ਸਮੱਗਰੀ 'ਤੇ ਜਾਓ

ਪਾਈਰੇਟਸ ਔਫ਼ ਦ ਕੈਰੇਬੀਅਨ: ਡੈੱਡ ਮੈਨਜ਼ ਚੈਸਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਾਈਰੇਟਸ ਔਫ਼ ਦ ਕੈਰੇਬੀਅਨ:
ਡੈੱਡ ਮੈਨਜ਼ ਚੈਸਟ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਗੋਰ ਵਰਬਿੰਸਕੀ
ਲੇਖਕ
ਨਿਰਮਾਤਾਜੈਰੀ ਬਰਕਹੀਮਰ
ਸਿਤਾਰੇ
ਸਿਨੇਮਾਕਾਰਡਾਰੀਉਜ਼ ਵੌਲਸਕੀ
ਸੰਪਾਦਕਕਰੇਗ ਵੁਡ, ਸਟੀਵਨ ਰਿਵਕਿਨ
ਸੰਗੀਤਕਾਰਹਾਂਸ ਜ਼ਿੰਮਰ
ਡਿਸਟ੍ਰੀਬਿਊਟਰਬਿਓਨਾ ਵਿਸਟਾ ਪਿਕਚਰਜ਼
ਰਿਲੀਜ਼ ਮਿਤੀਆਂ
ਮਿਆਦ
150 ਮਿੰਟ[1]
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$225ਮਿਲੀਅਨ[2]
ਬਾਕਸ ਆਫ਼ਿਸ$1.066 ਬਿਲੀਅਨ[2]

ਪਾਈਰੇਟਸ ਔਫ਼ ਦ ਕੈਰੇਬੀਅਨ: ਡੈੱਡ ਮੈਨਜ਼ ਚੈਸਟ[3] ([Pirates of the Caribbean: Dead Man's Chest] Error: {{Lang-xx}}: text has italic markup (help)) 2006 ਵਿੱਚ ਰਿਲੀਜ਼ ਹੋਈ ਕਾਲਪਨਿਕ ਫ਼ੈਂਟੇਸੀ ਫ਼ਿਲਮ ਹੈ ਅਤੇ ਪਾਈਰੇਟਸ ਔਫ਼ ਦ ਕੈਰੇਬੀਅਨ ਫ਼ਿਲਮ ਲੜੀ ਦੀ ਦੂਜੀ ਫ਼ਿਲਮ ਹੈ ਅਤੇ 2003 ਵਿੱਚ ਬਣੀ ਪਾਈਰੇਟਸ ਔਫ਼ ਦ ਕੈਰੇਬੀਅਨ: ਦ ਕਰਸ ਔਫ਼ ਦ ਬਲੈਕ ਪਰਲ ਦਾ ਅਗਲਾ ਭਾਗ ਹੈ। ਇਸਨੂੰ ਟੈੱਡ ਇਲੀਅਟ ਅਤੇ ਟੈਰੀ ਰੌਸ਼ੀਓ ਦੁਆਰਾ ਲਿਖਿਆ ਗਿਆ ਹੈ ਅਤੇ ਗੋਰ ਵਰਬਿੰਸਕੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਲੌਰਡ ਕਟਲਰ ਬੈਕੇਟ (ਟੌਮ ਹੌਲੈਂਡਰ), ਵਿਲ ਟਰਨਰ (ਓਰਲੈਂਡੋ ਬਲੂਮ) ਅਤੇ ਏਲੀਜ਼ਾਬੈਥ ਸਵਾਨ (ਕੀਰਾ ਨ੍ਹਾਈਟਲੀ) ਦੀ ਸ਼ਾਦੀ ਵਿੱਚ ਰੁਕਾਵਟ ਪਾ ਦਿੰਦਾ ਹੈ ਅਤੇ ਵਿਲ ਨੂੰ ਸਪੈਰੋ ਦੀ ਕੰਪਾਸ ਲਿਆਉਣ ਲਈ ਕਹਿੰਦਾ ਹੈ। ਉੱਥੇ ਦੂਜੇ ਪਾਸੇ ਜੈਕ ਸਪੈਰੋ (ਜੌਨੀ ਡੈੱਪ) ਨੂੰ ਡੇਵੀ ਜੋਨਜ਼ (ਬਿਲ ਨਾਈ) ਤੋਂ ਲਿਆ ਹੋਇਆ ਉਧਾਰ ਚੁਕਾਉਣਾ ਹੈ।

