ਸਮੱਗਰੀ 'ਤੇ ਜਾਓ

ਮੈਰਾਥਨ ਦੌੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੁਕ-ਉਲਿਵਰ ਮਰਸੋਨ ਦੀ ਪੀਡੀਪਾਈਡਸ ਦੀ ਮੈਰਾਥਨ ਦੌੜ ਨੂੰ ਦਰਸਾਉਂਦੀ ਚਿੱਤਰ

'ਮੈਰਾਥਨ ਦੌੜ' ਅਥਲੈਟਿਕਸ ਦਾ ਇੱਕ ਅਨਿੱਖੜਵਾਂ ਅੰਗ ਹੈ। ਅਥਲੈਟਿਕਸ ਦੀਆਂ ਸਭ ਦੌੜਾਂ ਵਿੱਚੋਂ ਇਸ ਦੌੜ ਦਾ ਪੈਂਡਾ ਸਭ ਤੋਂ ਜ਼ਿਆਦਾ ਹੈ। ਮੈਰਾਥਨ ਦੌੜ ਦੀ ਲੰਬਾਈ 42.195 ਕਿਲੋਮੀਟਰ ਜਾਂ 26 ਮੀਲ 385 ਗਜ਼ ਹੈ।[1]

ਇਤਿਹਾਸ

[ਸੋਧੋ]

ਮੈਰਾਥਨ ਦੌੜ ਦੇ ਇਤਿਹਾਸ ਦਾ ਸਬੰਧ ਪੁਰਾਤਨ ਯੂਨਾਨ ਨਾਲ ਹੈ। ਸੰਨ 500 ਬੀ.ਸੀ. ਦੇ ਨੇੜੇ-ਤੇੜੇ ਦੀ ਗੱਲ ਹੈ ਕਿ ਯੂਨਾਨ ਉਸ ਸਮੇਂ ਛੋਟੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਇਹ ਰਿਆਸਤਾਂ ਆਪਸ ਵਿੱਚ ਲੜਾਈ ਝਗੜੇ ਕਰਨ ਵਿੱਚ ਰੁੱਝੀਆਂ ਰਹਿੰਦੀਆਂ ਸਨ। ਉਸ ਸਮੇਂ ਸੰਨ 400 ਬੀ.ਸੀ. ਦੇ ਅਗਸਤ ਜਾਂ ਸਤੰਬਰ ਮਹੀਨੇ ਦੋ ਰਿਆਸਤਾਂ ਵਿਚਕਾਰ ਲੜਾਈ ਹੋਈ। ਇਹ ਲੜਾਈ ਏਥਨਜ਼ ਅਤੇ ਪਰਸੀਅਨ ਰਿਆਸਤ ਵਿਚਕਾਰ ਮੈਰਾਥਨ ਨਗਰ ਵਿਖੇ ਹੋਈ, ਜਿਸ ਵਿੱਚ ਏਥਨਜ਼ ਰਿਆਸਤ ਦੇ ਸੈਨਿਕ ਜੈਤੂ ਰਹੇ। ਉਸ ਸਮੇਂ ਏਥਨਜ਼ ਦਾ ਇੱਕ ਦੂਤ ਜਾਂ ਡਾਕੀਆ ਜਿਸ ਦਾ ਨਾਂ ਸੀ ਪੀਡੀਪਾਈਡਸ ਇਸ ਲੜਾਈ ਦੀ ਹਰ ਖ਼ਬਰ ਦੇਣ ਵਾਸਤੇ ਉੱਥੇ ਮੌਜੂਦ ਸੀ। ਜਦੋਂ ਏਥਨਜ਼ ਨੇ ਇਹ ਲੜਾਈ ਜਿੱਤੀ ਤਾਂ ਉਹ ਉੱਥੋਂ ਏਥਨਜ਼ ਵਾਸੀਆਂ ਨੂੰ ਜਿੱਤ ਦੀ ਖ਼ਬਰ ਸੁਣਾਉਣ ਲਈ ਦੌੜ ਪਿਆ। ਉਹ ਲਗਾਤਾਰ ਬਿਨਾਂ ਰੁਕੇ ਦੌੜਿਆ ਅਤੇ ਏਥਨਜ਼ ਪਹੁੰਚ ਗਿਆ। ਉਸ ਨੇ ਏਥਨਜ਼ ਪਹੁੰਚ ਕੇ ਉੱਥੋਂ ਦੇ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਅਸੀਂ ਜਿੱਤ ਗਏ ਹਾਂ। ਸੁਨੇਹਾ ਦਿੰਦੇ ਸਾਰ ਹੀ ਉਹ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਜਿੰਨਾ ਪੈਂਡਾ ਉਹ ਦੌੜ ਕੇ ਆਇਆ, ਉਸ ਦੀ ਮਿਣਤੀ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਕੁੱਲ 42.195 ਕਿਲੋਮੀਟਰ ਹੈ। ਇਸ ਤੋਂ ਬਾਅਦ ਵਿੱਚ ਇਸ ਦੌੜ ਦੀ ਸ਼ੁਰੂਆਤ ਹੋਈ ਅਤੇ ਇਸ ਦੌੜ ਦਾ ਨਾਂ ਮੈਰਾਥਨ ਰੱਖਿਆ ਗਿਆ ਕਿਉਂਕਿ ਜਿਸ ਨਗਰ ਵਿੱਚ ਲੜਾਈ ਹੋਈ ਸੀ, ਉਸ ਦਾ ਨਾਂ ਮੈਰਾਥਨ ਸੀ। ਅਸਲ ਵਿੱਚ ਇਹ ਦੌੜ ਏਥਨਜ਼ ਦੇ ਦੂਤ ਪੀਡੀਪਾਈਡਸ ਨੂੰ ਇੱਕ ਸ਼ਰਧਾਂਜਲੀ ਹੈ। ਆਧੁਨਿਕ ਸਮੇਂ ਵਿੱਚ ਵੀ ਮੈਰਾਥਨ ਦੌੜ ਦੀ ਲੰਬਾਈ 42.195 ਕਿਲੋਮੀਟਰ ਹੈ।

