ਸਮੱਗਰੀ 'ਤੇ ਜਾਓ

ਦੀਆ ਕੁਮਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੀਆ ਕੁਮਾਰੀ
ਪਾਰਲੀਮੈਂਟ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
23 ਮਈ 2019
ਦਫ਼ਤਰ ਵਿੱਚ
2013 - 2018
ਨਿੱਜੀ ਜਾਣਕਾਰੀ
ਜਨਮ (1971-01-30) 30 ਜਨਵਰੀ 1971 (ਉਮਰ 53)
ਜੈਪੁਰ, ਰਾਜਸਥਾਨ, ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਨਰਿੰਦਰਾ ਸਿੰਘ (ਡਿਵ. 2018)
ਬੱਚੇਪਦਮਾਨਵ ਸਿੰਘ
ਮਾਪੇ
ਰਿਹਾਇਸ਼ਜੈਪੁਰ
ਵੈੱਬਸਾਈਟ[1]

ਦੀਆ ਕੁਮਾਰੀ (ਜਨਮ 30 ਜਨਵਰੀ 1971) ਇੱਕ ਭਾਰਤੀ ਸਿਆਸਤਦਾਨ ਹੈ। ਉਹ ਰਾਜਸਮੰਦ ਸੰਸਦ ਦੀ ਸੀਟ ਤੋਂ ਭਾਰਤੀ ਸੰਸਦ ਦੀ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ। ਕੁਮਾਰੀ ਜੈਪੁਰ ਦੇ ਆਖਰੀ ਮਹਾਰਾਜਾ ਸਵਾਈ ਭਵਾਨੀ ਸਿੰਘ ਅਤੇ ਪਦਮਿਨੀ ਦੇਵੀ ਦੀ ਬੇਟੀ ਹੈ।

ਕੁਮਾਰੀ ਨੇ ਮਾਡਰਨ ਸਕੂਲ (ਨਵੀਂ ਦਿੱਲੀ), ਜੀਡੀ ਸੋਮਾਨੀ ਮੈਮੋਰੀਅਲ ਸਕੂਲ, ਮੁੰਬਈ ਅਤੇ ਮਹਾਰਾਣੀ ਗਾਇਤਰੀ ਦੇਵੀ ਗਰਲਜ਼ ਪਬਲਿਕ ਸਕੂਲ ਜੈਪੁਰ ਵਿੱਚ ਪੜ੍ਹਾਈ ਕੀਤੀ। ਬਾਅਦ ਵਿੱਚ ਉਸਨੇ ਲੰਦਨ ਵਿੱਚ ਸਜਾਵਟੀ ਕਲਾ ਦਾ ਕੋਰਸ ਕੀਤਾ।[2] ਉਹ ਪਰਿਵਾਰਕ ਵਿਰਾਸਤ ਨੂੰ ਸੰਭਾਲਦੀ ਹੈ। ਜਿਸ ਵਿੱਚ ਸਿਟੀ ਪੈਲੇਸ, ਜੈਪੁਰ ਸ਼ਾਮਲ ਹਨ ਜੋ ਅੰਸ਼ਕ ਤੌਰ ਤੇ ਉਸਦੀ ਸ਼ਾਹੀ ਰਿਹਾਇਸ਼, ਜੈਗੜ ਕਿਲ੍ਹਾ, ਅੰਬਰ ਅਤੇ ਦੋ ਟਰੱਸਟ ਹਨ। ਮਹਾਰਾਜਾ ਸਵਾਈ ਮਾਨ ਸਿੰਘ II ਅਜਾਇਬ ਘਰ, ਜੈਪੁਰ ਅਤੇ ਜੈਗੜ੍ਹ ਪਬਲਿਕ ਚੈਰੀਟੇਬਲ ਟਰੱਸਟ ਦਾ ਵੀ ਪ੍ਰਬੰਧ ਚਲਾਉਂਦੀ ਹੈ।ਉਹ ਦੋ ਸਕੂਲ,ਪੈਲੇਸ ਸਕੂਲ ਅਤੇ ਮਹਾਰਾਜਾ ਸਵਾਈ ਭਵਾਨੀ ਸਿੰਘ ਸਕੂਲ ਵੀ ਸੰਭਾਲਦੀ ਹੈ। ਉਹ ਜੈਪੁਰ ਵਿੱਚ ਰਾਜ ਮਹਿਲ ਪੈਲੇਸ, ਮਾਉਂਟ ਆਬੂ ਵਿਖੇ ਹੋਟਲ ਜੈਪੁਰ ਹਾਊਸ ਅਤੇ ਜੈਪੁਰ ਦੇ ਹੋਟਲ ਲਾਲ ਮਹਿਲ ਪੈਲੇਸ ਨਾਂ ਦੇ ਤਿੰਨ ਹੋਟਲ ਸੰਭਾਲਦੀ ਹੈ।[3]

