ਵਿਗਿਆਨਿਕ ਦ੍ਰਿਸ਼ਟੀਕੋਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਗਿਆਨਿਕ ਦ੍ਰਿਸ਼ਟੀਕੋਣ ਜਿਸ ਨੂੰ ਵਿਗਿਆਨਿਕ ਨਜ਼ਰੀਆ ਜਾਂ ਵਿਗਿਆਨਿਕ ਸੁਭਾਅ ਵੀ ਕਿਹਾ ਜਾਂਦਾ ਹੈ,ਕਿਸੇ ਵਿਅਕਤੀ ਦਾ ਸੋਚ ਅਤੇ ਕਰਮ ਵਜੋਂ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਹੈ, ਜੋ ਕਿ ਵਿਗਿਆਨਕ ਢੰਗ ਤਰੀਕਿਆਂ ਨਾਲ ਫੈਸਲੇ ਲੈਣ ਵਿੱਚ ਹੈ। ਵਿਗਿਆਨਿਕ ਦ੍ਰਿਸ਼ਟੀਕੋਣ ਇੱਕ ਅਜਿਹੇ ਰਵੱਈਏ ਦਾ ਵਰਣਨ ਕਰਦਾ ਹੈ ਜਿਸ ਵਿੱਚ ਤਰਕ ਦੀ ਵਰਤੋਂ ਸ਼ਾਮਲ ਹੁੰਦੀ ਹੈ। ਚਰਚਾ, ਦਲੀਲ ਅਤੇ ਵਿਸ਼ਲੇਸ਼ਣ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਮਹੱਤਵਪੂਰਨ ਅੰਗ ਹਨ। ਨਿਰਪੱਖਤਾ, ਸਮਾਨਤਾ ਅਤੇ ਲੋਕਤੰਤਰ ਦੇ ਤੱਤ ਇਸ ਵਿੱਚ ਸ਼ਾਮਿਲ ਹੁੰਦੇ ਹਨ।[1] 1946 ਵਿੱਚ ਜਵਾਹਰ ਲਾਲ ਨਹਿਰੂ ਨੇ ਪਹਿਲੀ ਵਾਰ ਇਹ ਸ਼ਬਦ ਵਰਤਿਆ ਸੀ।[2] ਬਾਅਦ ਵਿੱਚ ਉਸ ਨੇ ਇੱਕ ਵਿਆਖਿਆਤਮਿਕ ਸਪਸ਼ਟੀਕਰਨ ਦਿੱਤਾ:

" ਵਿਗਿਆਨਿਕ ਪਹੁੰਚ ਦੀ ਲੋੜ ਕਿਉਂ ਹੈ, ਵਿਗਿਆਨ ਦੇ ਸਾਹਸੀ ਅਤੇ ਅਜੇ ਵੀ ਬਹੁਤ ਆਲੋਚਨਾਤਮਿਕ ਸੁਭਾਅ ਨਾਲ ਸਚਾਈ ਅਤੇ ਨਵੇਂ ਗਿਆਨ ਦੀ ਖੋਜ, ਜਾਂਚ ਅਤੇ ਪੜਤਾਲ ਤੋਂ ਬਿਨਾਂ ਕੁਝ ਵੀ ਸਵੀਕਾਰ ਕਰਨ ਤੋਂ ਇਨਕਾਰ, ਨਵੇਂ ਸਬੂਤ ਦੇ ਸਾਹਮਣੇ ਆਉਣ ਨਾਲ ਪੁਰਾਣੇ ਸਿੱਟੇ ਬਦਲਣ ਦੀ ਸਮਰੱਥਾ, ਪਹਿਲਾਂ ਘੜੇ ਸਿਧਾਂਤ ਦੀ ਬਜਾਏ ਨਿਰੀਖਅਤ ਤੱਥਾਂ 'ਤੇ ਭਰੋਸਾ, ਮਨ ਦਾ ਸਖ਼ਤ ਅਨੁਸ਼ਾਸਨ - ਇਹ ਸਭ ਕੁਝ ਸਿਰਫ ਵਿਗਿਆਨ ਦੇ ਕਾਰਜ ਲਈ ਹੀ ਨਹੀਂ ਸਗੋਂ ਜੀਵਨ ਲਈ ਵੀ ਜ਼ਰੂਰੀ ਹੈ। "ਜਵਾਹਰ ਲਾਲ ਨਹਿਰੂ (1946) ਭਾਰਤ ਦੀ ਖੋਜ, ਪੰਨਾ. 512

