ਪਾਂਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਂਡੂ
ਕਸ਼ਮੀਰ ਵਿਚ ਪਾਂਡੂ ਅਤੇ ਕੁੰਤੀ ਦੀ 17 ਵੀਂ ਸਦੀ ਦੇ ਅਖੀਰ ਵਿੱਚ ਇੱਕ ਪੇਂਟਿੰਗ
ਨਿਜੀ ਜਾਣਕਾਰੀ
ਪਰਵਾਰParents see ਨਿਯੋਗ
Half Brothers
ਬੱਚੇSons from Kunti Sons from Madri
ਰਿਸ਼ਤੇਦਾਰHalf-Cousins see Niyoga

ਮਹਾਂਕਾਵਿ ਮਹਾਂਭਾਰਤ ਵਿਚ ਪਾਂਡੂ ਹਸਤਨਾਪੁਰ ਦਾ ਮਹਾਰਾਜਾ ਅਤੇ ਅੰਬਾਲੀਕਾ ਅਤੇ ਰਿਸ਼ੀ ਵੇਦ ਵਿਆਸ ਦਾ ਪੁੱਤਰ ਸੀ।  ਇਹ ਪੰਜ ਪਾਂਡਵਾਂ ਦੇ ਪਿਤਾ ਸਨ। ਉਹ ਇੱਕ ਯੋਧਾ ਅਤੇ ਅਨੁਸ਼ਾਸਨ ਪਸੰਦ ਰਾਜਾ ਸੀ। 

ਸ਼ਾਸਨ ਅਤੇ ਵਿਆਹ [ਸੋਧੋ]

ਤਸਵੀਰ:Marraiage of Kunti.jpg
ਪਾਂਡੂ ਅਤੇ ਕੁੰਤੀ ਦਾ ਵਿਆਹ ਦ੍ਰਿਸ਼

ਪਾਂਡੂ ਨੂੰ ਤੀਰ ਅੰਦਾਜੀ, ਰਾਜਨੀਤੀ, ਸ਼ਾਸਨ ਪ੍ਰਬੰਧ ਅਤੇ ਧਰਮ ਦੀ ਸਿੱਖਿਆ ਭੀਸ਼ਮ ਤੋਂ ਮਿਲੀ। ਉਹ ਇੱਕ ਸ਼ਾਨਦਾਰ ਤੀਰਅੰਦਾਜੀ ਦਾ ਮਾਲਕ ਅਤੇ ਮਹਾਂਰਥੀ ਸੀ। ਕੁੰਤੀ ਅਤੇ ਮਾਧੁਰੀ ਇਨ੍ਹਾਂ ਦੀਆਂ ਪਤਨੀਆਂ ਸਨ।[1]  

ਸ਼ਰਾਪ[ਸੋਧੋ]

ਪਾਂਡੂ ਦੁਆਰਾ ਰਿਸ਼ੀ ਕਿੰਦਮ ਅਤੇ ਉਸਦੀ ਪਤਨੀ ਉਪਰ ਗਲਤੀ ਨਾਲ ਤੀਰ ਚਲਾਉਣ ਦੇ ਕਾਰਣ ਦੋਵਾਂ ਦੀ ਮੌਤ ਹੋ ਜਾਂਦੀ ਹੈ ਅਤੇ ਕਿੰਦਮ ਮਰਨ ਤੋਂ ਪਹਿਲਾਂ ਪਾਂਡੂ ਨੂੰ ਸ਼ਰਾਪ ਦਿਤਾ ਕਿ ਉਹ ਜਦ ਵੀ ਕਿਸੇ ਇਸਤਰੀ ਦੇ ਸਰੀਰਕ ਸੰਪਰਕ ਵਿੱਚ ਆਵੇ ਤਾਂ ਉਸਦੀ ਮੌਤ ਹੋ ਜਾਵੇਗੀ। ਇਸ ਦੀ ਭੁੱਲ ਬਖ਼ਸਾਉਣ ਲਈ ਆਪਣਾ ਰਾਜ ਭਾਗ ਛੱਡ ਆਪਣੇ ਵੱਡੇ ਭਰਾ ਧ੍ਰਿਤਰਾਸ਼ਟਰ ਨੂੰ ਰਾਜ ਸੋਂਪ ਕੇ ਬਨਵਾਸ ਧਾਰ ਲਿਆ।[2]

ਪਾਂਡੂ ਹਿਰਨ ਦੇ ਭੁਲੇਖੇ ਕਿੰਦਮ ਉਪਰ ਤੀਰ ਚਲਾਉਣ ਸਮੇਂ,

ਹਵਾਲੇ[ਸੋਧੋ]

  1. Menon, [translated by] Ramesh (2006).
  2. Ramankutty, P.V. (1999).