ਪਰਮਿੰਦਰ ਸਿੰਘ ਢੀਂਡਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਰਮਿੰਦਰ ਸਿੰਘ ਢੀਂਡਸਾ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਹੈ। ਉਹ ਇਸ ਸਮੇਂ ਲਹਿਰਾ ਤੋਂ ਵਿਧਾਇਕ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਸਮੂਹ ਦੇ ਨੇਤਾ ਰਿਹਾ। ਉਹ ਪਿਛਲੀ ਪੰਜਾਬ ਸਰਕਾਰ ਵਿੱਚ ਵਿੱਤ ਅਤੇ ਯੋਜਨਾ ਮੰਤਰੀ (2012-2017) ਅਤੇ ਲੋਕ ਨਿਰਮਾਣ ਮੰਤਰੀ (2007-2012) ਸੀ। ਉਹ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਬੇਟਾ ਹੈ। ਉਹ ਪਹਿਲੀ ਵਾਰ ਸਤੰਬਰ 2000 ਵਿੱਚ ਕਾਂਗਰਸ ਦੀ ਪਰਮੀਸ਼ਵਰੀ ਦੇਵੀ ਨੂੰ ਹਰਾ ਕੇ ਸੁਨਾਮ ਦੇ ਵਿਧਾਇਕ ਵਜੋਂ ਚੁਣਿਆ ਗਿਆ ਸੀ। ਉਹ 2002, 2007 ਅਤੇ 2012 ਵਿੱਚ ਸੁਨਮ ਦੇ ਵਿਧਾਇਕ ਅਤੇ 2017 ਵਿੱਚ ਲਹਿਰਾ ਤੋਂ ਦੁਬਾਰਾ ਚੁਣਿਆ ਗਿਆ ਸੀ। ਉਹ 2000 ਤੋਂ ਆਪਣੇ ਪੂਰੇ ਕੈਰੀਅਰ ਵਿੱਚ ਹਰ ਵਾਰ ਜਿੱਤਦਾ ਰਿਹਾ ਹੈ।[1]

ਮੁੱਢਲਾ ਜੀਵਨ[ਸੋਧੋ]

ਉਸਦਾ ਪਿਤਾ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਮੈਂਬਰ [1998-2004, 2010-2016, 2016-ਹੁਣ ਤੱਕ] ਹੈ। ਉਹ ਸਾਬਕਾ ਕੇਂਦਰੀ ਕੈਮੀਕਲ, ਖਾਦ ਅਤੇ ਖੇਡ ਮੰਤਰੀ [2000-2004] ਰਿਹਾ। [2004-2009] ਤੋਂ ਉਹ ਲੋਕ ਸਭਾ ਦਾ ਮੈਂਬਰ ਵੀ ਰਿਹਾ। ਪਰਮਿੰਦਰ ਨੇ ਆਪਣੀ ਐਮ.ਬੀ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਤੇ ਬੀ.ਕਾਮ. ਗਵਰਨਮੈਂਟ ਕਾਲਜ ਫਾਰ ਮੈਨ, ਚੰਡੀਗੜ੍ਹ ਤੋਂ ਕੀਤੀ ਹੈ। ਉਸਦਾ ਵਿਆਹ ਗਗਨਦੀਪ ਕੌਰ ਢੀਂਡਸਾ ਨਾਲ ਹੋਇਆ ਹੈ ਜੋ ਸ਼੍ਰੋਮਣੀ ਅਕਾਲੀ ਦਲ, ਮਹਿਲਾ ਵਿੰਗ ਦੀ ਕੋਰ ਕਮੇਟੀ ਦੀ ਮੈਂਬਰ ਵੀ ਹੈ।

ਰਾਜਨੀਤਿਕ ਕੈਰੀਅਰ[ਸੋਧੋ]

ਉਹ ਪਹਿਲੀ ਵਾਰ 1998 ਵਿੱਚ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਨਿਯੁਕਤ ਹੋਇਆ ਸੀ। ਉਹ ਸੰਨ 2000 ਵਿੱਚ ਭਗਵਾਨ ਦਾਸ ਅਰੋੜਾ ਦੇ ਅਚਾਨਕ ਅਕਾਲ ਚਲਾਣੇ ਕਾਰਨ ਹੋਈ ਉਪ-ਚੋਣ ਵਿੱਚ ਪਹਿਲੀ ਵਾਰ ਸੁਨਾਮ ਤੋਂ ਅਕਾਲੀ ਦਲ ਦੀ ਟਿਕਟ ਤੇ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਉਹ 2002, 2007 ਅਤੇ 2012 ਵਿੱਚ ਸੁਨਾਮ ਤੋਂ ਦੁਬਾਰਾ ਚੁਣਿਆ ਗਿਆ। 2007 ਵਿੱਚ, ਉਸਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਅਤੇ ਉਸਨੂੰ ਪੀਡਬਲਯੂਡੀ (ਬੀ ਐਂਡ ਆਰ) ਦਾ ਪੋਰਟਫੋਲੀਓ ਦਿੱਤਾ ਗਿਆ। 2012 ਵਿੱਚ, ਉਸਨੂੰ ਵਿੱਤ ਮੰਤਰੀ ਬਣਾਇਆ ਗਿਆ ਸੀ।

2017 ਵਿੱਚ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਅਤੇ ਪੰਜ ਵਾਰ ਵਿਧਾਇਕ ਰਹੀ ਰਾਜਿੰਦਰ ਕੌਰ ਭੱਠਲ ਦੇ ਖਿਲਾਫ਼ ਲਹਿਰਾਗਾਗਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਸ ਨੇ ਰਿਕਾਰਡ 26815 ਵੋਟਾਂ ਨਾਲ ਉਸ ਨੂੰ ਹਰਾ ਕੇ ਦੁਬਾਰਾ ਜਿੱਤ ਹਾਸਲ ਕੀਤੀ।[2] ਉਹ[3] ਭਾਰਤ ਦੀਆਂ 17 ਵੀਆਂ ਲੋਕ ਸਭਾ ਚੋਣਾਂ ਲਈ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਲਈ ਉਮੀਦਵਾਰ ਸੀ ਪਰ ਭਗਵੰਤ ਮਾਨ ਤੋਂ ਹਾਰ ਗਿਆ।

3 ਅਗਸਤ 2019 ਨੂੰ ਉਹ ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨੇਤਾ ਚੁਣਿਆ ਗਿਆ ਸੀ।[4] ਹਾਲਾਂਕਿ 5 ਮਹੀਨਿਆਂ ਬਾਅਦ, ਪਾਰਟੀ ਦੀ ਲੀਡਰਸ਼ਿਪ ਨਾਲ ਮਤਭੇਦਾਂ ਦੇ ਕਾਰਨ ਉਸਨੇ 3 ਜਨਵਰੀ 2020 ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ।[5]

ਹਵਾਲੇ[ਸੋਧੋ]