ਸਮੱਗਰੀ 'ਤੇ ਜਾਓ

ਮਾਂਗਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਂਗਟ ਪੰਜਾਬ ਵਿਚਲੇ ਜੱਟਾਂ ਦੀਆਂ ਵੱਖੋ ਵਖਰੇ ਗੋਤਰਾਂ ਵਿਚੋਂ ਇੱਕ ਗੋਤਰ ਹੈ। ਇਹ ਮਹਾਂਭਾਰਤ ਦੇ ਸਮੇਂ ਦਾ ਪੁਰਾਣਾ ਕਬੀਲਾ ਹੈ ਅਤੇ ਇਹ ਮੱਧ ਏਸ਼ੀਆ ਦੇ ਰੂਸੀ ਖੇਤਰ ਤੋਂ ਪ੍ਰਵਾਸ ਕਰ ਕੇ ਆਇਆ ਸੀ। ਏ. ਐਲ. ਮੰਗੇਟ ਰੂਸ ਦਾ ਪ੍ਰਸਿੱਧ ਇਤਿਹਾਸਕਾਰ ਹੋਇਆ ਹੈ। ਕੁਝ ਜੱਟ ਯੂਕਰੇਨ ਵਿੱਚ ਵੀ ਹਨ। ਇੱਕ ਮਾਂਗਟ ਸਿੱਧ 12ਵੀਂ ਸਦੀ ਵਿੱਚ ਵੀ ਹੋਇਆ। ਇਸ ਦੀ ਬਰਾਦਰੀ ਪਹਿਲਾਂ ਸ਼ਾਹਪੁਰ ਕਦੋਂ ਆਬਾਦ ਹੋਈ, ਇਸ ਖ਼ਾਨਦਾਨ ਨੇ ਹੀ ਦੋਰਾਹੇ ਦੇ ਪਾਸ ਛੰਦੜ ਪਿੰਡ ਵਸਾਇਆ। ਰਾਮਪੁਰ, ਕਟਾਣੀ, ਹਾਂਸ ਕਲਾਂ ਪਿੰਡ ਵੀ ਇਸ ਭਾਈਚਾਰੇ ਦੇ ਹਨ। ਛੰਦੜਾਂ ਦੇ ਆਸਪਾਸ ਮਾਂਗਟਾਂ ਦੇ 12 ਪਿੰਡ ਹਨ। ਲੁਧਿਆਣੇ ਜਿਲ੍ਹੇ ਵਿੱਚ ਮਾਂਗਟ ਜੱਟ ਪਿੰਡ ਰਾਮਗੜ੍ਹ, ਭੰਮਾ ਕਲਾਂ, ਬੇਗੋਵਾਲ, ਪ੍ਰਿਥੀਪੁਰ, ਖੇੜਾ, ਘੁਲਾਲ, ਮਾਂਗਟ, ਭੈਰੋਂ ਮੁਨਾ, ਬਲੋਵਾਲ, ਮਲਕਪੁਰ ਆਦਿ ਵਿੱਚ ਵੀ ਕਾਫ਼ੀ ਵੱਸਦੇ ਹਨ। ਮਾਲਵੇ ਵਿੱਚ ਬਹੁਤੇ ਮਾਂਗਟ ਲੁਧਿਆਣੇ, ਪਟਿਆਲੇ ਤੇ ਫਿਰੋਜ਼ਪੁਰ ਖੇਤਰਾਂ ਵਿੱਚ ਆਬਾਦ ਸਨ। ਮੁਕਤਸਰ ਦੇ ਇਲਾਕੇ ਵਿੱਚ ਮਾਂਗਟ ਕੇਰ ਪਿੰਡ ਮਾਂਗਟ ਜੱਟਾਂ ਦਾ ਬਹੁਤ ਉਘਾ ਪਿੰਡ ਹੈ। ਕੁਝ ਮਾਂਗਟ ਮਲੇਰਕੋਟਲਾ, ਨਾਭਾ ਤੇ ਫਰੀਦਕੋਟ ਖੇਤਰਾਂ ਵਿੱਚ ਵੀ ਵੱਸਦੇ ਹਨ। ਮਾਝੇ ਵਿੱਚ ਅੰਮ੍ਰਿਤਸਰ ਜਿਲ੍ਹੇ ਵਿੱਚ ਵੀ ਮਾਂਗਟ ਭਾਈਚਾਰੇ ਦੇ ਲੋਕ ਕੁਝ ਪਿੰਡਾਂ ਵਿੱਚ ਰਹਿੰਦੇ ਹਨ। ਜਲੰਧਰ ਖੇਤਰ ਵਿੱਚ ਮਾਂਗਟ ਭਾਈਚਾਰੇ ਦੇ ਲੋਕ ਕੁਝ ਪਿੰਡਾਂ ਵਿੱਚ ਰਹਿੰਦੇ ਹਨ। ਜਲੰਧਰ ਖੇਤਰ ਵਿੱਚ ਮਾਂਗਟ ਕਾਫ਼ੀ ਹਨ। ਰੋਪੜ ਅਤੇ ਸਿਰਸਾ ਦੇ ਖੇਤਰਾਂ ਵਿੱਚ ਵੀ ਕੁਝ ਮਾਂਗਟ ਵੱਸਦੇ ਹਨ। ਕੁਝ ਹੁਸ਼ਿਆਰਪੁਰ ਵਿੱਚ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ, ਗੁਜਰਾਂਵਾਲਾ, ਗੁਜਰਾਤ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਵੀ ਮਾਂਗਟ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ। ਸਾਂਦਲਬਾਰ ਵਿੱਚ ਵੀ ਮਲੇ ਅਤੇ ਮਾਂਗਟ ਪਿੰਡ ਮਾਂਗਟ ਜੱਟਾਂ ਦੇ ਸਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਂਗਟ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਂਗਟ ਜੱਟ ਸਿੱਖ ਹਨ। ਦੁਆਬੇ ਵਿਚੋਂ ਕਾਫ਼ੀ ਮਾਂਗਟ ਬਾਹਰਲੇ ਦੇਸਾਂ ਵਿੱਚ ਜਾਕੇ ਆਬਾਦ ਹੋ ਗਏ ਹਨ। ਇਸ ਭਾਈਚਾਰੇ ਨੇ ਬਹੁਤ ਉਨਤੀ ਕੀਤੀ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਂਗਟ ਭਾਈਚਾਰੇ ਦੀ ਕੁੱਲ ਗਿਣਤੀ 11,661 ਸੀ। ਚਾਲੀ ਮੁਕਤਿਆਂ ਵਿਚੋਂ ਇੱਕ ਮੁਕਤਾ ਭਾਈ ਫਤਿਹ ਸਿੰਘ ਖੁਰਦਪੁਰ ਮਾਂਗਟ ਪਿੰਡ ਦਾ ਸੂਰਬੀਰ ਸ਼ਹੀਦ ਸੀ। ਮਾਂਗਟ ਜੱਟਾਂ ਦਾ ਇੱਕ ਪੁਰਾਣਾ, ਉਘਾ ਤੇ ਛੋਟਾ ਗੋਤ ਹੈ। ਮਹਾਂਭਾਰਤ ਦੇ ਯੁੱਧ ਸਮੇਂ ਭਾਰਤ ਵਿੱਚ 244 ਰਾਜ ਸਨ ਜਿਹਨਾਂ ਵਿਚੋਂ 83 ਜੱਟ ਰਾਜ ਸਨ। ਇੱਕ ਪਰਾਤੱਤਵ ਵਿਗਿਆਨੀ ਤੇ ਵਿਦਵਾਨ ਪ੍ਰੋਫੈਸਰ ਬੀ• ਬੀ• ਲਾਲ ਅਨੁਸਾਰ ਮਹਾਭਾਰਤ ਦਾ ਯੁੱਧ ਈਸਾ ਤੋਂ ਅੱਠ ਸੌ ਜਾਂ ਨੌ ਸੌ ਸਾਲ ਪਹਿਲਾਂ ਹੋਇਆ ਸੀ। ਸ਼੍ਰੀ ਕ੍ਰਿਸ਼ਨ ਜੀ, ਸ਼੍ਰੀ ਰਾਮਚੰਦਰ ਜੀ ਜੱਟ ਰਾਜੇ ਸਨ। ਜੱਟ ਤੇ ਖੱਤਰੀ ਇਕੋ ਜਾਤੀ ਵਿਚੋਂ ਹਨ। ਇਹ ਸਾਰੇ ਮੱਧ ਏਸ਼ੀਆ ਤੋਂ ਆਏ ਆਰੀਆ ਕਬੀਲੇ ਹੀ ਹਨ।