ਡਾ. ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਰਿਆ
ਦਰਿਆ
ਜਨਮ (1971-02-01) 1 ਫਰਵਰੀ 1971 (ਉਮਰ 48)
ਮਹਿਮਦ ਪੁਰ, ਜ਼ਿਲ੍ਹਾ ਅੰਮ੍ਰਿਤਸਰ (ਭਾਰਤੀ ਪੰਜਾਬ)
ਵੱਡੀਆਂ ਰਚਨਾਵਾਂ ਪੰਜਾਬ ਦੇ ਕਬੀਲੇ: ਅਤੀਤ ਤੇ ਵਰਤਮਾਨ
ਕੌਮੀਅਤ ਭਾਰਤੀ
ਨਸਲੀਅਤ ਪੰਜਾਬੀ
ਨਾਗਰਿਕਤਾ ਭਾਰਤੀ
ਸਿੱਖਿਆ ਗੁਰੂ ਨਾਨਕ ਦੇੇਵ ਯੂਨੀਵਰਸਿਟੀ, ਅੰਮ੍ਰਿਤਸਰ
ਕਿੱਤਾ ਅਧਿਆਪਨ ਅਤੇ ਸਾਹਿਤਕਾਰੀ
ਸਰਗਰਮੀ ਦੇ ਸਾਲ 1995
ਔਲਾਦ 2
ਇਨਾਮ ਭਾਸ਼ਾ ਵਿਭਾਗ ਪੰਜਾਬ ਦੁਆਰਾ ਡਾਃ ਅਤਰ ਸਿੰਘ ਆਲੋਚਨਾ ਪੁਰਸਕਾਰ
ਵਿਧਾ ਲੋਕਧਾਰਾ, ਕਬੀਲਾਈ ਜਨ-ਜੀਵਨ
ਵੈੱਬਸਾਈਟ
https://www.facebook.com/darya.gndu

ਡਾਃ ਦਰਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਪ੍ਰੋਫੈਸਰ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ। ਡਾਃ ਦਰਿਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਹੀ ਲੋਕ-ਧਰਮ ਇੱਕ ਅਧਿਐਨ ਵਿਸ਼ੇ ਹੇਠ ਪੀ.ਐਚ.ਡੀ. ਦਾ ਦਰਜਾ (ਡਿਗਰੀ) ਪ੍ਰਾਪਤ ਕੀਤਾ ਹੈ। ਡਾਃ ਦਰਿਆ ਨੇ ਲੋਕਧਾਰਾ ਦੇ ਖੇਤਰ ਵਿਚ ਉੱਘਾ ਖੋਜ ਕਾਰਜ ਕੀਤਾ ਅਤੇ ਕਰਵਾਇਆ। ਡਾਃ ਦਰਿਆ ਨੇ ਪੰਜਾਬ ਦੇ ਕਬੀਲਿਆਂ ਸਬੰਧੀ ਉੱਘਾ ਖੋਜ ਕਾਰਜ ਕੀਤਾ ਅਤੇ ਕਰਵਾਇਆ।

ਰਚਨਾਵਾਂ[ਸੋਧੋ]

  • ਪੰਜਾਬ ਦੇ ਸਾਂਸੀ ਕਬੀਲੇ ਦਾ ਸੱਭਿਆਚਾਰ (1997)
  • ਪੰਜਾਬੀ ਲੋਕ ਧਰਮ: ਇੱਕ ਅਧਿਐਨ (2004)
  • ਪੰਜਾਬੀ ਲੋਕ ਧਰਮ: ਆਧੁਨਿਕ ਪਰਿਪੇਖ (ਸੰਪਾ,2008)
  • ਪੰਜਾਬੀ ਲੋਕ ਵਿਸ਼ਵਾਸ: ਸਮਾਜਿਕ ਪਰਿਪੇਖ (ਸੰਪਾ,2008)
  • ਡਾਃ ਸੁਸ਼ੀਲ ਦਾ ਲੋਕਧਾਰਾ ਅਧਿਐਨ (ਸੰਪਾ,2014)
  • ਪੰਜਾਬ ਦੇ ਕਬੀਲੇ ਅਤੀਤ ਅਤੇ ਵਰਤਮਾਨ (2014)

ਪੁਰਸਕਾਰ[ਸੋਧੋ]

ਡਾਃ ਦਰਿਆ ਦੀ ਪੁਸਤਕ 'ਪੰਜਾਬ ਦੇ ਸਾਂਸੀ ਕਬੀਲੇ ਦਾ ਸੱਭਿਆਚਾਰ' ਉੱਪਰ ਭਾਸ਼ਾ ਵਿਭਾਗ ਪੰਜਾਬ ਦੁਆਰਾ ਡਾਃ ਅਤਰ ਸਿੰਘ ਆਲੋਚਨਾ ਪੁਰਸਕਾਰ ਦਿੱਤਾ ਗਿਆ।[1]

  1. ਡਾਃ ਦਰਿਆ, ਪੰਜਾਬ ਦੇ ਸਾਂਸੀ ਕਬੀਲੇ ਦਾ ਸੱਭਿਆਚਾਰ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ (2014)