ਬਿਕਰਮ ਸਿੰਘ (ਲੈਫਟੀਨੈਂਟ ਜਨਰਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿਕਰਮ ਸਿੰਘ

ਜਨਮ(1911-07-04)4 ਜੁਲਾਈ 1911
ਮੌਤ22 ਨਵੰਬਰ 1963(1963-11-22) (ਉਮਰ 52)
ਵਫ਼ਾਦਾਰੀਫਰਮਾ:Country data ਬ੍ਰਿਟਿਸ਼ ਭਾਰਤ  ਭਾਰਤ
ਸੇਵਾ/ਬ੍ਰਾਂਚਫਰਮਾ:Country data ਬ੍ਰਿਟਿਸ਼ ਭਾਰਤ  ਭਾਰਤੀ ਫੌਜ
ਸੇਵਾ ਦੇ ਸਾਲ1933–1963
ਰੈਂਕ Lieutenant General
ਯੂਨਿਟ13ਵੀਂ ਫਰੰਟੀਅਰ ਫੋਰਸ ਰਾਈਫਲਜ਼ (1947 ਤੱਕ)
ਰਾਜਪੂਤ ਰੈਜੀਮੈਂਟ (1947 ਤੋਂ ਬਾਅਦ)
Commands heldXV ਕੋਰਪਸ
ਦਿੱਲੀ ਅਤੇ ਰਾਜਸਥਾਨ ਖੇਤਰ
ਅਸਾਮ ਖੇਤਰ
181 ਸੁਤੰਤਰ ਬ੍ਰਿਗੇਡ ਸਮੂਹ
4 ਰਾਜਪੂਤ
ਲੜਾਈਆਂ/ਜੰਗਾਂਟੋਬਰੁਕ ਦੀ ਘੇਰਾਬੰਦੀ, ਵਿਸ਼ਵ ਯੁੱਧ 2
1947 ਦੀ ਭਾਰਤ-ਪਾਕਿਸਤਾਨ ਜੰਗ
ਚੀਨ-ਭਾਰਤੀ ਜੰਗ
ਇਨਾਮ ਪਰਮ ਵਿਸ਼ਿਸ਼ਟ ਸੇਵਾ ਮੈਡਲ

ਲੈਫਟੀਨੈਂਟ ਜਨਰਲ ਬਿਕਰਮ ਸਿੰਘ, ਪੀ.ਵੀ.ਐਸ.ਐਮ (4 ਜੁਲਾਈ 1911 – 22 ਨਵੰਬਰ 1963) ਭਾਰਤੀ ਫੌਜ ਵਿੱਚ ਇੱਕ ਜਨਰਲ ਅਫਸਰ ਸੀ। ਜਦੋਂ ਉਹ 1963 ਦੇ ਪੁੰਛ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਨ ਤਾਂ ਉਹ XV ਕੋਰਪਸ ਦੇ ਕਮਾਂਡਿੰਗ ਜਨਰਲ ਅਫਸਰ ਸਨ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਸਿੰਘ ਦਾ ਜਨਮ 4 ਜੁਲਾਈ 1911 ਨੂੰ ਹੋਇਆ ਸੀ। ਉਸਨੇ ਦੇਹਰਾਦੂਨ ਵਿਖੇ ਪ੍ਰਿੰਸ ਆਫ ਵੇਲਜ਼ ਰਾਇਲ ਇੰਡੀਅਨ ਮਿਲਟਰੀ ਕਾਲਜ ਵਿੱਚ ਪੜ੍ਹਾਈ ਕੀਤੀ। 1930 ਈਸਵੀਂ ਵਿੱਚ, ਉਸਨੂੰ ਰਾਇਲ ਮਿਲਟਰੀ ਅਕੈਡਮੀ ਸੈਂਡਹਰਸਟ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ।[1]

ਫੌਜੀ ਕੈਰੀਅਰ[ਸੋਧੋ]

