ਰੁਬੀਨਾ ਬਾਜਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੁਬੀਨਾ ਬਾਜਵਾ
ਰੁਬੀਨਾ ਬਾਜਵਾ 2019 ਵਿਚ।
ਜਨਮ (1986-02-24) 24 ਫਰਵਰੀ 1986 (ਉਮਰ 38)[1]
ਵੈਨਕੁੰਵਰ, ਬਰਤਾਨਵੀ ਕੋਲੰਬੀਆ, ਕੈਨੇਡਾ
ਰਾਸ਼ਟਰੀਅਤਾਕੈਨੇਡੀਅਨ
ਪੇਸ਼ਾ
  • ਅਦਾਕਾਰਾ
ਸਰਗਰਮੀ ਦੇ ਸਾਲ2017 – ਹੁਣ
ਸਾਥੀਗੁਰਬਖਸ਼ ਚਹਿਲ

ਰੁਬੀਨਾ ਬਾਜਵਾ (ਜਨਮ 24 ਫਰਵਰੀ 1986) ਇੱਕ ਕੈਨੇਡੀਅਨ ਜੰਮਪਲ ਭਾਰਤੀ ਅਦਾਕਾਰਾ ਹੈ ਜੋ ਪੰਜਾਬੀ ਸਿਨੇਮਾ ਨਾਲ ਜੁੜੀ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2017 ਵਿੱਚ ਜੱਸੀ ਗਿੱਲ ਅਤੇ ਬੱਬਲ ਰਾਏ ਦੇ ਨਾਲ ਪੰਜਾਬੀ ਫ਼ਿਲਮ ਸਰਗੀ ਵਿੱਚ ਮੁੱਖ ਭੂਮਿਕਾ ਵਿੱਚ ਕੀਤੀ ਸੀ।[2][3] ਫ਼ਿਲਮ ਵਿਚ ਰੁਬੀਨਾ ਬਾਜਵਾ ਦੀ ਭੈਣ ਨੀਰੂ ਬਾਜਵਾ ਦੀ ਦਿਸ਼ਾ-ਨਿਰਦੇਸ਼ਨ ਹੇਠ ਉਸ ਦੀ ਫ਼ਿਲਮੀ ਸ਼ੁਰੂਆਤ ਹੋਈ। ਉਸਨੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ ਵਿੱਚ 2018 ਵਿੱਚ ਪਹਿਲੀ ਪੇਸ਼ਕਾਰੀ ਦਾ ਸਰਬੋਤਮ ਮਹਿਲਾ ਅਭਿਨੇਤਰੀ ਅਵਾਰਡ ਜਿੱਤਿਆ ਅਤੇ ਫ਼ਿਲਮਫੇਅਰ ਅਵਾਰਡ ਲਈ ਪਹਿਲੀ ਪੇਸ਼ਕਾਰੀ ਲਈ ਸਰਬੋਤਮ ਅਭਿਨੇਤਰੀ ਵਜੋਂ ਨਾਮਜ਼ਦ ਕੀਤੀ ਗਈ।

ਕਰੀਅਰ[ਸੋਧੋ]

ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2017 ਵਿੱਚ ਨੀਰੂ ਬਾਜਵਾ ਦੁਆਰਾ ਨਿਰਦੇਸ਼ਤ ਸਰਗੀ ਨਾਮ ਦੀ ਇੱਕ ਪੰਜਾਬੀ ਫ਼ਿਲਮ ਵਿੱਚ 2017 ਵਿੱਚ ਕੀਤੀ ਸੀ।[4] ਫਿਰ ਉਸਨੇ 2018 ਵਿੱਚ ਰੋਸ਼ਨ ਪ੍ਰਿੰਸ ਦੇ ਲਾਵਾਂ ਫੇਰੇ ਵਿੱਚ ਅਭਿਨੈ ਕੀਤਾ, ਜੋ ਕਿ ਬਾਕਸ ਆਫਿਸ ਉੱਤੇ ਇੱਕ ਸਫ਼ਲ ਰਹੀ।[5][6] ਬਾਜਵਾ ਫਿਰ ਬੱਬਲ ਰਾਏ ਦੀ ਸੰਗੀਤ ਵੀਡੀਓ 'ਰੌਂਦੀ ਤੇਰੇ ਲਈ' ਵਿਚ ਦਿਖਾਈ ਦਿੱਤੀ ਅਤੇ ਐਮੀ ਵਿਰਕ ਨਾਲ ਫ਼ਿਲਮ ਆਟੇ ਦੀ ਚਿੜੀ ਵਿਚ ਮਹਿਮਾਨ ਭੂਮਿਕਾ ਦਿਖਾਈ ਦਿੱਤੀ।

