ਸਦਕ਼ੇ ਤੁਮਹਾਰੇ
ਸਦਕ਼ੇ ਤੁਮਹਾਰੇ | |
---|---|
![]() Title screen | |
ਹੋਰ ਨਾਂ | English: O My Beloved |
ਸ਼੍ਰੇਣੀ | ਰੁਮਾਂਸ |
ਬਣਾਵਟ | ਡਰਾਮਾ |
ਲੇਖਕ | ਖ਼ਲੀਲ ਉਲ ਰਹਿਮਾਨ ਕ਼ਮਰ |
ਨਿਰਦੇਸ਼ਕ | ਇਹਤੇਸ਼ਮੁੱਦੀਨ |
ਅਦਾਕਾਰ | ਮਾਹਿਰਾ ਖਾਨ ਸਾਮਿਆ ਮੁਮਤਾਜ਼ ਅਦਨਾਨ ਮਲਿਕ ਕ਼ਾਵੀ ਖਾਨ ਰੇਹਾਨ ਸ਼ੇਖ ਫ਼ਰਹਾਨ ਅਲੀ ਆਗਾ ਸਾਨੀਆ ਸ਼ਮਸ਼ਾਦ ਸ਼ਮੀਲ ਖਾਨ |
ਵਸਤੂ ਸੰਗੀਤਕਾਰ | ਵਕ਼ਾਸ ਅਜ਼ੀਮ Mad Music |
ਸ਼ੁਰੂਆਤੀ ਵਸਤੂ | ਹਾਏ ਰੇ ਹਮ ਸਦਕ਼ੇ ਤੁਮਹਾਰੇ (ਰਾਹਤ ਫਤਿਹ ਅਲੀ ਖਾਂ) |
ਰਚਨਾਕਾਰ | ਸੋਹੇਲ ਹੈਦਰ |
ਮੂਲ ਦੇਸ਼ | ਪਾਕਿਸਤਾਨ |
ਮੂਲ ਬੋਲੀ(ਆਂ) | ਉਰਦੂ |
ਨਿਰਮਾਣ | |
ਨਿਰਮਾਤਾ | ਮੋਮਿਨਾ ਦੁਰੈਦ |
ਟਿਕਾਣੇ | ਲਾਹੌਰ, ਲਹਿੰਦਾ ਪੰਜਾਬ, ਕਰਾਚੀ, ਸਿੰਧ, ਕੋਟਰੀ |
ਸਿਨੇਮਾਕਾਰੀ | ਇਲਿਆਸ ਕਸ਼ਮੀਰੀ ਤ੍ਮੀਨ ਨਿਜ਼ਾਮੀ |
ਕੈਮਰਾ ਪ੍ਰਬੰਧ | Multi-camera setup |
ਚਾਲੂ ਸਮਾਂ | 40 - 43 ਮਿੰਟ |
ਪਸਾਰਾ | |
ਮੂਲ ਚੈਨਲ | ਹਮ ਟੀਵੀ |
ਤਸਵੀਰ ਦੀ ਬਣਾਵਟ | 480p |
ਆਡੀਓ ਦੀ ਬਣਾਵਟ | Stereo |
ਪਹਿਲਾ ਜਾਰੀਕਰਨ | ਪਾਕਿਸਤਾਨ |
ਰਿਲੀਜ਼ ਮਿਤੀ | ਅਕਤੂਬਰ 10, 2014 |
ਬਾਹਰੀ ਕੜੀਆਂ | |
Hum Television | |
G.M Productions |
ਸਦਕ਼ੇ ਤੁਮਹਾਰੇ (ਉਰਦੂ:صدقے تمہارے) ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ ਅੱਜਕਲ ਹਮ ਟੀਵੀ ਉੱਪਰ ਪ੍ਰਸਾਰਿਤ ਹੋ ਰਿਹਾ ਹੈ|[1] ਇਸ ਨੂੰ ਨਿਰਦੇਸ਼ਿਤ ਇਹਤੇਸ਼ਮੁੱਦੀਨ ਨੇ ਕੀਤਾ ਹੈ ਅਤੇ ਇਸਦੀ ਨਿਰਮਾਤਾ ਮੋਮਿਨਾ ਦੁਰੈਦ ਹੈ| ਇਸ ਦੇ ਮੁੱਖ ਸਿਤਾਰੇ ਮਾਹਿਰਾ ਖਾਨ ਅਤੇ ਅਦਨਾਨ ਮਲਿਕ ਹਨ| ਅਦਨਾਨ ਇਸ ਡਰਾਮੇ ਰਾਹੀਂ ਟੀਵੀ ਕੈਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ|
ਪਲਾਟ[ਸੋਧੋ]
