ਪਰਵਾਸੀ ਪੰਜਾਬੀ ਕਹਾਣੀਕਾਰ
ਪਰਦੇਸਾਂ ਵਿੱਚ ਰਚਿਆ ਜਾ ਰਿਹਾ ਪੰਜਾਬੀ ਸਾਹਿਤ ਏਨਾ ਕੁ ਆਕਾਰ ਗ੍ਰਹਿਣ ਕਰ ਗਿਆ ਹੈ ਕਿ 'ਪਰਵਾਸੀ ਪੰਜਾਬੀ ਸਾਹਿਤ' ਵਜੋਂ ਨਿਵੇਕਲੀ ਹੋਂਦ ਤੇ ਪਛਾਣ ਸਥਾਪਿਤ ਹੋ ਗਈ ਹੈ।ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਖਾਸ ਕਰਕੇ ਇੰਗਲੈਂਡ, ਕੈਨੇਡਾ, ਤੇ ਅਮਰੀਕਾ ਵਿੱਚ ਰਹਿ ਰਹੇ ਪਰਵਾਸੀ ਸਾਹਿਤਕਾਰਾਂ ਨੇ ਪਰਵਾਸ ਦੀ ਚੇਤਨਾ ਅਤੇ ਪਰਵਾਸ ਦੇ ਆਪਣੇ ਅਨੁਭਵ ਨੂੰ ਚੋਖੀ ਕੁਸ਼ਲਤਾ ਨਾਲ ਪੇਸ਼ ਕੀਤਾ ਹੈ।ਪਰਵਾਸੀ ਪੰਜਾਬੀ ਕਹਾਣੀ ਦੀ ਰਚਨਾ,ਪੰਜਾਬੀ ਪਰਵਾਸੀਆਂ ਦੀ ਇਤਿਹਾਸਕ ਸਥਿਤੀ ਅਤੇ ਗਿਣਤੀ ਦੇ ਅਨੁਸਾਰ ਜਿਆਦਾਤਰ ਇੰਗਲੈਂਡ ਵਿੱਚ ਹੋਈ ਹੈ।ਪਰਵਾਸੀ ਪੰਜਾਬੀ ਕਹਾਣੀਕਾਰ ਤਿੰਨ ਦੇਸ਼ਾਂ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿੱਚ ਹੀ ਮੋਜੂਦ ਹਨ, ਜਿਹਨਾਂ ਨੇ ਆਪਣੀ ਰਚਨਾ ਰਾਹੀਂ ਪੰਜਾਬੀ ਕਹਾਣੀ ਨੂੰ ਨਿਵੇਕਲੀ ਪਛਾਣ ਦਿੱਤੀ ਹੈ।[1]
ਇੰਗਲੈਂਡ ਵਿੱਚ ਰਘੁਬੀਰ ਢੰਡ ਕਾਇਆ ਕਲਪ ,ਤਰਸੇਮ ਨੀਲਗਿਰੀਮੰਟੋ ਮਰ ਗਿਆ ,ਪ੍ਰੀਤਮ ਸਿੱਧੂ ਗੁਆਚੇ ਕਾਫਲੇ, ਦੁਖ ਪ੍ਰਦੇਸ਼ਾਂ ਦੇ,ਸ਼ਿਵਚਰਨ ਗਿੱਲ ਰੂਹ ਦਾ ਸਰਾਪ,ਬਲਦੇਵ ਸਿੰਘ ਸੁੱਕੇ ਪੱਤੇ,ਦੂਸਰੀ ਮਾਂ,ਵੀਨਾ ਵਰਮਾਮੁੱਲ ਦੀ ਤੀਵੀਂ ,ਗੁਰਨਾਮ ਗਿੱਲ ਖਾਮੋਸ਼ ਘਟਨਾਵਾਂ ,ਹਰਜੀਤ ਅਟਵਾਲ ਇਕ ਸੱਚ ਮੇਰਾ ਵੀ,ਦਰਸ਼ਨ ਸਿੰਘ ਧੀਰਲੂਣੀ ਮਹਿਕ, ਡਰਿਆ ਮਨੁੱਖ,ਸਾਥੀ ਲੁਧਿਆਣਵੀਸਮੁੰਦਰੋਂ ਪਾਰ,ਸਵਰਨ ਚੰਦਨਪੁੰਨ ਦਾ ਸਾਕ,ਲਾਲ ਚੌਕ, ਕੈਲਾਸ਼ ਪੁਰੀਸੂਜੀ ਰੋਂਦੀ ਰਹੀ,ਗੁਰਦਿਆਲ ਸਿੰਘ ਰਾਏ,ਸੰਤੋਖ ਸਿੰਘ ਧਾਲੀਵਾਲ ਨੇ ਪਰਵਾਸੀ ਪੰਜਾਬੀ ਕਹਾਣੀ ਸਾਹਿਤ ਵਿੱਚ ਹਿੱਸਾ ਪਾਇਆ।[2]।
ਕੈਨੇਡਾ ਵਿੱਚ ਵੀ ਪਰਵਾਸੀ ਪੰਜਾਬੀ ਕਹਾਣੀ ਲਿਖੀ ਗਈ,ਉਥੇ ਦੇ ਕਹਾਣੀਕਾਰ -ਰਵਿੰਦਰ ਰਵੀ ਅਘਰਵਾਸੀ,ਜਰਨੈਲ ਸਿੰਘਦੋ ਟਾਪੂ,ਮੇਜਰ ਮਾਂਗਟ ਕੂੰਜਾਂ ਦੀ ਮੌਤ,ਅਮਰਜੀਤ ਚਾਹਲ ਬਾਹਰੋਂ ਆਇਆ ਆਦਮੀ,ਸੁਰਜੀਤ ਕਲਸੀਸੱਤ ਪਰਾਈਆ, ਕਥਾ ਤੇਰੀ ਮੇਰੀ ਅਤੇ ਅਮਨਪਾਲ ਸਾਰਾ ਵੀਹਾਂ ਦਾ ਨੋਟ,ਡਾਇਮੰਡ ਰਿੰਗਵਰਗੇ ਲੇਖਕ ਕਨੇਡਾ ਦੇ ਪਰਵਾਸੀਆਂ ਦੇ ਨਿਵੇਕਲੇ ਅਨੁਭਵ ਦੀ ਪੇਸ਼ਕਾਰੀ ਕਰਦੇ ਹਨ।--ਨਹਿਰੂ ਜੋਗਿੰਦਰ ਸਿੰਘ -ਕੈਨੇਡੀਅਨ ਪੰਜਾਬੀ ਸਾਹਿਤ, ਲੋਕਾਇਤ ਪ੍ਕਸ਼ਾਨ ਚੰਡੀਗੜ੍ਹ।
ਆਸਟਰੇਲੀਆ ਵਿੱਚ ਡਾਕਟਰ ਅਮਰਜੀਤ ਟਾਂਡਾ ਕਵਿਤਾ ਨਾਵਲ ਵਿਧਾ ਤੇ ਹੁਣ ਕਹਾਣੀ ਵਿਚ ਸਭ ਤੋਂ ਅੱਗਲੀ ਕਤਾਰ ਵਿਚ ਆਉਂਦਾ ਹੈ। ਅਮਰੀਕਾ ਵਿੱਚ ਜਗਜੀਤ ਬਰਾੜ ਮਧਿਅਮ,ਐਨ ਕੌਰ, ਪਰਵੇਸ਼ ਸੰਧੂ,ਕਰਨੈਲ ਸਿੰਘ ਗਿਆਨੀ, ਰਾਣੀ ਨਾਗੇਂਦਰ ਨਾਉਂ ਵਰਨਣਯੋਗ ਹਨ। ਜਿਹਨਾਂ ਦਾ ਪਰਵਾਸੀ ਪੰਜਾਬੀ ਕਹਾਣੀ ਸਾਹਿਤ ਵਿੱਚ ਅਹਿਮ ਯੋਗਦਾਨ ਰਿਹਾ ਹੈ।