2019 ਵਿੱਚ, ਬਾਜਵਾ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ ਸੀ 'ਦਿਲ ਦੀਆਂ ਗੱਲਾਂ', ਜਿਸ ਵਿੱਚ ਉਹ ਇੱਕ ਵਿਸ਼ੇਸ਼ ਭੂਮਿਕਾ ਵਿੱਚ ਸੀ। ਉਸ ਦੀ ਅਗਲੀ ਫ਼ਿਲਮ ਹਰੀਸ਼ ਵਰਮਾ ਦੇ ਨਾਲ 'ਲਾਈਏ ਜੇ ਯਾਰੀਆਂ' ਸੀ[7], ਇਸ ਫ਼ਿਲਮ ਵਿੱਚ ਰੂਪੀ ਗਿੱਲ ਅਤੇ ਅਮਰਿੰਦਰ ਗਿੱਲ ਨੇ ਵੀ ਅਭਿਨੈ ਕੀਤਾ ਸੀ।[8][9] ਉਸਨੇ ਹਰੀਸ਼ ਵਰਮਾ ਨਾਲ ਫ਼ਿਲਮ ਮੁੰਡਾ ਹੀ ਚਾਹੀਦਾ ਵਿੱਚ ਵੀ ਅਭਿਨੈ ਕੀਤਾ ਸੀ। ਰੁਬੀਨਾ ਬਾਜਵਾ ਆਪਣੀ ਭੈਣ ਨੀਰੂ ਬਾਜਵਾ ਨਾਲ ਪਹਿਲੀ ਵਾਰ ਆਉਣ ਵਾਲੀ ਫ਼ਿਲਮ, 'ਬਿਊਟੀਫੁੱਲ ਬਿੱਲੋ' ਵਿੱਚ ਵਿਖਾਈ ਦੇਵੇਗੀ।

ਉਸਨੇ 'ਗਿੱਦੜ ਸਿੰਗੀ' ਵਿਚ ਵੀ ਮੁੱਖ ਭੂਮਿਕਾ ਨਿਭਾਈ ਹੈ।[10]

ਨਿੱਜੀ ਜ਼ਿੰਦਗੀ[ਸੋਧੋ]

ਰੁਬੀਨਾ ਬਾਜਵਾ

ਬਾਜਵਾ ਦਾ ਜਨਮ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਜਸਵੰਤ ਬਾਜਵਾ[11] ਅਤੇ ਸੁਰਿੰਦਰ ਬਾਜਵਾ ਦੇ ਘਰ  ਹੋਇਆ।[12] ਉਹ ਦੀ ਪਰਵਰਿਸ਼ ਵੈਨਕੂਵਰ ਵਿਚ ਹੋਈ ਅਤੇ ਬਾਅਦ ਵਿਚ ਪੰਜਾਬੀ ਸਿਨੇਮਾ ਉਦਯੋਗ ਵਿੱਚ ਆਪਣੀ ਭੈਣ ਦੇ ਨਕਸ਼ੇ ਕਦਮਾਂ 'ਤੇ ਤੁਰਦੀ ਭਾਰਤ ਆਈ।[13]

2019 ਵਿਚ ਰੁਬੀਨਾ ਬਾਜਵਾ ਦੀਆਂ ਭਾਰਤ-ਅਮਰੀਕੀ ਇੰਟਰਨੇੱਟ ਕਾਰੋਬਾਰੀ ਗੁਰਬਖਸ਼ ਚਹਿਲ ਨਾਲ ਮੁਲਾਕਾਤਾਂ ਦੀ ਸ਼ੁਰੂਆਤ ਹੋਈ।[14][15]