ਕੁਮਾਰੀ ਦੇ ਤਿੰਨ ਬੱਚੇ ਹਨ।ਉਸਦੇ ਪਤੀ ਦਾ ਨਾਂ ਨਰਿੰਦਰ ਸਿੰਘ ਹੈ। ਜੋ ਵਿਆਹ ਦੇ ਬਾਅਦ 2003 ਵਿੱਚ ਭਵਾਨੀ ਸਿੰਘ ਦੁਆਰਾ ਸਨਮਾਨਿਤ ਖਿਤਾਬ ਮਹਾਰਾਜ[4] ਨਾਲ ਨਿਵਾਜਿਆ ਸੀ। ਉਨ੍ਹਾਂ ਦੇ ਵੱਡੇ ਬੇਟੇ ਪਦਮਨਾਭ ਸਿੰਘ ਦਾ ਜਨਮ 12 ਜੁਲਾਈ 1998 ਨੂੰ ਹੋਇਆ ਸੀ ਅਤੇ ਭਵਾਨੀ ਸਿੰਘ ਨੇ ਉਸ ਨੂੰ ਆਪਣਾ ਉੱਤਰਾਧਿਕਾਰੀ ਵਜੋਂ ਸ਼ਾਹੀ ਪਰਿਵਾਰ ਦਾ ਮੁਖੀ ਨਿਯੁਕਤ ਕੀਤਾ ਸੀ, ਅਤੇ 27 ਅਪ੍ਰੈਲ, 2011 ਨੂੰ ਜੈਪੁਰ ਗੱਦੀ ਉੱਤੇ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਦੂਜਾ ਪੁੱਤਰ ਲਕਸ਼ਰਾਜ ਸਿੰਘ ਹੈ ਅਤੇ ਉਨ੍ਹਾਂ ਦੀ ਧੀ ਗੌਰਵੀ ਕੁਮਾਰੀ ਹੈ।[5] ਉਸਨੇ ਦਸੰਬਰ 2018 ਵਿੱਚ ਆਪਣੇ ਪਤੀ ਤੋਂ ਤਲਾਕ ਲੈ ਲਿਆ ਸੀ।

ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਰਾਜਨਾਥ ਸਿੰਘ ਅਤੇ ਵਸੁੰਧਰਾ ਰਾਜੇ ਦੀ ਮੌਜੂਦਗੀ ਵਿੱਚ ਜੈਪੁਰ ਦੀ ਇੱਕ ਰੈਲੀ ਵਿੱਚ ਕੁਮਾਰੀ 10 ਸਤੰਬਰ 2013 ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ ਸੀ।[6]

ਹਵਾਲੇ

[ਸੋਧੋ]
  1. http://www.diyakumari.org
  2. "Diya Kumari biography from Maharaja Sawai Mansingh II Museum". Archived from the original on 2012-01-18. Retrieved 2019-09-01.
  3. "ਪੁਰਾਲੇਖ ਕੀਤੀ ਕਾਪੀ". Archived from the original on 2013-11-27. Retrieved 2019-09-01. {{cite web}}: Unknown parameter |dead-url= ignored (|url-status= suggested) (help)
  4. "ਪੁਰਾਲੇਖ ਕੀਤੀ ਕਾਪੀ". Archived from the original on 2004-01-13. Retrieved 2019-09-01. {{cite web}}: Unknown parameter |dead-url= ignored (|url-status= suggested) (help)
  5. "Princess Diya Kumari biography from Maharaja Sawai Mansingh II Museum". Archived from the original on 2012-01-18. Retrieved 2019-09-01.
  6. "Jaipur princess joins BJP". The Telegraph. India. 11 September 2013. Retrieved 22 July 2018.