ਸ਼ੁਰੂਆਤੀ ਕੈਰੀਅਰ[ਸੋਧੋ]

ਸਿੰਘ ਨੇ 1933 ਈਸਵੀਂ ਵਿੱਚ ਸੈਂਡਹਰਸਟ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਸਨੂੰ ਸੈਕਿੰਡ ਲੈਫਟੀਨੈਂਟ ਵਜੋਂ ਕਮਿਸ਼ਨ ਦਿੱਤਾ ਗਿਆ ਅਤੇ ਭਾਰਤੀ ਫੌਜ ਦੀ ਅਣ-ਅਟੈਚਡ ਸੂਚੀ ਵਿੱਚ ਰੱਖਿਆ ਗਿਆ। ਨਵੇਂ ਕਮਿਸ਼ਨਡ ਭਾਰਤੀ ਅਫਸਰਾਂ ਨੂੰ ਭਾਰਤੀ ਯੂਨਿਟ ਵਿੱਚ ਭੇਜਣ ਤੋਂ ਪਹਿਲਾਂ ਇੱਕ ਬ੍ਰਿਟਿਸ਼ ਯੂਨਿਟ ਨਾਲ ਜੋੜਿਆ ਗਿਆ ਸੀ। ਉਹ ਰਾਇਲ ਬਰਕਸ਼ਾਇਰ ਰੈਜੀਮੈਂਟ ਨਾਲ ਜੁੜਿਆ ਹੋਇਆ ਸੀ। ਇੱਕ ਸਾਲ ਦੀ ਅਟੈਚਮੈਂਟ ਤੋਂ ਬਾਅਦ, ਉਸਨੂੰ 6ਵੀਂ ਰਾਇਲ ਬਟਾਲੀਅਨ (ਸਿੰਦੇ), ਤੇਰ੍ਹਵੀੰ ਫਰੰਟੀਅਰ ਫੋਰਸ ਰਾਈਫਲਜ਼ ਵਿੱਚ ਤਾਇਨਾਤ ਕੀਤਾ ਗਿਆ ਸੀ ਜੋ ਉੱਤਰੀ-ਪੱਛਮੀ ਸਰਹੱਦੀ ਸੂਬੇ (NWFP) ਵਿੱਚ ਕੋਹਾਟ ਵਿਖੇ ਤਾਇਨਾਤ ਸੀ। ਇਸ ਤੋਂ ਬਾਅਦ, ਬਟਾਲੀਅਨ ਰਜ਼ਮਕ ਵਿੱਚ ਚਲੀ ਗਈ ਅਤੇ ਰਜ਼ਮਕ ਬ੍ਰਿਗੇਡ ਵਿੱਚ ਸ਼ਾਮਲ ਹੋ ਗਈ। ਉਸਨੇ NWFP ਵਿੱਚ ਤਿੰਨ ਸਾਲ ਬਿਤਾਏ, 1937 ਤੱਕ, ਕਈ ਸਰਗਰਮ ਓਪਰੇਸ਼ਨਾਂ ਵਿੱਚ ਹਿੱਸਾ ਲਿਆ[1]

ਵਿਸ਼ਵ ਯੁੱਧ ੨[ਸੋਧੋ]