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮਾਂ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ ਨੋਟਸ
2017 ਸਰਗੀ ਸਰਗੀ ਪੰਜਾਬੀ ਫ਼ਿਲਮੀ-ਸ਼ੁਰੂਆਤ[4]
2018 ਲਾਵਾਂ ਫੇਰੇ ਨੀਤੂ ਪੰਜਾਬੀ [6]
ਆਟੇ ਦੀ ਚਿੜ੍ਹੀ ਪੰਜਾਬੀ 'ਮੁੱਛ' ਗੀਤ ਵਿਚ ਖ਼ਾਸ ਦਿੱਖ [16]
2019 ਲਾਈਏ ਜੇ ਯਾਰੀਆ ਜਾਨਪ੍ਰੀਤ ਪੰਜਾਬੀ [7]
ਮੁੰਡਾ ਹੀ ਚਾਹੀਂਦਾ ਰਾਨੀ ਪੰਜਾਬੀ [9]
ਦਿਲ ਦੀਆਂ ਗੱਲਾਂ ਪੰਜਾਬੀ ਖ਼ਾਸ ਦਿੱਖ [17]
ਨਾਨਕਾ ਮੇਲ ਹੀਰ ਪੰਜਾਬੀ [18]
ਗਿੱਧੜ ਸਿੰਗੀ ਸਿੰਮੀ ਪੰਜਾਬੀ [10]
2020 ਤੇਰੀ ਮੇਰੀ ਗੱਲ ਬਣ ਗਈ ਗੁਰੀ ਪੰਜਾਬੀ [19]
ਪਰੌਨਿਆ ਨੂੰ ਦਫ਼ਾ ਕਰੋ ਰਾਵੀ ਪੰਜਾਬੀ [20]
ਬਿਊਟੀਫੁੱਲ ਬਿੱਲੋ ਸੋਨਿਕਾ ਪੰਜਾਬੀ [21]
ਗੁੱਡ ਲੱਕ ਜੱਟਾ ਪ੍ਰੀਤੀ ਪੰਜਾਬੀ [22]
2021 ਲਾਵਾਂ ਫੇਰੇ 2 ਨੀਤੂ ਪੰਜਾਬੀ ਫ਼ਿਲਮਿੰਗ[23][24]

ਸੰਗੀਤਕ ਵੀਡੀਓ[ਸੋਧੋ]

ਗੀਤ Performer ਸਾਲ Ref
"ਵੇ ਐਂਵੇ ਤਾਂ ਰੋਂਦੀ ਤੇਰੇ ਲਈ" ਬੱਬਲ ਰਾਏ 2017 [25]
"28 ਕਿੱਲੇ" ਗਿੱਪੀ ਗਰੇਵਾਲ 2018 [26]
"ਪੀਕੋਕ" ਜੋਰਡਨ ਸੰਧੂ 2019 [27]

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਫ਼ਿਲਮ Award Ceremony ਸ਼੍ਰੇਣੀ ਨਤੀਜਾ
2018 ਸਰਗੀ ਜੀਓ ਫ਼ਿਲਮਫ਼ੇਅਰ ਅਵਾਰਡ ਸਰਬੋਤਮ ਮਹਿਲਾ ਅਭਿਨੇਤਰੀ ਨਾਮਜ਼ਦ[28]
2018 ਸਰਗੀ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਸਰਬੋਤਮ ਮਹਿਲਾ ਅਭਿਨੇਤਰੀ ਜੇਤੂ

ਹਵਾਲੇ[ਸੋਧੋ]

