ਪ੍ਰਯੋਗਵਾਦੀ ਪ੍ਰਵਿਰਤੀ
ਪ੍ਰਯੋਗਵਾਦੀ ਪ੍ਰਵਿਰਤੀ ਪ੍ਰਯੋਗ ਸ਼ਬਦ ਆਪਣੇ ਆਪ ਵਿੱਚ ਕੋਈ ਮੰਜ਼ਿਲ ਨਹੀਂ,ਸਗੋਂ ਇਹ ਤਾਂ ਇੱਕ ਮਾਰਗ ਹੈ,ਸੋਚ ਦੀ ਖ਼ੋਜ ਲਈ।ਪ੍ਰਯੋਗ ਮਨੁੱਖੀ ਸੁਭਾ ਦਾ ਅਨਿੱਖੜਵਾਂ ਅੰਗ ਹੈ।ਪ੍ਰਯੋਗਵਾਦ ਜਾ ਪ੍ਰਯੋਗਸ਼ੀਲਤਾ ਦਾ ਅਰਥ ਹੈ ਕਲਾਤਮਿਕ ਪ੍ਰਯੋਗਮਈ ਕਿਰਿਆ। ਪ੍ਰਯੋਗਵਾਦੀ ਪ੍ਰਵਿਰਤੀ ਪ੍ਰਗਤੀਵਾਦੀ ਵਿਚਾਰਧਾਰਾ ਦੇ ਵਿਰੋਧ ਲਈ ਨਹੀਂ ਸਗੋਂ ਵਿਸਥਾਰ ਲਈ ਪੈਦਾ ਹੋਈ,ਕਿਉਂਕਿ ਪੁਰਾਤਨ ਕਾਵਿ-ਸ਼ੈਲੀ ਨਵੇਂ ਯਥਾਰਥ ਦੀ ਪੇਸ਼ਕਾਰੀ ਕਰਨ ਯੋਗ ਨਹੀਂ ਸੀ। ਪ੍ਰਗਤੀਵਾਦ ਦੇ ਪ੍ਰਮੁੱਖ ਚਿੰਤਕਾਂ ਨੇ ਜਿਹਨਾਂ ਵਿੱਚ ਪ੍ਰੋ.ਮੋਹਨ ਸਿੰਘ,ਅੰਮ੍ਰਿਤਾ ਪ੍ਰੀਤਮ,ਅਤੇ ਸੰਤ ਸਿੰਘ ਸੇਖੋਂ ਨੇ ਸਾਹਿਤ ਵਿੱਚ ਪ੍ਰਯੋਗਾਂ ਦੀ ਜਰੂਰਤ ਨੂੰ ਮਹਿਸੂਸ ਕੀਤਾ ਅਤੇ ਪ੍ਰਯੋਗਵਾਦੀ ਪ੍ਰਵਿਰਤੀ ਦਾ ਸੁਆਗਤ ਕੀਤਾ। ਪ੍ਰਯੋਗਵਾਦੀ ਪ੍ਰਵਿਰਤੀ ਦਾ ਆਰੰਭ 1960-61 ਵਿੱਚ ਹੋਇਆ ਹੈ। ਪ੍ਰਯੋਗਵਾਦੀ ਪ੍ਰਵਿਰਤੀ ਪ੍ਰਗਤੀਵਾਦੀ ਪ੍ਰਵਿਰਤੀ ਦੇ ਅਰਥਾਂ ਨੂੰ ਵਿਕਸਤ ਕਰਨ ਦਾ ਉਪਰਾਲਾ ਹੈ। ਪ੍ਰਗਤੀਵਾਦੀ ਪੰਜਾਬੀ ਕਵੀ ਮਹਿਜ ਨਾਅਰੇ ਦੇ ਪੱਧਰ ਵਾਲੀ ਅਤੇ ਸ਼ਿਲਪ ਵਿਧਾਨ ਤੋਂ ਸੱਖਣੀ ਰਚਨਾ ਕਰ ਰਹੇ ਸਨ। ਸਿੱਟੇ ਵਜੋਂ ਕੁਝ ਕਵੀਆਂ ਨੇ ਨਵੇਂ ਵਿਸ਼ਿਆਂ ਨੂੰ,ਨਵੀਂ ਬਿੰਬਾਵਲੀ ਵਿੱਚ ਪੇਸ਼ ਕਰਨਾ ਚਾਹਿਆ,ਇਹ ਇੱਕ ਨਵਾਂ 'ਪ੍ਰਯੋਗ' ਸੀ। ਪ੍ਰਯੋਗਵਾਦੀ ਪ੍ਰਵਿਰਤੀ ਬੌਧਿਕ ਪੱਧਰ ਤੇ ਪੜੀ ਲਿਖੀ ਜਮਾਤ ਦੀ ਵਿਸ਼ੇਸ਼ ਮਾਨਸਿਕ ਸਥਿਤੀ ਦੀ ਉਪਜ ਹੈ।[1] ਪ੍ਰਯੋਗਵਾਦੀ ਪ੍ਰਵਿਰਤੀ ਯਥਾਰਥ ਵਿੱਚ ਪੈਦਾ ਹੋਏ ਮੁੱਢਲੇ ਪਰਿਵਰਤਨਾਂ ਤੋਂ ਉਤਪੰਨ ਹੋਏ ਸੰਕਟ ਦੀ ਰੋਮਾਂਟਿਕ ਅਭਿਵਿਅਕਤੀ ਬਣਦੀ ਹੈ।ਅਨਾਸਥਾਵਾਦੀ ਭਾਵਨਾ ਪ੍ਰਯੋਗਵਾਦੀ ਪ੍ਰਵਿਰਤੀ ਦਾ ਮੂਲ ਵਿਚਾਰਧਾਰਾਈ ਲੱਛਣ ਹੈ। ਪ੍ਰਯੋਗਵਾਦੀ ਪ੍ਰਵਿਰਤੀ ਅਨਾਤਮ ਦਾ ਪ੍ਰਤਿਪਾਦਨ ਵੀ ਆਤਮ ਦੀ ਦ੍ਰਿਸ਼ਟੀ ਤੋਂ ਕਰਦੀ ਹੈ।[2]
ਪਰਿਭਾਸ਼ਾ
[ਸੋਧੋ]- ਸੁਖਪਾਲਵੀਰ ਸਿੰਘ ਹਸਰਤ ਕਵਿਤਾ ਵਿੱਚ ਪ੍ਰਯੋਗ ਦੀ ਪ੍ਰਵਿਰਤੀ ਅਤੇ ਨਵੀਨਤਾ ਦੇ ਅਰਥ ਨੂੰ ਉਜਾਗਰ ਕਰਦਾ ਹੋਇਆ ਲਿਖਦਾ ਹੈ:-"ਪ੍ਰਯੋਗ ਕਰਨਾ ਅਸਲ ਵਿੱਚ ਵਰਤਮਾਨ ਤੋਂ ਭਵਿੱਖ ਵੱਲ ਨੂੰ ਕਦਮ ਪੁੱਟਣਾ ਹੈ ਜਾਂ ਅੱਗੇ ਵਧਣਾ। ਸਮੇਂ ਦੀ ਪ੍ਰਤਿਨਿਧ ਚੇਤਨਤਾ ਨਾਲ ਇਕਸੁਰ ਹੋ ਕੇ ਵਿਸ਼ੇ ਦੇ ਰੂਪ ਦੇ ਪੱਖ ਤੋਂ ਨਵੀਆਂ ਕਾਢਾਂ ਕਢਣਾ ਅਤੇ ਉਹਨਾਂ ਨੂੰ ਪੂਰਨ ਯੋਗਤਾ ਨਾਲ ਸਾਹਿਤ ਵਿੱਚ ਅਭਿਵਿਅਕਤ ਕਰਨਾ ਅਤੇ ਸਾਹਿਤ ਵਿੱਚ ਸਫ਼ਲ ਪ੍ਰਯੋਗ ਕਰਨਾ ਹੈ।"[3]
