ਸੰਤੋਖ ਸਿੰਘ ਧੀਰ
ਸੰਤੋਖ ਸਿੰਘ ਧੀਰ | |
---|---|
![]() ਸੰਤੋਖ ਸਿੰਘ ਧੀਰ | |
ਜਨਮ | ਸੰਤੋਖ ਸਿੰਘ ਦਸੰਬਰ 2, 1920 ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ, ਬ੍ਰਿਟਿਸ਼ ਪੰਜਾਬ |
ਮੌਤ | ਫਰਵਰੀ 8, 2010 | (ਉਮਰ 89)
ਰਾਸ਼ਟਰੀਅਤਾ | ਹਿੰਦੁਸਤਾਨੀ |
ਹੋਰ ਨਾਮ | ਸੰਤੋਖ ਸਿੰਘ ਧੀਰ |
ਪੇਸ਼ਾ | ਲੇਖਕ, ਕਵੀ |
ਸੰਤੋਖ ਸਿੰਘ ਧੀਰ (2 ਦਸੰਬਰ 1920 - 8 ਫਰਵਰੀ 2010) ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੀ।[1][2][3] ਮੁੱਢਲੇ ਤੌਰ 'ਤੇ ਸੰਤੋਖ ਸਿੰਘ ਧੀਰ ਪੰਜਾਬੀ ਕਹਾਣੀਕਾਰ ਦੇ ਤੌਰ 'ਤੇ ਜਾਣੇ ਜਾਂਦੇ ਹਨ ਜਦਕਿ ਉਹਨਾਂ ਨੇ ਕਹਾਣੀ ਤੋਂ ਇਲਾਵਾ ਕਵਿਤਾ ਤੇ ਵਾਰਤਕ ਵੀ ਲਿਖੀ ਅਤੇ ਅਨੁਵਾਦ ਦਾ ਕੰਮ ਵੀ ਕੀਤਾ।
ਜੀਵਨ
[ਸੋਧੋ]ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ, ਬ੍ਰਿਟਿਸ਼ ਪੰਜਾਬ (ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਭਾਰਤੀ ਪੰਜਾਬ) ਵਿੱਚ ਹੋਇਆ। ਉਨ੍ਹਾਂ ਦਾ ਦਾਦਕਾ ਖੰਨੇ ਲਾਗੇ ਡਡਹੇੜੀ ਪਿੰਡ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਗਿਆਨੀ ਈਸ਼ਰ ਸਿੰਘ ਅਤੇ ਮਾਤਾ ਜੀ ਦਾ ਨਾਂ ਸ਼੍ਰੀ ਮਤੀ ਮਾਇਆ ਦੇਵੀ ਸੀ।[4] ਸਕੂਲ ਵਿੱਚ ਛੇ ਜਮਾਤਾਂ ਹੀ ਰਸਮੀ ਪੜ੍ਹਾਈ ਕਰ ਸਕਿਆ। ਅੱਠ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡਾ ਹੋਣ ਕਰ ਕੇ, ਨਿੱਕੀ ਉਮਰੇ ਹੀ ਪਿਤਾ ਪੁਰਖੀ ਦਰਜ਼ੀ ਦੇ ਕੰਮ ਲਾ ਦਿੱਤਾ ਗਿਆ। ਅਤੇ ਧੰਦੇ ਦੀ ਪਰਿਪੱਕਤਾ ਲਈ ਉਸਨੂੰ ਦਿੱਲੀ, ਸ਼ਿਮਲਾ ਅਤੇ ਰਾਵਲਪਿੰਡੀ ਜਾਣਾ ਪਿਆ[5]।
ਸਾਹਿਤਕ ਵਿਚਾਰਧਾਰਾ
[ਸੋਧੋ]ਆਪ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਪੜ੍ਹੇ ਤੇ ਜਵਾਨ ਹੋਏ। ਉਨ੍ਹਾਂ ਨੇ ਗ਼ਰੀਬੀ ਤੇ ਦੱਬੇ ਕੁਚਲੇ ਲੋਕਾਂ ਨੂੰ ਨੇੜਿਓਂ ਦੇਖਿਆ ਸੀ। ਇਸੇ ਕਰਕੇ ਉਨ੍ਹਾਂ ਨੇ ਜੋ ਕੁਝ ਵੀ ਲਿਖਿਆ, ਇਨ੍ਹਾਂ ਲੋਕਾਂ ਦੇ ਹੱਕ ਵਿੱਚ ਹੀ ਲਿਖਿਆ।[6]
ਰਚਨਾਵਾਂ
[ਸੋਧੋ]ਕਾਵਿ ਸੰਗ੍ਰਹਿ
[ਸੋਧੋ]- ਗੁੱਡੀਆਂ ਪਟੋਲੇ (1944)
- ਪਹੁਫੁਟਾਲਾ (1948)
