ਸਮੱਗਰੀ 'ਤੇ ਜਾਓ

ਜੀਨ ਕੌਕਟੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀਨ ਕੌਕਟੋ
ਜੀਨ ਕੌਕਟੋ 1923 ਵਿਚ
ਜਨਮ
ਜੀਨ ਮੌਰਿਸ ਇਊਜੀਨ ਕਲੇਮੈਂਟ ਕੌਕਟੋ

(1889-07-05)5 ਜੁਲਾਈ 1889
ਮੌਤ11 ਅਕਤੂਬਰ 1963(1963-10-11) (ਉਮਰ 74)
ਮੌਤ ਦਾ ਕਾਰਨਦਿਲ ਦਾ ਦੌਰਾ ਪੈਣ ਕਾਰਨ ਮੌਤ
ਹੋਰ ਨਾਮਦ ਫ਼ਰਿਵਲਸ ਪਰਿੰਸ
ਪੇਸ਼ਾਨਾਵਲਕਾਰ, ਕਵੀ, ਕਲਾਕਾਰ, ਫਿਲਮਕਾਰ
ਸਰਗਰਮੀ ਦੇ ਸਾਲ1908–1963
ਸਾਥੀਜੀਨ ਮਾਰੇਸ (1937–1963)
ਵੈੱਬਸਾਈਟjeancocteau.net
ਦਸਤਖ਼ਤ

ਜੀਨ ਮੌਰਿਸ ਇਊਜੀਨ ਕਲੇਮੈਂਟ ਕੌਕਟੋ (ਫ਼ਰਾਂਸੀਸੀ: [ʒɑ̃ kɔkto]; 5 ਜੁਲਾਈ 1889 – 11 ਅਕਤੂਬਰ 1963) ਇੱਕ ਫਰਾਂਸੀਸੀ ਕਵੀ, ਲੇਖਕ, ਡਿਜ਼ਾਈਨਰ, ਨਾਟਕਕਾਰ, ਕਲਾਕਾਰ ਅਤੇ ਫ਼ਿਲਮਕਾਰ ਸੀ। ਕੌਕਟੋ ਮੁੱਖ ਤੌਰ ਤੇ ਆਪਣੇ ਨਾਵਲ ਲੈਸ ਇਨਫ਼ੈਂਟਸ ਟੈਰੇਬਲਸ (1929), ਅਤੇ ਫਿਲਮਾਂ ਦ ਬਲੱਡ ਔਫ ਏ ਪੋਏਟ (1930), ਲੈਸ ਪੇਰੈਂਟਸ ਟੈਰੇਬਲਸ (1948), ਬਿਊਟੀ ਐਂਂਡ ਦ ਬੀਸਟ (1946) ਅਤੇ ਔਰਫੀਅਸ (1949) ਸ਼ਾਮਿਲ ਹਨ। ਉਸਦੇ ਸਹਿਯੋਗੀਆਂ ਅਤੇ ਦੋਸਤਾਂ ਵਿੱਚ ਹੀ ਮਸ਼ਹੂਰ ਨਾਮ ਸ਼ਾਮਿਲ ਸਨ,ਜਿਵੇਂ ਕਿ ਕੈਨੇਥ ਐਂਗਰ, ਪਾਬਲੋ ਪਿਕਾਸੋ, ਜੋਆਨ ਮੀਰੋ, ਸਾਲਵੇਦਰ ਦਾਲੀ, ਗਰਟਰੂਡ ਸਟੀਨ, ਜੀਨ ਹਿਊਗੋ, ਜੀਨ ਮਰਾਇਸ, ਹੈਨਰੀ ਬਰਨਸਟੀਨ, ਯੁਲ ਬਰਾਈਨਰ, ਮਾਰਲੀਨ ਡੀਟਰਿਚ, ਕੋਕੋ ਸ਼ਨੈੱਲ, ਐਰਿਕ ਸੇਟੀ, ਐਲਬਰਟ ਗਲੀਜ਼ਿਸ, ਆਈਗੋਰ ਸਟ੍ਰਾਵਿੰਸਕੀ, ਮੇਰੀ ਲੌਰੈਨਸਿਨ, ਮਾਰਿਆ ਫ਼ੈਲਿਕਸ, ਐਡਿਥ ਪਿਆਫ਼, ਪਨਾਮਾ ਅਲ ਬ੍ਰਾਊਨ, ਕੋਲੈੱਟ, ਜੀਨ ਜੀਨੇਟ ਅਤੇ ਰੇਅਮੰਡ ਰਾਡੀਗੁਏਟ

