ਮੀਨਾ ਟੋਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੀਨਾ ਟੋਲੂ ਇਕ ਮਾਲਟੀਜ਼ ਕਾਰਕੁੰਨ ਹੈ, ਜੋ ਐਲ.ਜੀ.ਬੀ.ਟੀ.ਕਿਉ.ਆਈ.ਏ ਦੀ ਸਮਰਥਕ ਹੈ ਅਤੇ ਇੱਕ ਗ੍ਰੀਨ ਕਾਰਕੁੰਨ ਹੈ। ਜਿਸ ਨੇ ਯੂਰਪ ਵਿੱਚ ਟਰਾਂਸਜੈਂਡਰ ਅਧਿਕਾਰਾਂ ਅਤੇ ਲਿੰਗ ਸਮਾਨਤਾ ਬਾਰੇ ਜਾਗਰੂਕਤਾ ਲਈ ਪ੍ਰਚਾਰ ਕੀਤਾ ਹੈ। [1] ਉਹ ਮਾਲਟਾ ਵਿਚ 2019 ਦੀ ਯੂਰਪੀ ਸੰਸਦ ਦੀ ਚੋਣ ਲੜ੍ਹ ਰਹੀ ਹੈ।[2]

ਮੁੱਢਲਾ ਜੀਵਨ[ਸੋਧੋ]

ਟੋਲੂ ਅਤੇ ਉਨ੍ਹਾਂ ਦੀ ਜੁੜਵਾਂ ਭੈਣ ਲੂਈਸਾ ਟੋਲੂ ਦਾ ਜਨਮ 31 ਅਗਸਤ 1991 ਨੂੰ ਹੋਇਆ ਸੀ। ਇਕੱਠੇ ਮਿਲ ਕੇ ਉਨ੍ਹਾਂ ਨੇ 2010 ਵਿਚ ਮਾਲਟੀਅਨ ਸਟੂਡੈਂਟ ਆਰਗੇਨਾਈਜ਼ੇਸ਼ਨ 'ਵੇਅ' ਦੀ ਸਥਾਪਨਾ ਕੀਤੀ। [3] ਟੋਲੂ ਦੇ ਪਿਤਾ ਜੀਆਨਕਾਰਲੋ ਟੋਲੂ ਇਕ ਮਾਲਟੀਜ਼ ਖਿਡਾਰੀ ਹਨ, ਜਿਸ ਨੇ 2004 'ਚ ਗੇਂਦਬਾਜ਼ੀ ਵਿਚ ਗਿੰਨੀਜ਼ ਵਰਲਡ ਰਿਕਾਰਡ ਦਰਜ਼ ਕੀਤਾ [4] ਅਤੇ ਯੂਰਪੀਅਨ ਸੀਨੀਅਰ ਬੌਲਿੰਗ ਚੈਂਪੀਅਨਸ਼ਿਪ [5] ਅਤੇ ਸੀਨੀਅਰ ਵਿਸ਼ਵ ਕੱਪ 'ਤੇ ਮਾਲਟਾ ਦੀ ਪ੍ਰਤੀਨਿਧਤਾ ਕੀਤੀ।[6]

ਟੋਲੂ ਨੇ 2014 ਵਿਚ ਮਾਲਟਾ ਯੂਨੀਵਰਸਿਟੀ ਤੋਂ ਬੈਚਲਰ ਆਫ ਕਮਿਊਨੀਕੇਸ਼ਨਜ਼ (ਆਨਰਜ਼) ਪਾਸ ਕੀਤੀ। [7]

ਸਰਗਰਮੀ ਅਤੇ ਕੈਰੀਅਰ[ਸੋਧੋ]

ਐਲ.ਜੀ.ਬੀ.ਟੀ.ਕਿਉ.ਆਈ. ਸਰਗਰਮੀ[ਸੋਧੋ]

ਟੋਲੂ ਨੇ ਮਾਲਟਾ ਦੀ ਯੂਨੀਵਰਸਿਟੀ ਵਿਖੇ 'ਵੀ ਆਰ' (ਐਲ.ਜੀ ਟੀ.ਬੀ.ਕਿਉ.ਆਈ. ਨੌਜਵਾਨ ਅਤੇ ਵਿਦਿਆਰਥੀ ਸੰਗਠਨ) ਦੀ ਸਥਾਪਨਾ ਤੋਂ ਸ਼ੁਰੂ ਕਰਦੇ ਹੋਏ, 2010 ਵਿਚ ਐਲ.ਜੀ.ਬੀ.ਟੀ.ਕਿਉ.ਆਈ.ਏ. ਦੇ ਹੱਕਾਂ ਲਈ ਵਕਾਲਤ ਕਰਨਾ ਸ਼ੁਰੂ ਕੀਤਾ। [3]

