ਸਪੇਨ ਦੇ ਖਿਡਾਰੀ
ਸਪੇਨ ਨੂੰ ਅੰਤਰਰਾਸ਼ਟਰੀ ਪੱਧਰ ਤੇ ਇੱਕ ਖੇਡ ਪਾਵਰਹਾਊਸ ਵਜੋਂ ਜਾਣਿਆ ਜਾਂਦਾ ਹੈ: ਇਸਦੀ ਫੁਟਬਾਲ ਟੀਮ ਹਮੇਸ਼ਾ ਸਭ ਤੋਂ ਉੱਤਮ ਰਹੀ ਹੈ, ਅਤੇ ਸਪੇਨ ਦੀ ਵਰਤਮਾਨ ਟੀਮ ਨੂੰ ਸਭ ਤੋਂ ਮਹਾਨ ਮੰਨਿਆ ਜਾਂਦਾ ਹੈ। ਸਪੇਨ ਨੇ ਫੁਟਬਾਲ ਤੋਂ ਇਲਾਵਾ ਹੋਰ ਵੀ ਕਈ ਖੇਡਾਂ ਵਿੱਚ ਵਿਸ਼ਵ ਪ੍ਰਸਿੱਧ ਖਿਡਾਰੀ ਪੈਦਾ ਕੀਤੇ ਹਨ; ਜਿੰਨ੍ਹਾਂ ਨੇ ਮੋਟਰਸਾਈਕਲ ਰੇਸਿੰਗ ਤੋਂ ਲੈ ਕੇ ਟੈਨਿਸ ਅਤੇ ਬਾਸਕਟਬਾਲ ਤੱਕ ਵਿਸ਼ਵ ਪੱਧਰ ਤੇ ਨਾਮਣਾ ਖੱਟਿਆ ਹੈ।
ਦੇਖੋ ਮੁੱਖ ਪੰਨਾ - ਰਾਫੇਲ ਨਡਾਲ
ਰਾਫੇਲ ਨਡਾਲ ਨੂੰ ਹੁਣ ਤੱਕ ਦੇ ਮਹਾਨ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਲਾਲ ਮਿੱਟੀ ਦੇ ਗਰਾਊੰਡ ਦਾ ਰਾਜਾ (ਕਿੰਗ ਆਫ ਕਲੇਅ) ਕਿਹਾ ਜਾਂਦਾ ਹੈ। ਸਪੇਨ ਦੇ ਇਸ ਖਿਡਾਰੀ ਨੇ 22 ਗ੍ਰੈਂਡ ਸਲੈਮ ਸਿੰਗਲ ਖਿਤਾਬ ਜਿੱਤੇ ਹਨ ਅਤੇ ਉਸਦੇ ਨਾਂ 14 ਫ੍ਰੈਂਚ ਓਪਨ ਚੈਂਪੀਅਨਸ਼ਿਪ ਜਿੱਤਣ ਦਾ ਰਿਕਾਰਡ ਹੈ। ਉਸ ਕੋਲ ਇੱਕ ਆਸਟ੍ਰੇਲੀਅਨ ਓਪਨ, ਦੋ ਵਿੰਬਲਡਨ ਅਤੇ ਚਾਰ ਯੂਐਸ ਓਪਨ ਖ਼ਿਤਾਬ ਵੀ ਹਨ, ਰਾਫਾ ਦੇ ਨਾਂ ਨਾਲ ਮਸ਼ਹੂਰ ਨਡਾਲ ਤਿੰਨ ਦਹਾਕਿਆਂ ਵਿੱਚ ਵਿਸ਼ਵ ਦਾ ਨੰਬਰ ਇੱਕ ਖਿਡਾਰੀ ਬਣਨ ਵਾਲਾ ਪਹਿਲਾ ਟੈਨਿਸ ਖਿਡਾਰੀ ਹੈ; 2000, 2010 ਅਤੇ 2020 ਵਿੱਚ। ਨਡਾਲ ਨੇ 2008 ਦੀਆਂ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਆਪਣੇ ਨਾਂਅ ਕੀਤਾ ਸੀ।
ਦੇਖੋ ਮੁੱਖ ਪੰਨਾ - ਕਾਰੋਲੀਨਾ ਮਾਰੀਨ
ਬੈਡਮਿੰਟਨ ਖਿਡਾਰਨ ਕੈਰੋਲੀਨਾ ਮਾਰਿਨ ਨੇ 22 ਸਾਲ ਦੀ ਉਮਰ ਵਿੱਚ ਵਿਸ਼ਵ ਰੈਂਕਿੰਗ ਵਿੱਚ ਨੰਬਰ ਇੱਕ ਤੱਕ ਪਹੁੰਚਣ ਵਾਲੀ ਪਹਿਲੀ ਗੈਰ-ਏਸ਼ੀਆਈ ਅਥਲੀਟ ਬਣ ਕੇ ਇਸ ਖੇਡ ਦੇ ਵਿੱਚ ਨਵਾਂ ਇਤਿਹਾਸ ਸਿਰਜਿਆ । ਉਸਦੇ ਨਾਂ ਇੱਕ ਓਲੰਪਿਕ ਸੋਨ ਤਮਗਾ, ਦੋ ਵਿਸ਼ਵ ਖਿਤਾਬ ਅਤੇ ਚਾਰ ਯੂਰਪੀਅਨ ਸੋਨ ਤਗਮੇ ਹਨ। ਓਲੰਪਿਕ 2016 ਵਿੱਚ ਕਾਰੋਲੀਨ ਮਾਰੀਨਾ ਨੇ ਭਾਰਤ ਦੀ ਪੀ.ਵੀ.ਸਿੰਧੂ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ ਸੀ।[1]
ਡੇਵਿਡ ਕਾਲ (ਕਿਸ਼ਤੀ ਚਾਲਣ)
[ਸੋਧੋ]ਦੇਖੋ ਮੁੱਖ ਪੰਨਾ -David Cal
ਡੇਵਿਡ ਕਾਲ ਦੇ ਨਾਂ ਸਪੇਨ ਵੱਲੋਂ ਓਲੰਪਿਕ ਖੇਡਾਂ ਵਿੱਚ ਸਭ ਤੋਂ ਵੱਧ ਤਮਗੇ ਜਿੱਤਣ ਦਾ ਰਿਕਾਰਡ ਹੈ। ਉਸਨੇ 2004 ਵਿੱਚ ਇੱਕ ਸੋਨ ਇੱਕ ਚਾਂਦੀ, 2008 ਓਲੰਪਿਕ ਵਿੱਚ ਦੋ ਚਾਂਦੀ, 2012 ਦੀਆਂ ਓਲੰਪਿਕ ਖੇਡਾਂ ਵਿੱਚ ਇੱਕ ਚਾਂਦੀ ਤਮਗਾ ਆਪਣੇ ਮੁਲਕ ਦੀ ਝੋਲੀ ਪਾਇਆ। ਇਸਤੋਂ ਇਲਾਵਾ ਡੇਵਿਡ ਕਾਲ ਦੇ ਨਾਂ ਵਰਲਡ ਚੈਂਪਿਅਨਸ਼ਿਪ ਵਿੱਚ 1 ਸੋਨ 3 ਚਾਂਦੀ ਅਤੇ 1 ਕਾਂਸੇ ਦਾ ਤਮਗਾ ਹਨ।
ਦੇਖੋ ਮੁੱਖ ਪੰਨਾ -Mireia Belmonte