ਜੌਨ ਕੌਕਟੋ ਨੇ ਪਾਬਲੋ ਪਿਕਾਸੋ ਨਾਲ ਵੀ ਕੁਝ ਪ੍ਰੋਜੈਕਟਾਂ ਉੱਪਰ ਕੰਮ ਕੀਤਾ ਸੀ ਅਤੇ ਉਹ ਯੂਰਪੀ ਕਲਾ ਵਰਗ ਨਾਲ ਸਬੰਧਿਤ ਬਹੁਤ ਸਾਰੇ ਲੋਕਾਂ ਦਾ ਦੋਸਤ ਸੀ। ਆਪਣੇ ਸਾਰੇ ਰਚਨਾਤਮਕ ਕੰਮ ਵਿੱਚ, ਉਹ ਇੱਕ ਆਧੁਨਿਕਤਾਵਾਦੀ ਸੀ। 1955 ਵਿੱਚ ਕੌਕਟੋ ਫ਼ਰਾਂਸੀਸੀ ਅਕੈਡਮੀ ਅਤੇ ਬੈਲਜੀਅਮ ਦੀ ਰੌਇਲ ਅਕੈਡਮੀ ਦਾ ਮੈਂਬਰ ਬਣ ਗਿਆ ਸੀ। ਆਪਣੀ ਜੀਵਨਕਾਲ ਵਿੱਚ ਕੌਕਟੋ ਨੂੰ ਲੀਜਨ ਔਫ਼ ਆਨਰ ਦਾ ਕਮਾਂਡਰ ਬਣਾ ਦਿੱਤਾ ਗਿਆ ਸੀ।

ਮੁੱਢਲਾ ਜੀਵਨ[ਸੋਧੋ]

ਕੌਕਟੋ ਦਾ ਜਨਮ ਮੇਸਨਸ-ਲੇਫ਼ੀਟ, ਯੁਈਲਾਈਨਜ਼ ਵਿੱਚ ਹੋਇਆ ਸੀ, ਜਿਹੜਾ ਕਿ ਪੈਰਿਸ ਦੇ ਨੇੜੇ ਇੱਕ ਛੋਟਾ ਜਿਹਾ ਸ਼ਹਿਰ ਹੈ। ਉਸਦੇ ਪਿਤਾ ਦਾ ਨਾਮ ਜੌਰਜਸ ਕੌਕਟੋ ਅਤੇ ਮਾਤਾ ਦਾ ਨਾਮ ਇਊਜੀਨ ਲੈਕੌਮਟੇ ਹੈ ਜਿਹੜਾ ਕਿ ਪਾਰਸੀ ਪਰਿਵਾਰ ਸੀ। ਉਸਦਾ ਪਿਤਾ ਇੱਕ ਵਕੀਲ ਸੀ ਅਤੇ ਇੱਕ ਸਧਾਰਨ ਚਿੱਤਰਕਾਰ ਵੀ ਸੀ। ਜਦੋਂ ਕੌਕਟੋ ਨੌਂ ਸਾਲਾਂ ਦਾ ਸੀ ਤਾਂ ਉਸਦੇ ਪਿਤਾ ਨੇ ਆਤਮਹੱਤਿਆ ਕਰ ਲਈ ਸੀ। 1900 ਤੋਂ 1904 ਤੱਕ ਕੌਕਟੋ ਲੀਸੀ ਕੌਂਡੋਰਸੇਟ ਸਕੂਲ ਵਿੱਚ ਗਿਆ ਜਿੱਥੇ ਉਹ ਪੀਅਰੀ ਡਾਰਗੇਲਸ ਨਾਲ ਮਿਲਿਆ ਅਤੇ ਉਸਦੇ ਨਾਲ ਉਸਦੇ ਸਬੰਧ ਬਣ ਗਏ, ਮਗਰੋਂ ਇਹੀ ਕੁੜੀ ਉਸਦੀਆਂ ਬਹੁਤ ਸਾਰੀਆਂ ਕਿਰਤਾਂ ਵਿੱਚ ਆਉਂਦੀ ਰਹੀ।[1] ਉਸਨੇ ਪੰਦਰਾਂ ਵਰ੍ਹਿਆਂ ਦੀ ਉਮਰ ਵਿੱਚ ਘਰ ਛੱਡ ਦਿੱਤਾ। ਉਸਦਾ ਪਹਿਲਾ ਕਵਿਤਾ ਸੰਗ੍ਰਹਿ ਅਲਾਦੀਨਸ ਲੈਂਪ 19 ਵਰ੍ਹਿਆਂ ਦੀ ਉਮਰ ਵਿੱਚ ਪ੍ਰਕਾਸ਼ਿਤ ਹੋਇਆ। ਕੌਕਟੋ ਆਪਣੀ 22 ਵਰ੍ਹਿਆਂ ਦੀ ਉਮਰ ਵਿੱਚ ਲਿਖੀ ਆਪਣੀ ਕਿਤਾਬ ਦ ਫ਼ਰਿਵਲਸ ਪਰਿੰਸ ਦੇ ਕਰਕੇ ਬੋਹੇਮੀਆਈ ਕਲਾਕਾਰੀ ਖੇਤਰ ਵਿੱਚ ਜਾਣਿਆ ਜਾਣ ਲੱਗਾ। ਐਡਿਥ ਵ੍ਹਾਰਟਨ ਉਸਨੂੰ ਇੱਕ ਆਦਮੀ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ "ਜਿਸ ਲਈ ਕਵਿਤਾ ਦੀ ਹਰੇਕ ਮਹਾਨ ਸਤਰ ਇੱਕ ਪਹੁ-ਫ਼ੁਟਾਲਾ ਸੀ, ਹਰੇਕ ਸ਼ਾਮ ਸਵਰਗੀ ਸ਼ਹਿਰ ਦੀ ਨੀਂਹ ਸੀ....."[2]

