ਜੋਰਦਾਨੋ ਬਰੂਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰੂਨੋ (ਜੋਰਦਾਨੋ ਬਰੂਨੋ)
Giordano Bruno Campo dei Fiori.jpg
Bronze statue of Bruno by Ettore Ferrari at Campo de' Fiori, Rome.
ਜਨਮ 1548
Nola, Kingdom of Naples
ਮੌਤ 17 ਫ਼ਰਵਰੀ 1600 (ਉਮਰ 51–52)
Rome, Papal States
ਮੌਤ ਦਾ ਕਾਰਨ Burned at the stake
ਕਾਲ Renaissance philosophy
ਇਲਾਕਾ Western Philosophy
ਸਕੂਲ Renaissance Humanism
Neoplatonism
ਮੁੱਖ ਰੁਚੀਆਂ
Philosophy, Cosmology, and Mathematics

ਜੋਰਦਾਨੋ ਬਰੂਨੋ (ਇਤਾਲਵੀ: Giordano Bruno) (1548 – 17 ਫ਼ਰਵਰੀ 1600) ਇਟਲੀ ਦਾ ਇੱਕ ਦਾਰਸ਼ਨਿਕ, ਹਿਸਾਬਦਾਨ ਅਤੇ ਖਗੋਲ ਵਿਗਿਆਨੀ ਸੀ।[3] ਇਸਨੂੰ ਕੇਥੋਲਿਕ ਚਰਚ ਨੇ ਅਫਵਾਹ ਫਲਾਉਣ ਦਾ ਆਰੋਪ ਲਾਕੇ ਜਿੰਦਾ ਜਲਾ ਦਿੱਤਾ ਸੀ। ਆਪਣੀ ਮੌਤ ਤੋਂ ਬਾਅਦ ਉਹ ਬਹੁਤ ਮਸ਼ਹੂਰ। ਉਨੀਵੀਂ-ਵੀਹਵੀਂ ਸਦੀ ਦੇ ਸਮੀਖਿਅਕਾਂ ਨੇ ਉਸਨੂੰ "ਸੁਤੰਤਰ ਚਿੰਤਕ ਤੇ ਆਧੁਨਿਕ ਵਿਗਿਆਨਕ ਵਿਚਾਰਾਂ ਦਾ ਮੋਢੀ" ਮੰਨਿਆ ਹੈ।

ਜੀਵਨ[ਸੋਧੋ]

ਜਿਓਰਦਾਨੋ ਬਰੂਨੋ ਦਾ ਮੂਲ ਨਾਂ ਫਿਲਿਪੋ ਬਰੂਨੋ ਸੀ। ਜਿਓਰਦਾਨੋ ਨਾਂ ਤਾਂ ਉਸ ਨਾਲ ਈਸਾਈ ਪਾਦਰੀ ਬਣਨ ਵੇਲੇ ਜੁੜਿਆ। ਉਸ ਦਾ ਜਨਮ 1548 ਵਿੱਚ ਇਟਲੀ ਦੇ ਨਗਰ ਨੋਲਾ ਵਿੱਚ ਜੋਹਵਾਨੀ ਬਰੂਨੋ ਨਾਂ ਦੇ ਇੱਕ ਫ਼ੌਜੀ ਦੇ ਘਰ ਹੋਇਆ। ਮਾਂ ਦਾ ਨਾਂ ਫਰਾਲੀਸਾ ਸੈਵੋਲੀਨੋ ਸੀ। 1562 ਵਿੱਚ ਪੜ੍ਹਨ ਵਾਸਤੇ ਮਾਪਿਆਂ ਨੇ ਉਸ ਨੂੰ ਨੇਪਲਜ਼ ਭੇਜਿਆ ਜਿੱਥੇ ਉਸ ਨੇ ਸੇਂਟ ਅਗਸਟੀਨ ਦੇ ਨਾਂ ’ਤੇ ਬਣੇ ਇੱਕ ਮੱਠ ਵਿੱਚ ਪੜ੍ਹਾਈ ਕੀਤੀ ਤੇ ਸਟੇਡੀਅਮ ਜਨਰੇਲ ਵਿੱਚੋਂ ਵੀ ਕੁਝ ਸਿੱਖਿਆ ਹਾਸਲ ਕੀਤੀ। ਸਤਾਰਾਂ ਸਾਲ ਦੀ ਉਮਰ ਵਿੱਚ ਉਹ ਕੈਥੋਲਿਕ ਸਾਧਾਂ ਦੇ ਡੋਮੀਨੀਕਨ ਫ਼ਿਰਕੇ ਵਿੱਚ ਪ੍ਰਚਾਰਕ ਵਜੋਂ ਸ਼ਾਮਲ ਹੋ ਗਿਆ। ਇਸੇ ਸਮੇਂ ਉਹ ਫਿਲਿਪੋ ਬਰੂਨੋ ਤੋਂ ਜਿਓਰਦਾਨੋ ਬਰੂਨੋ ਬਣਿਆ।

