ਸਮੱਗਰੀ 'ਤੇ ਜਾਓ

ਨਸਰੀਨ ਸਤੂਦੇਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਸਰੀਨ ਸਤੂਦੇਹ
ਜਨਮ (1963-05-30) 30 ਮਈ 1963 (ਉਮਰ 61)
ਰਾਸ਼ਟਰੀਅਤਾਇਰਾਨੀ
ਅਲਮਾ ਮਾਤਰਸ਼ਹੀਦ ਬੇਹਸ਼ਤੀ ਯੂਨੀਵਰਸਿਟੀ
ਪੇਸ਼ਾਮਨੁੱਖੀ ਅਧਿਕਾਰਾਂ ਦੀ ਵਕੀਲ
ਜੀਵਨ ਸਾਥੀਰਜ਼ਾ ਖੰਦਾਨ
ਬੱਚੇ2
ਪੁਰਸਕਾਰਪੀਈਐਨ / ਲਿਖਣ ਦੀ ਆਜ਼ਾਦੀ ਲਈ ਬਾਰਬਰਾ ਗੋਲਡਸੱਪ ਐਵਾਰਡ (2011)
ਸਖਾਰੋਵ ਇਨਾਮ (2012)
ਵੈੱਬਸਾਈਟnasrinsotoudeh.com

ਨਸਰੀਨ ਸਤੂਦੇਹ (ਸੋਤੂਦੇਹ ਵੀ ਲਿਖਿਆ ਜਾਂਦਾ ਹੈ;Persian: نسرین ستوده)) ਈਰਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਵਕੀਲ ਹੈ। ਉਸ ਨੇ ਜੂਨ 2009 ਵਿੱਚ ਵਿਵਾਦਪੂਰਨ ਈਰਾਨ ਰਾਸ਼ਟਰਪਤੀ ਚੋਣਾਂ ਦੇ ਬਾਅਦ ਈਰਾਨੀ ਵਿਰੋਧੀ ਧਿਰ ਦੇ ਕੈਦ ਕੀਤੇ ਗਏ ਕਾਰਕੁੰਨਾਂ ਅਤੇ ਸਿਆਸਤਦਾਨਾਂ ਦੀ, ਅਤੇ ਜਿਨ੍ਹਾਂ ਨੂੰ ਨਾਬਾਲਗ ਹੋਣ ਸਮੇਂ ਕੀਤੇ ਗਏ ਅਪਰਾਧਾਂ ਲਈ ਮੌਤ ਦੀ ਸਜ਼ਾ ਦਿੱਤੀ ਗਈ ਸੀ ਦੀ ਵਕਾਲਤ ਕੀਤੀ ਸੀ।[1] ਉਸ ਦੇ ਕਲਾਇੰਟਾਂ ਵਿੱਚ, ਪੱਤਰਕਾਰ ਈਸਾ ਸਹਰਖ਼ਿਜ਼, ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਸ਼ੀਰੀਨ ਏਬਾਦੀ ਅਤੇ ਪਾਬੰਦੀਸ਼ੁਦਾ ਵਿਰੋਧੀ ਸਮੂਹ ਨੈਸ਼ਨਲ ਡੈਮੋਕਰੇਟਿਕ ਫਰੰਟ (ਇਰਾਨ) ਦੇ ਮੁਖੀ ਹਸ਼ਮਤ ਤਬਾਰਜ਼ਦੀ ਮਲ ਹਨ।[2]

ਸਤੂਦੇਹ ਨੂੰ ਸਤੰਬਰ 2010 ਵਿੱਚ ਰਾਜ ਦੇ ਵਿਰੁੱਧ ਪ੍ਰਚਾਰ ਕਰਨ ਅਤੇ ਰਾਜ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਕਰਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ[1] ਅਤੇ ਉਸਨੂੰ ਏਵਿਨ ਜੇਲ੍ਹ ਵਿੱਚ ਕਾਲ-ਕੋਠੜੀ ਵਿੱਚ ਕੈਦ ਰੱਖਿਆ ਗਿਆ ਸੀ।[3] ਜਨਵਰੀ 2011 ਵਿੱਚ ਈਰਾਨੀ ਅਧਿਕਾਰੀਆਂ ਨੇ ਸਤੂਦੇਹ ਨੂੰ 11 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਅਤੇ ਉਸ ਤੇ ਕਾਨੂੰਨ ਦੀ ਪ੍ਰੈਕਟਿਸ ਕਰਨ ਤੇ ਪਾਬੰਦੀ ਲਾਉਣ ਦੇ ਇਲਾਵਾ 20 ਸਾਲ ਦੇਸ਼ ਛੱਡਣ ਤੇ ਰੋਕ ਦੀ ਸਜ਼ਾ ਦਿੱਤੀ ਗਈ ਸੀ। ਇੱਕ ਅਪੀਲ ਕੋਰਟ ਨੇ ਬਾਅਦ ਵਿੱਚ ਸਤੂਦੇਹ ਦੀ ਜੇਲ੍ਹ ਦੀ ਸਜ਼ਾ ਛੇ ਸਾਲ ਲਈ ਘਟਾ ਦਿੱਤੀ ਅਤੇ ਇੱਕ ਵਕੀਲ ਵਜੋਂ ਕੰਮ ਕਰਨ ਤੇ ਪਾਬੰਦੀ ਘਟਾ ਕੇ ਦਸ ਸਾਲ ਕਰ ਦਿੱਤੀ ਸੀ।

ਪਰਿਵਾਰ ਅਤੇ ਸਿੱਖਿਆ

[ਸੋਧੋ]

ਨਸਰੀਨ ਸਤੂਦੇਹ ਦਾ ਜਨਮ 1963 ਵਿੱਚ ਇੱਕ "ਧਾਰਮਿਕ, ਮੱਧ-ਵਰਗੀ" ਈਰਾਨੀ ਪਰਿਵਾਰ ਵਿੱਚ ਹੋਇਆ ਸੀ।[4] ਉਹ ਕਾਲਜ ਵਿੱਚ ਫ਼ਲਸਫ਼ੇ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਅਤੇ ਇਰਾਨ ਦੇ ਕੌਮੀ ਯੂਨੀਵਰਸਿਟੀ ਦਾਖ਼ਲਾ ਇਮਤਿਹਾਨ ਵਿੱਚ 53 ਵੇਂ ਸਥਾਨ ਤੇ ਸੀ ਪਰ ਉਸ ਦੇ ਸਥਾਨ ਪ੍ਰਾਪਤ ਕਰਨ ਲਈ ਲੋੜੀਂਦੇ ਉੱਚ ਪੱਧਰ ਦੇ ਅੰਕ ਨਹੀਂ ਸੀ ਅਤੇ ਤਹਿਰਾਨ ਦੀ ਸ਼ਹੀਦ ਬੇਹਸ਼ਤੀ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰਨੀ ਪਈ।[5] ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਕਾਨੂੰਨ ਵਿੱਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ, ਸਤੂਦੇਹ ਨੇ 1995 ਵਿੱਚ ਸਫਲਤਾਪੂਰਵਕ ਬਾਰ ਐਗਜ਼ਾਮ ਪਾਸ ਕੀਤਾ ਅਤੇ ਉਸ ਨੂੰ ਕਾਨੂੰਨ ਦੀ ਪ੍ਰੈਕਟਿਸ ਕਰਨ ਲਈ ਪਰਮਿਟ ਦੀ ਅੱਠ ਸਾਲ ਦੀ ਉਡੀਕ ਕਰਨੀ ਪਈ।[4]

ਸਤੂਦੇਹ ਦਾ ਵਿਆਹ ਰਜ਼ਾ ਖੰਦਾਨ ਨਾਲ ਹੋਇਆ ਹੈ। ਉਨ੍ਹਾਂ ਦੇ ਦੋ ਬੱਚੇ ਹਨ।[6] ਸਤੂਦੇਹ ਨੇ ਇਹ ਗੱਲ ਜ਼ੋਰ ਨਾਲ ਕਹੀ ਹੈ ਕਿ ਰਜ਼ਾ "ਸੱਚਮੁੱਚ ਇੱਕ ਆਧੁਨਿਕ ਮਨੁੱਖ ਹੈ," ਅਤੇ ਸੰਘਰਸ਼ਾਂ ਦੌਰਾਨ ਉਸਦੇ ਅਤੇ ਉਸਦੇ ਕੰਮ ਦੇ ਨਾਲ ਖੜ੍ਹਿਆ ਹੈ।[5]

ਕੰਮ ਅਤੇ ਗਤੀਵਿਧੀਆਂ

[ਸੋਧੋ]

ਸਤੂਦੇਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਰਾਨੀ ਹਾਊਸਿੰਗ ਮੰਤਰਾਲੇ ਦੇ ਕਨੂੰਨੀ ਦਫਤਰ ਤੋਂ ਕੀਤੀ ਅਤੇ ਦੋ ਸਾਲਾਂ ਬਾਅਦ ਰਾਜ ਦੇ ਸਰਕਾਰੀ ਬੈਂਕ ਤੇਜਰਾਤ ਦੇ ਕਾਨੂੰਨੀ ਭਾਗ ਵਿੱਚ ਸ਼ਾਮਲ ਹੋ ਗਈ। ਬੈਂਕ ਦੇ ਕਾਰਜਕਾਲ ਦੇ ਸਮੇਂ ਉਹ "ਅਲਜੀਰੀਆ ਕੋਰਟ ਦੇ ਸੰਮਨਾਂ" ਦੌਰਾਨ ਅਮਰੀਕਾ ਨਾਲ ਆਪਣੇ ਵਿਵਾਦ ਵਿੱਚ "ਇਰਾਨ ਵਲੋਂ ਹੇਗ ਵਿੱਚ ਪੇਸ਼ ਕੀਤੇ ਗਏ ਕਈ ਮਾਮਲਿਆਂ ਲਈ ਕਾਨੂੰਨੀ ਕੇਸ ਅਤੇ ਕਾਨੂੰਨੀ ਦਲੀਲਾਂ ਤਿਆਰ ਕਰਨ ਵਿੱਚ ਬਹੁਤ ਜ਼ੋਰ ਨਾਲ ਲੱਗੀ ਹੋਈ ਸੀ।"।[5]

ਸਤੂਦੇਹ ਦਾ "ਨਾਰੀ ਅਧਿਕਾਰਾਂ ਦੇ ਖੇਤਰ ਵਿੱਚ ਪਹਿਲਾ ਕੰਮ" ਦਰੀਚੇਚ ਜਰਨਲ ਦੇ ਲਈ ਇੰਟਰਵਿਊਆਂ, ਰਿਪੋਰਟਾਂ, ਅਤੇ ਲੇਖਾਂ ਦਾ ਇੱਕ ਸੰਗ੍ਰਹਿ ਸੀ। ਪ੍ਰਕਾਸ਼ਨ ਦੇ ਮੁੱਖ-ਸੰਪਾਦਕ ਨੇ ਇਸ ਸੰਗ੍ਰਿਹ ਨੂੰ ਠੁਕਰਾ ਦਿੱਤਾ "ਜਿਸ ਨੇ ਸਤੂਦੇਹ ਨੂੰ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਲਈ ਹੋਰ ਵੀ ਦ੍ਰਿੜ ਬਣਾਇਆ।".[4]

1995 ਵਿੱਚ 32 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਬਾਰ (ਕਾਨੂਨ ਵੋਕਲਾ) ਦੀ ਪ੍ਰੀਖਿਆ ਦਿੱਤੀ ਅਤੇ ਆਪਣੇ ਵਕੀਲ ਬਣ ਗਈ, ਅਤੇ ਕਾਨੂੰਨ ਸਮਾਜ ਦੇ ਸਭ ਤੋਂ ਵੱਧ ਸਰਗਰਮ ਮੈਂਬਰਾਂ ਵਿੱਚੋਂ ਇੱਕ ਬਣ ਗਈ।[5] ਸਤੂਦੇਹ ਦੇ ਕੰਮ ਵਿੱਚ ਦੁਰਵਿਵਹਾਰ ਦੇ ਸ਼ਿਕਾਰ ਬੱਚਿਆਂ ਅਤੇ ਮਾਵਾਂ ਦੀ ਰੱਖਿਆ ਅਤੇ ਪੀੜਿਤ ਬੱਚਿਆਂ ਨੂੰ ਉਨ੍ਹਾਂ ਦੇ ਦੁਰਵਿਵਹਾਰ ਕਰਨ ਵਾਲੇ ਪਿਤਾਵਾਂ ਨੂੰ ਵਾਪਸ ਸੌਂਪਣ ਤੋਂ ਬਚਾਉਣ ਲਈ ਕੰਮ ਕੀਤਾ ਗਿਆ ਹੈ। ਉਸ ਦਾ ਮੰਨਣਾ ਹੈ ਕਿ ਬਹੁਤ ਸਾਰੇ ਦੁਰਵਿਵਹਾਰ ਕਰਨ ਵਾਲੇ ਬੀਮਾਰ ਜਾਂ ਅਤੀਤ ਵਿੱਚ ਦੁਰਵਿਹਾਰ ਦੇ ਆਪ ਪੀੜਤ ਰਹੇ ਹੁੰਦੇ ਹਨ, ਅਤੇ ਖ਼ੁਦ ਉਨ੍ਹਾਂ ਨੂੰ ਪੇਸ਼ੇਵਰ ਦੇਖਭਾਲ ਅਤੇ ਦਵਾਈ ਦੀ ਜ਼ਰੂਰਤ ਹੁੰਦੀ ਹੈ। ਉਹ ਆਸ ਕਰਦੀ ਹੈ ਕਿ ਨਿਰਦੋਸ਼ ਬੱਚਿਆਂ ਦੀ ਰੱਖਿਆ ਲਈ ਬਿਹਤਰ ਢੰਗ ਨਾਲ ਬੱਚਿਆਂ ਦੇ ਮਾਹਿਰਾਂ ਅਤੇ ਮਨੋਵਿਗਿਆਨੀਆਂ ਨੂੰ ਦੁਰਵਿਹਾਰ ਦੇ ਕੇਸਾਂ ਦੀ ਤਸਦੀਕ ਕਰਨ ਲਈ ਵਰਤਿਆ ਜਾਵੇਗਾ।[5]

ਆਪਣੀ ਗ੍ਰਿਫਤਾਰੀ ਤੋਂ ਪਹਿਲਾਂ, ਸਤੂਦੇਹ ਨੇ ਕੌਰਸ਼ ਜਾਈਮ, ਈਸਾ ਸਹਰਖਿਜ਼, ਹਸ਼ਮਤ ਤਬਾਰਜ਼ਦੀ, ਨਾਹੀਦ ਕੇਸ਼ਾਵਰਜ, ਪਰਵੀਨ ਅਰਦਾਲਨ, ਓਮੀਦ ਮੇਮਾਰੀਅਨ, ਅਤੇ ਰੋਇਆ ਤੋਲੂਈ ਵਰਗੇ ਕਾਰਕੁੰਨਾਂ ਅਤੇ ਪੱਤਰਕਾਰਾਂ ਦੀ, ਅਤੇ ਬੱਚਿਆਂ ਨਾਲ ਬਦਸਲੂਕੀ ਅਤੇ ਅਪਰਾਧਿਕ ਮਾਮਲਿਆਂ ਦੀ ਵੀ ਵਕਾਲਤ ਕੀਤੀ।[3][5] ਉਸ ਨੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਸ਼ੀਰੀਨ ਏਬਾਦੀ ਨਾਲ ਅਤੇ ਉਸ ਦੇ ਡਿਫੈਂਡਰਜ਼ ਆਫ ਹਿਊਮਨ ਰਾਈਟਸ ਸੈਂਟਰ ਨਾਲ ਮਿਲ ਕੇ ਕੰਮ ਕੀਤਾ।[7] ਸਤੂਦੇਹ ਦੀ ਗ੍ਰਿਫਤਾਰੀ ਤੋਂ ਬਾਅਦ, ਏਬਾਡੀ ਨੇ ਉਸਦੀ ਰਿਹਾਈ ਦੀ ਮੰਗ ਕੀਤੀ ਅਤੇ ਉਸਦੀ ਸਿਹਤ ਬਾਰੇ ਚਿੰਤਾ ਪ੍ਰਗਟਾਈ। ਬਿਆਨ ਵਿੱਚ, ਏਬਾਦੀ ਨੇ ਕਿਹਾ, "ਸ਼੍ਰੀਮਤੀ ਸਤੂਦੇਹ, ਆਖ਼ਰੀ ਰਹਿੰਦੇ ਮਨੁੱਖੀ ਅਧਿਕਾਰਾਂ ਦੇ ਬਹਾਦਰ ਵਕੀਲਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਈਰਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸ਼ਿਕਾਰ ਲੋਕਾਂ ਦੇ ਬਚਾਅ ਲਈ ਸਾਰੇ ਜੋਖਮ ਲੈਣਾ ਸਵੀਕਾਰ ਕੀਤਾ ਹੈ"। ਸਾਬਕਾ ਚੈੱਕ ਪ੍ਰਧਾਨ ਵਾਸਲਾਵ ਹਾਵੇਲ ਅਤੇ ਵਿਰੋਧੀ ਧਿਰ ਦੇ ਨੇਤਾ ਮੀਰ-ਹੋਸੈਨ ਮੁਸਾਵੀ ਦੀ ਪਤਨੀ ਜ਼ਾਹਰਾ ਰਾਹਨਾਵਰਦ ਨੇ ਵੀ ਸਤੂਦੇਹ ਦੀ ਰਿਹਾਈ ਦੀ ਮੰਗ ਕੀਤੀ ਹੈ।[3]

ਪਹਿਲੀ ਗ੍ਰਿਫਤਾਰੀ ਅਤੇ ਮੁਕੱਦਮਾ

[ਸੋਧੋ]

28 ਅਗਸਤ 2010 ਨੂੰ, ਇਰਾਨੀ ਅਧਿਕਾਰੀਆਂ ਨੇ ਸਤੂਦੇਹ ਦੇ ਦਫਤਰ ਉੱਤੇ ਛਾਪਾ ਮਾਰਿਆ। ਉਸ ਸਮੇਂ, ਸਤੂਦੇਹ ਇੱਕ ਡਚ-ਇਰਾਨੀ ਦੋਹਰੀ ਨਾਗਰਿਕ ਜ਼ਾਹਰਾ ਬਹਰਾਮੀ ਦੀ ਪ੍ਰਤੀਨਿਧਤਾ ਕਰ ਰਹੀ ਸੀ ਜਿਸਤੇ ਸੁਰੱਖਿਆ ਅਪਰਾਧਾਂ ਦਾ ਇਲਜ਼ਾਮ ਲਾਇਆ ਗਿਆ ਸੀ; ਇਹ ਸਪਸ਼ਟ ਨਹੀਂ ਸੀ ਕਿ ਛਾਪਾ ਬਹਰਾਮੀ ਨਾਲ ਸੰਬੰਧਿਤ ਸੀ ਜਾਂ ਨਹੀਂ।[8][9] 4 ਸਤੰਬਰ 2010 ਨੂੰ, ਇਰਾਨ ਦੇ ਅਧਿਕਾਰੀਆਂ ਨੇ ਰਾਜ ਦੇ ਵਿਰੁੱਧ ਪ੍ਰਚਾਰ ਅਤੇ ਸੂਬਾਈ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਦੇ ਦੋਸ਼ ਵਿੱਚ ਸਤੂਦੇਹ ਨੂੰ ਗ੍ਰਿਫਤਾਰ ਕੀਤਾ ਸੀ।[1] ਵਾਸ਼ਿੰਗਟਨ ਪੋਸਟ ਨੇ ਇਸ ਗ੍ਰਿਫਤਾਰੀ ਨੂੰ "ਪ੍ਰਭਾਵਸ਼ਾਲੀ ਵਿਰੋਧੀ ਸਿਆਸਤਦਾਨਾਂ, ਕਾਰਕੁੰਨਾਂ ਅਤੇ ਪੱਤਰਕਾਰਾਂ ਦੀ ਵਕਾਲਤ ਕਰਨ ਵਾਲੇ ਵਕੀਲਾਂ ਦੇ ਖਿਲਾਫ਼ ਵਧ ਰਹੀਆਂ ਜ਼ੁਲਮੀ ਕਾਰਵਾਈਆਂ ਨੂੰ ਉਜਾਗਰ ਕਰਨ ਵਾਲੀ ਕਿਹਾ ਸੀ।[7]

ਨਸਰੀਨ ਸਤੂਦੇਹ ਦੇ ਸਮਰਥਕ ਹੇਗ, ਨੀਦਰਲੈਂਡਜ਼ (2012) ਵਿੱਚ ਪ੍ਰਦਰਸ਼ਨ ਕਰਦੇ ਹੋਏ।

ਐਮਨੈਸਟੀ ਇੰਟਰਨੈਸ਼ਨਲ ਨੇ ਉਸ ਦੀ ਰਿਹਾਈ ਲਈ ਫੌਰੀ ਮਹਿੰਮ ਸ਼ੁਰੂ ਕੀਤੀ, ਅਤੇ ਕਿਹਾ ਉਸਨੂੰ ਉਸਦੇ ਵਿਚਾਰਾਂ ਤੇ ਡੱਟ ਕੇ ਖੜਨ ਲਈ ਕੈਦ ਕੀਤਾ ਗਿਆ ਸੀ ਅਤੇ "ਤਸੀਹੇ ਦੇਣ ਜਾਂ ਹੋਰ ਬੁਰੇ ਸਲੂਕ ਦਾ ਖਤਰਾ" ਸੀ।[6] ਸਤੂਦੇਹ ਨੂੰ ਈਵਿਨ ਜੇਲ੍ਹ ਵਿੱਚ ਕੈਦ ਕੀਤਾ ਗਿਆ ਸੀ, ਅਤੇ ਕਥਿਤ ਤੌਰ ਤੇ ਕਾਲ ਕੋਠੜੀ ਵਿੱਚ ਰੱਖਿਆ ਗਿਆ ਸੀ[3]

9 ਜਨਵਰੀ 2011 ਨੂੰ ਇਰਾਨ ਦੇ ਅਧਿਕਾਰੀਆਂ ਨੇ ਸਤੂਦੇਹ ਨੂੰ 11 ਸਾਲ ਦੀ ਕੈਦ ਦੀ ਸਜ਼ਾ ਦਿੱਤੀ। ਉਸ ਤੇ ਲਾਏ ਦੋਸ਼ਾਂ ਵਿੱਚ "ਕੌਮੀ ਸੁਰੱਖਿਆ ਦੇ ਵਿਰੁੱਧ ਕੰਮ" ਅਤੇ "ਸ਼ਾਸਨ ਦੇ ਵਿਰੁੱਧ ਪ੍ਰਚਾਰ" ਕਰਨਾ ਸ਼ਾਮਲ ਸਨ। ਇਸ ਤੋਂ ਇਲਾਵਾ, ਉਸ ਤੇ ਕਾਨੂੰਨ ਦੀ ਪ੍ਰੈਕਟਿਸ ਕਰਨ ਤੇ ਪਾਬੰਦੀ ਅਤੇ 20 ਸਾਲ ਤੱਕ ਦੇਸ਼ ਛੱਡਣ ਤੇ ਰੋਕ ਲਾ ਦਿੱਤੀ ਗਈ।[10] ਇਕ ਅਪੀਲ ਕੋਰਟ ਨੇ ਬਾਅਦ ਵਿੱਚ ਸਤੂਦੇਹ ਦੀ ਜੇਲ੍ਹ ਦੀ ਸਜ਼ਾ ਛੇ ਸਾਲ ਲਈ ਘਟਾ ਦਿੱਤੀ ਅਤੇ ਇੱਕ ਵਕੀਲ ਵਜੋਂ ਕੰਮ ਕਰਨ ਤੇ ਪਾਬੰਦੀ ਘਟਾ ਕੇ ਦਸ ਸਾਲ ਕਰ ਦਿੱਤੀ ਸੀ।[11]

13 ਜੂਨ 2018 ਨੂੰ, ਨਸਰੀਨ ਸਤੂਦੇਹ ਦੂਜੀ ਵਾਰ ਜੇਲ੍ਹ ਗਈ। ਉਸ ਨੂੰ "ਕੌਮੀ ਸੁਰੱਖਿਆ ਦੇ ਵਿਰੁੱਧ ਕੰਮ" ਲਈ ਪੰਜ ਸਾਲ ਕੈਦ ਦੀ ਸਜ਼ਾ ਦਿੱਤੀ ਗਈ ਸੀ।[12][13]

