ਵੰਦਨਾ ਸ਼ਿਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵੰਦਨਾ ਸ਼ਿਵਾ

ਵੰਦਨਾ ਸ਼ਿਵਾ, 2014
ਜਨਮ ਵੰਦਨਾ ਸ਼ਿਵਾ
।5 ਨਵੰਬਰ 1952
ਦੇਹਰਾਦੂਨ, ਉਤਰ ਪ੍ਰਦੇਸ਼ (ਹੁਣ ਉਤਰਾਖੰਡ), ਭਾਰਤ
ਕੌਮੀਅਤ ਭਾਰਤੀ
ਅਲਮਾ ਮਾਤਰ ਗੁਏਲਫ ਯੂਨੀਵਰਸਿਟੀ (ਓਂਟਾਰੀਓ, ਕਨੇਡਾ)
ਪੱਛਮੀ ਓਂਟਾਰੀਓ ਯੂਨੀਵਰਸਿਟੀ
ਕਿੱਤਾ ਦਾਰਸ਼ਨਕ, ਪਰਿਆਵਰਣ ਵਰਕਰ, ਪਰਿਆਵਰਣ ਸੰਬੰਧੀ ਨਾਰੀ ਅਧਿਕਾਰਵਾਦੀ ਅਤੇ ਕਈ ਕਿਤਾਬਾਂ ਦੀ ਲੇਖਿਕਾ
ਇਨਾਮ ਰਾਈਟ ਲਿਵਲੀਹੁੱਡ ਅਵਾਰਡ (1993)
ਸਿਡਨੀ ਪੀਸ ਪ੍ਰਾਈਜ਼ (2010)
ਵੈੱਬਸਾਈਟ
VandanaShiva.org

ਵੰਦਨਾ ਸ਼ਿਵਾ (ਜਨਮ।5 ਨਵੰਬਰ 1952, ਦੇਹਰਾਦੂਨ, ਉਤਰਾਖੰਡ, ਭਾਰਤ) ਇੱਕ ਦਾਰਸ਼ਨਿਕ, ਪਰਿਆਵਰਣ ਵਰਕਰ, ਪਰਿਆਵਰਣ ਸੰਬੰਧੀ ਨਾਰੀ ਅਧਿਕਾਰਵਾਦੀ ਅਤੇ ਕਈ ਕਿਤਾਬਾਂ ਦੀ ਲੇਖਿਕਾ ਹੈ। ਵਰਤਮਾਨ ਸਮੇਂ ਦਿੱਲੀ ਵਿੱਚ ਸਥਿਤ, ਸ਼ਿਵਾ 20 ਤੋਂ ਵਧ ਕਿਤਾਬਾਂ ਅਤੇ ਅਹਿਮ ਵਿਗਿਆਨਕ ਅਤੇ ਤਕਨੀਕੀ ਪੱਤਰਕਾਵਾਂ ਵਿੱਚ 300 ਤੋਂ ਜਿਆਦਾ ਲੇਖਾਂ ਦੀ ਲੇਖਿਕਾ ਹੈ।[1][2] ਉਸ ਨੇ 1978 ਵਿੱਚ ਡਾਕਟਰੀ ਜਾਂਚ ਨਿਬੰਧ: ਹਿਡੇਨ ਵੇਰੀਏਬਲਸ ਐਂਡ ਲੋਕੈਲਿਟੀ ਇਨ ਕਵਾਂਟਮ ਥਯੋਰੀ ਦੇ ਨਾਲ ਪੱਛਮੀ ਓਂਟਾਰੀਉ ਯੂਨੀਵਰਸਿਟੀ, ਕਨੇਡਾ ਤੋਂ ਆਪਣੀ ਪੀ ਐਚ ਡੀ ਦੀ ਉਪਾਧੀ ਪ੍ਰਾਪਤ ਕੀਤੀ।[3][4] ਸ਼ਿਵਾ ਨੇ 1970 ਦੇ ਦਹਾਕੇ ਦੇ ਦੌਰਾਨ ਅਹਿੰਸਾਤਮਕ ਚਿਪਕੋ ਅੰਦੋਲਨ ਵਿੱਚ ਭਾਗ ਲਿਆ। ਇਸ ਅੰਦੋਲਨ ਨੇ, ਜਿਸਦੀਆਂ ਕੁੱਝ ਮੁੱਖ ਪ੍ਰਤੀਭਾਗੀ ਔਰਤਾਂ ਸੀ, ਰੁੱਖਾਂ ਦੀ ਕਟਾਈ ਨੂੰ ਰੋਕਣ ਲਈ ਰੁੱਖਾਂ ਦੇ ਦੁਆਲੇ ਮਨੁੱਖੀ ਘੇਰਾ ਬਣਾਉਣ ਦੀ ਪੱਧਤੀ ਨੂੰ ਅਪਣਾਇਆ। ਉਹ ਵਿਸ਼ਵੀਕਰਨ ਦੇ ਸੰਬੰਧ ਵਿੱਚ ਅੰਤਰਰਾਸ਼ਟਰੀ ਫੋਰਮ ਦੇ ਨੇਤਾਵਾਂ ਵਿੱਚੋਂ ਇੱਕ ਹੈ (ਜੇਰੀ ਮੈਂਡਰ, ਐਡਵਰਡ ਗੋਲਡਸਮਿਥ, ਰਾਲਫ ਨੈਡਰ, ਜੇਰੇਮੀ ਰਿਫਕੀਨ ਆਦਿ ਦੇ ਨਾਲ), ਅਤੇ ਉਹ ਵਿਸ਼ਵੀਕਰਨ ਵਿੱਚ ਤਬਦੀਲੀ ਲਿਆਓ (ਆਲਟਰ - ਗਲੋਬਲਾਈਜੇਸ਼ਨ ਮੂਵਮੈਂਟ) ਨਾਮਕ ਸੰਸਾਰ ਇੱਕਜੁੱਟਤਾ ਅੰਦੋਲਨ ਦੀ ਇੱਕ ਕਾਰਕੁਨ ਹਨ। ਉਨ੍ਹਾਂ ਨੇ ਕਈ ਪਾਰੰਪਰਕ ਪ੍ਰਥਾਵਾਂ ਦੇ ਗਿਆਨ ਦੇ ਪੱਖ ਵਿੱਚ ਤਰਕ ਪੇਸ਼ ਕੀਤਾ ਹੈ, ਜੋ ਕਿ ਵੈਦਿਕ ਪਰਿਆਵਰਣ (ਰੈਂਕਰ ਪ੍ਰਾਇਮ ਦੁਆਰਾ ਰਚਿਤ) ਵਿੱਚ ਦਿੱਤੀ ਗਈ ਉਨ੍ਹਾਂ ਦੀ ਇੰਟਰਵਿਊ ਤੋਂ ਸਪਸ਼ਟ ਹੈ ਜੋ ਭਾਰਤ ਦੀ ਵੈਦਿਕ ਵਿਰਾਸਤ ਦੇ ਵੱਲ ਆਕਰਸ਼ਤ ਕਰਦੀ ਹੈ।