ਪਾਈਰੇਟਸ ਔਫ਼ ਦ ਕੈਰੇਬੀਅਨ ਨੂੰ ਦੋ ਭਾਗਾਂ ਵਿੱਚ ਬਣਾਉਣ ਦਾ ਵਿਚਾਰ 2004 ਵਿੱਚ ਹੀ ਤੈਅ ਕੀਤਾ ਗਿਆ ਸੀ ਅਤੇ ਇਲੀਅਟ ਅਤੇ ਰੌਸ਼ੀਓ ਦੀ ਜੋੜੀ ਦੋਵਾਂ ਭਾਗਾਂ ਨੂੰ ਕੜੀ ਦੇ ਰੂਪ ਵਿੱਚ ਲਿਆਉਣ ਦੇ ਲਈ ਕਹਾਣੀ ਉੱਪਰ ਕੰਮ ਕਰਨ ਲੱਗੀ। ਫ਼ਿਲਮੀਕਰਨ ਫ਼ਰਵਰੀ ਤੋਂ ਸਤੰਬਰ 2005 ਦੇ ਵਿਚਕਾਰ ਪਾਲੋਸ ਵਰਦੇਸ, ਸੇਂਟ ਵਿਨਸੇਂਟ ਅਤੇ ਗ੍ਰੇਨਾਡਾਈਨਸ, ਡੌਮਿਨਿਕਾ ਅਤੇ ਬਹਾਮਾ ਵਿੱਚ ਅਤੇ ਵਾਲਟ ਡਿਜ਼ਨੀ ਦੁਆਰਾ ਬਣਾਏ ਗਏ ਸੈਟਾਂ ਉੱਪਰ ਕੀਤਾ ਗਿਆ। ਇਸ ਫ਼ਿਲਮ ਦੇ ਨਾਲ ਹੀ ਐਟ ਵਰਲਡਜ਼ ਐਂਡ ਫ਼ਿਲਮ ਦੀ ਵੀ ਸ਼ੂਟਿੰਗ ਕੀਤੀ ਗਈ।

ਡੈੱਡ ਮੈਨਜ਼ ਚੈਸਟ ਨੂੰ 7 ਜੁਲਾਈ, 2006 ਨੂੰ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਦੀ ਇਸਦੇ ਸਪੈਸ਼ਲ ਇਫ਼ੈਕਟਾਂ ਲਈ ਸਰਾਹਨਾ ਹੋਈ ਪਰ ਇਸਦੀ ਕਹਾਣੀ ਅਤੇ ਲੰਬਾਈ ਦੀ ਆਲੋਚਨਾ ਵੀ ਕੀਤੀ ਗਈ। ਇਸ ਸਭ ਦੇ ਬਾਵਜੂਦ ਫ਼ਿਲਮ ਨੇ ਸ਼ੁਰੂਆਤੀ ਤਿੰਨ ਦਿਨਾਂ ਵਿੱਚ ਹੀ ਕਈ ਰਿਕਾਰਡ ਬਣਾ ਦਿੱਤੇ ਸਨ। ਪਹਿਲੇ ਹਫ਼ਤੇ ਵਿੱਚ ਹੀ ਇਸਨੇ ਅਮਰੀਕਾ ਵਿੱਚ 13.9 ਕਰੋੜ ਡਾਲਰ ਕਮਾ ਲਏ ਸਨ ਅਤੇ ਦੁਨੀਆ ਭਰ ਵਿੱਚ ਸਭ ਤੋਂ ਤੇਜ਼ 100 ਕਰੋੜ ਡਾਲਰ ਦਾ ਆਂਕੜਾ ਪਾਰ ਕਰਨ ਵਾਲੀ ਫ਼ਿਲਮ ਬਣ ਗਈ ਸੀ।[4] ਅਕਤੂਬਰ 2011 ਤੱਕ ਇਹ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੀ ਫ਼ਿਲਮ ਹੈ। ਇਸਨੂੰ ਅਕਾਦਮੀ ਇਨਾਮਾਂ ਵਿੱਚ ਸਭ ਤੋਂ ਵਧੀਆ ਕਲਾ ਨਿਰਦੇਸ਼ਨ, ਸਾਊਂਡ ਐਡਿਟਿੰਗ ਅਤੇ ਸਾਊਂਡ ਮਿਕਸਿੰਗ ਵਿੱਚ ਨਾਮਜ਼ਦਗੀ ਮਿਲੀ ਸੀ ਅਤੇ ਵਿਜ਼ੂਅਲ ਇਫ਼ੈਕਟ ਸ਼੍ਰੇਣੀ ਵਿੱਚ ਇਸਨੂੰ ਜਿੱਤ ਮਿਲੀ ਸੀ।

ਕਥਾਨਕ

[ਸੋਧੋ]

ਵਿਲ ਅਤੇ ਏਲੀਜ਼ਾਬੈਥ ਦੇ ਵਿਆਹ ਵਿੱਚ ਈਸਟ ਇੰਡੀਆ ਕੰਪਨੀ ਦੇ ਲੌਰਡ ਕਟਲਰ ਦੇ ਆਉਣ ਨਾਲ ਰੁਕਾਵਟ ਪੈਦਾ ਹੋ ਜਾਂਦੀ ਹੈ ਜਿਹੜਾ ਦੋਵਾਂ ਦੀ ਗਿਰਫ਼ਤਾਰੀ ਦਾ ਹੁਕਮ ਲੈ ਕੇ ਆਉਂਦਾ ਹੈ। ਵਿਲ ਅਤੇ ਏਲੀਜ਼ਾਬੈਥ ਦੇ ਨਾਲ ਪੂਰਵ ਕੌਮੋਡੋਰ ਜੇਮਜ਼ ਨੌਰਿੰਗਟਨ ਨੂੰ ਜੈਕ ਸਪੈਰੋ ਨੂੰ ਫ਼ਾਂਸੀ ਦੇ ਵਕਤ ਭੱਜਣ ਵਿੱਚ ਮਦਦ ਕਰਨ ਦੇ ਲਈ ਫ਼ਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ। ਏਲੀਜ਼ਾਬੈਥ ਨੂੰ ਜੇਲ੍ਹ ਵਿੱਚ ਬੰਦ ਕਰਕੇ ਏਲੀਜ਼ਾਬੈਥ ਦੇ ਬਦਲੇ ਬੈਕੇਟ ਵਿਲ ਨੂੰ ਜੈਕ ਸਪੈਰੋ ਅਤੇ ਉਸਦੀ ਕੰਪਾਸ ਲਿਆਉਣ ਲਈ ਕਹਿੰਦਾ ਹੈ ਜਿਹੜੀ ਸਿਰਫ਼ ਉਸੇ ਦਿਸ਼ਾ ਨੂੰ ਵਿਖਾਉਂਦੀ ਹੈ ਜਿਹੜੀ ਉਸਨੂੰ ਫੜ੍ਹਨ ਵਾਲੇ ਨੂੰ ਸਭ ਤੋਂ ਚਹੇਤੀ ਹੋਵੇ। ਇਸੇ ਦੌਰਾਨ ਜੈਕ ਸਪੈਰੋ ਆਪਣੇ ਪਰਲ ਜਹਾਜ਼ ਦੇ ਸਾਥੀਆਂ ਨੂੰ ਦੱਸਦਾ ਹੈ ਕਿ ਉਹਨਾਂ ਨੇ ਇੱਕ ਰਹੱਸਮਈ ਚਾਬੀ ਲੱਭਣੀ ਹੈ। ਜੈਕ ਦੀ ਮੁਲਾਕਾਤ ਵਿਲ ਦੇ ਪਿਤਾ ਬੂਟਸਟ੍ਰੈਪ ਬਿਲ ਟਰਨਰ ਨਾਲ ਹੁੰਦੀ ਹੈ ਜਿਹੜਾ ਉਸਨੂੰ ਦੱਸਦਾ ਹੈ ਕਿ ਹੁਣ ਉਹ ਦ ਫ਼ਲਾਈਂਗ ਡੱਚਮੈਨ ਜਹਾਜ਼ ਦਾ ਜਹਾਜ਼ੀ ਹੈ ਜਿਸਦਾ ਕਪਤਾਨ ਡੇਵੀ ਜੋਨਜ਼ ਹੈ ਅਤੇ ਜੈਕ ਨੂੰ ਆਪਣਾ ਉਧਾਰ ਚੁਕਾਉਣਾ ਪਵੇਗਾ ਜਿਹੜਾ ਉਸਨੇ ਬਲੈਕ ਪਰਲ ਨੂੰ ਸਮੁੰਦਰ ਦੀਆਂ ਡੂੰਘਾਈਆਂ ਤੋਂ ਕੱਢ ਕੇ ਤੇਰਾਂ ਵਰ੍ਹਿਆਂ ਤੱਕ ਕਪਤਾਨ ਬਣੇ ਰਹਿਣ ਦੇ ਰੂਪ ਵਿੱਚ ਲਿਆ ਸੀ। ਬਦਲੇ ਵਿੱਚ ਜੈਕ ਨੂੰ ਹੁਣ ਡੱਚਮੈਨ ਜਹਾਜ਼ ਉੱਪਰ ਅਗਲੇ 100 ਵਰ੍ਹਿਆਂ ਤੱਕ ਕਪਤਾਨ ਬਣ ਕੇ ਰਹਿਣਾ ਪਵੇਗਾ। ਬੂਟਸਟ੍ਰੈਪ ਜੈਕ ਨੂੰ ਚੇਤਾਵਨੀ ਦਿੰਦਾ ਹੈ ਕਿ ਜੋਨਜ਼ ਦਾ ਸ਼ੈਤਾਨ ਕ੍ਰੈਕਨ ਉਸਦੇ ਪਿੱਛੇ ਛੱਡ ਦਿੱਤਾ ਜਾਵੇਗਾ ਜੇਕਰ ਉਸਨੇ ਆਪਣਾ ਉਧਾਰ ਨਹੀਂ ਚੁਕਾਇਆ। ਡਰ ਦੇ ਮਾਰੇ ਜੈਕ ਪਰਲ ਨੂੰ ਨੇੜਲੇ ਤਟ ਉੱਪਰ ਲੈ ਜਾਂਦਾ ਹੈ।

