ਯੂਸਫ਼ ਕੋਹਜ਼ਾਦ
ਯੂਸਫ਼ ਕੋਹਜ਼ਾਦ | |
---|---|
ਜਨਮ | 1935 ਕਾਬੁਲ, ਅਫ਼ਗ਼ਾਨਿਸਤਾਨ |
ਕਿੱਤਾ | ਨਾਵਲਕਾਰ, ਲੇਖਕ, ਕਵੀ, ਅਭਿਨੇਤਾ, ਨਾਟਕਕਾਰ |
ਸ਼ੈਲੀ | ਨਾਟਕੀ ਕਲਾਵਾਂ |
ਪ੍ਰਮੁੱਖ ਕੰਮ | ਜਦ ਪਰਮੇਸ਼ੁਰ ਨੇ ਸਿਰਜੀ ਸੁੰਦਰਤਾ |
ਯੂਸਫ਼ ਕੋਹਜ਼ਾਦ (ਫ਼ਾਰਸੀ: يوسف كهزاد;) (ਜਨਮ 1935) ਅਫਗਾਨਿਸਤਾਨ ਦਾ ਇੱਕ ਤਾਜਿਕ ਲੇਖਕ, ਚਿੱਤਰਕਾਰ, ਨਾਟਕਕਾਰ, ਕਲਾਕਾਰ, ਕਵੀ, ਅਦਾਕਾਰ ਅਤੇ ਕਲਾ ਸਲਾਹਕਾਰ ਹੈ। ਅਫਗਾਨਿਸਤਾਨ ਤੋਂ ਪਰਵਾਸ ਦੇ ਬਾਅਦ ਉਹ ਹੁਣ ਟਰੇਸੀ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ ਵਿੱਚ ਵੱਸ ਗਿਆ ਹੈ। ਉਸ ਨੇ ਜ਼ਾਕਿਆ ਕੋਹਜ਼ਾਦ ਨਾਲ ਵਿਆਹ ਕੀਤਾ ਹੈ।
ਪਿਛੋਕੜ
[ਸੋਧੋ]ਯੂਸਫ ਕੋਹਜ਼ਾਦ ਦਾ ਜਨਮ 1935 ਵਿਚ ਕਾਬੁਲ ਦੇ ਚੇਂਦਵਾਲ ਜ਼ਿਲ੍ਹੇ ਵਿਚ ਹੋਇਆ ਸੀ। ਹਾਈ ਸਕੂਲ ਦੇ ਦੌਰਾਨ, ਉਸਨੇ ਕਾਬੁਲ ਥਿਏਟਰ ਦੇ ਲੇ ਨਾਟਕ ਲਿਖੇ ਅਤੇ ਕਲਾਕਾਰੀ ਤਿਆਰ ਕੀਤੀ। ਕੋਹਜ਼ਾਦ ਨੇ ਕਾਬੁਲ ਵਿੱਚ ਨੇਜਾਤ (ਅਮਾਨੀ) ਹਾਈ ਸਕੂਲ ਤੋਂ ਗ੍ਰੈਜੁਏਸ਼ਨ ਕੀਤੀ। ਉਸ ਨੇ 1965 ਵਿੱਚ ਇਟਲੀ ਦੇ ਰੋਮ ਸ਼ਹਿਰ ਦੀ ਕਲਾ ਦੀ ਅਕੈਡਮੀ ਤੋਂ ਆਪਣੀ ਰਸਮੀ ਕਲਾ ਦੀ ਪੜ੍ਹਾਈ ਖ਼ਤਮ ਕੀਤੀ। ਇਟਲੀ ਤੋਂ ਵਾਪਸ ਆਉਣ ਤੋਂ ਬਾਅਦ ਉਹ ਦੂਜੇ ਸਮਕਾਲੀ ਅਫਗਾਨ ਕਲਾਕਾਰਾਂ ਦੇ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਸਾਬਕਾ ਸੋਵੀਅਤ ਸੰਘ, ਭਾਰਤ ਅਤੇ ਸਾਬਕਾ ਪੂਰਬੀ ਜਰਮਨੀ ਦਾ ਦੌਰਾ ਕੀਤਾ। ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਮਾਸਕੋ ਦੇ ਮੱਧ ਪੂਰਬੀ ਅਧਿਐਨ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
