ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਸਵੀਰ:Tomb of Jamali Kamboh,Mehrauli,Archeological Park, Delhi.jpg
ਜਮਾਲੀ ਕਮਾਲੀ ਦਾ ਮਕਬਰਾ
ਜਮਾਲੀ ਕਮਾਲੀ ਮਸੀਤ

ਜਮਾਲੀ ਕਮਾਲੀ ਮਸੀਤ

ਬੁਨਿਆਦੀ ਜਾਣਕਾਰੀ
ਸਥਿੱਤੀ ਭਾਰਤ ਨਵੀਂ ਦਿੱਲੀ, ਭਾਰਤ
ਭੂਗੋਲਿਕ ਕੋਆਰਡੀਨੇਟ ਸਿਸਟਮ 28°33′45″N 77°13′4″E / 28.56250°N 77.21778°E / 28.56250; 77.21778ਗੁਣਕ: 28°33′45″N 77°13′4″E / 28.56250°N 77.21778°E / 28.56250; 77.21778. [1]
ਇਲਹਾਕ ਇਸਲਾਮ
ਸੂਬਾ ਦਿੱਲੀ
Territory ਦਿੱਲੀ
ਅਭਿਸ਼ੇਕ ਸਾਲ 16ਵੀੰ ਸਦੀ
ਸੰਗਠਨਾਤਮਕ ਰੁਤਬਾ Mosque
ਲੀਡਰਸ਼ਿਪ ਸਿਕੰਦਰ ਲੋਧੀ , ਬਾਬਰ ਅਤੇ ਹਮਾਯੂੰ
ਆਰਕੀਟੈਕਚਰਲ ਵੇਰਵਾ
ਆਰਕੀਟੈਕਟ ਸੰਤ ਸ਼ੇਖ ਫ਼ਜ਼ਲਉੱਲਾਹ ਜੋ ਸ਼ੇਖ ਜਮਾਲੀ ਕੰਬੋਹ ਵਜੋਂ ਵੀ ਜਾਣਿਆ ਜਾਂਦਾ ਹੈ
ਆਰਕੀਟੈਕਚਰਲ ਟਾਈਪ ਮਸੀਤ ਅਤੇ ਮਕਬਰਾ
Architectural style ਧਾਰਮਿਕ
ਮੁਕੰਮਲ 1528 ਅਤੇ 1536
ਵਿਸ਼ੇਸ਼ ਵੇਰਵੇ
Materials ਲਾਲ ਪੱਥਰ ਅਤੇ ਸੰਗਮਰਮਰ

ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ, ਦੋ ਤਕਰੀਬਨ ਜੁੜਵਾਂ ਇਤਿਹਾਸਕ ਯਾਦਗਾਰੀ ਇਮਾਰਤਾਂ ਹਨ ਜੋ ਭਾਰਤ ਦੇ ਮਹਿਰੌਲੀ ਇਲਾਕੇ ਵਿੱਚ ਕੁਤਬ ਮੀਨਾਰ ਦੇ ਨਜਦੀਕ ਸਥਿਤ ਹਨ। ਇਹ ਸੰਤ ਸ਼ੇਖ ਫ਼ਜ਼ਲਉੱਲਾਹ,ਜੋ ''ਸ਼ੇਖ ਜਮਾਲੀ ਕੰਬੋਹ'' ਜਾਂ ਜਲਾਲ ਖਾਨ ਵਜੋਂ ਵੀ ਜਾਣਿਆ ਜਾਂਦਾ ਹੈ ਮੁਗਲ ਸਲਤਨਤ ਕਾਲ ਤੋਂ ਪਹਿਲਾਂ ਲੋਧੀ ਸਲਤਨਤ ਦੇ ਕਾਲ ਦੌਰਾਨ ਹੋਏ ਹਨ, ਦੀ ਯਾਦਗਾਰ ਵਜੋਂ ਉਸਾਰਿਆ ਹੋਇਆ ਹੈ।ਇਹ ਸਮਾਂ ਸਿਕੰਦਰ ਲੋਧੀ ਦੇ ਸਮੇਂ ਤੋਂ ਲੈ ਕੇ ਬਾਬਰ ਅਤੇ ਹਮਾਯੂੰ ਦੇ ਕਾਲ ਦਰਮਿਆਨ ਪੈਂਦਾ ਹੈ।ਸ਼ੇਖ ਜਮਾਲੀ ਕੰਬੋਹ ਜਾਂ ਜਮਾਲੀ ਉਸ ਸਮੇਂ ਦਾ ਇੱਕ ਸਤਿਕਾਰਤ ਸੂਫ਼ੀ ਸੰਤ ਅਤੇ ਸ਼ਾਇਰ ਸੀ।ਦੂਸਰੇ ਸ਼ਖਸ ਕਮਾਲੀ ਬਾਰੇ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਇਹਨਾਂ ਦੋਹਵਾਂ ਦੇ ਨਾਮ ਇਤਿਹਾਸ ਵਿੱਚ ਜਮਾਲੀ ਕਮਾਲੀ ਵਜੋਂ ਇਕੱਠੇ ਹੀ ਆਓਂਦੇ ਹਨ ਅਤੇ ਇਹਨਾਂ ਦੀਆਂ ਕਬਰਾਂ ਵੀ ਇਕੱਠੀਆਂਹੀ ਨਾਲੋ ਨਾਲ ਬਣੀਆਂ ਹੋਈਆਂ ਹਨ।ਇਹ ਮਸੀਤ ਅਤੇ ਮਕਬਰਾ 1528-1529, ਵਿੱਚ ਉਸਾਰਿਆ ਗਿਆ ਸੀ ਅਤੇ ਜਮਾਲੀ ਨੂੰ 1535 ਵਿੱਚ, ਜਦ ਉਸਦੀ ਮੌਤ ਹੋਈ, ਮਕਬਰੇ ਵਿੱਚ ਦਫਨਾਇਆ ਗਿਆ ਸੀ।[1][2][3][4][5]