- ਧਰਤੀ ਮੰਗਦੀ ਮੀਂਹ ਵੇ (1952)
- ਪੱਤ ਝੜੇ ਪੁਰਾਣੇ (1955)
- ਬਿਰਹੜੇ (1960)
- ਅੱਗ ਦੇ ਪੱਤੇ (1976)
- ਕਾਲ਼ੀ ਬਰਛੀ (1980)
- ਸੰਜੀਵਨੀ (1983)
- ਸਿੰਘਾਵਲੀ (1983)
- ਆਉਣ ਵਾਲਾ ਸੂਰਜ (1985)
- ਜਦੋਂ ਅਸੀਂ ਆਵਾਂਗੇ (1988)
- ਟੂ ਦ ਪੰਜਾਬ ਆਫ਼ ਫ਼ਰੀਦ ਐਂਡ ਅਦਰ ਪੋਇਮਸ, (To the Punjab of Farid and other Poems) - ਅੰਗਰੇਜ਼ੀ ਅਨੁਵਾਦਿਤ ਈ ਬੁੱਕ
ਕਹਾਣੀ ਸੰਗ੍ਰਹਿ
[ਸੋਧੋ]- ਸਿੱਟਿਆਂ ਦੀ ਛਾਂ (1950)
- ਸਵੇਰ ਹੋਣ ਤੱਕ (1955)
- ਸਾਂਝੀ ਕੰਧ (1958)
- ਸ਼ਰਾਬ ਦਾ ਗਲਾਸ (1970)
- ਊਸ਼ਾ ਭੈਣ ਜੀ ਚੁੱਪ ਸਨ (1991)
- ਪੱਖੀ (1991)
- ਇੱਕ ਕੁੱਤਾ ਤੇ ਮੈਂ
- ਆਪਣਾ ਦੇਸ਼
ਪ੍ਰਸਿੱਧ ਕਹਾਣੀਆਂ
[ਸੋਧੋ]- ਮੰਗੋ
- ਕੋਈ ਇੱਕ ਸਵਾਰ
- ਮੇਰਾ ਉੱਜੜਿਆ ਗੁਆਂਢੀ
- ਸਵੇਰ ਹੋਣ ਤੱਕ
- ਸਾਂਝੀ ਕੰਧ
ਨਾਵਲ
[ਸੋਧੋ]- ਨਵਾਂ ਜਨਮ
- ਸ਼ਰਾਬੀ ਜਾਂ ਦੋ ਫੂਲ (1963)
- ਯਾਦਗਾਰ (1979)
- ਅਤੀਤ ਦੇ ਪਰਛਾਵੇਂ (1981)
- ਮੈਨੂੰ ਇੱਕ ਸੁਪਨਾ ਆਇਆ (1991)
- ਹਿੰਦੋਸਤਾਨ ਹਮਾਰਾ (1994)
ਸਵੈਜੀਵਨੀ
[ਸੋਧੋ]ਸਫ਼ਰਨਾਮਾ
[ਸੋਧੋ]- ਮੇਰੀ ਇੰਗਲੈਂਡ ਯਾਤਰਾ
ਅਨੁਵਾਦ
[ਸੋਧੋ]- ਕਬੀਰ ਰਚਨਾਵਲੀ
ਸਨਮਾਨ
[ਸੋਧੋ]- ਹੀਰਾ ਸਿੰਘ ਦਰਦ ਇਨਾਮ (1979)
- ਪੰਜਾਬ ਭਾਸ਼ਾ ਵਿਭਾਗ ਇਨਾਮ (1980)
- ਨਾਗਮਣੀ ਇਨਾਮ (1982)
- ਪੰਜਾਬ ਸਾਹਿਤ ਅਕਾਦਮੀ ਇਨਾਮ (1991)
- ਪੰਜਾਬ ਸਾਹਿਤ ਅਕਾਦਮੀ ਫੈਲੋਸ਼ਿੱਪ (1993)
ਬਾਹਰਲੇ ਲਿੰਕ
[ਸੋਧੋ]ਹਵਾਲੇ
[ਸੋਧੋ]- ↑
- ↑ "Santokh Singh Dhir". apnaorg.com.
{{cite web}}
: External link in
(help)|publisher=
- ↑
- ↑ ਮੇਜਰ ਮਾਂਗਟ. "'ਪੰਜਾਬੀ ਸਾਹਿਤ ਦਾ ਸ਼ਾਹ ਅਸਵਾਰ ਸੀ ਸੰਤੋਖ ਸਿੰਘ ਧੀਰ'". Archived from the original on 2016-03-05. Retrieved 2013-01-26.
{{cite web}}
: Unknown parameter|dead-url=
ignored (|url-status=
suggested) (help) - ↑ ਸੰਤੋਖ ਸਿੰਘ ਧੀਰ - ਪੰਜਾਬੀ ਪੀਡੀਆ
- ↑ [permanent dead link]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |