ਸਮੱਗਰੀ 'ਤੇ ਜਾਓ

ਵਰਤੋਂਕਾਰ:2405:205:4180:3E3C:0:0:16BC:20A5/ਕੱਚਾ ਖਾਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

(ਪੰਜਾਬ ਸੰਕਟ ਨਾਲ ਸੰਬੰਧਿਤ ਸਾਹਿਤ) ਪੰਜਾਬ ਸੰਕਟ ਨਾਲ ਸੰਬੰਧਿਤ ਸਾਹਿਤ 1980-1992 ਦੌਰਾਨ ਚਲੇ ਪੰਜਾਬ ਸੰਕਟ ਦੇ ਪ੍ਰਭਾਵ ਹੇਠ ਲਿਖੇ ਸਾਹਿਤ ਨੂੰ ਕਿਹਾ ਜਾਂਦਾ ਹੈ।ਕਵਿਤਾ, ਨਾਟਕ, ਕਹਾਣੀ, ਨਾਵਲ ਲਗਭਗ ਸਾਰੇ ਰੂਪਾਂਕਾਰਾਂ ਵਿਚ ਹੀ ਸੰਕਟ ਨਾਲ ਸੰਬੰਧਿਤ ਸਾਹਿਤ ਦੀ ਰਚਨਾ ਹੋਈ ਹੈ।ਪੰਜਾਬ ਸੰਕਟ ਨਾਲ ਸੰਬੰਧਿਤ ਸਾਹਿਤ ਬਾਰੇ ਜਾਣਨ ਤੋੰ ਪਹਿਲਾਂ ਪੰਜਾਬ ਸੰਕਟ ਦਾ ਇਤਿਹਾਸਕ ਪਿਛੋਕੜ ਜਾਣ ਲੈਣਾ ਜ਼ਰੂਰੀ ਹੈ।

ਇਤਿਹਾਸਕ ਪਿਛੋਕੜ

[ਸੋਧੋ]

ਪੰਜਾਬ ਸੰਕਟ ਦੀਆਂ ਜੜਾਂ ਪੰਜਾਬ ਦੇ ਇਤਿਹਾਸਕ ਪਿਛੋਕੜ ਵਿਚ ਪਈਆਂ ਹਨ।ਪੰਜਾਬ ਸੰਕਟ ਦੇ ਉਤਪਨ ਅਤੇ ਵਿਕਸਿਤ ਹੋਣ ਪਿੱਛੇ ਆਰਥਿਕ, ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਕਾਰਨ ਪਏ ਹਨ।ਪੰਜਾਬ ਸੰਕਟ ਦੇ ਜਨਮ ਦਾ ਪਹਿਲਾਂ ਕਾਰਨ 1966 ਦੀ ਪੰਜਾਬ ਵੰਡ ਸੀ ਜਿਸ ਨਾਲ ਪਾਣੀਆਂ ਦਾ ਚੰਡੀਗੜ ਦਾ ਅਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਪ੍ਰਗਟ ਹੋਇਆ।ਦੂਜਾ ਮੁੱਖ ਕਾਰਨ 1978 ਦੀ ਸਿੱਖਾਂ ਅਤੇ ਨਿਰੰਕਾਰੀਆਂ ਦੀ ਝੜਪ ਸੀ।1984 ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਪ੍ਰਭਾਵ ਬਹੁਤ ਵਧ ਗਿਆ ਸੀ।ਪੱਤਰਕਾਰ ਹਰਿੰਦਰ ਬਵੇਜਾ ਦੇ ਕਥਨ ਅਨਾਰ, "[ਉਹ ਜ਼ੈਲ ਸਿੰਘ ਦੀ ਖੋਜ ਸੀ ਤੇ ਸੰਜੇ ਗਾਂਧੀ ਵੱਲੋੰ ਉਤਸ਼ਾਹਿਤ ਕੀਤਾ ਗਿਆ ਸੀ]।[1]ਭਿੰਡਰਾਂਵਾਲੇ ਨੂੰ ਖਤਮ ਕਰਨ ਲਈ ਸਰਕਾਰ ਨੇ 'ਅਪਰੇਸ਼ਨ ਬਲਿਊ ਸਟਾਰ' ਕੀਤਾ ਜਿਸਨੇ ਸਿੱਖਾਂ ਦੀ ਧਾਰਮਿਕ ਭਾਵਨਾ ਨੂੰ ਢਾਹ ਲਾਈ।ਇਸ ਦੇ ਬਾਅਦ ਇੰਦਰਾ ਗਾਂਧੀ ਦੇ ਕਤਲ ਮਗਰੋੰ ਹੋਏ 'ਸਿੱਖ ਕਤਲੇਆਮ ਦੀ ਘਟਨਾ ਵਾਪਰੀ।ਜਿਸਦੇ ਵਿਰੋਧ ਵਜੋੰ ਪੰਜਾਬ ਵਿੱਚ ਅੱਤਵਾਦ ਨੇ ਸਿਰ ਚੁੱਕਿਆ ਜੋ ਕਿ 1992 ਤੱਕ ਦਬਾ ਦਿੱਤਾ ਗਿਆ।

ਪੰਜਾਬ ਸੰਕਟ ਤੇ ਪੰਜਾਬੀ ਸਾਹਿਤ

[ਸੋਧੋ]

ਸਾਹਿਤ ਮਨੁੱਖ ਦੀ ਮਾਨਸਿਕਤਾ ਅਤੇ ਬੌਧਿਕਤਾ ਦੇ ਪੱਧਰ ਨੂੰ ਦਰਸਾਉਣ ਵਾਲਾ ਪੈਮਾਨਾ ਹੈ।ਪੰਜਾਬ ਸੰਕਟ ਦਾ ਜੋ ਪ੍ਰਭਾਵ ਪੰਜਾਬੀਆਂ ਦੀ ਮਾਨਸਿਕਤਾ ਉੱਪਰ ਪਿਆ ਉਸਨੂੰ ਸਾਹਿਤ ਦੇ ਵੱਖ-ਵੱਖ ਰੂਪਾਂ ਰਾਹੀ ਸਿਰਜਿਆ ਗਿਆ ਹੈ।

ਪੰਜਾਬ ਸੰਕਟ ਨਾਲ ਸੰਬੰਧਿਤ ਕਵਿਤਾ

[ਸੋਧੋ]

[1980 ਤੋੰ ਪਹਿਲਾਂ ਅਰਥਾਤ ਪੰਜਾਬ ਸੰਕਟ ਦੇ ਉਭਾਰ ਤੋੰ ਪਹਿਲਾਂ ਕਵਿਤਾ ਵਿਚ ਪ੍ਰਗਤੀਵਾਦ, ਨਵ-ਪ੍ਰਗਤੀਵਾਦ ਜਾਂ ਪ੍ਰਗੀਤਕ ਕਵਿਤਾ ਦੀ ਰਚਨਾ ਹੋ ਰਹੀ ਸੀ ਪਰ ਜਦੋੰ ਪੰਜਾਬ ਦੇ ਮਾਹੌਲ ਵਿਚ ਸਮੱਸਿਆ ਅਤੇ ਸੰਕਟ ਦੇ ਪਰਛਾਵੇਂ ਡੂੰਘੇ ਹੋਣ ਲੱਗੇ ਤਾਂ ਪੰਜਾਬੀ ਕਵੀ ਵੀ ਇਸ ਤੋੰ ਅਭਿੱਜ ਨਾ ਰਹਿ ਸਕੇ] ।[2]ਡਾ.ਸਤਿੰਦਰ ਸਿੰਘ ਨੂਰ ਅਨੁਸਾਰ, "[ਪੰਜਾਬ ਦੀ ਸਮੱਸਿਆ ਨੇ ਸਮੁੱਚੀ ਕਵਿਤਾ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ।] [3] ਜਿਨ੍ਹਾਂ ਕਵੀਆਂ ਨੇ ਸੰਕਟ ਤੋੰ ਪ੍ਰਭਾਵਿਤ ਹੋ ਕੇ ਕਵਿਤਾ ਲਿਖੀ ਉਹ ਇਸ ਤਰ੍ਹਾਂ ਹਨ- ਹਰਭਜਨ ਹੁੰਦਲ -ਅੱਗ ਦਾ ਬੂਟਾ ਸਵਰਨਜੀਤ ਸਵੀ -ਦਰਦ ਪਿਆਦੇ ਹੋਣ ਦਾ ਜਗਤਾਰ -ਜੁੰਗਨੂੰ ਦੀਵਾ ਤੇ ਦਰਿਆ ਸੁਰਜੀਤ ਪਾਤਰ -ਹਨੇਰੇ ਵਿਚ ਸੁਲਗਦੀ ਵਰਣਮਾਲਾ, ਬਿਰਖ ਅਰਜ ਕਰੇ ਰਵਿੰਦਰ ਰਵੀ -ਗੰਢਾਂ ਸਵਰਾਜਵੀਰ -23 ਮਾਰਚ ਅਜਮੇਰ ਰੋਡੇ -ਸ਼ੁਭ ਚਿੰਤਕ ਸੁਰਜੀਤ ਜੱਜ -ਆਉੰਦੇ ਦਿਨੀ