ਡਰਾਮੇ ਦਾ ਕਾਲ-ਸਮਾਂ 1970 ਦੇ ਆਸ ਪਾਸ ਕਰਾਚੀ ਅਤੇ ਲਾਹੌਰ ਸ਼ਹਿਰ ਦੇ ਆਲੇ ਦੁਆਲੇ ਦਾ ਹੈ| ਸ਼ਾਨੋ(ਮਾਹਿਰਾ ਖਾਨ) ਇੱਕ ਬਹੁਤ ਹੀ ਸ਼ਰਮੀਲੀ ਅਤੇ ਅੰਤਾਂ ਦੀ ਖੂਬਸੂਰਤ ਕੁੜੀ ਹੈ| ਉਹ ਨਿੱਕੇ ਹੁੰਦੇ ਹੀ ਅਪਨੀ ਖ਼ਾਲਾ ਦੇ ਮੁੰਡੇ ਖ਼ਲੀਲ(ਅਦਨਾਨ ਮਲਿਕ) ਨਾਲ ਮੰਗੀ ਹੋਈ ਹੈ ਪਰ ਮੰਗੇ ਜਾਣ ਤੋਂ ਬਾਅਦ ਦੋਹਾਂ ਪਰਿਵਾਰ ਵਿੱਚ ਕੁਝ ਅਜਿਹਾ ਫ਼ਾਸਲਾ ਵਧਿਆ ਕਿ ਉਹ ਮੁੜ ਕਦੇ ਇਕੱਠੇ ਨਾ ਹੋ ਸਕੇ ਅਤੇ ਇਸ ਮੰਗਣੀ ਨੂੰ ਇੱਕ ਮਜ਼ਾਕ ਸਮਝ ਭੁੱਲ ਗਏ| ਇਸੇ ਕਾਰਨ ਸ਼ਾਨੋ ਅਠਾਰਾਂ ਸਾਲ ਆਪਣੇ ਖਿਆਲਾਂ ਵਿਚਲੀ ਤਸਵੀਰ ਨੂੰ ਸਾਹਮਣੇ ਦੇਖਣ ਲਈ ਤਰਸਦੀ ਰਹੀ ਪਰ ਅਠਾਰਾਂ ਸਾਲਾਂ ਬਾਅਦ ਇੱਕ ਪਰਿਵਾਰਕ ਵਿਆਹ ਵਿੱਚ ਉਹਨਾਂ ਦੀ ਮੁਲਾਕਾਤ ਹੋਈ| ਅਦਨਾਨ ਨੇ ਆਪਣੀ ਮੰਗਣੀ ਬਾਰੇ ਸੁਣਿਆ ਤਾਂ ਸੀ ਪਰ ਹੁਣ ਉਹ ਇਹ ਵਿਆਹ ਨਹੀਂ ਸੀ ਕਰਾਉਣਾ ਚਾਹੁੰਦਾ ਕਿਓਂਕਿ ਸ਼ਾਨੋ ਪਿੰਡ ਦੀ ਕੁੜੀ ਸੀ ਅਤੇ ਖ਼ਲੀਲ ਸ਼ਹਿਰ ਦਾ ਹੋਣ ਕਾਰਨ ਉਸਨੂੰ ਅੱਪਨੇ ਮੇਚ ਦੀ ਨਹੀਂ ਮੰਨਦਾ ਪਰ ਜਦ ਉਹ ਉਸਦੀ ਖੂਬਸੂਰਤੀ ਅਤੇ ਸਾਦਗੀ ਨੂੰ ਦੇਖਦਾ ਹੈ ਤਾਂ ਉਸ ਨੂੰ ਸਹਿਜੇ ਈ ਦਿਲ ਦੇ ਬੈਠਦਾ ਹੈ| ਹੁਣ ਸਮੱਸਿਆ ਇਹ ਹੈ ਕਿ ਪਰਿਵਾਰਿਕ ਪਾੜਿਆਂ ਕਰਕੇ ਉਹਨਾਂ ਦਾ ਵਿਆਹ ਮੁਸ਼ਕਿਲ ਵਿੱਚ ਆ ਫਸਿਆ ਹੈ| ਡਰਾਮੇ ਵਿੱਚ ਸ਼ਾਨੋ ਦੀ ਮੋਹੱਬਤ ਅਤੇ ਉਸਦੀ ਬਗਾਵਤ ਦਰਸ਼ਕਾਂ ਨੂੰ ਇਸ ਵੱਲ ਖਿਚ ਰਹੀ ਹੈ|
ਕਾਸਟ[ਸੋਧੋ]
- ਮਾਹਿਰਾ ਖਾਨ - ਸ਼ਾਨੋ
- ਅਦਨਾਨ ਮਲਿਕ - ਖ਼ਲੀਲ
- ਸਾਮਿਆ ਮੁਮਤਾਜ਼ - ਸ਼ਾਨੋ ਦੀ ਮਾਂ
- ਰੇਹਾਨ ਸ਼ੇਖ - ਸ਼ਾਨੋ ਦਾ ਪਿਤਾ
- ਫ਼ਰਹਾਨ ਅਲੀ ਆਗਾ - ਖ਼ਲੀਲ ਦਾ ਪਿਤਾ
- ਸ਼ਮੀਲ ਖਾਨ - ਮਕ਼ਸੂਦ
- ਸਾਨੀਆ ਸ਼ਮਸ਼ਾਦ - ਹੁਮੈਰਾ
ਹਵਾਲੇ[ਸੋਧੋ]
- ↑ "Hum TV to broadcast new fiction 'Sadqay Tumharay'". Raj Baddhan. Media 24/7. 13 September 2014. Retrieved 13 October 2014.