ਪਠਲਾਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਠਲਾਵਾ
ਦੇਸ਼ India
ਰਾਜਪੰਜਾਬ
ਜ਼ਿਲ੍ਹਾਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
144510[1]

ਪਠਲਾਵਾ ਬੰਗਾ ਦੇ ਨੇੜੇ ਭਾਰਤੀ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਹੈ। [2]

ਪਿੰਡ ਬਾਰੇ ਜਾਣਕਾਰੀ[ਸੋਧੋ]

ਇਹ ਪਿੰਡ ਬੰਗਾ-ਸੈਲਾ ਸੜਕ ਤੋਂ ਮੀਲ ਕੁ ਭਾਵ ਡੇਢ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਨੂੰ ਪਹਿਲਾਂ ਹਰੀਪੁਰ ਸ਼ਹਿਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੇ ਨਾਲ ਸ਼ਹੀਦਾਂ ਦੀ ਮਿਸਲ, ਤਰਨਾ ਦਲ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ ਦਾ ਨਿਵਾਸ ਸਥਾਨ ਵੀਪਿੰਡ ’ਚ ਹੀ ਹੈ। ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ।

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ[3] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 445
ਆਬਾਦੀ 2,038 1004 1034
ਬੱਚੇ (0-6) 162 92 70
ਅਨੁਸੂਚਿਤ ਜਾਤੀ 559 283 276
ਪਿਛੜੇ ਕਵੀਲੇ 0 0 0
ਸਾਖਰਤਾ 82.73 % 87.06 % 78.63 %
ਕੁਲ ਕਾਮੇ 589 522 67
ਮੁੱਖ ਕਾਮੇ 544 507 37
ਦਰਮਿਆਨੇ ਕਮਕਾਜੀ ਲੋਕ 45 15 30

ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਧਾਰਮਿਕ ਥਾਵਾਂ[ਸੋਧੋ]

ਪਿੰਡ ’ਚ ਕਈ ਧਾਰਮਿਕ ਸਥਾਨ ਹਨ ਜਿਨ੍ਹਾਂ ’ਚ ਬਾਬਾ ਘਨੱਈਆ ਸਿੰਘ ਦਾ ਗੁਰਦੁਆਰਾ ਹੈ। ਪਿੰਡ ਪਠਲਾਵਾ ਵਿਖੇ ਸੰਤ ਬਾਬਾ ਘਨੱਈਆ ਸਿੰਘ ਤੇ ਸੰਤ ਬਾਬਾ ਕਰਤਾਰ ਸਿੰਘ ਦੀ ਯਾਦ ਵਿਚ ਜੋੜ ਮੇਲਾ ਲਗਦਾ ਹੈ। ਸੰਤ ਬਾਬਾ ਘਨੱਈਆ ਸਿੰਘ ਚੈਰੀਟੇਬਲ ਵੱਲੋਂ ਮੁਫ਼ਤ ਡਿਸਪੈਂਸਰੀ ਚਲਾਈ ਜਾ ਰਹੀ ਹੈ।

ਇਤਿਹਾਸਿਕ ਥਾਵਾਂ[ਸੋਧੋ]

ਸਹਿਕਾਰੀ ਥਾਵਾਂ[ਸੋਧੋ]

ਪਿੰਡ ਵਿਚ ਇਕ ਹੈਲਥ ਕਲੱਬ, ਸਮਾਜ ਸੇਵਾ ਨੂੰ ਸਮਰਪਿਤ ਏਕ ਨੂਰ ਸਵੈ-ਸੇਵੀ ਸੰਸਥਾ, ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਹਾਈ ਸਕੂਲ, ਕੋ-ਆਪਰੇਟਿਵ ਸੁਸਾਇਟੀ, ਸਰਕਾਰੀ ਡਿਸਪੈਂਸਰੀ, ਦੁੱਧ ਦੀ ਸੁਸਾਇਟੀ, ਟੈਲੀਫੋਨ ਐਕਸਚੇਂਜ, ਇਕ ਸਹਿਕਾਰੀ ਬੈਂਕ, ਡਾਕਘਰ ਵਾਟਰ ਵਰਕਸ, ਪਸ਼ੂਆਂ ਦਾ ਹਸਪਤਾਲ ਦੀ ਸਹੁਲਤ ਹੈ।

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਸੰਤ ਬਾਬਾ ਘਨੱਈਆ ਸਿੰਘ ਸਪੋਰਟਸ ਕਲੱਬ ਪਠਲਾਵਾ, ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾਇਆ ਜਾਦਾ ਹੈ।

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਇਸ ਦੇ ਨਾਲ ਸ਼ਹੀਦਾਂ ਦੀ ਮਿਸਲ, ਤਰਨਾ ਦਲ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ ਦਾ ਨਿਵਾਸ ਵੀ ਇਸ ਪਿੰਡ ’ਚ ਹੀ ਹੈ।

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਇਹ ਪਿੰਡ ਜਲੰਧਰ ਤੋਂ 54.3 ਕਿਲੋਮੀਟਰ, ਸ਼ਹੀਦ ਭਗਤ ਸਿੰਘ ਨਗਰ ਤੋਂ 21.8 ਕਿਲੋਮੀਟਰ, ਬੰਗਾ ਤੋਂ 6.8 ਕਿਲੋਮੀਟਰ ਦੀ ਦੂਰੀ ਤੇ ਹੈ।

ਹਵਾਲੇ[ਸੋਧੋ]

  1. https://pincode.net.in/PUNJAB/NAWANSHAHR/P/PATHLAWA
  2. "Pathlawa Near Banga". Wikimapia.org. Retrieved 2014-01-04.
  3. http://http Archived 2008-10-28 at the Wayback Machine.://www.census2011.co.in/data/village/32116-pathlawa-punjab.html