ਸਮੱਗਰੀ 'ਤੇ ਜਾਓ

ਵਿਲੀਅਮ ਜੇਮਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਲੀਅਮ ਜੇਮਜ਼
ਜੇਮਜ਼ 1890 ਵਿਆਂ ਵਿੱਚ
ਜਨਮ(1842-01-11)11 ਜਨਵਰੀ 1842
ਮੌਤ26 ਅਗਸਤ 1910(1910-08-26) (ਉਮਰ 68)
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਕਾਲ19/20 ਵਾਂ ਸਦੀ ਦਾ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਪ੍ਰੈਗਮੈਟਿਜ਼ਮ
ਫੰਕਸ਼ਨਲ ਮਨੋਵਿਗਿਆਨ
ਰੈਡੀਕਲ ਅਨੁਭਵਵਾਦ
ਅਦਾਰੇਹਾਰਵਰਡ ਯੂਨੀਵਰਸਿਟੀ
ਮੁੱਖ ਰੁਚੀਆਂ
ਪ੍ਰੈਗਮੈਟਿਜ਼ਮ, ਮਨੋਵਿਗਿਆਨ, ਧਰਮ ਦਰਸ਼ਨ, ਐਪੀਸਟਮੌਲੋਜੀ, ਅਰਥ

ਵਿਲੀਅਮ ਜੇਮਜ਼ (11 ਜਨਵਰੀ, 1842 – ਅਗਸਤ 26, 1910) ਇੱਕ ਅਮਰੀਕੀ ਦਾਰਸ਼ਨਿਕ ਅਤੇ ਮਨੋਵਿਗਿਆਨਕ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਮਨੋਵਿਗਿਆਨ ਦਾ  ਕੋਰਸ ਪੇਸ਼ ਕਰਨ ਵਾਲਾ ਪਹਿਲਾ ਐਜੂਕੇਟਰ ਸੀ।[1] 19 ਵੀਂ ਸਦੀ ਦੇ ਅਖੀਰ ਵਿੱਚ ਜੇਮਜ਼ ਮੋਹਰੀ ਚਿੰਤਕਾਂ ਵਿਚੋਂ ਇੱਕ ਸੀ ਅਤੇ ਬਹੁਤ ਸਾਰੇ ਮੰਨਦੇ ਹਨ ਕਿ ਉਹ ਅਮਰੀਕਾ ਵਿੱਚ ਪੈਦਾ ਹੋਏ ਸਭ ਤੋਂ ਪ੍ਰਭਾਵਸ਼ਾਲੀ ਫ਼ਿਲਾਸਫ਼ਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਦਕਿ ਕਈਆਂ ਨੇ ਉਨ੍ਹਾਂ ਨੂੰ "ਅਮਰੀਕੀ ਮਨੋਵਿਗਿਆਨ ਦਾ ਪਿਤਾ" ਕਿਹਾ ਹੈ।[2][3][4]