2014 ਤੋਂ 2015 ਤੱਕ ਟੋਲੂ ਇੱਕ ਬੋਰਡ ਮੈਂਬਰ ਅਤੇ ਆਈ.ਜੀ.ਐੱਲ.ਵਾਈ.ਓ. ਦੀ ਸਹਿ-ਚੇਅਰਮੈਨ ਸੀ ਅਤੇ 2016 ਅਤੇ 2017 ਦੌਰਾਨ ਯੂਰਪੀ ਸਲਾਹਕਾਰ ਪ੍ਰੀਸ਼ਦ ਯੂਥ (ਸੀ.ਸੀ.ਜੇ.) ਦੀ ਕੌਂਸਲ ਲਈ ਆਈ.ਜੀ.ਐੱਲ.ਵਾਈ.ਓ. ਦੀ ਉਮੀਦਵਾਰ ਸੀ।[8] ਉਹ ਯੂਥ ਦੇ ਸਲਾਹਕਾਰ ਪ੍ਰੀਸ਼ਦ ਲਈ ਚੁਣੀ ਗਈ ਸੀ, [9] ਜਿੱਥੇ ਉਸ ਨੇ ਮਾਨਸਿਕ ਸਿਹਤ ਦੇ ਵਿਭਾਗਾਂ, ਪ੍ਰਤੀਕਰਮ ਅਤੇ 'ਨੋ ਹੇਟ' ਤੇ ਕੰਮ ਕੀਤਾ। 2015 ਵਿੱਚ ਟੋਲੂ ਨੇ ਟੀ.ਜੀ.ਈ.ਯੂ. ਦੀ ਟਰਾਂਸਜੈਂਡਰ ਯੂਰਪ ਦੇ ਸੰਚਾਰ ਅਧਿਕਾਰੀ ਵਜੋਂ ਸਟਾਫ ਟੀਮ ਵਿੱਚ ਸ਼ਾਮਲ ਹੋਈ। [10]

Mina Tolu at the Human Rights Conference at Stockholm Pride 2018
2018 ਵਿਚ ਮਨੁੱਖੀ ਅਧਿਕਾਰ ਕਾਨਫਰੰਸ ਵਿਚ ਮੀਨਾ ਟੋਲੂ

2016 ਵਿੱਚ ਟੋਲੂ ਨੇ ਕੈਨੇਡਾ ਦੇ ਓਟਾਵਾ ਵਿਖੇ ਇੱਕ ਯੰਗ ਵਰਲਡ ਸੰਮੇਲਨ ਵਿੱਚ ਮਾਲਟਾ ਦੀ ਪ੍ਰਤੀਨਿਧਤਾ ਕੀਤੀ। ਉਸਨੇ ਟਰਾਂਸ ਲੋਕਾਂ ਦੇ ਅਧਿਕਾਰਾਂ 'ਤੇ ਇੱਕ ਭਾਸ਼ਣ ਦਿੱਤਾ ਅਤੇ ਲਿੰਗ ਸਮਾਨਤਾ ਬਾਰੇ ਪੈਨਲ ਦੀ ਮੈਂਬਰ ਰਹੀ। [11] ਟੋਲੂ ਨੇ ਚੁਣੌਤੀਪੂਰਨ ਲਿੰਗੀ ਰਵਾਇਤਾਂ, ਲਿੰਗ-ਨਿਰਪੱਖ ਸਰਵਨਾਂਵਾਂ [12] ਬਾਰੇ ਗੱਲ ਕੀਤੀ ਅਤੇ ਲਿੰਗਕ ਸਮਾਨਤਾ ਦੀ ਲੋੜ 'ਤੇ ਜ਼ੋਰ ਦਿੱਤਾ, ਜਿਸ ਵਿੱਚ ਟਰਾਂਸਜੈਂਡਰ ਅਤੇ ਲਿੰਗ-ਗੈਰ-ਅਨੁਕੂਲ ਲੋਕ ਸ਼ਾਮਿਲ ਸਨ। [13] [14]