ਭੁੱਖ ਹੜਤਾਲਾਂ

[ਸੋਧੋ]
  • 25 ਸਤੰਬਰ 2010 ਨੂੰ ਉਸ ਨੇ ਆਪਣੇ ਪਰਿਵਾਰ ਨਾਲ ਮੁਲਾਕਾਤਾਂ ਅਤੇ ਫੋਨ ਕਾਲ ਨਾ ਕਰਨ ਦੇਣ ਦਾ ਵਿਰੋਧ ਕਰਨ ਲਈ ਪਹਿਲੀ ਭੁੱਖ ਹੜਤਾਲ ਕੀਤੀ।[3][14] ਉਸਦੇ ਪਤੀ ਦੇ ਅਨੁਸਾਰ, ਸਤੂਦੇਹ ਨੇ ਚਾਰ ਹਫ਼ਤਿਆਂ ਬਾਅਦ 23 ਅਕਤੂਬਰ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਕੀਤੀ।[3]
  • 17 ਅਕਤੂਬਰ 2012 ਨੂੰ ਸਤੂਦੇਹ ਨੇ ਉਸਦੇ ਪਰਿਵਾਰ ਦੀਆਂ ਮੁਲਾਕਾਤਾਂ ਤੇ ਨਵੀਆਂ ਪਾਬੰਦੀਆਂ ਦੇ ਵਿਰੋਧ ਵਿੱਚ ਅਨਿਸਚਿਤ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ।[15] ਹੜਤਾਲ ਦੇ 47 ਵੇਂ ਦਿਨ, ਉਸ ਦੇ ਪਤੀ ਨੇ ਉਸ ਦੀ ਹਾਲਤ ਬਾਰੇ ਦੱਸਿਆ:

    ਹੁਣ ਉਸਦੀ ਸਿਹਤ ਸਥਿਤੀ ਇੰਨੀ ਸਖ਼ਤ ਹੈ ਕਿ ਮੈਂ ਉਸ ਤੋਂ ਇਹ ਆਸ ਨਹੀਂ ਰੱਖਦਾ ਕਿ ਜਦੋਂ ਤੱਕ ਅਗਲੀ ਮੀਟਿੰਗ ਨਹੀਂ ਆਉਂਦੀ. ਚੱਕਰ ਆਉਣੇ, ਕਮਜ਼ੋਰ ਨਜ਼ਰ, ਚੱਲਣ ਵਿੱਚ ਅਸਥਿਰਤਾ ਅਤੇ ਘੱਟ ਦਬਾਅ ਕਮਜ਼ੋਰ ਹੋਣ ਦੇ ਖ਼ਤਰਨਾਕ ਸੰਕੇਤ ਹਨ, ਬਹੁਤ ਜ਼ਿਆਦਾ ਪਤਨ ਤੋਂ ਇਲਾਵਾ.

    4 ਦਸੰਬਰ 2012 ਨੂੰ ਸਤੂਦੇਹ ਨੇ ਏਵਿਨ ਜੇਲ੍ਹ ਵਿੱਚ ਕੁਝ ਸੰਸਦ ਮੈਂਬਰਾਂ ਦੀ ਇੱਕ ਫੇਰੀ ਤੋਂ ਬਾਅਦ 49 ਦਿਨਾਂ ਬਾਅਦ ਉਸ ਨੇ ਭੁੱਖ ਹੜਤਾਲ ਖੋਲ੍ਹ ਦਿੱਤੀ, ਕਿਉਂ ਜੋ ਉਨ੍ਹਾਂ ਨੇ ਆਪਣੀ ਧੀ ਦੀ ਯਾਤਰਾ ਤੇ ਪਾਬੰਦੀ ਚੁੱਕਣ ਦੀਆਂ ਉਸਦੀਆਂ ਬੇਨਤੀਆਂ ਸਵੀਕਾਰ ਕਰ ਲਈਆਂ ਸਨ।[16]
  • 29 ਅਗਸਤ 2018 ਨੂੰ, ਸਤੂਦੇਹ ਨੇ ਉਸ ਦੀ ਨਜ਼ਰਬੰਦੀ ਅਤੇ ਉਸ ਦੇ ਪਰਿਵਾਰ ਅਤੇ ਦੋਸਤਾਂ ਦੀ ਸਰਕਾਰੀ ਪਰੇਸ਼ਾਨੀ ਦਾ ਵਿਰੋਧ ਕਰਨ ਲਈ ਭੁੱਖ ਹੜਤਾਲ ਸ਼ੁਰੂ ਕੀਤੀ.[17]

ਅੰਤਰਰਾਸ਼ਟਰੀ ਪ੍ਰਤੀਕਰਮ

[ਸੋਧੋ]

ਸਤੂਦੇਹ ਦੀ ਕੈਦ ਦੀ ਕੌਮਾਂਤਰੀ ਭਾਈਚਾਰੇ ਵਿੱਚ ਵਿਆਪਕ ਨਿਖੇਧੀ ਕੀਤੀ ਗਈ ਸੀ।[11] ਅਕਤੂਬਰ 2010 ਵਿਚ, ਈਰਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਇੰਟਰਨੈਸ਼ਨਲ ਮੁਹਿੰਮ, ਹਿਊਮਨ ਰਾਈਟਸ ਵਾਚ, ਇੰਟਰਨੈਸ਼ਨਲ ਕਮਿਸ਼ਨ ਆਫ਼ ਜਿਊਰਿਸਟਜ਼, ਇੰਟਰਨੈਸ਼ਨਲ ਫੈਡਰੇਸ਼ਨ ਫਾਰ ਹਿਊਮਨ ਰਾਈਟਸ, ਇਰਾਨੀਅਨ ਲੀਗ ਫਾਰ ਦ ਡਿਫੈਂਸ ਆਫ ਹਿਊਮਨ ਰਾਈਟਸ, ਦ ਯੂਨੀਅਨ ਇੰਟਰਨੈਸ਼ਨਲ ਡੇਸ ਐਡਵੋਕੈਟਸ ਅਤੇ ਤਸੀਹਿਆਂ ਦੇ ਵਿਰੁੱਧ ਵਿਸ਼ਵ ਸੰਗਠਨ ਨੇ ਐਮਨੈਸਟੀ ਇੰਟਰਨੈਸ਼ਨਲ ਨਾਲ ਇੱਕ ਸਾਂਝੇ ਬਿਆਨ ਵਿੱਚ ਰਾਹੀਂ ਸਤੂਦੇਹ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਅਤੇ ਉਸ ਨੇ ਤੁਰੰਤ ਰਿਹਾ ਕਰਨ ਲਈ ਕਿਹਾ ਸੀ।[2] ਅਮਰੀਕਾ ਨੇ ਸਤੂਦੇਹ ਦੇ ਵਿਰੁੱਧ "ਬੇਇਨਸਾਫ਼ੀ ਅਤੇ ਸਖ਼ਤ ਸਜ਼ਾ" ਕਹਿੰਦੇ ਹੋਏ ਇਸ ਦੀ ਨਿਖੇਧੀ ਕੀਤੀ ਅਤੇ ਸਤੂਦੇਹ ਨੂੰ "ਇਰਾਨ ਵਿੱਚ ਕਾਨੂੰਨ ਅਤੇ ਨਿਆਂ ਦੇ ਰਾਜ ਲਈ ਮਜ਼ਬੂਤ ਆਵਾਜ਼" ਕਿਹਾ ਗਿਆ।[18] 20 ਦਸੰਬਰ 2010 ਨੂੰ, ਐਮਨੈਸਟੀ ਇੰਟਰਨੈਸ਼ਨਲ ਨੇ ਉਸ ਨੂੰ ਕੈਦ ਕਰਨ ਦੇ ਵਿਰੋਧ ਲਈ ਲੰਡਨ ਵਿੱਚ ਈਰਾਨੀ ਦੂਤਘਰ ਅੱਗੇ ਇੱਕ ਦਿਨ ਦਾ ਰੋਸ ਕੀਤਾ ਕੀਤਾ।[19] ਜਨਵਰੀ 2011 ਵਿੱਚ, ਇੰਗਲੈਂਡ ਅਤੇ ਵੇਲਜ਼ ਦੀ ਲਾਅ ਸੋਸਾਇਟੀ ਨੇ ਵੀ ਉਸਦੀ ਰਿਹਾਈ ਮੰਗ ਕੀਤੀ।[11]

26 ਅਕਤੂਬਰ 2012 ਨੂੰ, ਸਤੂਦੇਹ ਨੂੰ ਯੂਰਪੀ ਸੰਸਦ ਦੇ ਸਖਾਰੋਵ ਪੁਰਸਕਾਰ ਦਾ ਸਹਿ-ਵਿਜੇਤਾ ਐਲਾਨ ਕੀਤਾ ਗਿਆ ਸੀ। ਉਸਨੇ ਈਰਾਨ ਫਿਲਮ ਨਿਰਮਾਤਾ ਜਫਰ ਪਨਾਹੀ ਨਾਲ ਅਵਾਰਡ ਸ਼ੇਅਰ ਕੀਤਾ।[20] ਯੂਰਪੀ ਪਾਰਲੀਮੈਂਟ ਦੇ ਪ੍ਰਧਾਨ ਮਾਰਟਿਨ ਸ਼ੁਲਜ਼ ਨੇ "ਇਕ ਔਰਤ ਅਤੇ ਇੱਕ ਆਦਮੀ ਨੂੰ ਕਿਹਾ ਹੈ ਜੋ ਡਰ ਅਤੇ ਧਮਕੀ ਨਾਲ ਝੁਕਿਆ ਨਹੀਂ ਹੈ ਅਤੇ ਜਿਨ੍ਹਾਂ ਨੇ ਆਪਣੇ ਦੇਸ਼ ਦੇ ਭਵਿੱਖ ਨੂੰ ਆਪਣਾ ਖੁਦ ਦੇ ਸਾਹਮਣੇ ਰੱਖਿਆ ਹੈ."[21] ਯੂਰੋਪੀ ਸੰਘ ਦੇ ਵਿਦੇਸ਼ੀ ਮਾਮਲਿਆਂ ਅਤੇ ਸੁਰੱਖਿਆ ਨੀਤੀ ਲਈ ਯੂਨੀਅਨ ਦੇ ਉੱਚ ਪ੍ਰਤੀਨਿਧੀ ਕੈਥਰੀਨ ਐਸ਼ਟਨ ਨੇ ਇਨਾਮ ਬਾਰੇ ਕਿਹਾ, "ਮੈਂ ਨਸਰੀਨ ਸਤੂਦੇਹ ਅਤੇ ਹੋਰ ਮਨੁੱਖੀ ਅਧਿਕਾਰਾਂ ਦੇ ਪੱਖੀਆਂ ਦੇ ਕੇਸਾਂ ਦੀ ਬਹੁਤ ਚਿੰਤਾ ਨਾਲ ਪੈਰਵਾਈ ਕਰ ਰਿਹਾ ਹਾਂ. ....ਅਸੀਂ ਉਨ੍ਹਾਂ ਦੇ ਵਿਰੁੱਧ ਦੋਸ਼ਾਂ ਨੂੰ ਵਾਪਸ ਕਰਾਉਣ ਲਈ ਮੁਹਿੰਮ ਜਾਰੀ ਰੱਖਾਂਗੇ। ਅਸੀਂ ਮਨੁੱਖੀ ਅਧਿਕਾਰਾਂ ਪ੍ਰਤੀ ਜ਼ਿੰਮੇਵਾਰੀਆਂ ਦਾ ਸਨਮਾਨ ਕਰਨ ਲਈ ਇਰਾਨ ਵੱਲ ਦੇਖਦੇ ਹਾਂ। ਇਰਾਨ ਨੇ ਇਨ੍ਹਾਂ ਦਾ ਪਾਲਣ ਕਰਨ ਲਈ ਹਸਤਾਖਰ ਕੀਤੇ ਹਨ।"[20] ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਅਤੇ ਫਰੀਲਾਂਸ ਪੱਤਰਕਾਰ, ਵਿਲੀਅਮ ਨਿਕੋਲਸ ਗੋਮਸ ਨੇ ਨਸਰੀਨ ਸਤੂਦੇਹੇ ਦੀ ਤੁਰੰਤ ਅਤੇ ਬੇ ਸ਼ਰਤ ਰਿਹਾਈ ਦੀ ਮੰਗ ਕੀਤੀ ਹੈ।[22][23]