ਨਹਿਰੂ ਨੇ ਲਿਖਿਆ ਕਿ ਵਿਗਿਆਨਕ ਸੁਭਾਅ ਉਨ੍ਹਾਂ ਕਾਰਜ-ਖੇਤਰਾਂ ਤੋਂ ਅੱਗੇ ਹੈ, ਜਿਨ੍ਹਾਂ ਦੇ ਆਧਾਰ ਤੇ ਵਿਗਿਆਨ ਨੂੰ ਰਵਾਇਤੀ ਤੌਰ 'ਤੇ ਸੀਮਿਤ ਸਮਝਿਆ ਜਾਂਦਾ ਹੈ, ਅਤੇ ਇਹ ਇਸਦੇ ਆਖਰੀ ਉਦੇਸ਼ਾਂ, ਸੁੰਦਰਤਾ, ਭਲਾਈ ਅਤੇ ਸੱਚ ਦੇ ਵਿਚਾਰ ਨਾਲ ਵੀ ਸਬੰਧਤ ਹੈ। ਨਹਿਰੂ ਨੇ ਇਹ ਵੀ ਦਲੀਲ ਦਿੱਤੀ ਕਿ ਵਿਗਿਆਨਕ ਸੁਭਾਅ ਧਰਮ ਦੀ ਤਰੀਕਿਆਂ ਦੇ ਉਲਟ ਹੈ, ਜੋ ਭਾਵਨਾਤਮਕ ਅਤੇ ਅਨੁਭੂਤੀ 'ਤੇ ਨਿਰਭਰ ਕਰਦੇ ਹਨ ਅਤੇ ਗਲਤ ਢੰਗ ਜੀਵਨ ਵਿੱਚ ਹਰ ਖੇਤਰ ਲਈ ਲਾਗੂ ਕੀਤੇ ਜਾਂਦੇ ਹਨ, ਇੱਥੋਂ ਤੱਕ ਕਿ ਉਹਨਾਂ ਗੱਲਾਂ ਤੇ ਵੀ ਜੋ ਬੌਧਿਕ ਜਾਂਚ ਦੇ ਘੇਰੇ ਵਿੱਚ ਆਉਂਦੀਆਂ ਹਨ ਅਤੇ ਨਿਰੀਖਣ ਕਰਨ ਦੇ ਯੋਗ ਹਨ। ਹਾਲਾਂਕਿ ਧਰਮ ਆਪਣੇ ਤਰੀਕਿਆਂ ਨਾਲ ਦਿਮਾਗ ਨੂੰ ਬੰਦ ਕਰਨ ਦਾ ਸੁਝਾਅ ਦਿੰਦਾ ਹੈ ਅਤੇ ਅਸਹਿਣਸ਼ੀਲਤਾ, ਲਾਈਲੱਗ-ਪੁਣੇ ਅਤੇ ਅੰਧਵਿਸ਼ਵਾਸ, ਭਾਵਨਾਵਾਦ ਅਤੇ ਤਰਕਹੀਣਤਾ ਪੈਦਾ ਕਰਦਾ ਹੈ ਅਤੇ ਇੱਕ ਪਰ-ਨਿਰਭਰ, ਤਰਕਹੀਣ ਵਿਅਕਤੀ ਪੈਦਾ ਕਰਦਾ ਹੈ, ਇੱਕ ਵਿਗਿਆਨਕ ਸੁਭਾਅ ਇੱਕ ਆਜ਼ਾਦ ਮਨੁੱਖ ਦਾ ਸੁਭਾਅ ਹੈ। ਉਸ ਨੇ ਇਹ ਵੀ ਸੰਕੇਤ ਦਿੱਤਾ ਕਿ ਵਿਗਿਆਨਕ ਸੁਭਾਅ ਨਿਰਪੱਖਤਾ ਤੋਂ ਅੱਗੇ ਵਧਦਾ ਹੈ ਅਤੇ ਸਿਰਜਣਾਤਮਕਤਾ ਅਤੇ ਪ੍ਰਗਤੀ ਨੂੰ ਉਤਸ਼ਾਹਿਤ ਕਰਦਾ ਹੈ। ਉਹ ਸੋਚਦਾ ਸੀ ਕਿ ਵਿਗਿਆਨਕ ਸੁਭਾਅ ਦੇ ਵਿਸਥਾਰ ਨਾਲ ਧਰਮ ਦਾ ਹਰ ਖੇਤਰ ਚੋਂ ਸੁੰਗੜਾਅ ਅਤੇ ਨਵੇਂ ਦਿਸਹਦਿਆਂ ਦੇ ਖੁੱਲ੍ਹਣ ਅਤੇ ਨਵੀਆਂ ਖੋਜਾਂ ਦਾ ਦਿਲਚਸਪ ਸਾਹਸ ਅਤੇ ਜੀਵਨ ਦੀ ਸੰਪੂਰਨਤਾ ਨੂੰ ਵਧਾਉਣ ਅਤੇ ਇਸ ਨੂੰ ਅਮੀਰ ਅਤੇ ਹੋਰ ਜਿਆਦਾ ਸਾਬਤ-ਸਬੂਤ ਕਰਨ ਵਿੱਚ ਛੁਪਿਆ ਹੋਇਆ ਹੈ।[3] ਨਹਿਰੂ ਦਾ ਕਹਿਣਾ ਹੈ "ਇਹ ਕੇਵਲ ਵਿਗਿਆਨ ਹੈ ਜੋ ਭੁੱਖ ਦੇ ਮਾਰੇ ਅਮੀਰ ਦੇਸ਼ ਦੀਆਂ ਭੁੱਖ ਅਤੇ ਗਰੀਬੀ, ਗੰਦਗੀ ਅਤੇ ਅਨਪੜ੍ਹਤਾ ਜਿਹੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ ਅਤੇ ਵਹਿਮਾਂ-ਭਰਮਾਂ ਅਤੇ ਕੱਟੜਪੰਥੀ ਰੀਤੀ-ਰਿਵਾਜਾਂ ਅਤੇ ਮਰ ਰਹੀਆਂ ਪਰੰਪਰਾ ਦੇ ਵਿਅਰਥ ਬੋਝ ਨੂੰ ਦੂਰ ਕਰ ਸਕਦਾ ਹੈ।[4]

ਵਿਗਿਆਨਕ ਸੁਭਾਅ ਦੇ ਵਿਚਾਰ ਦੀ ਉਤਪੱਤੀ ਅਤੇ ਵਿਕਾਸ ਚਾਰਲਸ ਡਾਰਵਿਨ ਦੁਆਰਾ ਪਹਿਲਾਂ ਪ੍ਰਗਟ ਕੀਤੇ ਗਏ ਵਿਚਾਰਾਂ ਨਾਲ ਜੁੜਿਆ ਹੋਇਆ ਹੈ ਜਦੋਂ ਉਸਨੇ ਕਿਹਾ ਸੀ, "ਮਨੁੱਖ ਦੇ ਦਿਮਾਗ ਦੀ ਹੌਲੀ ਹੌਲੀ ਪ੍ਰਕਾਸ਼ਮਾਨਤਾ ਦੁਆਰਾ ਵਿਚਾਰ ਦੀ ਆਜ਼ਾਦੀ ਵਿੱਚ ਵਾਧਾ ਹੁੰਦਾ ਹੈ, ਜੋ ਕਿ ਵਿਗਿਆਨ ਦੀ ਤਰੱਕੀ ਦੇ ਰੂਪ ਵਿੱਚ ਵਟਦਾ ਹੈ "[5] ਅਤੇ ਕਾਰਲ ਮਾਰਕਸ ਦੁਆਰਾ ਜਦੋਂ ਉਸਨੇ ਕਿਹਾ ਸੀ,"ਧਰਮ, ਮਜਲੂਮ ਪ੍ਰਾਣੀ ਦਾ ਹੌਕਾ, ਬੇਦਿਲ ਸੰਸਾਰ ਦਾ ਦਿਲ, ਅਤੇ ਰੂਹ-ਰਹਿਤ ਹਾਲਤਾਂ ਦੀ ਰੂਹ ਹੈ। ਇਹ ਲੋਕਾਂ ਦੀ ਅਫੀਮ ਹੈ। ਲੋਕਾਂ ਨੂੰ ਧੋਖਾ ਦੇਣ ਵਾਲੇ ਧਰਮ ਦੇ ਰੂਪ ਵਿੱਚ ਧਰਮ ਨੂੰ ਖਤਮ ਕਰਨਾ ਉਹਨਾਂ ਦੀ ਅਸਲ ਖੁਸ਼ੀ ਦੀ ਲੋੜ ਹੈ। ਉਹਨਾਂ ਨੂੰ ਉਨ੍ਹਾਂ ਦੀ ਸਥਿਤੀ ਬਾਰੇ ਆਪਣੇ ਦੁਬਿਧਾ ਨੂੰ ਛੱਡਣ ਲਈ ਕਹਿਣ ਲਈ ਉਹਨਾਂ ਨੂੰ ਇੱਕ ਅਜਿਹੀ ਸ਼ਰਤ ਛੱਡਣ ਲਈ ਬੁਲਾਉਣਾ ਹੈ ਜਿਸਦੇ ਲਈ ਭਰਮ ਦੀ ਲੋੜ ਹੈ।"

ਭਾਰਤ ਦੇ ਸੰਵਿਧਾਨ ਅਨੁਸਾਰ "ਵਿਗਿਆਨਕ ਦ੍ਰਿਸ਼ਟੀਕੋਣ, ਮਨੁੱਖਤਾਵਾਦ ਅਤੇ ਜਾਂਚ ਅਤੇ ਸੁਧਾਰ ਦੀ ਭਾਵਨਾ ਵਿਕਸਿਤ ਕਰਨ ਲਈ" ਭਾਰਤ ਦੇ ਗਣਤੰਤਰ ਦੇ ਬੁਨਿਆਦੀ ਫਰਜ਼ਾਂ ਵਿਚੋਂ ਇੱਕ ਹੈ[6]

ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ ਦੁਆਰਾ, ਭਾਰਤ ਸਰਕਾਰ ਨੇ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ 2014 ਨੂੰ ਨਹਿਰੂ ਦੇ ਦ੍ਰਿਸ਼ਟੀਕੋਣ ਨੂੰ ਫੈਲਾਉਣ ਲਈ "ਵਿਗਿਆਨਕ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨਾ" ਵਿਸ਼ੇ ਨੂੰ ਸਮਰਪਿਤ ਕੀਤਾ।[7]

ਨੈਸ਼ਨਲ ਇੰਸਟੀਚਿਊਟ ਆਫ ਸਾਇੰਸ ਕਮਿਊਨੀਕੇਸ਼ਨ ਐਂਡ ਇਨਫਰਮੇਸ਼ਨ ਰਿਸੋਰਸਜ਼ ਨੇ ਸਾਲ 2013 ਵਿੱਚ ਪ੍ਰਕਾਸ਼ਨ ਲੜੀ ਜਰਨਲ ਆਫ ਸਾਇੰਟੀਫਿਕ ਟੈਂਪਰ ਸ਼ੁਰੂ ਕੀਤਾ।[8]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Scientific temper and the argumentative Indian". Chennai, India: The Hindu. 