ਗ੍ਰੰਥਸੂਚੀ[ਸੋਧੋ]

 • Cocteau, Jean, Le Coq et l'Arlequin: notes autour de la musique – avec un portrait de l'auteur et deux monogrammes par P. Picasso, Paris, Éditions de la Sirène, 1918
 • Cocteau, Jean, Le Grand Écart, 1923, his first novel
 • Cocteau, Jean, Le Numéro Barbette, an influential essay on the nature of art inspired by the performer Barbette, 1926
 • Cocteau, Jean, The Human Voice, translated by Carl Wildman, Vision Press Ltd., Great Britain, 1947
 • Cocteau, Jean, The Eagle Has Two Heads, adapted by Ronald Duncan, Vision Press Ltd., Great Britain, 1947
 • Cocteau, Jean, "Bacchus". Paris: Gallimard, 1952.
 • Cocteau, Jean, The Holy Terrors (Les Enfants Terribles), translated by Rosamond Lehmann, New Directions. New York, 1957
 • Cocteau, Jean, Opium: The Diary of a Cure, translated by Margaret Crosland and Sinclair Road, Grove Press Inc., New York, 1958
 • Cocteau, Jean, The Infernal Machine And Other Plays, translated by W.H. Auden, E.E. Cummings, Dudley Fitts, Albert Bermel, Mary C. Hoeck, and John K. Savacool, New Directions Books, New York, 1963
 • Cocteau, Jean, Toros Muertos, along with Lucien Clergue and Jean Petit, Brussel & Brussel,1966
 • Cocteau, Jean, The Art of Cinema, edited by André Bernard and Claude Gauteur, translated by Robin Buss, Marion Boyars, London, 1988
 • Cocteau, Jean, Diary of an Unknown, translated by Jesse Browner, Paragon House Publishers, New York, 1988
 • Cocteau, Jean, The White Book (Le Livre blanc), sometimes translated as The White Paper, translated by Margaret Crosland, City Lights Books, San Francisco, 1989
 • Cocteau, Jean, Les Parents terribles, new translation by Jeremy Sams, Nick Hern Books, London, 1994

ਹਵਾਲੇ[ਸੋਧੋ]

 1. Guédras, Annie, ed. (1999). Jean Cocteau: Erotic Drawings. Köln: Evergreen. p. 11. ISBN 3-8228-6532-X.
 2. Wharton, Edith (17 December 2014) [1st pub. 1934]. "Chapter 11". A Backward Glance. eBooks@Adelaide. Archived from the original on 29 ਅਗਸਤ 2017. Retrieved 9 April 2016. {{cite book}}: External link in |chapterurl= (help); Unknown parameter |chapterurl= ignored (|chapter-url= suggested) (help); Unknown parameter |dead-url= ignored (|url-status= suggested) (help)

ਹੋਰ ਪੜ੍ਹੋ[ਸੋਧੋ]

 • Evans, Arthur B. (1977). Jean Cocteau and his Films of Orphic Identity. Philadelphia: Art Alliance Press. ISBN 9780879820114.
 • Tsakiridou, Cornelia A., ed. (1997). Reviewing Orpheus: Essays on the Cinema and Art of Jean Cocteau. Lewisburg, Pa.: Bucknell University Press. ISBN 0-8387-5379-5.
 • Album Cocteau. Biographie et iconographie de Pierre Bergé. Bibliothèque de la Pléiade. Éditions Gallimard, 2006. ISBN 2070118088.

ਬਾਹਰਲੇ ਲਿੰਕ[ਸੋਧੋ]