ਪੈਂਜੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਧੁਨਿਕ ਮਹਾਂਦੀਪਾਂ ਦੀ ਰੂਪ-ਰੇਖਾ ਸਮੇਤ ਪੈਂਜੀਆ ਦਾ ਨਕਸ਼ਾ

ਪੈਂਜੀਆ (/pænˈə/ pan-JEE;[1]) ਇੱਕ ਮਹਾਂ-ਮਹਾਂਦੀਪ ਸੀ ਜੋ ਲਗਭਗ 300 ਮਿਲੀਅਨ ਸਾਲ ਪਹਿਲਾਂ ਬਣਿਆ ਸੀ ਅਤੇ ਪਿਛੇਤਰੇ ਪੈਲੀਓਜ਼ੋਇਕ ਅਤੇ ਅਗੇਤਰੇ ਮੀਸੋਜ਼ੋਇਕ ਯੁੱਗਾਂ ਦੌਰਾਨ ਹੋਂਦ ਵਿੱਚ ਰਿਹਾ।[2] ਲਗਭਗ 200 ਮਿਲੀਅਨ ਸਾਲ ਪਹਿਲਾਂ ਇਹ ਖੇਰੂੰ-ਖੇਰੂੰ ਹੋਣਾ ਸ਼ੁਰੂ ਹੋ ਗਿਆ।[3] ਉਸ ਵਿਸ਼ਵ-ਵਿਆਪੀ ਮਹਾਂਸਾਗਰ, ਜਿਹਨੇ ਪੈਂਜੀਆ ਨੂੰ ਘੇਰਿਆ ਹੋਇਆ ਸੀ, ਦਾ ਨਾਂ ਪੈਂਥਾਲਾਸਾ ਹੈ। ਪੈਂਜੀਆ ਨਾਮ ਪ੍ਰਾਚੀਨ ਯੂਨਾਨੀ ਦੇ πᾶν ਪੈਨ (ਪੂਰਨ) ਅਤੇ Γαῖα ਗਾਯਾ (ਧਰਤੀ), (ਲੈਟਿਨ ਭਾਸ਼ਾ ਵਿੱਚ ਜੇਆ ਤੋਂ) ਪਿਆ ਹੈ।[4] ਇਹ ਨਾਮ ਅਲਫਰੈਡ ਵੇਜੇਨਰ ਦੇ ਮਹਾਦੀਪੀ ਖਿਸਕਾਓ ਦੇ ਸਿਧਾਂਤ ਦੀ ਚਰਚਾ ਲਈ 1927 ਵਿੱਚ ਚੱਲ ਰਹੀ ਵਿਗਿਆਨੀਆਂ ਦੀ ਇੱਕ ਗੋਸ਼ਟੀ ਦੌਰਾਨ ਘੜਿਆ ਗਿਆ ਸੀ। 1915 ਵਿੱਚ ਪਹਿਲੀ ਵਾਰ ਛਪੀ ਆਪਣੀ ਕਿਤਾਬ ਦ ਓਰਿਜਿਨ ਆਫ ਕਾਂਟੀਨੈਂਟਸ ਐਂਡ ਓਸ਼ਨਜ (Die Entstehung der Kontinente und Ozeane) ਵਿੱਚ ਉਸ ਨੇ ਮੰਨਿਆ ਸੀ ਕਿ ਸਾਰੇ ਮਹਾਂਦੀਪ ਬਾਅਦ ਵਿੱਚ ਵਿਖੰਡਿਤ ਹੋਣ ਅਤੇ ਦੂਰ ਖਿਸਕਣ ਨਾਲ ਆਪਣੇ ਵਰਤਮਾਨ ਸਥਾਨਾਂ ਉੱਤੇ ਪਹੁੰਚਣ ਤੋਂ ਪਹਿਲਾਂ ਇੱਕ ਸਮੇਂ ਇੱਕੋ ਵਿਸ਼ਾਲ ਮਹਾਂਦੀਪ ਦਾ ਹਿੱਸਾ ਸਨ ਜਿਸ ਨੂੰ ਉਸ ਨੇ ਉਰਕਾਂਟੀਨੈਂਟ ਕਿਹਾ ਸੀ।[5]

ਹਵਾਲੇ[ਸੋਧੋ]

  1. OED
  2. Lovett, Richard A. (September 5, 2008). "Supercontinent Pangaea Pushed, Not Sucked, Into Place". National Geographic News.
  3. Plate Tectonics and Crustal Evolution, Third Ed., 1989, by Kent C. Condie, Pergamon Press
  4. "Pangaea". Online Etymology Dictionary.
  5. cf. Willem A. J. M. van Waterschoot van der Gracht (and 13 other authors): Theory of Continental Drift: a Symposium of the Origin and Movements of Land-masses of both Inter-Continental and Intra-Continental, as proposed by Alfred Wegener. X + 240 S., Tulsa, Oklahoma, USA, The American Association of Petroleum Geologists & London, Thomas Murby & Co, 1928.