1939 ਈਸਵੀਂ ਵਿਚ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਸਮੇਂ, ਉਹ ਆਪਣੀ ਬਟਾਲੀਅਨ ਨਾਲ ਸੇਵਾ ਕਰ ਰਿਹਾ ਸੀ। ਉਹ ਬਟਾਲੀਅਨ ਦੇ ਨਾਲ ਉੱਤਰੀ ਅਫਰੀਕਾ ਚਲੇ ਗਏ ਸਨ ਅਤੇ ਪੱਛਮੀ ਮਾਰੂਥਲ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਟੋਬਰੁਕ ਦੀ ਘੇਰਾਬੰਦੀ ਦੌਰਾਨ ਮੌਜੂਦ ਸੀ।[1] ਉਸਨੇ ਬਾਅਦ ਵਿੱਚ ਮੱਧ ਪੂਰਬ ਦੀਆਂ ਮੁਹਿੰਮਾਂ ਦੌਰਾਨ ਈਰਾਨ ਅਤੇ ਇਰਾਗ ਵਿੱਚ ਸੇਵਾ ਕੀਤੀ। ਯੁੱਧ ਦੇ ਅੰਤ ਵਿੱਚ, ਉਸਨੂੰ ਸਟਾਫ ਕਾਲਜ, ਕਵੇਟਾ ਵਿੱਚ ਜਾਣ ਲਈ ਚੁਣਿਆ ਗਿਆ ਸੀ। ਉਸਨੇ 1946 ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਉਸਨੂੰ ਡਿਪਟੀ ਅਸਿਸਟੈਂਟ ਕੁਆਰਟਰਮਾਸਟਰ ਜਨਰਲ (DAQMG) 26ਵੀਂ ਇੰਡੀਅਨ ਇਨਫੈਂਟਰੀ ਡਿਵੀਜ਼ਨ ਨਿਯੁਕਤ ਕੀਤਾ ਗਿਆ ਜੋ ਕਿ ਦੂਰ ਪੂਰਬ ਵਿੱਚ ਤਾਇਨਾਤ ਸੀ।[1]

ਪੋਸਟ-ਆਜ਼ਾਦੀ[ਸੋਧੋ]

ਅਪ੍ਰੈਲ 1947 ਈਸਵੀਂ ਵਿੱਚ, ਉਸਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਅਤੇ ਚੌਥੀ ਬਟਾਲੀਅਨ, ਰਾਜਪੂਤ ਰੈਜੀਮੈਂਟ (4 ਰਾਜਪੂਤ) ਦਾ ਕਮਾਂਡਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ। ਭਾਰਤ ਦੀ ਵੰਡ ਦੌਰਾਨ ਦੇਸ਼ ਭਰ ਵਿੱਚ ਸਿਵਲ ਗੜਬੜ ਅਤੇ ਦੰਗੇ ਭੜਕ ਉੱਠੇ। ਉਨ੍ਹਾਂ ਨੇ ਕਲਕੱਤਾ ਅਤੇ ਬਾਅਦ ਵਿੱਚ ਰਾਂਚੀ ਵਿੱਚ ਇਹਨਾਂ ਗੜਬੜੀਆਂ ਨੂੰ ਰੋਕਣ ਲਈ ਆਪਣੀ ਬਟਾਲੀਅਨ ਦੀ ਅਗਵਾਈ ਕੀਤੀ। ਉਸੇ ਸਾਲ ਅਕਤੂਬਰ ਵਿੱਚ, ਉਸਨੂੰ ਕਰਨਲ ਵਜੋਂ ਤਰੱਕੀ ਦਿੱਤੀ ਗਈ ਸੀ। ਕੁਰੂਕਸ਼ੇਤਰ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸ਼ਰਨਾਰਥੀ ਕੈਂਪ ਸਥਾਪਿਤ ਕੀਤਾ ਗਿਆ ਸੀ। ਸਿੰਘ ਨੂੰ ਇਸ ਨੂੰ ਚਲਾਉਣ ਲਈ ਕੈਂਪ ਵਿਚ ਤਾਇਨਾਤ ਕੀਤਾ ਗਿਆ ਸੀ।[1]

