ਨਰਿੰਦਰ ਬੀਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਰਿੰਦਰ ਬੀਬਾ
Late .Nrinder biba.jpg
ਨਰਿੰਦਰ ਬੀਬਾ
ਜਾਣਕਾਰੀ
ਜਨਮ ਦਾ ਨਾਂਨਰਿੰਦਰ ਕੌਰ
ਉਰਫ਼ਬੀਬਾ ਜੀ
ਜਨਮ(1941-04-13)13 ਅਪ੍ਰੈਲ 1941[1]
ਮੌਤਜੂਨ 27, 1997(1997-06-27) (ਉਮਰ 56)[1]
ਵੰਨਗੀ(ਆਂ)ਪੰਜਾਬੀ ਲੋਕ ਗਾਇਕੀ
ਕਿੱਤਾਸੋਲੋ_ਗਾਇਕ
ਸਾਜ਼ਅਲਗੋਜਾ

ਨਰਿੰਦਰ ਬੀਬਾ (13 ਅਪਰੈਲ 1941 - 27 ਜੂਨ 1997) ਭਾਰਤੀ ਪੰਜਾਬ ਦੀ ਮਸ਼ਹੂਰ ਪੰਜਾਬੀ ਲੋਕ ਗਾਇਕਾ ਸੀ।[2] ਨਰਿੰਦਰ ਬੀਬਾ ਨੂੰ ਜੇ ਲੰਮੀ ਹੇਕ ਦੀ ਮਲਿਕਾ ਕਹਿ ਲਿਆ ਜਾਂਦਾ ਹੈ। ਉਸ ਦੇ ਅਨੇਕਾਂ ਗੀਤ ਲੰਮੀਆਂ ਹੇਕਾਂ ਨਾਲ ਰਿਕਾਰਡ ਹੋਏ। ‘ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ, ਕੋਈ ਵੈਰੀ ਚੜ੍ਹ ਕੇ ਆ ਗਿਆ, ਤੁਸੀਂ ਜਾ ਲਲਕਾਰੋ’ ਦੀ ਸ਼ੁਰੂਆਤੀ ਹੇਕ ਹਲੂਣ ਦੇਣ ਵਾਲੀ ਹੈ। ਉਹ ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ ਅਤੇ ਸਾਕਾ ਸਰਹੰਦ ਵਰਗੀਆਂ ਲੋਕ ਗਾਥਾਵਾਂ ਨੂੰ ਭਾਵਨਾ ਭਰਪੂਰ ਪੁਠ ਨਾਲ ਗਾਉਂਦੀ ਹੈ।[2]

ਪਰਿਵਾਰ ਅਤੇ ਕਰੀਅਰ[ਸੋਧੋ]

ਬੀਬਾ ਦਾ ਵਿਆਹ ਜਸਪਾਲ ਸਿੰਘ ਸੋਢੀ ਨਾਲ ਹੋਇਆ ਸੀ। ਉਸ ਨੂੰ 1960 ਤੋਂ 1990 ਦੇ ਦਹਾਕੇ ਤੱਕ ਆਪਣੇ ਕਰੀਅਰ ਦੇ ਅੰਤ ਤੱਕ ਇੱਕ ਸਤਿਕਾਰਯੋਗ ਲੋਕ ਕਲਾਕਾਰ ਮੰਨਿਆ ਜਾਂਦਾ ਰਿਹਾ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕ ਜਗਤ ਸਿੰਘ ਜੱਗਾ ਨਾਲ ਕੀਤੀ ਸੀ। ਉਸ ਨੇ ਪੰਜਾਬੀ ਗਾਇਕਾਂ ਹਰਚਰਨ ਗਰੇਵਾਲ, ਮੁਹੰਮਦ ਸਦੀਕ, ਦੀਦਾਰ ਸੰਧੂ, ਕਰਨੈਲ ਗਿੱਲ, ਰਣਬੀਰ ਸਿੰਘ ਰਾਣਾ, ਗੁਰਚਰਨ ਪੋਹਲੀ, ਫਕੀਰ ਸਿੰਘ ਫਕੀਰਾਂ ਨਾਲ ਡੁਏਟ ਗੀਤ ਰਿਕਾਰਡ ਕੀਤੇ। ਉਸ ਨੇ ਦੇਵ ਥਰੀਕੇਵਾਲਾ, ਬਾਬੂ ਸਿੰਘ ਮਾਨ ਅਤੇ ਇੰਦਰਜੀਤ ਹਸਨਪੁਰੀ ਵਰਗੇ ਗੀਤਕਾਰ ਦੁਆਰਾ ਲਿਖੇ ਗੀਤ ਰਿਕਾਰਡ ਕੀਤੇ।

ਮਸ਼ਹੂਰ ਗੀਤ[ਸੋਧੋ]

  • ਸ਼ਹਿਰ ਲਾਹੌਰ ਅੰਦਰ
  • ਵਧਾਈਆਂ ਬੀਬੀ ਤੈਨੂੰ
  • ਲੱਡੂ ਖਾ ਕੇ ਤੁਰਦੀ ਬਣੀ
  • ਕੱਲ੍ਹ ਨਾ ਜਾਵੀਂ ਖੇਤ ਨੂੰ ॥
  • ਮੁੱਖ ਮੋੜ ਗਏ ਦਿਲਾਂ ਦੇ ਜਾਨੀ
  • ਆਹ ਲੈ ਮਾਏ ਸਾਂਭ ਕੁੰਜੀਆਂ
  • ਪਾਸੇ ਹੱਟ ਜਾ ਜਾਲਮਾ ਪੰਜਾਬਣ ਜੱਟੀ ਆਈ
  • ਚੰਨ ਮਾਤਾ ਗੁਜਰੀ ਦਾ
  • ਦੋ ਬਾਰੀਆਂ ਕੀਮਤੀ ਜਿੰਦਾਂ
  • ਮਾਤਾ ਗੁਜਰੀ ਨੂੰ ਦੇਵੋ ਨੀ ਵਧਾਈਆਂ

ਅਜੋਕਾ ਸਮਾਂ[ਸੋਧੋ]

ਉਨ੍ਹਾਂ ਦੀ ਯਾਦ ਵਿੱਚ ਹਰ ਸਤੰਬਰ ਵਿੱਚ ਪਿੰਡ ਸਾਦਿਕਪੁਰ ਵਿੱਚ ਇੱਕ ਮੇਲਾ, ਨਰਿੰਦਰ ਬੀਬਾ ਯਾਦਗਰੀ ਸਭਿਆਚਾਰਕ ਮੇਲਾ, ਦੋਆਬਾ ਸਭਿਆਚਾਰਕ ਕਲੱਬ ਵੱਲੋਂ ਕਰਵਾਇਆ ਜਾਂਦਾ ਹੈ।[3]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]