1966 ਤੋਂ 1969 ਤਕ ਉਹ ਮੀਡੀਆ ਅਤੇ ਸਭਿਆਚਾਰ ਮੰਤਰਾਲੇ ਦੇ ਕਾਰਜਕਾਰੀ ਅਹੁਦਿਆਂ ਤੇ ਰਿਹਾ, ਜਿਸ ਵਿਚ ਉਹ ਫਾਈਨ ਆਰਟਸ ਡਿਪਾਰਟਮੈਂਟ ਦਾ ਮੁਖੀ ਸੀ।
1971 ਵਿੱਚ ਉਹ ਕਾਬੁਲ ਥੀਏਟਰ ਦਾ ਕਲਾ ਸਲਾਹਕਾਰ ਬਣ ਗਿਆ। ਉਸ ਨੇ ਅੱਠ ਡਰਾਮੇ ਲਿਖੇ ਅਤੇ ਸਾਰੇ ਮੰਚ ਤੇ ਖੇਡੇ ਗਏ। ਬਹੁਤ ਸਾਰੇ ਨਾਟਕਾਂ ਵਿੱਚ ਉਸ ਨੇ ਲੀਡ ਭੂਮਿਕਾ ਨਿਭਾਈ।
11975 ਵਿਚ ਉਹ ਮੀਡੀਆ ਅਤੇ ਸੱਭਿਆਚਾਰ ਮੰਤਰਾਲੇ ਵਿੱਚ ਵਾਪਸ ਆ ਗਿਆ ਅਤੇ 1992 ਤਕ ਨੂੰ ਮੰਤਰਾਲੇ ਦੇ ਪ੍ਰਧਾਨ ਵਜੋਂ ਪਦਵੀ ਤੇ ਰਿਹਾ।
1976 ਵਿੱਚ, ਉਸ ਨੇ ਕਾਬੁਲ ਵਿੱਚ ਨੈਸ਼ਨਲ ਗੈਲਰੀ ਦੇ ਸਥਾਪਨਾ ਕੀਤੀ ਜਿਸ ਵਿੱਚ 700 ਚਿੱਤਰ ਅਤੇ ਕੁਝ ਕਿਰਤਾਂ ਸੌ ਸਾਲ ਪੁਰਾਣੀਆਂ ਸਨ। ਬਦਕਿਸਮਤੀ ਨਾਲ 700 ਕਲਾ ਕਿਰਤਾਂ ਵਿੱਚੋਂ ਅੱਜ ਸਿਰਫ 30 ਰਹਿੰਦੇ ਹਨ।
1992 ਤੋਂ ਅਗਸਤ 2000 ਤੱਕ, ਕੋਹਜ਼ਾਦ ਆਪਣੇ ਪਰਵਾਰ ਦੇ ਨਾਲ ਸ਼ਰਨਾਰਥੀ ਬਣ ਗਿਆਅਤੇ ਉਸਨੂੰ ਭਾਰਤ ਪਰਵਾਸ ਕਰਨ ਲਈ ਮਜਬੂਰ ਕੀਤਾ ਗਿਆ। ਅਗਸਤ 2000 ਵਿਚ, ਉਹ ਸੰਯੁਕਤ ਰਾਜ ਅਮਰੀਕਾ ਚਲੇ ਗਿਆ, ਅਤੇ ਉਦੋਂ ਤੋਂ ਉੱਤਰੀ ਕੈਲੀਫੋਰਨੀਆ ਵਿਚ ਰਹਿ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਵਿਚ ਉਨ੍ਹਾਂ ਦੀ ਪਹਿਲੀ ਕਲਾ ਪ੍ਰਦਰਸ਼ਨੀ ਅਗਸਤ 2001 ਵਿਚ ਪਾਲੋ ਆਲਟੋ ਵਿਚ ਲਈ ਗਈ ਸੀ।
ਸਿੱਖਿਆ
[ਸੋਧੋ]- 1965: ਕਲਾ ਅਕੈਡਮੀ (ਰੋਮ, ਇਟਲੀ)
ਆਨਲਾਈਨ ਕਵਿਤਾਵਾਂ
[ਸੋਧੋ]- ਕਾਲੇ ਮੋਤੀ
ਕਿਰਤਾਂ
[ਸੋਧੋ]- ਕਲਾ ਵਿੱਚ ਸੁੰਦਰਤਾ ਦੇ ਪਹਿਲੂ
- ਕੋਹਜ਼ਾਦ: ਇੱਕ ਕਵਿਤਾ ਸੰਗ੍ਰਹਿ
- ਜਦ ਪਰਮੇਸ਼ੁਰ ਨੇ ਸਿਰਜੀ ਸੁੰਦਰਤਾ