  1. "Birthday special! Rubina Bajwa: Here's how the actress is going to paint 2019 in her colour". Times of India (in ਅੰਗਰੇਜ਼ੀ (ਅਮਰੀਕੀ)). 2019-02-24. Retrieved 2019-11-15.
  2. Kaur, Nimrat (2018-03-30). "Parmish Verma, Rubina Bajwa :Award for the Best Debut at PTC". PTC NEWS (in ਅੰਗਰੇਜ਼ੀ (ਅਮਰੀਕੀ)). Archived from the original on 9 July 2018. Retrieved 2019-11-15.
  3. "Neeru Bajwa and Rubina Bajwa sizzle at the Jio Filmfare Awards (Punjabi) 2018". filmfare.com (in ਅੰਗਰੇਜ਼ੀ). Archived from the original on 18 November 2019. Retrieved 2019-11-18.
  4. 4.0 4.1 Service, Tribune News. "Love... lost". Tribuneindia News Service (in ਅੰਗਰੇਜ਼ੀ). Retrieved 2020-02-04.
  5. Batra, Sakshi (2018-03-10). "After The Tremendous Success Of 'Laavaan Phere', The Sequel Is Scheduled Next Year". PTC Punjabi (in ਅੰਗਰੇਜ਼ੀ (ਅਮਰੀਕੀ)). Archived from the original on 15 November 2019. Retrieved 2019-11-15.
  6. 6.0 6.1 Service, Tribune News. "Glad we were invited to this wedding". Tribuneindia News Service (in ਅੰਗਰੇਜ਼ੀ). Archived from the original on 4 February 2020. Retrieved 2020-02-04.
  7. 7.0 7.1 "Rubina Bajwa as Jaanu will steal your heart". The Times of India. Retrieved 2019-11-15.{{cite news}}: CS1 maint: url-status (link)
  8. "Munda Hi Chahida: Rubina Bajwa didn't remove the baby bump padding until they wrapped up the shoot - Times of India". The Times of India (in ਅੰਗਰੇਜ਼ੀ). Archived from the original on 23 July 2019. Retrieved 2019-11-15.
  9. 9.0 9.1 Service, Tribune News. "Movie Review: Munda Hi Chahida | Something to write home about". Tribuneindia News Service (in ਅੰਗਰੇਜ਼ੀ). Retrieved 2020-02-04.
  10. 10.0 10.1 Service, Tribune News. "Gidarh Singhi". Tribuneindia News Service (in ਅੰਗਰੇਜ਼ੀ). Archived from the original on 4 February 2020. Retrieved 2020-02-04.
  11. "From the trunk of memories Rubina Bajwa shares a childhood picture of her with her father and sister". The Times of India. Archived from the original on 9 August 2019. Retrieved 2019-12-02.
  12. "Rubina Bajwa writes a beautiful message on her mother Surinder Bajwa's birthday - Times of India". The Times of India (in ਅੰਗਰੇਜ਼ੀ). Archived from the original on 7 November 2019. Retrieved 2019-12-02.
  13. "Launching The Gorgeous Rubina Bajwa". www.magzter.com. Archived from the original on 15 November 2019. Retrieved 2019-11-15.
  14. "EXCLUSIVE: Rubina Bajwa CONFIRMS her relationship with Gurbaksh Chahal; Says 'He is the centre of my world'". PINKVILLA (in ਅੰਗਰੇਜ਼ੀ). Archived from the original on 11 December 2019. Retrieved 2019-12-11.
  15. "Rubina Bajwa spends the last few days of 2019 vacationing with beau Gurbaksh Singh Chahal and the pics will make you crave for a holiday! - Times of India". The Times of India (in ਅੰਗਰੇਜ਼ੀ). Retrieved 2020-02-05.
  16. "Mucch: Ammy Virk and Rubina Bajwa make a special appearance in the latest song of 'Aate Di Chidi' - Times of India". The Times of India (in ਅੰਗਰੇਜ਼ੀ). Retrieved 2020-02-08.
  17. "Dil Diyan Gallan Review: A modern love story lacking emotional engagement". in.com (in ਅੰਗਰੇਜ਼ੀ). Archived from the original on 5 February 2020. Retrieved 2020-02-05.
  18. "Nanka Mel: The Roshan Prince and Rubina Bajwa starrer to release on 6 September 2019 - Times of India". The Times of India (in ਅੰਗਰੇਜ਼ੀ). Retrieved 2020-02-05.
  19. ਹਵਾਲੇ ਵਿੱਚ ਗਲਤੀ:Invalid <ref> tag; no text was provided for refs named :6
  20. "You just cannot take your eyes off THIS monochrome picture of Rubina Bajwa - Times of India". The Times of India (in ਅੰਗਰੇਜ਼ੀ). Retrieved 2020-02-05.
  21. ਹਵਾਲੇ ਵਿੱਚ ਗਲਤੀ:Invalid <ref> tag; no text was provided for refs named :5
  22. "Ninja turns producer with 'Good Luck Jatta'! Details inside - Times of India". The Times of India (in ਅੰਗਰੇਜ਼ੀ). Archived from the original on 14 July 2019. Retrieved 2020-02-05.
  23. SpotboyE. "Rubina Bajwa Makes For The Prettiest Bride In This TB Shot From The Sets Of Teri Meri Gal Ban Gayi". www.spotboye.com (in ਅੰਗਰੇਜ਼ੀ (ਅਮਰੀਕੀ)). Archived from the original on 5 February 2020. Retrieved 2020-02-05.
  24. "Laavan Phere 2 (New Punjabi Movie) Announced During the Success Party of Laavan Phere | Know Release date". Chandigarh Metro (in ਅੰਗਰੇਜ਼ੀ (ਅਮਰੀਕੀ)). 2018-03-16. Archived from the original on 5 February 2020. Retrieved 2020-02-05.
  25. "Rondi Tere Layi By Babbal Rai and Pav Dharia (New Punjabi Song) | Official Video". Chandigarh Metro (in ਅੰਗਰੇਜ਼ੀ (ਅਮਰੀਕੀ)). 2017-10-29. Archived from the original on 1 October 2018. Retrieved 2020-02-08.
  26. Bajwa, Rubina. "28 Kille". Stardom. Stardom.wiki. Archived from the original on 6 ਦਸੰਬਰ 2020. Retrieved 15 April 2020.
  27. "Jordan Sandhu and Rubina Bajwa win hearts with their chemistry in the latest song 'Peacock' - Times of India". The Times of India (in ਅੰਗਰੇਜ਼ੀ). Retrieved 2020-02-08.
  28. "Nominations for the Jio Filmfare Awards (Punjabi) 2018". Filmfare (in ਅੰਗਰੇਜ਼ੀ). 4 June 2018. Archived from the original on 18 February 2020. Retrieved 18 February 2020.