਵੱਧ ਦੂਜੇ ਜਾਨਵਰਾਂ ਨੂੰ ਪ੍ਰਭਾਵਿਤ ਕਰਦਾ ਹੈ।[2]

ਹਵਾਲੇ[ਸੋਧੋ]

  1. 1.00 1.01 1.02 1.03 1.04 1.05 1.06 1.07 1.08 1.09 1.10 1.11 1.12 1.13 1.14 1.15 "Chagas disease (American trypanosomiasis) Fact sheet N°340". World Health Organization. March 2013. Retrieved 23 February 2014.
  2. 2.0 2.1 2.2 2.3 2.4 Rassi A, Rassi A, Marin-Neto JA (April 2010). "Chagas disease". Lancet. 375 (9723): 1388–402. doi:10.1016/S0140-6736(10)60061-X. PMID 20399979.{{cite journal}}: CS1 maint: multiple names: authors list (link)
  3. 3.0 3.1 3.2 3.3 RassiA, Jr; Rassi, A; Marcondes de Rezende, J (June 2012). "American trypanosomiasis (Chagas disease)". Infectious disease clinics of North America. 26 (2): 275–91. doi:10.1016/j.idc.2012.03.002. PMID 22632639.
  4. "DPDx – Trypanosomiasis, American. Fact Sheet". Centers for Disease Control (CDC). Retrieved 12 May 2010.
  5. Bern C, Montgomery SP, Herwaldt BL; et al. (November 2007). "Evaluation and treatment of chagas disease in the United States: a systematic review". JAMA. 298 (18): 2171–81. doi:10.1001/jama.298.18.2171. PMID 18000201. {{cite journal}}: Explicit use of et al. in: |author= (help)CS1 maint: multiple names: authors list (link)
  6. Rassi A, Dias JC, Marin-Neto JA, Rassi A (April 2009). "Challenges and opportunities for primary, secondary, and tertiary prevention of Chagas' disease". Heart. 95 (7): 524–34. doi:10.1136/hrt.2008.159624. PMID 19131444.{{cite journal}}: CS1 maint: multiple names: authors list (link)
  7. Capinera, John L., ed. (2008). Encyclopedia of entomology (2nd ed. ed.). Dordrecht: Springer. p. 824. ISBN 9781402062421. {{cite book}}: |edition= has extra text (help)
  8. Bonney, KM (2014). "Chagas disease in the 21st Century: a public health success or an emerging threat?". Parasite. 21: 11. doi:10.1051/parasite/2014012. PMC 3952655. PMID 24626257. ਫਰਮਾ:Open access