ਵਿਲ, ਜੈਕ ਨੂੰ ਲੱਭਦੇ ਹੋਏ ਬਲੈਕ ਪਰਲ ਨੂੰ ਲੱਭ ਲੈਂਦਾ ਹੈ ਜਿਹੜਾ ਕਿ ਪੈਲੇਗੋਸਤੋ ਦੀਪ ਤੇ ਹੁੰਦਾ ਹੈ ਜਿੱਥੇ ਇੱਕ ਆਦਮਖੋਰ ਲੋਕਾਂ ਦੀ ਜਮਾਤ ਜੈਕ ਨੂੰ ਰੱਬ ਮੰਨਦੀ ਹੈ ਅਤੇ ਉਸਨੂੰ ਉਸਦੇ ਨਸ਼ਵਰ ਸਰੀਰ ਤੋਂ ਮੁਕਤ ਕਰਨ ਦੇ ਲਈ ਉਸਨੂੰ ਖਾਣ ਦਾ ਬੰਦੋਬਸਤ ਕਰ ਰਹੀ ਹੁੰਦੀ ਹੈ। ਜੈਕ, ਵਿਲ ਅਤੇ ਬਚੇ ਹੋਏ ਜਹਾਜ਼ੀ ਉਸ ਦੀਪ ਤੋਂ ਬਚ ਨਿਕਲਦੇ ਹਨ ਅਤੇ ਪਿੱਛੋਂ ਉਹਨਾਂ ਦੇ ਨਾਲ ਪਰਲ ਦੇ ਦੋ ਮੈਂਬਰ ਪਿੰਟਲ ਅਤੇ ਰੇਗੈਟੀ ਵੀ ਮਿਲ ਜਾਂਦੇ ਹਨ। ਏਲੀਜ਼ਾਬੈਥ ਆਪਣੇ ਪਿਤਾ ਵੈਦਰਬਾਏ ਸਵਾਨ ਦੀ ਮਦਦ ਨਾਲ ਜੇਲ੍ਹ ਵਿੱਚੋਂ ਫ਼ਰਾਰ ਹੋ ਜਾਂਦੀ ਹੈ। ਬੈਕੇਟ ਵੈਦਰਬਾਏ ਨੂੰ ਫੜ੍ਹ ਲੈਂਦਾ ਹੈ ਅਤੇ ਏਲੀਜ਼ਾਬੈਥ ਦੇ ਹੱਥੋਂ ਜੈਕ ਦੇ ਲਈ ਇੱਕ ਪੇਸ਼ਕਸ਼ ਭੇਜਦਾ ਹੈ। ਜੈਕ ਅਤੇ ਉਸਦੇ ਸਾਥੀ ਜਾਦੂਗਰ ਟਿਆ ਡਾਲਮਾ ਨਾਲ ਮਿਲਦੇ ਹਨ ਜਿਹੜੀ ਉਹਨਾਂ ਨੂੰ ਦੱਸਦੀ ਹੈ ਕਿ ਉਹ ਜੋ ਚਾਬੀ ਲੱਭ ਰਹੇ ਹਨ ਉਹ ਇੱਕ ਸੰਦੂਕ ਨੂੰ ਖੋਲ੍ਹਦੀ ਹੈ ਜਿਸ ਵਿੱਚ ਡੇਵੀ ਜੋਨਜ਼ ਨੇ ਆਪਣਾ ਦਿਲ ਕੱਢ ਕੇ ਲੁਕਾਇਆ ਹੋਇਆ ਹੈ ਅਤੇ ਉਹ ਚਾਬੀ ਜੋਨਜ਼ ਦੇ ਕੋਲ ਹੀ ਮਿਲੇਗੀ। ਜੋਨਜ਼ ਆਪਣੇ ਸਰਾਪ ਦੇ ਚਲਦੇ ਦਸ ਸਾਲਾਂ ਵਿੱਚ ਸਿਰਫ਼ ਇੱਕ ਵਾਰ ਜ਼ਮੀਨ ਉੱਪਰ ਪੈਰ ਰੱਖ ਸਕਦਾ ਹੈ ਇਸਲਈ ਉਸ ਤੋਂ ਬਚਾਅ ਦੇ ਲਈ ਟਿਆ ਜੈਕ ਨੂੰ ਮਿੱਟੀ ਨਾਲ ਭਰਿਆ ਇੱਕ ਮਰਤਬਾਨ ਦਿੰਦੀ ਹੈ।