ਦਰਸ਼ਨ[ਸੋਧੋ]

ਉਸ ਦੀ ਫ਼ਲਸਫ਼ੇ ਤੇ ਧਰਮ ਦੇ ਖੇਤਰ ਦੀ ਵਿਦਵਤਾ ਦੇ ਮੱਦੇਨਜ਼ਰ 1572 ਵਿੱਚ ਉਸ ਨੂੰ ਪਾਦਰੀ ਬਣਾ ਦਿੱਤਾ ਗਿਆ। ਜੁਲਾਈ 1575 ਵਿੱਚ ਉਸ ਨੇ ਪਾਦਰੀ ਬਣਨ ਲਈ ਨਿਸ਼ਚਿਤ ਕੋਰਸ ਪੂਰਾ ਕੀਤਾ। ਇਸ ਦੌਰਾਨ ਉਸ ਨੂੰ ਧਾਰਮਿਕ ਹਲਕਿਆਂ ਵਿੱਚ ਪਸਰੇ ਅੰਧ-ਵਿਸ਼ਵਾਸਾਂ ਤੇ ਗ਼ੈਰ-ਵਿਗਿਆਨਕ ਧਾਰਨਾਵਾਂ ਬਾਰੇ ਕਾਫ਼ੀ ਕੁਝ ਪਤਾ ਲੱਗਾ। ਉਹ ਦਲੀਲ ਨਾਲ ਲੋਕਾਂ ਨੂੰ ਅੰਧ-ਵਿਸ਼ਵਾਸ ਛੱਡ ਕੇ ਧਰਮ ਦੇ ਤੱਤ ਸਾਰ ਨਾਲ ਜੁੜਨ ਦਾ ਪ੍ਰਚਾਰ ਕਰਦਾ।[4]

ਹਵਾਲੇ[ਸੋਧੋ]

  1. Leo Catana (2005). The Concept of Contraction in Giordano Bruno's Philosophy. Ashgate Pub. ISBN 9780754652618. When Bruno states in De la causa that matter provides the extension of particulars, he follows Averroes. 
  2. Bouvet, Molière ; avec une notice sur le théâtre au XVIIe siècle, une biographie chronologique de Molière, une étude générale de son oeuvre, une analyse méthodique du "Malade", des notes, des questions par Alphonse (1973). Le malade imaginaire ; L'amour médecin. Paris: Bordas. p. 23. ISBN 2-04-006776-0. 
  3. Bruno was a mathematician and philosopher, but is not considered an astronomer by the modern astronomical community as there is no record of him carrying out physical observations, as you have with Brahe, Kepler, and Galileo. Pogge, Richard W. http://www.astronomy.ohio-state.edu/~pogge/Essays/Bruno.html 1999.
  4. "ਵਿਗਿਆਨ ਦਾ ਪਹਿਲਾ ਸ਼ਹੀਦ ਬਰੂਨੋ - Tribune Punjabi". Tribune Punjabi (in ਅੰਗਰੇਜ਼ੀ). 2018-09-22. Retrieved 2018-09-23.