22 ਅਗਸਤ 2018 ਨੂੰ, ਯੂਰਪੀ ਸੰਸਦ ਦੇ 60 ਮੈਂਬਰਾਂ ਨੇ ਈਰਾਨ ਦੇ ਰਾਸ਼ਟਰਪਤੀ ਹਸਨ ਰੋਹਾਨੀ ਤੋਂ ਸਤੂਦੇਹ ਦੀ "ਬਿਨਾਂ ਸ਼ਰਤ ਰਿਹਾਈ" ਲਈ ਜ਼ੋਰਦਾਰ ਯਤਨ ਕਰਨ ਲਈ ਮੰਗ ਕੀਤੀ।[24]

ਰਿਹਾਈ

[ਸੋਧੋ]

ਈਰਾਨ ਦੇ ਰਾਸ਼ਟਰਪਤੀ ਹੁਸਨ ਰੋਹਾਨੀ ਦੁਆਰਾ ਸੰਯੁਕਤ ਰਾਸ਼ਟਰ ਵਿਖੇ ਇੱਕ ਤਕਰੀਰ ਤੋਂ ਪਹਿਲਾਂ, ਵਿਰੋਧੀ ਧਿਰ ਦੇ ਨੇਤਾ ਮੋਹਸੇਨ ਅਮੀਨਜਦੇਦ ਸਮੇਤ ਹੋਰ 10 ਹੋਰ ਸਿਆਸੀ ਕੈਦੀਆਂ ਸਮੇਤ 18 ਸਤੰਬਰ 2013 ਨੂੰ ਸਤੂਦੇਹ ਨੂੰ ਰਿਹਾ ਕੀਤਾ ਗਿਆ ਸੀ[25] ਉਸ ਦੀ ਜਲਦ ਰਿਹਾਈ ਲਈ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਸੀ।[26]

ਦੂਜੀ ਗ੍ਰਿਫਤਾਰੀ

[ਸੋਧੋ]

6 ਮਾਰਚ, 2019 ਨੂੰ, ਇਰਾਨ ਵਿੱਚ ਨਿਊਯਾਰਕ ਆਧਾਰਤ ਮਨੁੱਖੀ ਅਧਿਕਾਰਾਂ ਬਾਰੇ ਸੈਂਟਰ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਸਤੂਦੇਹ ਨੂੰ ਇਰਾਨ ਵਿੱਚ ਲਾਜ਼ਮੀ ਹਿਜਾਬ ਦਾ ਵਿਰੋਧ ਕਰਨ ਵਾਲੀਆਂ ਔਰਤਾਂ ਦੀ ਵਕਾਲਤ ਕਰਨ ਦੇ ਦੋਸ਼ ਵਿੱਚ ਤਹਿਰਾਨ ਏਵਿਨ ਜੇਲ੍ਹ ਵਿੱਚ ਰੱਖਿਆ ਗਿਆ ਹੈ।[27]