ਫਰਵਰੀ 1948ਈ ਵਿੱਚ, ਨਾਗਰਿਕ ਅਧਿਕਾਰੀਆਂ ਨੇ ਸ਼ਰਨਾਰਥੀ ਕੈਂਪ ਦੇ ਪ੍ਰਬੰਧ ਦੀ ਜਿੰਮੇਵਾਰੀ ਲੈ ਲਿਆ। ਸਿੰਘ ਨੂੰ ਕੈਂਪ ਸੌਂਪਿਆ ਅਤੇ ਬ੍ਰਿਗੇਡੀਅਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ। ਉਸਨੇ 1947-1948 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਜੰਮੂ ਅਤੇ ਕਸ਼ਮੀਰ ਵਿੱਚ ਸਰਗਰਮ ਕਾਰਵਾਈਆਂ ਵਿੱਚ ਰੁੱਝੀ ਇੱਕ ਇਨਫੈਂਟਰੀ ਬ੍ਰਿਗੇਡ ਦੀ ਕਮਾਂਡ ਸੰਭਾਲੀ। ਯੁੱਧ ਤੋਂ ਬਾਅਦ, ਉਸਨੇ ਕਸ਼ਮੀਰ ਘਾਟੀ ਵਿੱਚ ਇੱਕ ਹੋਰ ਇਨਫੈਂਟਰੀ ਬ੍ਰਿਗੇਡ ਦੀ ਕਮਾਂਡ ਵੀ ਕੀਤੀ। ਦਸੰਬਰ 1949 ਵਿੱਚ, ਉਸਨੂੰ ਅਸਾਮ ਵਿੱਚ 181 ਸੁਤੰਤਰ ਬ੍ਰਿਗੇਡ ਸਮੂਹ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ।[1]

ਉਨ੍ਹਾਂ ਨੇ ਆਸਾਮ ਵਿੱਚ ਲੰਬਾ ਕਾਰਜਕਾਲ ਕੀਤਾ, 1953 ਤੱਕ ਚਾਰ ਸਾਲ ਬ੍ਰਿਗੇਡ ਸਮੂਹ ਦੀ ਕਮਾਂਡ ਕੀਤੀ। ਫਿਰ ਉਸਨੂੰ ਪੂਰਬੀ ਕਮਾਂਡ ਦਾ ਬ੍ਰਿਗੇਡੀਅਰ ਇੰਚਾਰਜ ਪ੍ਰਸ਼ਾਸਨ (ਬ੍ਰਿਗੇਡੀਅਰ ਐਡਮਿਨਿਸਟ੍ਰੇਸ਼ਨ) ਵੀ ਨਿਯੁਕਤ ਕੀਤਾ ਗਿਆ ਸੀ। 1954 ਵਿੱਚ, ਪੂਰਬੀ ਕਮਾਂਡ ਦਾ ਹੈੱਡਕੁਆਰਟਰ ਰਾਂਚੀ ਤੋਂ ਲਖਨਊ ਵਿੱਚ ਤਬਦੀਲ ਹੋ ਗਿਆ। ਬ੍ਰਿਗੇਡੀਅਰ ਐਡਮ ਦੇ ਤੌਰ 'ਤੇ, ਸਿੰਘ ਮੁੱਖ ਦਫਤਰ ਦੇ ਤਬਾਦਲੇ ਲਈ ਜ਼ਿੰਮੇਵਾਰ ਸਨ ਅਤੇ ਇਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਦੀ ਨਿਗਰਾਨੀ ਕਰਦੇ ਸਨ।[1]

ਜਨਰਲ ਅਫਸਰ[ਸੋਧੋ]

