ਗੁਰੂ ਕਾਸ਼ੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰੂ ਕਾਂਸ਼ੀ ਯੂਨੀਵਰਸਿਟੀ
ਕਿਸਮਨਿੱਜੀ ਯੂਨੀਵਰਸਿਟੀ
ਸਥਾਪਨਾ2011
ਚਾਂਸਲਰਡਾ. ਜੇ.ਐਸ. ਧਾਲੀਵਾਲ
ਵਾਈਸ-ਚਾਂਸਲਰਡਾ. ਐਨ.ਐਸ. ਮੱਲ੍ਹੀ[1]
ਵਿਦਿਆਰਥੀ7000+
ਟਿਕਾਣਾ
ਸਰਦੂਲਗੜ੍ਹ ਰੋਡ, ਤਲਵੰਡੀ ਸਾਬੋ
, ,
ਕੈਂਪਸ50+ ਕਿੱਲੇ
ਛੋਟਾ ਨਾਮGKU
ਮਾਨਤਾਵਾਂਯੂਜੀਸੀ
ਵੈੱਬਸਾਈਟgurukashiuniversity.in

ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿਖੇ ਸਥਿਤ ਯੂਜੀਸੀ ਨਾਲ ਐਫ਼ਿਲੀਏਟਿਡ ਇੱਕ ਯੂਨੀਵਰਸਿਟੀ ਹੈ।ਜੀ.ਕੇ.ਯੂ.ਪੰਜਾਬ ਦੇ ਰਾਜ ਵਿਧਾਨ ਸਭਾ ਦੇ ਐਕਟ ਦੁਆਰਾ ਸਥਾਪਤ ਕੀਤੀ ਗਈ ਹੈ। ਇਸ ਵਿੱਚ ਇਸ ਸਮੇਂ 7,000 ਤੋਂ ਵੱਧ ਵਿਦਿਆਰਥੀ ਹਨ। ਗੁਰੂ ਕਾਸ਼ੀ ਯੂਨੀਵਰਸਿਟੀ ਉੱਚ ਪੱਧਰ ਦੇ ਸਾਰੇ ਵਿਸ਼ਿਆਂ ਵਿੱਚ ਸਿੱਖਿਆ ਪ੍ਰਦਾਨ ਕਰਨ ਲਈ ਇੱਕ ਰਿਹਾਇਸ਼ੀ ਵਿਸ਼ਵਵਿਦਿਆਲਾ ਹੈ ਜਿਸ ਵਿੱਚ ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਹੋਸਟਲ ਹਨ। ਯੂਨੀਵਰਸਿਟੀ ਸਿੱਖਿਆ ਦੇ ਸਾਰੇ ਪੱਧਰਾਂ 'ਤੇ ਵੱਖ-ਵੱਖ ਤਰ੍ਹਾਂ ਦੇ ਵਿਸ਼ਿਆਂ ਰਾਹੀਂ ਸਿੱਖਿਆ ਮੁਹੱਈਆ ਕਰਵਾਉਂਦੀ ਹੈ ਜਿਵੇਂ- ਡਾਕਟਰੇਟ, ਪੋਸਟ ਗ੍ਰੈਜੂਏਟ, ਗ੍ਰੈਜੂਏਟ ਅਤੇ ਡਿਪਲੋਮਾ ਪ੍ਰੋਗਰਾਮ ਆਦਿ।

ਇਤਿਹਾਸ[ਸੋਧੋ]

ਗੁਰੂ ਕਾਸ਼ੀ ਯੂਨੀਵਰਸਿਟੀ ਪੰਜਾਬ,(ਭਾਰਤ) ਵਿੱਚ ਸਥਿਤ ਹੈ। ਇਸ ਦੀ ਸਥਾਪਨਾ ਬਾਲਾਜੀ ਸਿੱਖਿਆ ਟਰੱਸਟ ਤਲਵੰਡੀ ਸਾਬੋ ਨੇ ਕੀਤੀ ਸੀ ਜੋ 1997 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਖੇਤਰ ਵਿੱਚ ਸਿੱਖਿਆ ਲਈ ਨੀਂਹ ਪੱਥਰ ਬਣ ਗਿਆ। ਸਕੂਲ 1998 ਵਿੱਚ ਹੋਂਦ ਵਿੱਚ ਆਇਆ ਸੀ ਜਿਸ'ਚ ਜੀਜੀਐਸ ਪਾਲੀਟੈਕਨਿਕ ਕਾਲਜ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸ ਸ਼ਾਮਲ ਕੀਤੇ ਗਏ ਸਨ, ਅਤੇ 2001 ਵਿੱਚ ਜੀਜੀਐਸ ਕਾਲਜ ਆਫ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੀ ਸਥਾਪਨਾ ਕੀਤੀ ਗਈ ਸੀ,2005 ਵਿੱਚ ਜੀਜੀਐਸ ਕਾਲਜ ਆਫ ਐਜੂਕੇਸ਼ਨ, 2006 ਵਿੱਚ GGS ਇੰਸਟੀਚਿਊਟ ਆਫ ਆਈਟੀ ਐਂਡ ਰਿਸਰਚ, 2009 ਵਿੱਚ ਜੀਜੀਐਸ ਕਾਲਜ ਆਫ ਨਰਸਿੰਗ ਐਂਡ ਜੀਜੀਐਸ ਕਾਲਜੀਏਟ ਸਕੂਲ ਸਥਾਪਤ ਕੀਤਾ ਗਿਆ ਸੀ। ਅਖੀਰ ਵਿੱਚ ਯੂਨੀਵਰਸਿਟੀ 2011 ਵਿੱਚ ਸਥਾਪਿਤ ਕੀਤੀ ਗਈ ਸੀ। ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਐਕਟ ਨੰ. 37 ਦੀ 2011 ਵਿੱਚ ਹੋਈ ਸੀ।