2018 ਵਿੱਚ ਮੀਨਾ ਟੋਲੂ 'ਵੀਮਨ ਡੇਲੀਵਰ ਯੰਗ ਲੀਡਰਜ਼ ਪ੍ਰੋਗਰਾਮ' ਵਿੱਚ ਸ਼ਾਮਿਲ ਹੋਈ, [15] ਜੋ ਇੱਕ ਵਿਸ਼ਵਵਿਆਪੀ ਵਕਾਲਤ ਪ੍ਰੋਗਰਾਮ ਹੈ, ਜਿਸ ਵਿਚ ਯੁਵਾ ਵਰਕਰਾਂ ਨੂੰ ਲਿੰਗ ਬਰਾਬਰਤਾ ਅਤੇ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ।[16] ਉਸਨੇ ਮਾਲਟਾ ਪਰੇਡ 2018 ਦੇ ਪ੍ਰਾਇਡ ਹਫਤੇ ਪ੍ਰੋਗਰਾਮ ਵਿਚ ਸ਼ਾਮਿਲ ਹੋ ਕੇ ਮਾਲਟਾ ਵਿਚ ਸਥਾਨਕ ਸਰਗਰਮੀਆਂ ਨੂੰ ਮੁੜ ਸ਼ੁਰੂ ਕੀਤਾ। [17] ਅਗਸਤ 2018 ਵਿੱਚ, ਟੋਲੂ ਸਟਾਕਹੋਮ ਵਿੱਚ ਆਯੋਜਿਤ ਯੂਰੋ ਪ੍ਰਾਇਡ ਵਿੱਚ ਮਨੁੱਖੀ ਅਧਿਕਾਰ ਕਾਨਫਰੰਸ ਵਿੱਚ ਸ਼ਾਮਿਲ ਹੋਈ। [18]

ਵਾਤਾਵਰਣ ਸਰਗਰਮਤਾ[ਸੋਧੋ]

2015 ਵਿੱਚ ਟੋਲੂ ਨੇ ਮਾਲਟਾ ਵਿੱਚ ਵਾਤਾਵਰਨ ਦੀ ਐੱਨ.ਜੀ.ਓ ਬਰਡਲਾਈਫ ਮਾਲਟਾ ਲਈ ਕੌਮੀ ਜਨਮਤਮਤ ਮੁਹਿੰਮ ਸ਼ੂਟ - ਸਪ੍ਰਿੰਗ ਹੰਟਿੰਗ ਆਉਟ ਆਯੋਜਿਤ ਕੀਤੀ ,[19] ਜਿਸਦਾ ਉਦੇਸ਼ ਮਾਲਟਾ ਵਿੱਚ ਬਸੰਤ ਰੁੱਤੀ ਪੰਛੀਆਂ ਦੇ ਸ਼ਿਕਾਰ ਕਰਨ 'ਟੇ ਰੋਕ ਲਗਾਉਣਾ ਸੀ। ਵੋਟ ਦਾ ਨਤੀਜਾ 2,220 ਵੋਟਾਂ ਨਾਲ ਜੇੱਸ ਕੰਪੇਨ ਲਈ ਛੋਟੀ ਜਿੱਤ ਸੀ। [20]

ਸਨਮਾਨ[ਸੋਧੋ]

ਮੀਨਾ ਟੋਲੂ ਨੂੰ ਮਾਲਟਾ, 2014 ਵਿੱਚ ਪਹਿਲੇ ਐਲ.ਜੀ.ਬੀ.ਟੀ.ਕਿਉ.ਆਈ.ਏ. ਕਮਿਊਨਿਟੀ ਅਵਾਰਡ ਵਿੱਚ ਵਿਦਿਆਰਥੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ, ਉਸਦੀ ਜੁੜਵਾਂ ਭੈਣ ਲੁਈਸਾ ਟੋਲੂ ਨੂੰ ਵੀ ਉਹੀ ਪੁਰਸਕਾਰ ਦਿੱਤਾ ਗਿਆ। [21] ਉਸੇ ਸਾਲ ਉਨ੍ਹਾਂ ਨੂੰ ਯੂਨੀਵਰਸਿਟੀ ਵਿਦਿਆਰਥੀ ਕੌਂਸਲ (ਕੇ.ਐਸ.ਯੂ) ਦੁਆਰਾ ਮਾਲਟਾ ਯੂਨੀਵਰਸਿਟੀ ਵਿਚ ਇਕ ਵਿਦਿਆਰਥੀ ਵਜੋਂ ਕੋਕਾ ਐਟਿਵ ਪ੍ਰਦਾਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜੇ.ਸੀ.ਆਈ. ਮਾਲਟਾ ਯੰਗ ਲੀਡਰ ਐਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ।[22]