ਅਰੰਭਕ ਜੀਵਨ ਅਤੇ ਸਿੱਖਿਆ[ਸੋਧੋ]

ਵੰਦਨਾ ਸ਼ਿਵਾ ਦਾ ਜਨਮ ਦੇਹਰਾਦੂਨ ਦੀ ਘਾਟੀ ਵਿੱਚ ਹੋਇਆ। ਉਸ ਦੇ ਪਿਤਾ ਇੱਕ ਜੰਗਲ ਰੱਖਿਅਕ ਅਤੇ ਮਾਤਾ ਕੁਦਰਤ ਪ੍ਰੇਮੀ ਕਿਸਾਨ ਸੀ। ਉਸ ਦੀ ਸਿੱਖਿਆ ਨੈਨੀਤਾਲ ਵਿੱਚ ਸੇਂਟ ਮੈਰੀ ਸਕੂਲ ਅਤੇ ਜੀਸਸ ਅਤੇ ਮੈਰੀ ਕਾਨਵੇਂਟ, ਦੇਹਰਾਦੂਨ ਵਿੱਚ ਹੋਈ। ਸ਼ਿਵਾ ਇੱਕ ਪ੍ਰਬੀਨ ਜਿਮਨਾਸਟ ਸੀ ਅਤੇ ਭੌਤਿਕ ਵਿਗਿਆਨ ਵਿੱਚ ਡਿਗਰੀ ਦੀ ਆਪਣੀ ਉਪਾਧੀ ਪ੍ਰਾਪਤ ਕਰਨ ਦੇ ਬਾਅਦ, ਉਸ ਨੇ ਗੁਏਲਫ ਯੂਨੀਵਰਸਿਟੀ (ਓਂਟਾਰੀਓ, ਕਨਾਡਾ) ਤੋਂ ‘ਚੇਂਜੇਜ ਇਨ ਦ ਕੰਸ਼ੇਪਟ ਆਫ ਪਿਰਿਆਡਿਸਿਟੀ ਆਫ ਲਾਈਟ’ ਸਿਰਲੇਖ ਨਾਮਕ ਸੋਧ-ਪ੍ਰਬੰਧ ਦੇ ਨਾਲ ਵਿਗਿਆਨ ਦੇ ਦਰਸ਼ਨ ਵਿੱਚ ਐਮ ਏ ਦੀ ਉਪਾਧੀ ਪ੍ਰਾਪਤ ਕੀਤੀ। 1979 ਵਿੱਚ, ਉਸ ਨੇ ਪੱਛਮੀ ਓਂਟਾਰੀਓ ਯੂਨੀਵਰਸਿਟੀ ਤੋਂ ਆਪਣੀ ਪੀ ਐਚ ਡੀ ਪੂਰੀ ਕੀਤੀ ਅਤੇ ਉਪਾਧੀ ਪ੍ਰਾਪਤ ਕੀਤੀ। ਉਸ ਦੇ ਸੋਧ-ਪ੍ਰਬੰਧ ਦਾ ਸਿਰਲੇਖ ‘ਹਿਡੇਨ ਵੇਰੀਏਬਲਸ ਐਂਡ ਲੋਕੈਲਿਟੀ ਇਨ ਕਵਾਂਟਮ ਥਿਉਰੀ’ ਸੀ। ਬਾਅਦ ਵਿੱਚ ਉਸ ਨੇ ਬੰਗਲੋਰ ਵਿੱਚ ਭਾਰਤੀ ਵਿਗਿਆਨ ਸੰਸਥਾਨ ਅਤੇ ਭਾਰਤੀ ਪਰਬੰਧਨ ਸੰਸਥਾਨ ਤੋਂ ਵਿਗਿਆਨ, ਤਕਨੀਕੀ ਅਤੇ ਪਰਿਆਵਰਣ ਨੀਤੀ ਉੱਤੇ ਅੰਤਰਵਿਸ਼ੇਗਤ ਖੋਜ ਕਾਰਜ ਕੀਤਾ।

ਹਵਾਲੇ[ਸੋਧੋ]