ਅਗਸਤ 1955 ਈਸਵੀ ਵਿੱਚ, ਸਿੰਘ ਨੂੰ ਮੇਜਰ ਜਨਰਲ ਦੇ ਅਹੁਦੇ 'ਤੇ ਤਰੱਕੀ ਦੇ ਦਿੱਤੀ ਗਈ ਅਤੇ ਇੱਕ ਪੈਦਲ ਡਵੀਜ਼ਨ ਦੀ ਕਮਾਂਡ ਕਰਨ ਵਾਲੇ ਜਨਰਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ। ਉਸਨੇ ਢਾਈ ਸਾਲ ਤੋਂ ਵੱਧ ਸਮੇਂ ਤੱਕ ਡਿਵੀਜ਼ਨ ਦੀ ਕਮਾਂਡ ਕੀਤੀ ਜੋ ਜੰਮੂ ਅਤੇ ਕਸ਼ਮੀਰ ਵਿੱਚ ਸਥਿਤ ਸੀ। ਬਾਅਦ ਵਿੱਚ ਉਸਨੂੰ ਅਸਾਮ ਖੇਤਰ ਦੇ ਜੀ.ਓ.ਸੀ ਨਿਯੁਕਤ ਕੀਤਾ ਗਿਆ, ਇੱਕ ਸਥਿਰ ਗਠਨ, ਜਿਸਦੀ ਉਸਨੇ ਇੱਕ ਸਾਲ ਤੋਂ ਵੱਧ ਸਮੇਂ ਲਈ ਕਮਾਂਡ ਕੀਤਾ। ਫਰਵਰੀ 1959 ਵਿੱਚ, ਉਹ ਦਿੱਲੀ ਅਤੇ ਰਾਜਸਥਾਨ ਖੇਤਰ ਦੇ ਜੀ.ਓ.ਸੀ ਨਿਯੁਕਤ ਹੋਣ ਤੋਂ ਬਾਅਦ ਦਿੱਲੀ ਚਲੇ ਗਏ। ਖੇਤਰ ਦੇ ਜੀਓਸੀ ਵਜੋਂ, ਉਸਨੇ 1960 ਅਤੇ 1961 ਵਿੱਚ ਸੈਨਾ ਦਿਵਸ ਅਤੇ ਦਿੱਲੀ ਗਣਤੰਤਰ ਦਿਵਸ ਪਰੇਡਾਂ ਦੀ ਨਿਗਰਾਨੀ ਕੀਤੀ। ਜੂਨ 1961 ਵਿੱਚ, ਉਸਨੂੰ ਲੈਫਟੀਨੈਂਟ ਜਨਰਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਅਤੇ ਸ਼੍ਰੀਨਗਰ ਵਿਖੇ ਹੈੱਡਕੁਆਰਟਰ ਵਾਲੇ GOC XV ਕੋਰਪਸ ਨਿਯੁਕਤ ਕੀਤਾ ਗਿਆ।[2]

ਮੌਤ ਅਤੇ ਵਿਰਾਸਤ[ਸੋਧੋ]

22 ਨਵੰਬਰ 1963 ਨੂੰ, ਸਿੰਘ ਦੀ ਮੌਤ ਹੋ ਗਈ ਸੀ ਜਦੋਂ ਉਸਦਾ ਹੈਲੀਕਾਪਟਰ ਪੁੰਛ ਦੇ ਰਸਤੇ ਵਿੱਚ ਕਰੈਸ਼ ਹੋ ਗਿਆ ਸੀ। ਭਾਰਤੀ ਹਥਿਆਰਬੰਦ ਬਲਾਂ ਨੂੰ ਵੱਡਾ ਨੁਕਸਾਨ ਹੋਇਆ, ਇਸ ਹਾਦਸੇ ਵਿੱਚ ਛੇ ਨਾਮਵਰ ਅਧਿਕਾਰੀ ਮਾਰੇ ਗਏ।[3] ਸਿੰਘ ਤੋਂ ਇਲਾਵਾ ਜਿਹੜੇ ਅਧਿਕਾਰੀ ਹੈਲੀਕਾਪਟਰ 'ਤੇ ਸਵਾਰ ਸਨ, ਉਹ ਸਨ:[2][4]