ਇੱਕ ਨੁਕਸਾਨੇ ਹੋਇਆ ਜਹਾਜ਼ ਮਿਲਣ ਤੇ ਜੈਕ ਵਿਲ ਨੂੰ ਉਸ ਉੱਤੇ ਡੇਵੀ ਜੋਨਜ਼ ਨੂੰ ਆਪਣਾ ਉਧਾਰ ਚੁਕਾਉਣ ਲਈ ਭੇਜ ਦਿੰਦਾ ਹੈ। ਉੱਥੇ ਵਿਲ ਨੂੰ ਦ ਫ਼ਲਾਇੰਗ ਡੱਚਮੈਨ ਦੇ ਮੱਛੀਆਂ ਜਿਹੇ ਜਹਾਜ਼ੀ ਫੜ ਲੈਂਦੇ ਹਨ ਅਤੇ ਜੈਕ ਦਾ ਸਾਹਮਣਾ ਡੇਵੀ ਜੋਨਜ਼ ਨਾਲ ਹੁੰਦਾ ਹੈ ਜਿਹੜਾ ਉਸਨੂੰ ਤਿੰਨ ਦਿਨਾਂ ਵਿੱਚ ਸੌਂ ਆਤਮਾਵਾਂ ਲਿਆਉਣ ਲਈ ਕਹਿੰਦਾ ਹੈ ਨਹੀਂ ਤਾਂ ਜੈਕ ਨੂੰ ਦ ਫ਼ਲਾਇੰਗ ਡੱਚਮੈਨ ਉੱਤੇ ਆਉਣਾ ਪਵੇਗਾ। ਡੱਚਮੈਨ ਉੱਪਰ ਵਿਲ ਦੀ ਮੁਲਾਕਾਤ ਆਪਣੇ ਪਿਤਾ ਬਿਲ ਨਾਲ ਹੁੰਦੀ ਹੈ। ਵਿਲ ਚਲਾਕੀ ਕਰਕੇ ਜੋਨਜ਼ ਤੋਂ ਚਾਬੀ ਦਾ ਪਤਾ ਕਰ ਲੈਂਦਾ ਹੈ ਅਤੇ ਉਸਦੇ ਸੌਣ ਤੇ ਉਸਨੂੰ ਚੋਰੀ ਕਰ ਲੈਂਦਾ ਹੈ। ਜਹਾਜ਼ ਛੱਡਦੇ ਵੇਲੇ ਉਹ ਬਿਲ ਨੂੰ ਬਚਾਉਣ ਦਾ ਵਾਅਦਾ ਕਰਦਾ ਹੈ। ਪਰਲ ਟੌਰਟੂਗਾ ਵੱਲ ਜਾਂਦਾ ਹੈ ਜਿੱਥੇ ਏਲੀਜ਼ਾਬੈਥ ਅਤੇ ਨੌਰਿੰਗਟਨ ਉਸਦੇ ਨਾਲ ਸ਼ਾਮਿਲ ਹੋ ਜਾਂਦੇ ਹਨ।

ਜੈਕ ਅਤੇ ਜੌਸ਼ਮੀ ਗਿੱਬਸ ਨੂੰ ਇਹ ਪਤਾ ਲੱਗਦਾ ਹੈ ਕਿ ਬੈਕੇਟ ਕੰਪਾਸ ਦੇ ਜ਼ਰੀਏ ਡੇਵੀ ਜੋਨਜ਼ ਦਾ ਦਿਲ ਲੱਭਣ ਦੀ ਫ਼ਿਰਾਕ ਵਿੱਚ ਹੈ ਤਾਂ ਕਿ ਡੇਵੀ ਜੋਨਜ਼ ਨੂੰ ਕਾਬੂ ਕਰਕੇ ਸਮੁੰਦਰੀ ਲੁਟੇਰਿਆਂ ਨੂੰ ਰੋਕ ਸਕੇ। ਵਿਲ ਇੱਕ ਵਪਾਰੀ ਜਹਾਜ਼ ਤੇ ਸ਼ਰਨ ਲੈਂਦਾ ਹੈ ਪਰ ਉਸਨੂੰ ਕ੍ਰੈਕਨ ਡੁਬੋ ਦਿੰਦਾ ਹੈ। ਬਲੈਕ ਪਰਲ ਇਸਲਾ ਕਰੂਸੇਸ ਆਉਂਦਾ ਹੈ ਅਤੇ ਜੈਕ, ਏਲੀਜ਼ਾਬੈਥ ਅਤੇ ਨੌਰਿੰਗਟਨ ਸੰਦੂਕ ਨੂੰ ਲੱਭ ਲੈਂਦੇ ਹਨ। ਵਿਲ ਵੀ ਚਾਬੀ ਦੇ ਨਾਲ ਆ ਪਹੁੰਚਦਾ ਹੈ ਅਤੇ ਜੋਨਜ਼ ਦੇ ਦਿਲ ਵਿੱਚ ਚਾਕੂ ਮਾਰ ਕੇ ਆਪਣੇ ਪਿਤਾ ਨੂੰ ਆਜ਼ਾਦ ਕਰਨ ਦੀ ਸੋਚਦਾ ਹੈ, ਇਸ ਗੱਲ ਤੋਂ ਅੰਜਾਨ ਕਿ ਜੋ ਵੀ ਚਾਕੂ ਮਾਰੇਗਾ ਉਸਨੂੰ ਡਚਮੈਨ ਦਾ ਅਗਲਾ ਕਪਤਾਨ ਬਣਨਾ ਪਵੇਗਾ। ਨੌਰਿੰਗਟਨ ਨੂੰ ਦਿਲ ਚਾਹੀਦਾ ਹੈ ਤਾਂ ਕਿ ਉਹ ਆਪਣਾ ਅਹੁਦਾ ਵਾਪਸ ਪਾ ਸਕੇ ਅਤੇ ਜੈਕ ਨੂੰ ਦਿਲ ਚਾਹੀਦਾ ਹੈ ਤਾਂ ਕਿ ਉਹ ਆਪਣਾ ਕਰਜ਼ਾ ਹਟਵਾ ਸਕੇ।