ਚਾਰਲਸ ਸੈਂਡਰਸ ਪੀਅਰਸ ਅਤੇ ਜੌਨ ਡੇਵੀ ਦੇ ਨਾਲ, ਜੇਮਜ਼ ਉਸ ਦਾਰਸ਼ਨਿਕ ਸਕੂਲ, ਜਿਸ ਨੂੰ ਪ੍ਰੈਗਮੈਟਿਜ਼ਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਨਾਲ ਜੁੜੀਆਂ ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਅਤੇ ਫੰਕਸ਼ਨਲ ਮਨੋਵਿਗਿਆਨ ਦੇ ਸੰਸਥਾਪਕਾਂ ਵਿੱਚੋਂ ਇੱਕ ਦੇ ਤੌਰ ਤੇ ਵੀ ਉਸ ਦਾ ਜ਼ਿਕਰ ਹੁੰਦਾ ਹੈ। 2002 ਵਿੱਚ ਪ੍ਰਕਾਸ਼ਿਤ ਜਨਰਲ ਸਾਈਕਾਲੋਜੀ ਵਿਸ਼ਲੇਸ਼ਣ ਦੇ ਇੱਕ ਰਿਵਿਊ, ਨੇ 20 ਵੀਂ ਸਦੀ ਦੇ ਸਭ ਤੋਂ ਮਸ਼ਹੂਰ ਮਨੋਵਿਗਿਆਨੀਆਂ ਵਿੱਚੋਂ 14 ਵੇਂ ਦੇ ਰੂਪ ਵਿੱਚ ਜੇਮਜ਼ ਨੂੰ ਰੈਂਕ ਦਿੱਤਾ।[5] 1991 ਵਿੱਚ ਅਮਰੀਕਨ ਸਾਈਕਾਲੋਜਿਸਟ ਵਿੱਚ ਪ੍ਰਕਾਸ਼ਿਤ ਇੱਕ ਸਰਵੇਖਣ ਨੇ ਵਿਲਿਅਮ ਵੰਦਟ ਜੋ ਪ੍ਰਯੋਗਾਤਮਕ ਮਨੋਵਿਗਿਆਨ ਦੇ ਸੰਸਥਾਪਕ ਵਜੋਂ ਵਿਆਪਕ ਤੌਰ ਤੇ ਜਾਣਿਆ ਜਾਂਦਾ ਹੈ, ਦੇ ਬਾਅਦ ਦੂਜੇ ਸਥਾਨ ਤੇ ਜੇਮਜ਼ ਨੂੰ ਰੱਖਿਆ ਹੈ।[6] ਜੇਮਜ਼ ਨੇ ਦਾਰਸ਼ਨਿਕ ਦ੍ਰਿਸ਼ਟੀਕੋਣ ਨੂੰ ਵੀ ਵਿਕਸਿਤ ਕੀਤਾ ਜਿਸ ਨੂੰ ਰੈਡੀਕਲ ਅਨੁਭਵਵਾਦ ਵਜੋਂ ਜਾਣਿਆ ਜਾਂਦਾ ਹੈ।[7][8]  ਜੇਮਜ਼ ਦੇ ਕੰਮ ਨੇ ਐਮੀਲੇ ਦੁਰਖੇਮ, ਡਬਲਯੂ. ਈ. ਬੀ. ਡੂ ਬੋਇਜ਼, ਐਡਮੰਡ ਹਸਰਲ, ਬਰਟਰੈਂਡ ਰਸਲ, ਲੁਡਵਿਗ ਵਿਟਗੇਨਸਟਾਈਨ, ਹਿਲੇਰੀ ਪੁਤਨਾਮ ਅਤੇ ਰਿਚਰਡ ਰੋਰਟੀ ਵਰਗੇ ਬੁੱਧੀਜੀਵੀਆਂ ਨੂੰ ਪ੍ਰਭਾਵਿਤ ਕੀਤਾ ਹੈ, ਅਤੇ ਜਿਮੀ ਕਾਰਟਰ [9] ਅਤੇ ਜਿੰਮੀ ਕਾਰਟਰ ਜਿਹੇ ਰਾਸ਼ਟਰਪਤੀਆਂ ਨੂੰ ਪ੍ਰਭਾਵਿਤ ਕੀਤਾ ਹੈ।