  • ਲੈਫਟੀਨੈਂਟ ਜਨਰਲ ਦੌਲਤ ਸਿੰਘ, ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਪੱਛਮੀ ਕਮਾਂਡ
  • ਏਅਰ ਵਾਈਸ ਮਾਰਸ਼ਲ ਏਰਲਿਕ ਪਿੰਟੋ, ਏਅਰ ਅਫਸਰ ਕਮਾਂਡਿੰਗ-ਇਨ-ਚੀਫ ਵੈਸਟਰਨ ਏਅਰ ਕਮਾਂਡ
  • ਮੇਜਰ ਜਨਰਲ ਐਨਕੇਡੀ ਨਾਨਾਵਤੀ, ਜਨਰਲ ਅਫਸਰ ਕਮਾਂਡਿੰਗ 25 ਇਨਫੈਂਟਰੀ ਡਿਵੀਜ਼ਨ
  • ਬ੍ਰਿਗੇਡੀਅਰ ਐਸ.ਆਰ.ਓਬਰਾਏ, ਕਮਾਂਡਰ 93 ਇਨਫੈਂਟਰੀ ਬ੍ਰਿਗੇਡ
  • ਫਲਾਈਟ ਲੈਫਟੀਨੈਂਟ ਐਸਐਸ ਸੋਢੀ, ਪਾਇਲਟ

ਹਵਾਈ ਹਾਦਸੇ ਦੀ ਖਬਰ ਨੇ ਦੇਸ਼ ਨੂੰ ਇਕ ਵੱਡਾ ਝਟਕਾ ਦਿੱਤਾ ਹੈ। 23 ਨਵੰਬਰ ਨੂੰ ਭਾਰਤ ਦਾ ਇੱਕ ਬਲੈਕ-ਬਾਰਡਰਡ ਅਸਧਾਰਨ ਗਜ਼ਟ ਜਾਰੀ ਕੀਤਾ ਗਿਆ ਸੀ।[2] ਇਹ ਮੁੱਦਾ ਭਾਰਤ ਦੀ ਸੰਸਦ ਦੇ ਦੋਵਾਂ ਸਦਨਾਂ ਵਿੱਚ ਉਠਾਇਆ ਗਿਆ ਸੀ ਅਤੇ ਰੱਖਿਆ ਮੰਤਰੀ ਯਸ਼ਵੰਤਰਾਓ ਚਵਾਨ ਦੁਆਰਾ ਸੰਬੋਧਿਤ ਕੀਤਾ ਗਿਆ ਸੀ। ਰਾਜ ਸਭਾ ਨੇ ਮ੍ਰਿਤਕ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ ਅਤੇ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ।[5] ਰੱਖਿਆ ਮੰਤਰਾਲੇ, ਤਿੰਨ ਸੇਵਾ ਹੈੱਡਕੁਆਰਟਰ ਅਤੇ ਨਵੀਂ ਦਿੱਲੀ ਵਿੱਚ ਸਾਰੇ ਰੱਖਿਆ ਅਦਾਰੇ 23 ਨਵੰਬਰ ਨੂੰ ਸਨਮਾਨ ਵਜੋਂ ਬੰਦ ਕਰ ਦਿੱਤੇ ਗਏ ਸਨ। ਰੱਖਿਆ ਮੰਤਰੀ ਅਤੇ ਸੇਵਾ ਮੁਖੀਆਂ ਦੇ ਸਾਰੇ ਜਨਤਕ ਸਮਾਗਮ ਵੀ ਰੱਦ ਕਰ ਦਿੱਤੇ ਗਏ ਹਨ।[6] ਅਧਿਕਾਰੀਆਂ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ।[7] ਸਿੰਘ ਨੂੰ 26 ਜਨਵਰੀ 1964 ਨੂੰ ਮਰਨ ਉਪਰੰਤ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।[8]