ਓਲੰਪਿਕ ਖੇਡਾਂ

[ਸੋਧੋ]

ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਯੂਨਾਨ ਦੇ ਸ਼ਹਿਰ ਏਥਨਜ਼ ਵਿਖੇ 1896 ਨੂੰ ਹੋਈਆਂ। ਇਨ੍ਹਾਂ ਖੇਡਾਂ ਵਿੱਚ ਵੀ ਇਸ ਦੌੜ ਨੂੰ ਸ਼ਾਮਲ ਕੀਤਾ ਗਿਆ ਅਤੇ ਇਨ੍ਹਾਂ ਓਲੰਪਿਕ ਖੇਡਾਂ ਵਿੱਚ ਇਸ ਦੌੜ ਦੀ ਲੰਬਾਈ 40 ਕਿਲੋਮੀਟਰ ਸੀ।

1896 ਦੀ ਓਲੰਪਿਕ ਮੈਰਾਥਨ

ਓਲੰਪਿਕ ਖੇਡਾਂ ਵਿੱਚ ਇਸ ਦੌੜ ਦੀ ਦੂਰੀ

ਸਾਲ ਦੂਰੀ
(ਕਿਮੀ)
ਦੂਰੀ
(ਮੀਲ)
1896 40 24.85
1900 40.26 25.02
1904 40 24.85
1906 41.86 26.01
1908 42.195 26.22
1912 40.2 24.98
1920 42.75 26.56
1924 ਤੋਂ ਬਾਅਦ 42.195 26.22

ਰਿਕਾਰਡ

[ਸੋਧੋ]

ਅੱਜ-ਕੱਲ੍ਹ ਇਸ ਦੌੜ ਦਾ ਮਰਦ ਵਰਗ ਦਾ ਵਿਸ਼ਵ ਰਿਕਾਰਡ ਕੀਨੀਆ ਦੇ ਦੌੜਾਕ ਪੈਟਰਿਕ ਮਕਾਊ ਦੇ ਨਾਂ ਹੈ, ਜਿਸ ਨੇ 25 ਸਤੰਬਰ 2011 ਨੂੰ ਇਹ ਦੌੜ 2 ਘੰਟੇ 3 ਮਿੰਟ ਵਿੱਚ ਪੂਰੀ ਕੀਤੀ।[2][3] ਮਹਿਲਾ ਵਰਗ ਦਾ ਵਿਸ਼ਵ ਰਿਕਾਰਡ ਇੰਗਲੈਂਡ ਦੀ ਪਾਉਲਾ ਰੈੱਡਕਲਿਫ਼ ਨੇ 13 ਅਪਰੈਲ 2003 ਨੂੰ ਇਹ ਦੌੜ 2 ਘੰਟੇ 15 ਮਿੰਟ ਵਿੱਚ ਪੂਰੀ ਕਰ ਕੇ ਆਪਣੇ ਨਾਂ ਕੀਤਾ। ਏਸ਼ੀਆ ਮਹਾਂਦੀਪ ਦਾ ਮਰਦ ਵਰਗ ਦਾ ਰਿਕਾਰਡ ਜਪਾਨੀ ਦੌੜਾਕ ਤੋਸ਼ੀਨਰੀ ਤਕਾਓਕਾ ਦੇ ਨਾਂ ਹੈ, ਜਿਸ ਨੇ 13 ਅਕਤੂਬਰ 2002 ਨੂੰ ਇਹ ਦੌੜ 2 ਘੰਟੇ 6 ਮਿੰਟ ਵਿੱਚ ਪੂਰੀ ਕੀਤੀ। ਮਹਿਲਾ ਵਰਗ ਦਾ ਏਸ਼ੀਆ ਦਾ ਰਿਕਾਰਡ ਵੀ ਜਪਾਨ ਦੀ ਮਿਜੂਕੀ ਨੋਗੁੱਚੀ ਨੇ 25 ਸਤੰਬਰ 2005 ਨੂੰ ਇਹ ਦੌੜ 2 ਘੰਟੇ 19 ਮਿੰਟ ਵਿੱਚ ਪੂਰੀ ਕਰ ਕੇ ਆਪਣੇ ਨਾਂ ਕੀਤਾ।