2005-09-22. Archived from the original on 2011-08-10. Retrieved 2007-09-25. {{cite news}}: Unknown parameter |dead-url= ignored (|url-status= suggested) (help)
  2. Mahanti, Subodh (2013). "A Perspective on Scientific Temper in India". Journal of Scientific Temper. 1 (1): 46–62.
  3. 1Nehru, Jawaharlal (1989). The Discovery of India (Centenary ed.). Oxford: University Press. p. 513.{{cite book}}: CS1 maint: numeric names: authors list (link)
  4. Kar, Devi (21 August 2012). "THE NEED TO FOSTER A SCIENTIFIC TEMPER". The Telegraph. Retrieved 22 December 2014.
  5. Darwin, Charles. "Darwin Correspondence Project". Darwin, C. R. to Aveling, E. B. 13 Oct 1880. Retrieved 29 August 2013.
  6. Basu, Durga Das (1993). Introduction to the Constitution of India (15th ed.). New Delhi: Prentice Hall of India. p. 131. ISBN 81-203-0839-5. {{cite book}}: Invalid |ref=harv (help)
  7. Keshavamurthy, H.R. (27 February 2014). "Fostering Scientific Temper is Fundamental to Innovation and Progress". Press Information Bureau, India. Retrieved 22 December 2014.
  8. "Journal of Scientific Temper". NISCAIR, India. Retrieved 22 December 2014.