ਹਵਾਲੇ[ਸੋਧੋ]

 1. "Mina Tolu". Women Deliver (in ਅੰਗਰੇਜ਼ੀ). Retrieved 2018-12-10. 
 2. "AD to field three candidates for the European Parliament elections - The Malta Independent". www.independent.com.mt. Retrieved 2019-02-07. 
 3. 3.0 3.1 "The Executive Team" (in ਅੰਗਰੇਜ਼ੀ). Retrieved 2018-12-10. 
 4. Ltd, Allied Newspapers. "Bowling coach breaks world record". Times of Malta (in ਅੰਗਰੇਜ਼ੀ). Retrieved 2018-12-10. 
 5. Ltd, Allied Newspapers. "Silver medals for Spiteri in Bologna tournament". Times of Malta (in ਅੰਗਰੇਜ਼ੀ). Retrieved 2018-12-10. 
 6. "Malta Olympic Committee – Tenpin Bowling National Leagues". nocmalta.org. Retrieved 2018-12-10. 
 7. Tolu, Romina (2018-12-10). ""Sarah's story" : the creation of an LGBT comic". hydi.um.edu.mt. Retrieved 2018-12-10. 
 8. Mina Tolu, Mina Tolu - Advisory Council on Youth, https://www.youtube.com/watch?v=NqBqpAG-YM8, retrieved on 10 ਦਸੰਬਰ 2018 
 9. "Members of the Advisory Council on Youth". Council of Europe. 2018-12-10. Retrieved 2018-12-10. 
 10. "Mina Tolu". One Young World (in ਅੰਗਰੇਜ਼ੀ). Retrieved 2018-12-10. 
 11. "WATCH: Maltese Representative Challenges Emma Watson At International Youth Conference". lovinmalta.com (in ਅੰਗਰੇਜ਼ੀ). Retrieved 2018-12-10. 
 12. "Worlds apart on a tiny island - our Director's Talking Point on The Times". aditus foundation (in ਅੰਗਰੇਜ਼ੀ). 2016-11-02. Retrieved 2018-12-10. 
 13. One Young World, "This year alone 185 trans people have been reported murdered" | Mina Tolu, https://www.youtube.com/watch?v=LN1t4Wrjzsw&t=3s, retrieved on 10 ਦਸੰਬਰ 2018 
 14. "Leading Lights". The Hive (in ਅੰਗਰੇਜ਼ੀ). Retrieved 2018-12-10. 
 15. "An Unwavering Advocate for Girls and Women". Women Deliver (in ਅੰਗਰੇਜ਼ੀ). Retrieved 2019-05-27. 
 16. "Mina Tolu". Women Deliver (in ਅੰਗਰੇਜ਼ੀ). Retrieved 2018-12-10. 
 17. "Check Out Every Single Event Happening At Malta Pride Next Week". lovinmalta.com (in ਅੰਗਰੇਜ਼ੀ). Retrieved 2018-12-10. 
 18. "Reproductive rights and LGBTI rights: different challenges, different strategies? - EuroPride 2018 Stockholm". EuroPride 2018 Stockholm Program (in ਅੰਗਰੇਜ਼ੀ). Retrieved 2019-01-04. 
 19. "Spring Hunting Out campaign says it is time to 'set the facts straight' on spring hunting - The Malta Independent". www.independent.com.mt. Retrieved 2018-12-10. 
 20. "Referendum 2015 Official Result Govt Gazette" (PDF). electoral.gov.mt. Retrieved 2018-12-10. 
 21. "Nominees for first LGBTI Community Awards announced". MaltaToday.com.mt (in ਅੰਗਰੇਜ਼ੀ). Retrieved 2018-12-10. 
 22. May, Timothy Diacono on 14; 2014. "18 Awards Handed out at Kokka Night 2014 - News". The Insiter. Retrieved 2018-12-10.