ਕੈਥਰੀਨ ਨਡਰਬਾ ਜੋ 2001 ਤੋਂ 2002. ਤੱਕ ਤੇਜ਼ ਮੈਰਾਥਨ ਦੌੜਾਕ ਰਹੀ
ਮਰਦ
ਸਮਾਂ ਖਿਡਾਰੀ ਦਾ ਨਾਂ ਦੇਸ਼ ਮਿਤੀ ਸਥਾਂਨ
2 ਘੰਟੇ 03:23 ਵਿਲਸਨ ਕਿਪਸੰਗ ਫਰਮਾ:Country data ਕੀਨੀਆ 29 ਸਤੰਬਰ 2013 ਬਰਲਿਨ
2ਘੰਟੇ 03:38 ਪੈਟਰਿਕ ਮਕਾਊ ਫਰਮਾ:Country data ਕੀਨੀਆ 25 ਸਤੰਬਰ 2011 ਬਰਲਿਨ
2ਘੰਟੇ 03:45 ਡੈਨਿਸ ਕੇਮੇਟੋ ਫਰਮਾ:Country data ਕੀਨੀਆ 13 ਅਕਤੂਬਰ 2013 ਸ਼ਿਕਾਗੋ
2ਘੰਟੇ 03:52 ਇਮੈਨਲ ਮੁਤਾਈ ਫਰਮਾ:Country data ਕੀਨੀਆ 13 ਅਕਤੂਬਰ 2013 ਸ਼ਿਕਾਗੋ
2ਘੰਟੇ 03:59 ਹੈਲੋ ਗੈਬਰਸੇਲਾਸੀ ਫਰਮਾ:Country data ਇਥੋਪੀਆ 28 ਸਤੰਬਰ 2008 ਬਰਲਿਨ
2ਘੰਟੇ 04:05 ਇਲਿਉਡ ਕਿਪਚੋਗੇ ਫਰਮਾ:Country data ਕੀਨੀਆ 29 ਸਤੰਬਰ 2013 ਬਰਲਿਨ
2ਘੰਟੇ 04:15 ਜੈਫਰੀ ਮੁਤਾਈ ਫਰਮਾ:Country data ਕੀਨੀਆ 9 ਸਤੰਬਰ 2012 ਬਰਲਿਨ
2ਘੰਟੇ 04:23 ਆਈਲੇ ਅਬਸ਼ੇਰੋ ਫਰਮਾ:Country data ਇਥੋਪੀਆ 27 ਜਨਵਰੀ 2012 ਡੁਬਈ
2ਘੰਟੇ 04:27 ਡੁਨਕਨ ਕਿਬੇਟ ਫਰਮਾ:Country data ਕੀਨੀਆ 5 ਅਪਰੈਲ 2009 ਰੋਟਨਡਮ
2ਘੰਟੇ 04:27 ਜੇਮਨ ਕਵਾਮਈ ਫਰਮਾ:Country data ਕੀਨੀਆ 5 ਅਪਰੈਲ 2009 ਰੋਟਨਡਮ
ਔਰਤ
ਸਮਾਂ ਖਿਡਾਰੀ ਦਾ ਨਾਂ ਦੇਸ਼ ਮਿਤੀ ਸਥਾਂਨ
2ਘੰਟੇ 15:25 ਪਾਉਲਾ ਰੈੱਡਕਲਿਫ਼  ਜਰਮਨੀ 13 ਅਪਰੈਲ 2003 ਲੰਡਨ
2ਘੰਟੇ 18:20 ਲਿਲਿਆ ਸ਼ੋਬੁਖੋਵਾ  ਰੂਸ 9 ਅਕਤੂਬਰ 2011 ਸ਼ਿਕਾਗੋ
2ਘੰਟੇ 18:37 ਮੈਰੀ ਕੈਤਨੀ ਫਰਮਾ:Country data ਕੀਨੀਆ 22 ਅਪਰੈਲ 2012 ਲੰਡਨ
2ਘੰਟੇ 18:47 ਕੈਥਰੀਨ ਨਡਰਬਾ ਫਰਮਾ:Country data ਕੀਨੀਆ 7 ਅਕਤੂਬਰ 2001 ਸ਼ਿਕਾਗੋ
2ਘੰਟੇ 18:58 ਟਿਕੀ ਗੇਲਾਨਾ ਫਰਮਾ:Country data ਇਥੋਪੀਆ 15 ਅਪਰੈਲ 2012 ਰੋਟਨਡਮ
2ਘੰਟੇ 19:12 ਮਿਜ਼ੁਕੀ ਨੋਗੂਚੀ  ਜਪਾਨ 25 ਸਤੰਬਰ 2005 ਬਰਲਿਨ
2ਘੰਟੇ 19:19 ਇਰੀਨਾ ਮਿਕੀਟੇਂਕੋ  ਜਰਮਨੀ 28 ਸਤੰਬਰ 2008 ਬਰਲਿਨ
2ਘੰਟੇ 19:31 ਅਸਲੇਫੈਚ ਮਰਗੀਆ ਫਰਮਾ:Country data ਇਥੋਪੀਆ 27 ਜਨਵਰੀ 2012 ਡੁਬਈ
2ਘੰਟੇ 19:34 ਲੂਸੀ ਕਬੂਅ ਫਰਮਾ:Country data ਕੀਨੀਆ 27 ਜਨਵਰੀ 2012 ਡੁਬਈ
2ਘੰਟੇ 19:36 ਡੇਨਾ ਕਸਤੋ  ਸੰਯੁਕਤ ਰਾਜ ਅਮਰੀਕਾ 23 ਅਪਰੈਲ 2006 ਲੰਡਨ

ਹਵਾਲੇ

[ਸੋਧੋ]
  1. "IAAF Competition Rules for Road Races". International Association of Athletics Federations. International Association of Athletics Federations. 2009. Archived from the original on 23 ਸਤੰਬਰ 2015. Retrieved 1 November 2010. {{cite web}}: Unknown parameter |dead-url= ignored (|url-status= suggested) (help)
  2. Men's marathon records. iaaf.org. Retrieved on 20 April 2013.
  3. Women's marathon records. iaaf.org. Retrieved on 20 April 2013.