ਦਿਲ ਨੂੰ ਲੈ ਕੇ ਬਹਿਸ ਛੇਤੀ ਹੀ ਲੜਾਈ ਵਿੱਚ ਤਬਦੀਲ ਹੋ ਜਾਂਦੀ ਹੈ ਅਤੇ ਜੈਕ, ਵਿਲ ਅਤੇ ਨੌਰਿੰਗਟਨ ਆਪਣੀਆਂ ਤਲਵਾਰਾਂ ਕੱਢ ਕੇ ਲੜਨ ਲੱਗਦੇ ਹਨ। ਮੌਕੇ ਦਾ ਫ਼ਾਇਦਾ ਚੁੱਕ ਕੇ ਪਿੰਟਲ ਅਤੇ ਰੇਗੈਟੀ ਸੰਦੂਕ ਚੁੱਕ ਕੇ ਭੱਜਣ ਲੱਗਦੇ ਹਨ ਪਰ ਜੋਨਜ਼ ਦੇ ਸਾਥੀ ਆਉਣ ਤੇ ਉਹਨਾਂ ਨੂੰ ਏਲੀਜ਼ਾਬੈਥ ਦੇ ਨਾਲ ਰਲ ਕੇ ਲੜਨਾ ਪੈਂਦਾ ਹੈ ਅਤੇ ਉਹ ਸੰਦੂਕ ਡੇਗ ਦਿੰਦੇ ਹਨ। ਜੈਕ ਸੰਦੂਕ ਵਿੱਚੋਂ ਦਿਲ ਕੱਢ ਕੇ ਮਿੱਟੀ ਦੇ ਮਰਤਬਾਨ ਵਿੱਚ ਪਾ ਦਿੰਦਾ ਹੈ। ਨੌਰਿੰਗਟਨ ਫਿਰ ਦਿਲ ਅਤੇ ਆਪਣੇ ਆਹੁਦੇ ਦੇ ਕਾਗ਼ਜ਼ਾਂ ਨਾਲ ਭੱਜ ਨਿਕਲਦਾ ਹੈ ਅਤੇ ਜੈਕ ਨੂੰ ਪਤਾ ਵੀ ਨਹੀਂ ਲੱਗਦਾ। ਗੁੱਸੇ ਵਿੱਚ ਡਚਮੈਨ ਪਰਲ ਉੱਪਰ ਹਮਲਾ ਕਰ ਦਿੰਦਾ ਹੈ ਪਰ ਪਰਲ ਭੱਜ ਨਿਕਲਣ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਕ੍ਰੈਕਨ ਆ ਕੇ ਦੋਬਾਰਾ ਹਮਲਾ ਕਰ ਦਿੰਦਾ ਹੈ। ਜੈਕ ਭੱਜ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਪਰ ਪਰਲ ਨੂੰ ਡੁੱਬਦਾ ਹੋਇਆ ਵੇਖ ਵਾਪਿਸ ਆ ਕੇ ਕ੍ਰੈਕਨ ਨੂੰ ਧਮਾਕੇ ਨਾਲ ਜ਼ਖ਼ਮੀ ਕਰ ਦਿੰਦਾ ਹੈ। ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਜਾਂਦਾ ਹੈ ਅਤੇ ਬਹੁਤੇ ਜਹਾਜ਼ੀ ਮਾਰੇ ਜਾਂਦੇ ਹਨ। ਜੈਕ ਜਹਾਜ਼ ਛੱਡਣ ਲਈ ਕਹਿੰਦਾ ਹੈ ਪਰ ਏਲੀਜ਼ਾਬੈਥ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਕ੍ਰੈਕਨ ਸਿਰਫ਼ ਜੈਕ ਦੇ ਪਿੱਛੇ ਹੈ ਅਤੇ ਉਸਨੂੰ ਜਹਾਜ਼ ਉੱਪਰ ਬੰਨ੍ਹ ਦਿੰਦੀ ਹੈ ਤਾਂ ਕਿ ਸਭ ਬਚ ਸਕਣ।