ਲੋਗੋ[ਸੋਧੋ]

ਯੂਨੀਵਰਸਿਟੀ ਦਾ ਲੋਗੋ ਨੇ ਯੁਵਾਵਾਂ ਨੂੰ ਗਿਆਨ ਪ੍ਰਦਾਨ ਕਰਨ ਅਤੇ ਸ਼ਕਤੀ ਪ੍ਰਦਾਨ ਕਰਨ ਦੇ ਮਿਸ਼ਨ ਨੂੰ ਪ੍ਰਗਟ ਕਰਦਾ ਹੈ ਜਿਵੇਂ ਕਿ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਰੌਸ਼ਨ ਕਰਦੀਆਂ ਹਨ ਅਤੇ ਸੰਸਾਰ ਨੂੰ ਸ਼ਕਤੀ ਦਿੰਦੀਆਂ ਹਨ। ਇਹ ਸਾਫ, ਹਰਾ ਅਤੇ ਟਿਕਾਊ ਵਾਤਾਵਰਨ ਨੂੰ ਬਣਾਏ ਰੱਖਣ ਦੇ ਹੱਲ ਦਾ ਪ੍ਰਗਟਾਵਾ ਕਰਦਾ ਹੈ।

ਪ੍ਰਸ਼ਾਸਨ[ਸੋਧੋ]

ਬੋਰਡ ਆਫ਼ ਗਵਰਨਰਜ਼ ਅਤੇ ਅਕਾਦਮਿਕ ਕੌਂਸਲ ਯੂਨੀਵਰਸਿਟੀ ਦੇ ਅਧਿਕਾਰੀ ਹਨ।

ਅਕਾਦਮਿਕ ਕੌਂਸਲ ਯੂਨੀਵਰਸਿਟੀ ਦੀ ਉੱਚਤਮ ਅਕਾਦਮਿਕ ਸੰਸਥਾ ਹੈ ਅਤੇ ਯੂਨੀਵਰਸਿਟੀ ਦੇ ਅੰਦਰ ਪੜ੍ਹਾਈ, ਸਿੱਖਿਆ ਅਤੇ ਪ੍ਰੀਖਿਆ ਦੇ ਮਿਆਰਾਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੈ।

ਮਾਨਤਾ[ਸੋਧੋ]

  • ਸੰਸਥਾ ਮੈਂਬਰ ਹੈ- ਆਈਐਸਟੀਈ (ਇੰਡਸਟਰੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ)
  • ਲਾਈਫ਼ ਆਰਗੇਨਾਈਜੇਸ਼ਨ ਮੈਂਬਰ ਆਈਈਈਟੀਈ (ਇਲੈਕਟ੍ਰਾਨਿਕਸ ਅਤੇ ਦੂਰਸੰਚਾਰ ਇੰਜੀਨੀਅਰਜ਼ ਸੰਸਥਾਨ)
  • NAAC ਦੁਅਰਾ ਮਾਨਤਾ ਪ੍ਰਾਪਤ (GGSCOE- ਸਿੱਖਿਆ ਦੇ ਫੈਕਲਟੀ)

ਰੈਂਕਿੰਗ[ਸੋਧੋ]

  1. ਜੀ.ਜੀ.ਐਸ.ਈ.ਟੀ.ਟੀ (ਕਾਲਜ ਆਫ ਇੰਜੀਨੀਅਰਿੰਗ ਜੀ.ਕੇ.ਯੂ.) ਨਾਰਥ ਇੰਡੀਆ ਇੰਜੀਨੀਅਰਿੰਗ ਕਾਲਜਜ਼ ਵਿੱਚ ਤੀਜੇ ਸਥਾਨ 'ਤੇ ਹੈ।
  2. ਮਕੈਨੀਕਲ ਇੰਜੀਨੀਅਰਰ ਵਿਭਾਗ ਸਾਰੇ ਭਾਰਤ ਦੇ ਇੰਜੀਨੀਅਰਿੰਗ ਕਾਲਜਾਂ ਵਿੱਚ 24 ਵੇਂ ਸਥਾਨ 'ਤੇ ਹੈ।
  3. ਇਲੈਕਟ੍ਰਾਨਿਕਸ ਅਤੇ ਸੰਚਾਰ ਵਿਭਾਗ ਆਲ ਇੰਡੀਆ ਇੰਜੀਨੀਅਰਿੰਗ ਕਾਲਜਾਂ ਵਿੱਚ 25 ਵੇਂ ਸਥਾਨ 'ਤੇ ਹੈ।
  4. ਆਲ ਇੰਡੀਆ ਇੰਜਨੀਅਰਿੰਗ ਕਾਲਜਾਂ ਵਿੱਚ ਕੰਪਿਊਟਰ ਸਾਇੰਸ ਦਾ ਵਿਭਾਗ ਫਿਰ 25 ਵੇਂ ਸਥਾਨ 'ਤੇ ਹੈ। ==

ਹਵਾਲੇ[ਸੋਧੋ]