ਜਵਾਰ (ਫ਼ਸਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
colspan=2 style="text-align: centerਜਵਾਰ (ਫ਼ਸਲ)
Sorghum.jpg
ਦੋ-ਰੰਗੀ ਜਵਾਰ
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: ਪੌਦਾ
(unranked): ਫੁਲਦਾਰ ਬੀਜਾਂ ਵਾਲਾਂ
(unranked): Monocots
(unranked): Commelinids
ਤਬਕਾ: Poales
ਪਰਿਵਾਰ: Poaceae
ਉੱਪ-ਪਰਿਵਾਰ: Panicoideae
Tribe: Andropogoneae
ਜਿਣਸ: ਜ਼ਵਾਰ
Moench 1794, conserved name not Sorgum Adanson 1763
ਜਾਤੀ
ਦੋ-ਰੰਗੀ ਜਵਾਰ
(L.) Moench
Synonyms[1]
  • Blumenbachia Koeler 1802, rejected name not Schrad. 1825 (Loasaceae)
  • Sarga Ewart
  • Vacoparis Spangler
  • Andropogon subg. Sorghum Hackel.

ਜਵਾਰ (ਅੰਗਰੇਜ਼ੀ: Sorghum vulgare ; ਸੰਸਕ੍ਰਿਤ: ਯਵਨਾਲ, ਯਵਾਕਾਰ ਜਾਂ ਜੂਰਣ) ਇੱਕ ਪ੍ਰਮੁੱਖ ਫਸਲ ਹੈ। ਜਵਾਰ ਘੱਟ ਵਰਖਾ ਵਾਲੇ ਖੇਤਰ ਵਿੱਚ ਅਨਾਜ ਅਤੇ ਚਾਰੇ ਦੀਆਂ ਲੋੜਾਂ ਦੀ ਪੂਰਤੀ ਲਈ ਬੀਜੀ ਜਾਂਦੀ ਹੈ। ਪਰ ਜਵਾਰ ਦਾ ਜਿਆਦਾ ਪ੍ਰਯੋਗ ਪਸ਼ੂਆਂ ਦੇ ਚਾਰੇ ਲਈ ਹੁੰਦਾ ਹੈ। ਭਾਰਤ ਵਿੱਚ ਇਹ ਫਸਲ ਲੱਗਪਗ ਸਵਾ ਚਾਰ ਕਰੋੜ ਏਕੜ ਭੂਮੀ ਵਿੱਚ ਬੀਜੀ ਜਾਂਦੀ ਹੈ। ਇਹ ਖਰੀਫ ਦੀ ਮੁੱਖ ਫਸਲਾਂਹੈ। ਇਹ ਇੱਕ ਪ੍ਰਕਾਰ ਦੀ ਘਾਹ ਦੀ ਕਿਸਮ ਹੈ ਜਿਸਦੇ ਸਿੱਟੇ ਦੇ ਦਾਣੇ ਮੋਟੇ ਅਨਾਜਾਂ ਵਿੱਚ ਗਿਣੇ ਜਾਂਦੇ ਹਨ।

ਜਾਣ ਪਹਿਚਾਣ[ਸੋਧੋ]

ਵਰਖਾ ਤੋਂ ਪਹਿਲਾਂ ਸਿੰਚਾਈ ਕਰ ਕੇ ਜਾਂ ਵਰਖਾ ਸ਼ੁਰੂ ਹੁੰਦੇ ਹੀ ਇਸ ਦੀ ਬਿਜਾਈ ਕੀਤੀ ਜਾਂਦੀ ਹੈ। ਜੇਕਰ ਵਰਖਾ ਤੋਂ ਪਹਿਲਾਂ ਸਿੰਚਾਈ ਕਰ ਕੇ ਇਹ ਬੀਜ ਦਿੱਤੀ ਜਾਵੇ, ਤਾਂ ਇਸ ਦੀ ਫਸਲ ਜਲਦੀ ਤਿਆਰ ਹੋ ਜਾਂਦੀ ਹੈ। ਪਰ ਵਰਖਾ ਜਦੋਂ ਚੰਗੀ ਤਰ੍ਹਾਂ ਹੋ ਜਾਵੇ ਉਦੋਂ ਹੀ ਇਸ ਦਾ ਚਾਰਾ ਪਸ਼ੁਆਂ ਨੂੰ ਖਵਾਉਣਾ ਚਾਹੀਦਾ ਹੈ ਕਿਓਂਕੀ ਗਰਮੀ ਵਿੱਚ ਇਸ ਦੀ ਫਸਲ ਵਿੱਚ ਕੁੱਝ ਜ਼ਹਿਰ ਪੈਦਾ ਹੋ ਜਾਂਦਾ ਹੈ ਜਿਸਦਾ ਪਸ਼ੁਆਂ ਉੱਤੇ ਬਹੁਤ ਭੈੜਾ ਪ੍ਰਭਾਵ ਪੈ ਸਕਦਾ ਹੈ। ਇਹ ਜ਼ਹਿਰ ਵਰਖਾ ਵਿੱਚ ਨਹੀਂ ਹੁੰਦਾ ਹੁੰਦਾ ਹੈ।