ਜੈਕ ਖ਼ੁਦ ਨੂੰ ਛੁਡਾ ਲੈਂਦਾ ਹੈ ਪਰ ਸਾਹਮਣੇ ਕ੍ਰੈਕਨ ਨੂੰ ਵੇਖ ਕੇ ਇਕੱਲਾ ਉਸ ਉੱਤੇ ਧਾਵਾ ਬੋਲ ਦਿੰਦਾ ਹੈ। ਅੰਤ ਕ੍ਰੈਕਨ ਜੈਕ ਦੇ ਨਾਲ ਪਰਲ ਨੂੰ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਖਿੱਚ ਲੈਂਦਾ ਹੈ। ਜੋਨਜ਼ ਦੂਰਬੀਨ ਨਾਲ ਇਹ ਸਭ ਵੇਖ ਕੇ ਜੈਕ ਦਾ ਕਰਜ਼ਾ ਪੂਰਾ ਹੋਇਆ ਸਮਝਦਾ ਹੈ ਪਰ ਸੰਦੂਕ ਖੋਲ੍ਹਣ ਉੱਤੇ ਦਿਲ ਨੂੰ ਗਾਇਬ ਵੇਖਦਾ ਹੈ, ਜਿਸਨੂੰ ਨੌਰਿੰਗਟਨ ਬੈਕੇਟ ਨੂੰ ਸੌਂਪ ਦਿੰਦਾ ਹੈ। ਬਲੈਕ ਪਰਲ ਦੇ ਬਚੇ ਹੋਏ ਜਹਾਜ਼ੀ ਟਿਆ ਡਾਲਮਾ ਦੇ ਕੋਲ ਸ਼ਰਨ ਲੈਂਦੇ ਹਨ ਜਿਹੜੀ ਉਹਨਾਂ ਨੂੰ ਜੈਕ ਨੂੰ ਵਾਪਿਸ ਲਿਆਉਣ ਦੀ ਸਲਾਹ ਦਿੰਦੀ ਹੈ ਅਤੇ ਉਹਨਾਂ ਨੂੰ ਇੱਕ ਅਜਿਹਾ ਕਪਤਾਨ ਸੁਝਾਉਂਦੀ ਹੈ ਜਿਹੜਾ ਸਮੁੰਦਰ ਦੇ ਹਰ ਕੋਨੇ ਤੋਂ ਵਾਕਿਫ਼ ਹੋਵੇ। ਉਦੋਂ ਮੁੜ ਤੋਂ ਜੀਵਿਤ ਕੀਤਾ ਗਿਆ ਕਪਤਾਨ ਬਾਰਬੋਸਾ ਉਹਨਾਂ ਦੇ ਸਾਹਮਣੇ ਆ ਕੇ ਪੁੱਛਦਾ ਹੈ, ਕੀ ਹੋਇਆ ਹੈ ਮੇਰੇ ਜਹਾਜ਼ ਨੂੰ?