ਪੰਜਾਬ ਸੰਕਟ ਨਾਲ ਸੰਬੰਧਿਤ ਨਾਟਕ

[ਸੋਧੋ]

[ਸੰਨ1980 ਤੋੰ 1990 ਦੇ ਦਹਾਕੇ ਦਾ ਪੰਜਾਬੀ ਨਾਟਕ ਸਭ ਤੋੰ ਵੱਧ ਪੰਜਾਬ ਸੰਕਟ ਦੀ ਪੇਸ਼ਕਾਰੀ ਦਾ ਨਾਟਕ ਬਣ ਕੇ ਉੱਭਰਿਆਂ ਜਿਸ ਦਾ ਆਰੰਭ ਆਤਮਜੀਤ ਦੇ ਨਾਟਕ 'ਰਿਸ਼ਤਿਆਂ ਦਾ ਕੀ ਰੱਖੀਏ ਨਾਂ' ਤੋੰ ਹੋਇਆ]।[4]ਇਸ ਤੋੰ ਅੱਗੇ ਪੰਜਾਬ ਸੰਕਟ ਨਾਲ ਸੰਬੰਧਿਤ ਅਜਮੇਰ ਔਲਖ ਨੇ ਅੰਨੇ ਨਿਸ਼ਾਨਚੀ, ਗਾਨੀ ਚਰਨਦਾਸ ਸਿੱਧੂ ਨੇ ਪੰਜ ਖੂਹਾਂ ਵਾਲੇ, ਭਾਈਆਂ ਹਾਕਮ ਸਿਉੰ ਅਤੇ ਗੁਰਸ਼ਰਨ ਸਿੰਘ ਨੇ ਇਕ ਕੁਰਸੀ, ਇਕ ਮੋਰਚਾ, ਬਾਬਾ ਬੋਲਦਾ ਹੈ, ਕੁਲਾਜ ਤੇਰਾ ਨਾਂ ਪੰਜਾਬ ਅਤੇ ਰਵਿੰਦਰ ਰਵੀ ਨੇ ਰੂਹ ਪੰਜਾਬ ਦੀ ਪਾਲੀ ਭੁਪਿੰਦਰ ਨੇ ਤੁਹਾਡਾ ਕੀ ਖਿਆਲ ਹੈ ਵਰਗੇ ਨਾਟਕਾਂ ਦੀ ਰਚਨਾ ਕੀਤੀ।

ਪੰਜਾਬ ਸੰਕਟ ਨਾਲ ਸੰਬੰਧਿਤ ਕਹਾਣੀ

[ਸੋਧੋ]

[ਪੰਜਾਬੀ ਕਹਾਣੀਕਾਰਾਂ ਨੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋੰ ਇਸ ਸਮੱਸਿਆ ਨੂੰ ਦੇਖਿਆ ਅਤੇ ਪ੍ਰਗਟਾਇਆ ਹੈ।ਵਧੇਰੇ ਕਹਾਣੀਕਾਰ ਇਸ ਨੂੰ ਰਾਜਨੀਤਿਕ ਤ੍ਰਾਸਦੀ ਦੇ ਰੂਪ ਵਿਚ ਦੇਖਦੇ ਹਨ।][5] ਕੁਝ ਪ੍ਰਮੁੱਖ ਕਹਾਣੀਕਾਰ ਤੇ ਉਨ੍ਹਾਂ ਦੀਆਂ ਰਚਨਾਵਾਂ ਇਸ ਤਰ੍ਹਾਂ ਹਨ- ਵਰਿਆਮ ਸੰਧੂ -ਭੱਜੀਆਂ ਬਾਹੀਂ, ਚੌਥੀ ਕੂਟ ਬਲਦੇਵ ਸਿੰਘ - ਰਾਤ ਦੀ ਕੁੱਖ ਵਿਚਲਾ ਸੂਰਜ ਜਸਬੀਰ ਭੁੱਲਰ -ਬੁੱਢੀ ਲੂੰਬੜੀ ਤੇ ਜੰਗਲੀ ਘੋੜੇ ਰਾਮ ਸਰੂਪ ਅਣਖੀ-ਆਪਣੀ ਧਰਤੀ ਸੰਤੋਖ ਸਿੰਘ ਧੀਰ -ਬਦਲੀ ਹੋਈ ਹਵਾ ਮਨਿੰਦਰ ਕਾਂਗ-ਭਾਰ ਦਲਬੀਰ ਚੇਤਨ-ਧਰਮ ਯੁੱਧ ਜਾਰੀ ਹੈ ਅਜੀਤ ਕੌਰ -ਨਾ ਮਾਰੋ