ਕਮੀ
[ਸੋਧੋ]ਪ੍ਰਯੋਗਵਾਦੀ ਪ੍ਰਵਿਰਤੀ ਯਥਾਰਥ ਅਤੇ ਕਵਿਤਾ ਦੇ ਮੂਲ ਰਿਸ਼ਤਿਆਂ ਦੇ ਪ੍ਰਸ਼ਨਾਂ ਸਬੰਧੀ ਨੈਤਿਕ ਨਿਰਪੇਖਤਾ ਮਾਨਵਤਾ ਵਿਰੋਧੀ ਹੱਥਾਂ ਵਿੱਚ ਖੁਲਮ ਖੁਲੀ ਅਨੈਤਿਕਤਾ ਦਾ ਸਾਧਨ ਬਣ ਨਿਬੜੀ ਹੈ।ਇਹ ਪ੍ਰਯੋਗਵਾਦੀ ਪ੍ਰਵਿਰਤੀ ਦੀ ਕਮੀ ਹੈ।ਕਈ ਕਵੀ ਇਸ ਪ੍ਰਵਿਰਤੀ ਨੂੰ ਠੀਕ ਮੰਨਦੇ।ਡਾ ਗੁਰਚਰਨ ਸਿੰਘ ਨੂੰ ਪ੍ਰਯੋਗਵਾਦੀ ਪ੍ਰਵਿਰਤੀ ਉਸ਼ਟੰਡ ਹੀ ਜਾਪੀ ਹੈ।ਉਸ ਅਨੁਸਾਰ ਪ੍ਰਯੋਗਵਾਦੀ ਬੁਨਿਆਦੀ ਤੌਰ 'ਤੇ ਪ੍ਰਤੀਗਾਮੀ ਸਨ।ਅਤੇ ਉਹ ਸਾਹਿਤ ਦੀ ਅਗਾਂਹਵਧੂ ਧਾਰਾ ਨੂੰ ਰੱਦਣ ਦਾ ਕੰਮ ਕਰਨਾ ਚਾਹੁੰਦੇ ਸਨ।ਕੁਝ ਹੋਰ ਲੇਖਕਾਂ ਨੇ ਵੀ ਇਸਪ੍ਰਵਿਰਤੀ ਨੂੰ ਨਿੰਦਿਆ ਹੈ।[4]
ਪ੍ਰਯੋਗਵਾਦੀ ਪ੍ਰਵਿਰਤੀ ਦੇ ਵਿਸ਼ੇ
[ਸੋਧੋ]- ਵਿਅਕਤੀਵਾਦ ਦਾ ਆਗ੍ਰਿਹ[5]
- ਯਥਾਰਥਵਾਦੀ ਚੇਤਨਾ[6]
- ਫ਼ਰਾਇਡ ਦੇ ਮਨੋਵਿਗਿਆਨ ਦਾ ਪ੍ਰਭਾਵ[6]
- ਬੌਧਿਕਤਾ ਦਾ ਆਗ੍ਰਿਹ[6]
- ਸਾਧਾਰਨੀਕਰਣ ਦਾ ਤਿਆਗ[6]
ਪ੍ਰਯੋਗਵਾਦੀ ਕਵੀ
[ਸੋਧੋ]ਕਾਵਿ ਨਮੂਨਾ
[ਸੋਧੋ]ਧੁਖ ਰਹੀ ਹੈ ਅਗਰਬੱਤੀ ਫਿਰ ਅਜ ਕਮਰੇ ਦੇ ਵਿੱਚ ਮਹਿਕ ਚੰਦਨ ਦੀ ਜਿਵੇਂ ਹੈ ਆ ਰਹੀ ਸੋਚਦਾ ਕੀ ਏਸ ਕਮਰੇ ਵਿੱਚ ਹੈ ਇਸ ਦਾ ਵਜੂਦ?