ਪਾਤਰ

[ਸੋਧੋ]
ਬਲੈਕ ਪਰਲ ਦਾ ਕਪਤਾਨ ਜਿਸਦੇ ਪਿੱਛੇ ਕ੍ਰੈਕਨ ਪਿਆ ਹੈ ਕਿਉਂਕਿ ਉਸਨੇ ਡੇਵੀ ਜੋਨਜ਼ ਦਾ ਅਹਿਸਾਨ ਨਹੀਂ ਚੁਕਾਇਆ ਹੈ। ਉਹ ਮੁਰਦੇ ਦੇ ਖ਼ਜ਼ਾਨੇ ਦੇ ਪਿੱਛੇ ਹੈ ਤਾਂ ਕਿ ਉਸਦੇ ਅਹਿਸਾਨ ਤੋਂ ਆਜ਼ਾਦ ਹੋ ਸਕੇ।
ਇੱਕ ਲੁਟੇਰਾ ਜਿਹੜਾ ਕਦੇ ਇੱਕ ਲੁਹਾਰ ਸੀ। ਉਹ ਕਟਲਰ ਬੈਕੇਟ ਨਾਲ ਸੌਦਾ ਕਰਦਾ ਹੈ ਤਾਂ ਕਿ ਉਸਦੀ ਮੰਗੇਤਰ ਆਜ਼ਾਦ ਹੋ ਸਕੇ।
ਵਿਲ ਦੀ ਮੰਗੇਤਰ ਅਤੇ ਗਵਰਨਰ ਸਵਾਨ ਦੀ ਧੀ।
ਦ ਫ਼ਲਾਈਂਗ ਡਚਮੈਨ ਦਾ ਕਪਤਾਨ। ਕਹਾਣੀ ਦਾ ਮੁੱਖ ਵਿਲਨ ਜਿਹੜਾ ਪਹਿਲਾਂ ਕਦੇ ਇਨਸਾਨ ਸੀ। ਆਪਣੇ ਪਿਆਰ ਨੂੰ ਗੁਆਉਣ ਦਾ ਗ਼ਮ ਬਰਦਾਸ਼ਤ ਨਾ ਕਰਨ ਸਕਣ ਦੇ ਕਾਰਨ ਉਸਨੇ ਆਪਣੇ ਦਿਲ ਕੱਢ ਕੇ ਸੰਦੂਕ ਵਿੱਚ ਰੱਖ ਦਿੱਤਾ ਹੈ ਅਤੇ ਉਸਨੂੰ ਕਿਸੇ ਰਹੱਸਮਈ ਥਾਂ ਤੇ ਲੁਕੋ ਦਿੱਤਾ ਹੈ। ਹੁਣ ਉਹ ਇੱਕ ਭਿਆਨਕ ਜੀਵ ਦੇ ਵਿੱਚ ਤਬਦੀਲ ਹੋ ਗਿਆ ਹੈ ਜਿਹੜਾ ਅੱਧਾ ਔਕਟੋਪਸ, ਅੱਧਾ ਕੇਕੜਾ ਅਤੇ ਅੱਧਾ ਮਨੁੱਖ ਹੈ। ਉਸਦਾ ਕੰਮ ਮਰੇ ਹੋਏ ਜਹਾਜ਼ੀਆਂ ਦੀਆਂ ਆਤਮਾਵਾਂ ਇਕੱਠੀਆਂ ਕਰਕੇ ਉਹਨਾਂ ਤੋਂ ਆਪਣੇ ਜਹਾਜ਼ ਤੇ ਸੌ ਸਾਲਾਂ ਤੱਕ ਕੰਮ ਕਰਵਾਉਣਾ ਹੈ।
ਜੈਕ ਸਪੈਰੋ ਦਾ ਪਿੱਛਾ ਕਰਦੇ ਹੋਏ ਤੂਫ਼ਾਨ ਵਿੱਚ ਆਪਣਾ ਜਹਾਜ਼ ਗਵਾ ਦੇਣ ਪਿੱਛੋਂ ਉਸਨੇ ਕੌਮੋਡੋਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬੁਰੇ ਵਕਤ ਦੇ ਚਲਦੇ ਉਹ ਸ਼ਰਾਬ ਦੇ ਨਸ਼ੇ ਵਿੱਚ ਬਲੈਕ ਪਰਲ ਦਾ ਮੈਂਬਰ ਬਣ ਜਾਂਦਾ ਹੈ।
ਦ ਫ਼ਲਾਈਂਗ ਡਚਮੈਨ ਦਾ ਜਹਾਜ਼ੀ ਜਿਹੜਾ ਵਿਲ ਟਰਨਰ ਦਾ ਪਿਤਾ ਹੈ।।
ਬਲੈਕ ਪਰਲ ਦਾ ਮੈਂਬਰ ਅਤੇ ਜੈਕ ਦਾ ਜਿਗਰੀ ਦੋਸਤ।
  • ਟੌਮ ਹੌਲੈਂਡਰ - ਲੌਰਡ ਕਟਲਰ ਬੈਕੇਟ।
ਈਸਟ ਇੰਡੀਆ ਕੰਪਨੀ ਦਾ ਮੁਖੀ ਕਪਤਾਨ।
  • ਲੀ ਐਰਨਬਰਗ - ਪਿੰਟਲ।
  • ਮਕਕੈਂਜ਼ੀ ਕਰੂਕ - ਰੇਗੈਟੀ।
  • ਨਾਓਮੀ ਹੈਰਿਸ - ਟਿਆ ਡਾਲਮਾ।
ਇੱਕ ਜਾਦੂਗਰਨੀ ਜਿਸਨੇ ਜੈਕ ਨੂੰ ਉਸਦੀ ਕੰਪਾਸ ਦਿੱਤੀ ਸੀ। ਉਹੀ ਡੇਵੀ ਜੋਨਜ਼ ਦੀਆਂ ਕਹਾਣੀਆਂ ਸੁਣਾਉਂਦੀ ਹੈ ਅਤੇ ਡੇਵੀ ਜੋਨਜ਼ ਦੇ ਲੌਕਟ ਨਾਲ ਮਿਲਦਾ-ਜੁਲਦਾ ਇੱਕ ਲੌਕਟ ਆਪਣੇ ਕੋਲ ਰੱਖਦੀ ਹੈ।
ਏਲੀਜ਼ਾਬੈਥ ਦਾ ਪਿਤਾ ਅਤੇ ਪੋਰਟ ਰੌਇਲ ਦਾ ਗਵਰਨਰ।
ਮਹਿਮਾਨ ਕਲਾਕਾਰ।

ਹਵਾਲੇ

[ਸੋਧੋ]
  1. "Pirates of the Caribbean - Dead Man's Chest". British Board of Film Classification. June 23, 2006. Archived from the original on March 6, 2016. Retrieved February 7, 2015. {{cite web}}: Unknown parameter |deadurl= ignored (|url-status= suggested) (help)
  2. 2.0 2.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named mojo
  3. "भारतीय शीर्षक". आयएमडीबी. Retrieved जनवरी 10, 2012. {{cite web}}: Check date values in: |accessdate= (help)
  4. ब्रेसनन, कॉनर (सितंबर 11, 2006). "अराउंड द वर्ल्ड राउंड अप: कार्स डिथ्रोन्स बिलियन डॉलर पाइरेट्स". Retrieved 2011-10-18. {{cite news}}: Check date values in: |date= (help)