ਇੱਕ ਅਮੀਰ ਪਰਿਵਾਰ ਵਿੱਚ ਜਨਮੇ, ਜੇਮਜ਼ ਸਵੀਡਨਬੌਰਜੀਅਨ ਧਰਮ ਸ਼ਾਸਤਰੀ ਹੈਨਰੀ ਜੇਮਸ ਸੀਨੀਅਰ ਦਾ ਬੇਟਾ ਸੀ ਅਤੇ ਪ੍ਰਮੁੱਖ ਨਾਵਲਕਾਰ ਹੈਨਰੀ ਜੇਮਜ਼ ਅਤੇ ਡਾਇਰਿਸਟ ਐਲਿਸ ਜੇਮਜ਼ ਦੋਨਾਂ ਦਾ ਭਰਾ ਸੀ। ਜੇਮਜ਼ ਸ਼ੁਰੂ ਵਿੱਚ ਇੱਕ ਡਾਕਟਰ ਦੇ ਤੌਰ ਤੇ ਸਿਖਲਾਈ ਪ੍ਰਾਪਤ ਸੀ ਪਰ ਕਦੇ ਵੀ ਡਾਕਟਰੀ ਦਾ ਅਭਿਆਸ ਨਹੀਂ ਕੀਤਾ। ਇਸ ਦੀ ਬਜਾਏ ਉਸ ਨੂੰ ਪਤਾ ਚੱਲਿਆ ਕਿ ਉਸਦੀ ਅਸਲ ਦਿਲਚਸਪੀ ਦਰਸ਼ਨ ਅਤੇ ਮਨੋਵਿਗਿਆਨ ਵਿੱਚ ਸੀ। ਜੇਮਜ਼ ਨੇ ਕਈ ਵਿਸ਼ਿਆਂ ਦੀ ਵਿਆਖਿਆ ਕੀਤੀ, ਜਿਸ ਵਿੱਚ ਐਪਿਸਟੋਮਾਲੋਜੀ, ਐਜੂਕੇਸ਼ਨ, ਮੈਟਾਫਿਜ਼ਿਕਸ, ਮਨੋਵਿਗਿਆਨ, ਧਰਮ ਅਤੇ ਰਹੱਸਵਾਦ ਸ਼ਾਮਲ ਸਨ। ਉਸ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਕਿਤਾਬਾਂ ਵਿੱਚ ਮਨੋਵਿਗਿਆਨ ਦੇ ਸਿਧਾਂਤ, ਜੋ ਮਨੋਵਿਗਿਆਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਪਾਠ ਪੁਸਤਕ ਸੀ; ਫ਼ਲਸਫ਼ੇ ਵਿੱਚ ਇੱਕ ਮਹੱਤਵਪੂਰਨ ਪਾਠ ਪੁਸਤਕ, ਐਸੇਜ਼ ਇਨ ਰੈਡੀਕਲ ਐਂਪਰੀਸਿਜ਼ਮ ; ਅਤੇ ਧਾਰਮਿਕ ਅਨੁਭਵ ਦੀਆਂ ਕਿਸਮਾਂ, ਜਿਸ ਵਿੱਚ ਧਾਰਮਿਕ ਅਨੁਭਵ ਦੇ ਵੱਖ-ਵੱਖ ਰੂਪਾਂ ਦੀ ਜਾਂਚ ਕੀਤੀ, ਜਿਸ ਵਿੱਚ ਮਨੋ-ਇਲਾਜ ਦੇ ਸਿਧਾਂਤ ਵੀ ਸ਼ਾਮਲ ਹਨ। [10]

ਹਵਾਲੇ

[ਸੋਧੋ]
  1. T.L. Brink (2008) Psychology: A Student Friendly Approach. "Unit One: The Definition and History of Psychology". p. 10
  2. "William James: Writings 1878–1899". The Library of America. 1992-06-01. Retrieved 2013-09-21.
  3. "William James: Writings 1902–1910". The Library of America. 1987-02-01. Retrieved 2013-09-21.
  4. Dr. Megan E. Bradley. "William James". PSYography. Faculty.frostburg.edu. Archived from the original on 2014-11-24. Retrieved 2013-09-21. {{cite web}}: Unknown parameter |dead-url= ignored (|url-status= suggested) (help)
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value). CS1 maint: Explicit use of et al. (link)
  6. J. H. Korn, R. Davis, S. F. Davis: "Historians' and chairpersons' judgements of eminence among psychologists". American Psychologist, 1991, Volume 46, pp. 789–792.
  7. "Wilhelm Maximilian Wundt" in Stanford Encyclopedia of Philosophy.
  8. Tom Butler-Bowdon: 50 Psychology Classics. Nicholas Brealey Publishing 2007. ISBN 1857884736. p. 2.
  9. "William James". Stanford Encyclopedia of Philosophy. Center for the Study of Language and Information (CSLI), Stanford University. Retrieved 2013-09-21.
  10. James, William (2009). The Varieties of Religious Experience. The Library of America. pp. 74–120. ISBN 1598530623.