ਜਵਾਰ ਪੈਦਾ ਕਰਨ ਵਾਲੇ ਦੇਸ਼[ਸੋਧੋ]

ਜਵਾਰ ਦੀਆਂ ਜਿਆਦਾਤਰ ਪਿਤਰੀ ਕਿਸਮਾਂ ਆਸਟ੍ਰੇਲੀਆ ਵਿੱਚ ਹੁੰਦੀਆਂ ਹਨ ਪਰ ਕਈ ਕਿਸਮਾਂ ਏਸ਼ੀਆ, ਅਫਰੀਕਾ, ਮੇਸੋਂਅਮੇਰਿਕਾ ਅਤੇ ਕੁਝ ਭਾਰਤ ਵਿੱਚ ਵੀ ਹੁੰਦੀਆਂ ਹਨ।[2][3][4][5][6][7]

ਖੇਤੀ ਅਤੇ ਵਰਤੋਂ[ਸੋਧੋ]

ਜਵਾਰ ਦੀ ਇੱਕ ਮਸ਼ਹੂਰ "ਦੋ - ਰੰਗੀ" ਕਿਸਮ ਜੋ ਮੂਲ ਰੂਪ ਵਿੱਚ ਅਫਰੀਕਾ ਦੀ ਪਿਤਰੀ ਕਿਸਮ ਹੈ[8] ਅਤੇ ਹੁਣ ਇਸ ਦੀਆਂ ਕਈ ਸੁਧਰੀਆਂ ਕਿਸਮਾਂ ਕਈ ਦੇਸਾਂ ਵਿੱਚ ਬੀਜੀਆਂ ਜਾਂਦੀਆਂ ਹਨ,[9] ਜਵਾਰ ਦੀਆਂ ਜਿਆਦਾ ਕਿਸਮਾਂ ਘਟ ਪਾਣੀ ਦੀ ਜ਼ਰੂਰਤ ਵਾਲੀਆਂ ਹਨ ਅਤੇ ਖੁਸ਼ਕ ਇਲਾਕਿਆਂ ਵਿੱਚ ਬੀਜੀਆਂ ਜਾਣ ਵਾਲੀਆਂ ਹਨ। ਇਹ ਪਸ਼ੂਆਂ ਦੇ ਚਾਰੇ ਤੋਂ ਇਲਾਵਾ ਪੇਂਡੂ ਅਤੇ ਗਰੀਬ ਲੋਕਾਂ ਦੇ ਅਨਾਜ ਵਜੋਂ ਖਾਣੇ ਦੇ ਕੰਮ ਆਉਂਦੀ ਹੈ। ਦੋ-ਰੰਗੀ ਜ਼ਵਾਰ ਦਖਣੀ ਅਫਰੀਕਾ, ਕੇਂਦਰੀ ਅਮਰੀਕਾ, ਅਤੇ ਦਖਣੀ ਏਸ਼ੀਆ ਵਿੱਚ ਅਹਿਮ ਅਨਾਜ ਫਸਲ, ਅਤੇ ਸੰਸਾਰ ਭਰ ਵਿੱਚ ਪੰਜਵੇ ਦਰਜੇ ਤੇ ਬੀਜੀ ਜਾਣ ਵਾਲੀ ਫਸਲ ਹੈ।[10]

ਇਹ ਵੀ ਵੇਖੋ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Kew World Checklist of Selected Plant Families
  2. Moench, Conrad. 1794. Methodus Plantas Horti Botanici et Agri Marburgensis: a staminum situ describendi page 207 in Latin
  3. Tropicos, Sorghum Moench
  4. Flora of China Vol. 22 Page 600 高粱属 gao liang shu Sorghum Moench, Methodus. 207. 1794
  5. Flora of Pakistan, Sorghum Moench., Meth. Bot. 207. 1794
  6. "Altervista Flora।taliana, genere Sorghum". Archived from the original on 2015-02-01. Retrieved 2015-06-18. {{cite web}}: Unknown parameter |dead-url= ignored (help)
  7. "Atlas of Living Australia". Archived from the original on 2016-03-05. Retrieved 2015-06-18. {{cite web}}: Unknown parameter |dead-url= ignored (help)
  8. Mutegi, Evans (2010-02-01). "Ecogeographical distribution of wild, weedy and cultivated Sorghum bicolor (L.) Moench in Kenya: implications for conservation and crop-to-wild gene flow". Genetic Resources and Crop Evolution. 57 (2): 243–253. doi:10.1007/s10722-009-9466-7. {{cite journal}}: |access-date= requires |url= (help); Unknown parameter |coauthors= ignored (help)
  9. http://www.efloras.org/florataxon.aspx?flora_id=2&taxon_id=200026333
  10. Sorghum, U.S. Grains Council.