ਰਾਈਟ ਲਾਈਵਲੀਹੁੱਡ ਪੁਰਸਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਈਟ ਲਾਈਵਲੀਹੁੱਡ ਪੁਰਸਕਾਰ
Rightlivelihoodaward.jpg
ਯੋਗਦਾਨ ਖੇਤਰ"ਦੁਨੀਆਂ ਦੀ ਸਭ ਤੋਂ ਵੱਧ ਚੁਣੌਤੀਆਂ ਲਈ ਵਿਹਾਰਿਕ ਅਤੇ ਮਿਸਾਲੀ ਹੱਲ"
ਦੇਸ਼ਸਵੀਡਨ
ਵੱਲੋਂਰਾਈਟ ਲਾਈਵਲੀਹੁੱਡ ਪੁਰਸਕਾਰ ਸੰਸਥਾ
ਪਹਿਲੀ ਵਾਰ1980
ਵੈੱਬਸਾਈਟrightlivelihood.org

ਰਾਈਟ ਲਾਈਵਲੀਹੁੱਡ ਪੁਰਸਕਾਰ ਦੁਨੀਆ ਨੂੰ ਅੱਜ ਦਰਪੇਸ ਆ ਰਹੀਆਂ ਚਣੌਤੀਆ ਦੇ ਖੇਤਰ 'ਚ ਕੰਮ ਕਰਨ ਵਾਲੀਆਂ ਸੰਸਥਾਵਾਂ ਜਾਂ ਲੋਕਾਂ ਨੂੰ ਮਿਲਣ ਵਾਲਾ ਅੰਤਰਰਾਸ਼ਟਰੀ ਪੁਰਸਕਾਰ ਹੈ। ਇਹ ਪੁਰਸਕਾਰ ਸੰਨ 1980 ਵਿੱਚ ਜਰਮਨੀ ਅਤੇ ਸਵੀਡਨ ਸਰਕਾਰਾਂ ਨੇ ਸ਼ੁਰੂ ਕੀਤਾ ਤੇ ਹਰ ਸਾਲ ਦਸੰਬਰ ਦੇ ਅੰਤ ਵਿੱਚ ਦਿੱਤਾ ਜਾਂਦਾ ਹੈ। ਇਸ ਸਨਮਾਨ ਦੀ ਚੋਣ ਵਾਤਾਵਰਣ ਸੰਭਾਲ, ਮਨੁੱਖੀ ਅਧਿਕਾਰ, ਸਿਹਤ, ਸਿੱਖਿਆ ਅਤੇ ਸ਼ਾਂਤੀ ਦੇ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਦੀ ਚੋਣ ਪੰਜ ਮੈਂਬਰਾਂ ਦੀ ਕਮੇਟੀ ਕਰਦੀ ਹੈ। ਇਹ ਪੁਰਸਕਾਰ ਜਿਸ ਦੀ ਕੀਮਤ 200,000 ਯੂਰੋ ਹੈ ਚਾਰ ਸੰਸਥਾਵਾਂ ਨੂੰ ਬਰਾਬਰ ਦਿੱਤਾ ਜਾਂਦਾ ਹੈ।[1] ਇਸ ਪੁਰਸਕਾਰ ਦੀ ਰਸਮ 1985 ਤੋਂ ਹਰ ਸਾਲ ਸਟਾਕਹੋਮ ਵਿੱਚ ਕੀਤੀ ਜਾਂਦੀ ਹੈ। ਇਸ ਪੁਰਸਕਾਰ ਲਈ ਫੰਡ ਦਾਨ ਨਾਲ ਇਕੱਠਾ ਹੁੰਦਾ ਹੈ। 1980 ਸ਼ੁਰੂ ਹੋਇਆ ਇਸ ਸਨਮਾਨ ਨੂੰ 64 ਦੇਸ਼ਾਂ ਦੇ 153 ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ।

ਭਾਰਤ ਦੇ ਪੁਰਸਕਾਰ ਜੇਤੂ[ਸੋਧੋ]

ਸਾਲ ਜੇਤੂ ਦੇਸ਼
1984 ਸੈਲਫ-ਇੰਪਲਾਇਡ ਵੀਮਨ ਐਸੋਸੀਏਸ਼ਨ / ਇਲਾ ਭੱਟ  ਭਾਰਤ
1985 ਲੋਕਾਯਾਨ / ਰਜਨੀ ਕੋਠਾਰੀ  ਭਾਰਤ
1986 ਲੱਦਾਖ ਵਾਤਾਵਰਣ ਵਿਕਾਸ ਸਮੂਹ / ਹੇਲੇਨਾ ਨੋਰਬਰਗ ਹੋਡਜੇ  ਭਾਰਤ
1991 ਨਰਮਦਾ ਬਚਾਉ ਅੰਦੋਲਨ  ਭਾਰਤ
1993 ਵੰਦਨਾ ਸ਼ਿਵਾ  ਭਾਰਤ
1994 ਡਾ. ਹਨੁਮੱਪਾ ਸੁਦਰਸ਼ਨ / ਵਿਵੇਕਾਨੰਦਾ ਗਿਰਿਜਾਨਾ ਕਲਿਆਣ ਕੇਂਦਰ  ਭਾਰਤ
1996 ਪੀਪਲਜ਼ ਸਾਇੰਸ ਮੂਵਮੈਂਟ ਕੇਰਲਾ ਜਾਂ ਕੇਰਲ ਸਾਸਥਰਾ ਸਿਸਰਾ ਸਾਹਿਤਯ ਪਰਿਸ਼ਦ  ਭਾਰਤ
2004 ਸਵਾਮੀ ਅਗਨੀਵੇਸ਼ / ਅਸਗਰ ਅਲੀ ਇੰਜੀਨੀਅਰ  ਭਾਰਤ
2006 ਰੁਥ ਮਨੋਰਮਾ  ਭਾਰਤ
2008 ਕ੍ਰਿਸ਼ਨਾਮਲ ਜਗਨਨਾਥਨ ਅਤੇ ਸੰਕਰਲਿੰਗਮ ਜਗਨਨਾਥਨ  ਭਾਰਤ

ਹਵਾਲੇ[ਸੋਧੋ]

  1. About the Right Livelihood Award. Accessed October 26, 2010.