ਮਸੀਤ ਦੀ ਬਣਤਰ[ਸੋਧੋ]

ਜਮਾਲੀ ਕਮਾਲੀ ਮਸੀਤ ਦਾ ਪਿਛਲਾ ਹਿੱਸਾ ਅਤੇ ਖੱਬਾ ਪਾਸਾ
The decorated arcade around the Mosque
ਡਾਟ ਤੇ ਉਕਰੇ ਕਲਾਮ
Inner architect of Jamali Kamali Mosque and Tomb, New Delhi, India
ਖੱਬਾ ਪਾਸਾ

ਜਮਾਲੀ ਕਮਾਲੀ ਦੀ ਮਸੀਤ ਇਸ ਦੇ ਇਰਦ ਗਿਰਦ ਫੈਲੇ ਬਾਗ ਵਿੱਚ ਬਣੀ ਹੋਈ ਹੈ।ਇਹ ਪਹਿਲਾਂ 1528-29,ਵਿਚ ਬਣਾਈ ਗਈ ਸੀ।ਇਹ ਲਾਲ ਪੱਥਰ ਅਤੇ ਸੰਗਮਰਮਰ ਨਾਲ ਬਣਾਈ ਹੋਈ ਹੈ।ਇਹ ਭਾਰਤ ਵਿੱਚ ਮੁਢਲੇ ਮੁਗਲ ਕਾਲ ਦੀ ਮੁਗ਼ਲ ਇਮਾਰਤਸਾਜ਼ੀ ਦਾ ਨਮੂਨਾ ਕਹੀ ਜਾਂਦੀ ਹੈ।ਇਸ ਵਿੱਚ ਪੰਜ ਡਾਟਾਂ ਹਨ ਅਤੇ ਸਭ ਤੋਂ ਵੱਡੀ ਡਾਟ ਵਿਚਕਾਰ ਪੈਂਦੀ ਹੈ ਜਿਸ ਤੇ ਇੱਕ ਵੱਡ ਅਕਾਰੀ ਗੁੰਬਦ ਬਣਿਆ ਹੋਇਆ ਹੈ।ਡਾਟਾਂ ਤੇ ਕੁਰਾਨ ਦੀਆਂ ਆਇਤਾਂ ਉਕਰੀਆਂ ਹੋਈਆਂ ਹਨ। [1][2][3][5]

ਮਕਬਰੇ ਦੀ ਬਣਤਰ[ਸੋਧੋ]

ਜਮਾਲੀ ਕਮਾਲੀ ਦਾ ਮਕਬਰਾ 7.6 ਮੀਟਰ ਉੱਚਾ ਵਰਗਾਕਾਰ ਮਕਬਰਾ ਹੈ ਜਿਸਦੀ ਛੱਤ ਸਪਾਟ ਹੈ।ਇਸ ਦੇ ਅੰਦਰ ਛੱਤ ਤੇ ਅਤੇ ਦੀਵਾਰਾਂ ਤੇ ਗੂਹੜੇ ਲਾਲ ਅਤੇ ਨੀਲੇ ਰੰਗ ਨਾਲ ਮੀਨਾਕਾਰੀ ਕੀਤੀ ਹੋਈ ਹੈ ਅਤੇ ਇਹਨਾਂ ਤੇ ਕੁਰਾਨ ਦੀਆਂ ਆਇਤਾਂ ਅਤੇ ਜਮਾਲੀ ਦੇ ਸ਼ਿਅਰ ਉਕ੍ਰੇ ਹੋਏ ਹਨ।[1][4][6]

ਤਸਵੀਰਾਂ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 "Commonwealth Games-2010: Conservation, Restoration and Upgradation of Public Amenities at Protected Monuments" (PDF). Jamali Kamali Tomb and Mosque. p. 59. Retrieved 7 August 2009. 
  2. 2.0 2.1 "Lal Kot and Siri" (pdf). Jamali Kamali Tomb and Mosque. p. 9. Retrieved 1 August 2009. 
  3. 3.0 3.1 "Jamali Kamali Mosque". ArchNet.com. Retrieved 7 August 2009. 
  4. 4.0 4.1 "Jamali Kamali's Tomb and Mosque". Retrieved 7 August 2009. 
  5. 5.0 5.1 "Close view of main façade of the Jamali Kamali Masjid, Delhi". On Line gallery British Library. Retrieved 7 August 2009. 
  6. Peck, Lucy (2005). Delhi -A thousand years of Building. Jamali Kamali Mosque and Tomb (1528-29). New Delhi: Roli Books Pvt Ltd. p. 234. ISBN 81-7436-354-8. Retrieved 25 July 2009. 

ਬਾਹਰੀ ਲਿੰਕ[ਸੋਧੋ]