ਅਵਾਰਡ ਅਤੇ ਸਨਮਾਨ

[ਸੋਧੋ]
  • 2011 ਪੀਈਐਨ / ਲਿਖਣ ਦੀ ਆਜ਼ਾਦੀ ਲਈ ਬਾਰਬਰਾ ਗੋਲਡਸੱਪ ਐਵਾਰਡ[28]
  • 2011 ਦੱਖਣੀ ਇਲੀਨੋਇਸ ਯੂਨੀਵਰਸਿਟੀ ਸਕੂਲ ਆਫ ਲਾਅ ਰੂਲ ਆਫ਼ ਲਾ ਸਾਈਟੇਸ਼ਨ[29]
  • 2011 ਜੂਜ਼ੇਪੇ ਮੋਟਾ ਮੈਡਲ[30]
  • 2012 ਸਖਾਰੋਵ ਇਨਾਮ[20]
  • 21 ਸਤੰਬਰ, 2018 ਨੂੰ, ਉਸ ਨੂੰ ਇੱਕ ਵਕੀਲ ਲਈ ਸਾਲਾਨਾ ਟ੍ਰੀਬਿਊਟ ਵਜੋ 23 ਵਾਂ ਲੁਡੋਵਿਕ-ਟ੍ਰਰੀਏਕਸ ਇੰਟਰਨੈਸ਼ਨਲ ਹਿਊਮਨ ਰਾਈਟਸ ਪ੍ਰਾਈਜ਼ ਦਿੱਤਾ ਗਿਆ ਜਿਸਦੀ ਸ਼ੁਰੂਆਤ 1986 ਵਿੱਚ ਜੇਲ੍ਹ ਵਿੱਚ ਹੋਣ ਸਮੇਂ ਨੈਲਸਨ ਮੰਡੇਲਾ ਨੂੰ ਸਨਮਾਨਣ ਨਾਲ ਕੀਤੀ ਗਈ ਸੀ।[31]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 "Iran opposition lawyer Nasrin Sotoudeh detained". BBC News. 9 September 2010. Retrieved 23 October 2010.
  2. 2.0 2.1 "Iran: Lawyers' defence work repaid with loss of freedom". Human Rights Watch. 1 October 2010. Archived from the original on 27 October 2012. Retrieved 26 April 2011.
  3. 3.0 3.1 3.2 3.3 3.4 3.5 "Jailed Iran Lawyer 'Gets Family Visit, Ends Hunger Strike'". Radio Farda. 26 October 2010. Archived from the original on 26 October 2012. Retrieved 27 October 2010.
  4. 4.0 4.1 4.2 Azadeh Davachi (15 September 2010). "IMPRISONED -- Nasrin Sotoudeh: A Mother, A Lawyer, An Activist". Payvand. Archived from the original on 27 October 2012. Retrieved 13 January 2011.
  5. 5.0 5.1 5.2 5.3 5.4 5.5 Syma Sayyah (29 May 2007). "Nasrin Sotoudeh: The Ardent, Passionate and Dedicated Attorney at Law". Payvand. Archived from the original on 28 November 2012. Retrieved 13 January 2011. {{cite news}}: Unknown parameter |dead-url= ignored (|url-status= suggested) (help)
  6. 6.0 6.1 "Iran: Demand Release of human rights lawyer, Nasrin Sotoudeh". Amnesty International. 9 September 2010. Retrieved 29 October 2010.
  7. 7.0 7.1 Thomas Erdbrink (16 November 2010). "Iran cracking down on lawyers who defend dissidents". The Washington Post.  – via HighBeam Research (subscription required). Archived from the original on 12 March 2016. Retrieved 26 October 2012. {{cite web}}: Unknown parameter |dead-url= ignored (|url-status= suggested) (help)
  8. "Inval bij advocate Bahrami in Teheran". NRC Handelsblad (in Dutch). 31 August 2010. Archived from the original on 27 October 2012. Retrieved 30 January 2011.{{cite web}}: CS1 maint: unrecognized language (link)
  9. {{citation}}: Empty citation (help)
  10. William Yong (10 January 2011). "Iran Sentences Human Rights Lawyer to 11 Years in Jail". The New York Times. Retrieved 13 January 2011.
  11. 11.0 11.1 11.2 Saeed Kamali Dehghan (14 September 2011). "Iranian lawyer Nasrin Sotoudeh has jail sentence reduced". The Guardian. Archived from the original on 27 October 2012. Retrieved 7 August 2012.
  12. ਬਹਿਰੀ ਨੇ ਮਸ਼ਹੂਰ ਈਰਾਨ ਦੇ ਮਨੁੱਖੀ ਅਧਿਕਾਰਾਂ ਦੇ ਵਕੀਲ ਨਸਰੀਨ ਸੋਟੋਦਿਹ ਨੂੰ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ
  13. 'ਕੋਈ ਵਿਕਲਪ ਨਹੀਂ': ਜੇਲ੍ਹ ਦੇ ਈਰਾਨੀ ਵਕੀਲ ਨਸਰੀਨ ਸੋਟੋਡੇਹ ਭੁੱਖ ਹੜਤਾਲ 'ਤੇ ਜਾਂਦੇ ਹਨ
  14. "Jailed Iranian opposition lawyer on hunger strike". Fox News. Associated Press. 6 October 2010. Archived from the original on 26 October 2012. Retrieved 26 October 2012.
  15. Ramin Mostaghim (18 October 2012). "Imprisoned lawyer in Iran goes on hunger strike". Los Angeles Times. Archived from the original on 18 October 2012. Retrieved 18 October 2012.
  16. "ਪੁਰਾਲੇਖ ਕੀਤੀ ਕਾਪੀ". Archived from the original on 2016-10-17. Retrieved 2019-03-13.
  17. "ਮਨੁੱਖੀ ਅਧਿਕਾਰਾਂ ਦੇ ਡਿਫੈਂਡਰ ਨਾਸਿਨ ਸੋਟੋਡੇਹ ਦੀ ਭੁੱਖ ਹੜਤਾਲ ਤੇ". Archived from the original on 2019-04-20. Retrieved 2019-03-13.
  18. Philip J. Crowley (10 January 2011). "Conviction of Human Rights Lawyer Nasrin Sotoudeh". States News Service  – via HighBeam Research (subscription required). Archived from the original on 18 October 2016. Retrieved 26 October 2012. {{cite web}}: Unknown parameter |dead-url= ignored (|url-status= suggested) (help)
  19. "Protest for detained solicitor". The Mirror.  – via HighBeam Research (subscription required). 21 December 2010. Archived from the original on 15 March 2016. Retrieved 26 October 2012. {{cite web}}: Unknown parameter |dead-url= ignored (|url-status= suggested) (help)
  20. 20.0 20.1 20.2 Saeed Kamali Dehghan (26 October 2012). "Nasrin Sotoudeh and director Jafar Panahi share top human rights prize". The Guardian. Archived from the original on 26 October 2012. Retrieved 26 October 2012.
  21. "Jailed Iranians win EU prize". United Press International. 26 October 2012. Archived from the original on 26 October 2012. Retrieved 26 October 2012.
  22. "ਇਰਾਨ: ਮਿਸਨ ਨਾਸਿਨ ਸੋਟੋਡੇਏ ਨੇ ਤੁਰੰਤ ਅਤੇ ਬਿਨਾਂ ਸ਼ਰਤ ਰਿਹਾ" ਨਿਊਜ਼ ਘਾਨਾ, 30 ਅਗਸਤ, 2018 https://www.newsghana.com.gh/iran-immediately-and-unconditionally-release-ms-nasrin-sotoudeh/
  23. https://twitter.com/wnicholasgomes/status/1035075242803306496
  24. ਯੂਰਪੀ ਸੰਸਦ ਮੈਂਬਰ ਈਰਾਨੀ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਰਿਹਾਈ ਲਈ ਕਾਲ ਕਰੋ
  25. "Iran: Nasrin Sotoudeh 'among freed political prisoners'". BBC News. 18 September 2013. Retrieved 2 October 2013.
  26. "Iran releases prominent human rights lawyer". Amnesty International. 18 September 2013. Archived from the original on 6 ਅਕਤੂਬਰ 2013. Retrieved 2 October 2013. {{cite web}}: Unknown parameter |dead-url= ignored (|url-status= suggested) (help)
  27. Jon Gambrell (6 March 2019). "Iran lawyer convicted after defending women protesters". Retrieved 6 March 2019.
  28. "PEN/Barbara Goldsmith Freedom to Write Award". PEN American Center. Archived from the original on 27 October 2012. Retrieved 26 October 2012.
  29. "Law School Honors Iranian Human Rights Attorney". US Federal News Service  – via HighBeam Research (subscription required). 21 May 2011. Archived from the original on 9 March 2016. Retrieved 26 October 2012. {{cite web}}: Unknown parameter |dead-url= ignored (|url-status= suggested) (help)
  30. http://motta.gidd.eu.org/ Archived 2014-02-22 at the Wayback Machine. ਜੂਜ਼ੇਪੇ ਮੇਟਾ ਮੈਡਲ ਵੈਬਸਾਈਟ
  31. [1]

ਬਾਹਰੀ ਲਿੰਕ

[ਸੋਧੋ]