ਪ੍ਰਯੋਗਵਾਦੀ ਨਾਵਲਕਾਰ ਤੇ ਉਹਨਾਂ ਦੇ ਨਾਵਲ
[ਸੋਧੋ]- ਸੁਰਜੀਤ ਸਿੰਘ ਸੇਠੀ =ਇਕ ਖਾਲੀ ਪਿਆਲਾ, ਆਬਰਾ ਕਦਾਬਰਾ
- ਨਰਿੰਦਰਪਾਲ ਸਿੰਘ =ਟਾਪੂ, ਪੁੰਨਿਆ ਕਿ ਮੱਸਿਆ
- ਨਿਰੰਜਨ ਤਸਨੀਮ =ਪਰਛਾਵੇਂ,ਰੇਤ ਛਲ
- ਜਸਵੰਤ ਵਿਰਦੀ =ਵਿਖਰੇ-ਵਿਖਰੇ,ਅੰਦਰਲੇ ਦਰਵਾਜ਼ੇ
- ਸੁਰਜੀਤ ਹਾਂਸ =ਮਿੱਟੀ ਦੀ ਢੇਰੀ, ਇਮਤਿਹਾਨ[8]
ਪ੍ਰਯੋਗਵਾਦੀ ਕਹਾਣੀਕਾਰ ਅਤੇ ਉਹਨਾਂ ਦੇ ਕਹਾਣੀ ਸੰਗ੍ਰਹਿ
[ਸੋਧੋ]- ਸੁਰਜੀਤ ਸਿੰਘ ਸੇਠੀ =ਨੰਗੇ ਰੁੱਖ,ਬਦਲਦੇ ਮੌਸਮ
- ਦਲੀਪ ਕੌਰ ਟਿਵਾਣਾ =ਸਾਧਨਾ,ਵੈਰਾਗੇ ਨੈਣ
- ਅਜੀਤ ਕੌਰ =ਮੌਤ ਅਲੀ ਬਾਬੇ ਦੀ,ਗੁਲਬਾਨੋ
- ਪ੍ਰੇਮ ਪ੍ਰਕਾਸ਼=ਕਚਕੜੇ,ਮੁਕਤੀ
- ਜਸਬੀਰ ਭੁੱਲਰ =ਪੌਦਿਆਂ ਵਾਂਗ ਉੱਗੇ ਜਿਸਮ,ਅਲੀ ਬਾਬਾ ਤੇ ਪਾਗਲ ਹਵਾ[9]
ਪ੍ਰਯੋਗਵਾਦੀ ਨਾਟਕਕਾਰ ਅਤੇ ਉਹਨਾਂ ਦੇ ਨਾਟਕ
[ਸੋਧੋ]- ਬਲਵੰਤ ਗਾਰਗੀ =ਲੋਹਾ ਕੁੱਟ, ਸੈਲ ਪੱਥਰ
- ਗੁਰਚਰਨ ਸਿੰਘ ਜਸੂਜਾ =ਮੱਕੜੀ ਜਾਲ,ਇਕ ਹੀਰੋ ਦੀ ਤਲਾਸ਼
- ਕਪੂਰ ਸਿੰਘ ਘੁੰਮਣ =ਜਿਊਂਦੀ ਲਾਸ਼,ਮੂਕ ਸੰਸਾਰ
- ਚਰਨਦਾਸ ਸਿੱਧੂ =ਭਜਨੋ,ਅੰਬੀਆਂ ਨੂੰ ਤਰਸੇਂਗੀ
- ਆਤਮਜੀਤ =ਕਬਰਸਤਾਨ,ਹਵਾ ਮਹਿਲ ਅਤੇ ਹੋਰ ਨਾਟਕ[10]
ਹਵਾਲੇ
[ਸੋਧੋ]- ↑ ਅਧੁਨਿਕ ਪੰਜਾਬੀ ਕਵਿਤਾ:ਸਿਧਾਂਤ,ਇਤਿਹਾਸ ਅਤੇ ਪ੍ਰਵਿਰਤੀਆਂ,ਡਾ:ਅੰਮ੍ਰਿਤ ਲਾਲ ਪਾਲ,ਡਾ:ਵਿਦਿਆਵਤੀ,ਪੰਨਾ ਨੰ:38