ਪੰਜਾਬ ਸੰਕਟ ਨਾਲ ਸੰਬੰਧਿਤ ਨਾਵਲ

[ਸੋਧੋ]

[ਪੰਜਾਬ ਦੀ ਸੰਕਟ ਸਥਿਤੀ ਪੰਜਾਬੀ ਨਾਵਲਕਾਰੀ ਦੇ ਰੂਪ ਨੂੰ ਮੋੜ ਦਿੰਦੀ ਹੈ।ਪੰਜਾਬੀ ਨਾਵਲਕਾਰ ਇਸ ਸੰਕਟ ਨੂੰ ਸਮਝਣ ਸਮਝਾਉਣ ਦੀ ਪ੍ਰਕਿਰਿਆ ਵਿਚ ਅਜਿਹੇ ਨਾਵਲਾਂ ਦੀ ਰਚਨਾ ਕਰਦੇ ਹਨ ਜਿਨ੍ਹਾਂ ਵਿਚ ਸੰਕਟ ਦੀ ਸਥਿਤੀ ਤੇ ਵਸਤੂ ਵੇਰਵਿਆਂ ਬਾਰੇ ਵਿਭਿੰਨ ਵਿਚਾਰਧਾਰਾਈ ਪੁਜੀਸ਼ਨਾਂ ਤੋੰ ਬਹਿਸਾਂ ਨੂੰ ਪੇਸ਼ ਕੀਤਾ ਗਿਆ ਹੈ।] [6] ਓਮ ਪ੍ਰਕਾਸ਼ ਗਾਸੋ-ਤੱਤੀ ਹਵਾ, ਮੌਤ ਦਰ ਮੌਤ ਸ਼ਾਹ ਚਮਨ-ਜਖ਼ਮੀਂ ਗੁਲਾਬ ਤਲਵਿੰਦਰ ਸਿੰਘ-ਯੋਧੇ ਬਲਜਿੰਦਰ ਨਸਰਾਲੀ-ਵੀਹਵੀਂ ਸਦੀ ਦੀ ਆਖਰੀ ਕਥਾ ਹਰਮਿੰਦਰ ਚਾਹਲ -ਬਲੀ ਨਰਿੰਜਨ ਤਸਨੀਮ-ਗੁਆਚੇ ਅਰਥ ਕਰਤਾਰ ਸਿੰਘ ਦੁੱਗਲ- ਫੁੱਲਾਂ ਦਾ ਸਾਥ ਰਾਮ ਸਰੂਪ ਅਣਖੀ-ਜਿੰਨੀ ਸਿਰ ਸੋਹਣ ਪੱਟੀਆਂ

ਹਵਾਲੇ

[ਸੋਧੋ]
  1. ਡਾ. ਗੁਰਜੀਤ ਕੌਰ, ਪੰਜਾਬ ਸੰਕਟ ਨਾਲ ਸੰਬੰਧਿਤ ਪੰਜਾਬੀ ਕਵਿਤਾ, ਮਨ ਪ੍ਰੀਤਮ ਪ੍ਰਕਾਸ਼ਨ ਦਿੱਲੀ, 2003,ਪੰਨਾ 28
  2. ਉਹੀ ਪੰਨਾ50
  3. ਸਤਿੰਦਰ ਸਿੰਘ ਨੂਰ, ਸੱਭਿਆਚਾਰ ਤੇ ਸਾਹਿਤ, ਪੰਨਾ90
  4. ਸੰਪਾਦਕ ਪਰਮਿੰਦਰ ਸਿੰਘ, ਵਰਤਮਾਨ ਪੰਜਾਬ ਸੰਕਟ ਤੇ ਪੰਜਾਬੀ ਸਾਹਿਤ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, 1995,ਪੰਨਾ125
  5. ਜਗਪ੍ਰੀਤ ਕੌਰ, ਪੰਜਾਬ ਸੰਕਟ ਦੀ ਪੰਜਾਬੀ ਕਹਾਣੀ:ਵਿਧੀ ਤੇ ਵਿਚਾਰ, ਗਰੇਸੀਅਸ ਬੁੱਕਸ ਪਟਿਆਲਾ, 2015,ਪੰਨਾ 38-39
  6. ਡਾ.ਸੁਰਜੀਤ ਸਿੰਘ,ਆਧੁਨਿਕ ਪੰਜਾਬੀ ਨਾਵਲ ਦਾ ਮੁਹਾਂਦਰਾ, ਪੰਨਾ 18