ਹਵਾਈ ਹਾਦਸੇ ਵਾਲੀ ਥਾਂ 'ਤੇ ਪੀੜਤਾਂ ਦੇ ਨਾਵਾਂ ਦੀ ਯਾਦ ਵਿਚ ਇਕ ਯਾਦਗਾਰ ਵੀ ਬਣਾਈ ਗਈ ਹੈ।[9] ਭਾਰਤੀ ਫੌਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਸਾਲਾਨਾ ਸਮਾਗਮ ਦਾ ਆਯੋਜਨ ਕਰਦੀ ਹੈ। ਪੂੰਛ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਹਰ ਸਾਲ ਇਸ ਦੁਖਦਾਈ ਹਾਦਸੇ ਦੀ ਯਾਦ ਵਿੱਚ ਵਿਛੜੀਆਂ ਰੂਹਾਂ ਪ੍ਰਤੀ ਆਪਣੇ ਪਿਆਰ ਅਤੇ ਸਨੇਹ ਦੇ ਪ੍ਰਤੀਕ ਵਜੋਂ 'ਅਖੰਡ ਪਾਠ' ਵੀ ਕਰਵਾਇਆ ਜਾਂਦਾ ਹੈ।[10] ਜੰਮੂ ਵਿੱਚ ਸਿੰਘ ਦਾ ਬੁੱਤ ਅਤੇ ਨਵਾਂਸ਼ਹਿਰ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਸਿਆਣਾ ਵਿੱਚ ਇੱਕ ਯਾਦਗਾਰ ਸਥਾਪਤ ਹੈ। ਉਨ੍ਹਾਂ ਨੂੰ ਸਮਰਪਿਤ ਇੱਕ ਲਾਇਬ੍ਰੇਰੀ ਅਤੇ ਇੱਕ ਅਜਾਇਬ ਘਰ ਵੀ ਬਣਾਇਆ ਜਾ ਰਿਹਾ ਹੈ। ਜੰਮੂ ਦੇ ਬਿਕਰਮ ਚੌਂਕ ਦਾ ਨਾਂ ਵੀ ਜਨਰਲ ਦੇ ਨਾਂ 'ਤੇ ਰੱਖਿਆ ਗਿਆ ਹੈ। ਦੋ ਕਮੇਟੀਆਂ - ਕਾਹਮਾ ਪਿੰਡ ਵਿੱਚ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸੁਸਾਇਟੀ ਅਤੇ ਜੰਮੂ ਵਿੱਚ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਯਾਦਗਰ ਕਮੇਟੀ ਉਨ੍ਹਾਂ ਨੂੰ ਯਾਦ ਕਰਨ ਲਈ ਸਮਾਗਮਾਂ, ਅਖੰਡ ਪਾਠਾਂ, ਖੂਨਦਾਨ ਕੈਂਪਾਂ ਸਮੇਤ ਕਈ ਹੋਰ ਸਮਾਗਮਾਂ ਦਾ ਆਯੋਜਨ ਕਰਦੀਆਂ ਹਨ।[11]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 1.6 "BIOGRAPHY OF LT. GEN. BIKRAM SINGH" (PDF). archive.pib.gov.in. 22 November 1963.
  2. 2.0 2.1 2.2 "Extraordinary" (PDF). pibarchive.nic.in. 23 November 1963.
  3. Times, Thomas F. Brady Special To the New York (23 November 1963). "5 INDIAN GENERALS DIE IN AIR CRASH; Their Copter in Kashmir Is Said to Have Hit Wire". The New York Times.
  4. Service, Tribune News. "General who called a spade a spade". Tribuneindia News Service (in ਅੰਗਰੇਜ਼ੀ).
  5. "RAJYA SABHA DEBATES - Crash near Poonch" (PDF). rsdebate.nic.in.
  6. "PIB" (PDF). archive.pib.gov.in. 23 November 1963.
  7. "AVM PINTO LAID TO REST" (PDF). pibarchive.nic.in. 23 November 1963.
  8. "PRESS NOTE" (PDF). archive.pib.gov.in. 25 January 1964.
  9. Vaz 1997.
  10. "Indian army remembers 1963 Poonch crash victims". Business Standard India. 22 November 2013.
  11. Service, Tribune News. "Lt Gen Bikram Singh's ancestral village gets statue, memorial and library". Tribuneindia News Service (in ਅੰਗਰੇਜ਼ੀ).

ਬਿਬਲੀਓਗ੍ਰਾਫੀ[ਸੋਧੋ]

  • Vaz, J Clement (1997), Profiles of Eminent Goans: Past and Present, Concept Publishing Co, ISBN 978-8170226192