- ↑ ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਵਿਚਾਰਧਾਰਾਈ ਆਧਾਰ,ਕਰਮਜੀਤ ਸਿੰਘ,ਪੰਨਾ ਨੰ:166
- ↑ ਅਧੁਨਿਕ ਪੰਜਾਬੀ ਕਵਿਤਾ:ਸਿਧਾਂਤ,ਇਤਿਹਾਸ ਅਤੇ ਪ੍ਰਵਿਰਤੀਆਂ,ਡਾ:ਅੰਮ੍ਰਿਤ ਲਾਲ ਪਾਲ,ਡਾ:ਵਿਦਿਆਵਤੀ,ਪੰਨਾ ਨੰ:38-39
- ↑ ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਵਿਚਾਰਧਾਰਾਈ ਆਧਾਰ,ਕਰਮਜੀਤ ਸਿੰਘ,ਪੰਨਾ ਨੰ:167
- ↑ ਆਧੁਨਿਕ ਪੰਜਾਬੀ ਕਵਿਤਾ:ਸਿਧਾਂਤ,ਇਤਿਹਾਸ ਅਤੇ ਪ੍ਰਵਿਰਤੀਆਂ,ਡਾ:ਅੰਮ੍ਰਿਤ ਲਾਲ ਪਾਲ,ਡਾ:ਵਿ ਦਿਆਵਤੀ,ਪੰਨਾ ਨੰ:45-46
- ↑ 6.0 6.1 6.2 6.3 6.4 ਆਧੁਨਿਕ ਪੰਜਾਬੀ ਕਵਿਤਾ:ਸਿਧਾਂਤ,ਇਤਿਹਾਸ ਅਤੇ ਪ੍ਰਵਿਰਤੀਆਂ,ਡਾ:ਅੰਮ੍ਰਿਤ ਲਾਲ ਪਾਲ,ਡਾ:ਵਿਦਿਆਵਤੀ,ਪੰਨਾ ਨੰ:45-46
- ↑ ਪੰਜਾਬੀ ਸਾਹਿਤ ਦਾ ਇਤਿਹਾਸ(ਆਧੁਨਿਕ ਕਾਲ 1901-1995),ਡਾ:ਜਸਵਿੰਦਰ ਸਿੰਘ ਅਤੇ ਡਾ:ਮਾਨ ਸਿੰਘ ਢੀਂਡਸਾ,ਪੰਨਾ ਨੰ:53
- ↑ ਪੰਜਾਬੀ ਸਾਹਿਤ ਦਾ ਇਤਿਹਾਸ(ਆਧੁਨਿਕ ਕਾਲ 1901-1995),ਡਾ:ਜਸਵਿੰਦਰ ਸਿੰਘ ਅਤੇ ਡਾ:ਮਾਨ ਸਿੰਘ ਢੀਂਡਸਾ,ਪੰਨਾ ਨੰ:85-88
- ↑ ਪੰਜਾਬੀ ਸਾਹਿਤ ਦਾ ਇਤਿਹਾਸ(ਆਧੁਨਿਕ ਕਾਲ 1901-1995),ਡਾ:ਜਸਵਿੰਦਰ ਸਿੰਘ ਅਤੇ ਡਾ:ਮਾਨ ਸਿੰਘ ਢੀਂਡਸਾ,ਪੰਨਾ ਨੰ:105-110
- ↑ ਪੰਜਾਬੀ ਸਾਹਿਤ ਦਾ ਇਤਿਹਾਸ(ਆਧੁਨਿਕ ਕਾਲ 1901-1995),ਡਾ:ਜਸਵਿੰਦਰ ਸਿੰਘ ਅਤੇ ਡਾ:ਮਾਨ ਸਿੰਘ ਢੀਂਡਸਾ,ਪੰਨਾ ਨੰ:125-131