ਮੀਰੀਆ ਬਿਲਮੌਟ ਓਲੰਪਿਕ ਤੈਰਾਕੀ ਵਿੱਚ ਸੋਨ ਤਮਗਾ ਜਿੱਤਣ ਵਾਲੀ ਸਪੇਨ ਦੀ ਪਹਿਲੀ ਮਹਿਲਾ ਖਿਡਾਰਨ ਹੈ। 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ 200 ਮੀਟਰ ਬਟਰਫਲਾਈ ਅਤੇ 800 ਮੀਟਰ ਫਰੀਸਟਾਈਲ ਵਿੱਚ ਇਸ ਖਿਡਾਰਨ ਨੇ ਦੋ ਚਾਂਦੀ ਦੇ ਤਮਗੇ ਜਿੱਤੇ। 2016 ਦੀਆਂ ਓਲੰਪਿਕ ਖੇਡਾਂ ਵਿੱਚ 1 ਸੋਨ ਅਤੇ 1 ਕਾਂਸੀ ਤਮਗੇ ਸਮੇਤ ਦੋ ਤਮਗੇ ਹਾਸਲ ਕੀਤੇ। 2014 ਦੀ ਵਰਲਡ ਚੈਂਪੀਅਨਸ਼ਿਪ ਵਿੱਚ ਮੀਰੀਆ ਨੇ ਚਾਰ ਸੋਨ ਤਮਗੇ ਆਪਣੇ ਨਾਂ ਦਿੱਤੇ, ਇਸੇ ਦੌਰਾਨ ਹੀ 400 ਮੀਟਰ ਫਰੀਸਟਾਈਲ ਵਿੱਚ ਉਹ ਸਿਰਫ ਇੱਕ ਸੈਕਿੰਡ ਦੇ ਫਾਸਲੇ ਤੋਂ ਵਿਸ਼ਵ ਰਿਕਾਰਡ ਕਾਇਮ ਕਰਨ ਤੋਂ ਖੁੰਝ ਗਈ ਸੀ। ਪਰ 200 ਮੀਟਰ ਫਰੀਸਟਾਈਲ ਸ਼ੌਰਟ ਕੋਰਸ ਦਾ ਵਿਸ਼ਵ ਰਿਕਾਰਡ ਅੱਜ ਵੀ ਬਿਲਮੌਂਟ ਦੇ ਨਾਂ ਹੈ ਜੋ ਉਸਨੇ 2010 ਵਿੱਚ ਬਣਾਇਆ ਸੀ।
ਮਾਰਕ ਮਾਰਕੀਜ਼ (ਮੋਟਰਸਾਈਕਲ ਰੇਸਿੰਗ)
[ਸੋਧੋ]ਦੇਖੋ ਮੁੱਖ ਪੰਨਾ -Marc Márquez
ਮਾਰਕ ਮਾਰਕੀਜ਼ ਸਭ ਤੋਂ ਮਸ਼ਹੂਰ ਸਪੈਨਿਸ਼ ਮੋਟੋਜੀਪੀ ਚਾਲਕਾਂ ਵਿੱਚੋਂ ਇੱਕ ਹੈ ਅਤੇ ਇਸ ਸ਼੍ਰੇਣੀ ਵਿੱਚ ਚੈਂਪੀਅਨਸ਼ਿਪ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੈ। ਉਸਨੇ 20 ਸਾਲ 63 ਦਿਨ ਦੀ ਉਮਰ ਵਿੱਚ MotoGP ਜਿੱਤ ਕੇ ਇਹ ਕਾਰਨਾਮਾ ਕੀਤਾ। ਮਾਰਕੇਜ਼ ਤਿੰਨ ਵੱਖ-ਵੱਖ ਸ਼੍ਰੇਣੀਆਂ: 125cc, Moto2, ਅਤੇ MotoGP ਵਿੱਚ ਅੱਠ ਵਾਰ ਮੋਟਰਸਾਈਕਲ ਵਿਸ਼ਵ ਚੈਂਪੀਅਨ ਰਿਹਾ ਹੈ।
ਦੇਖੋ ਮੁੱਖ ਪੰਨਾ -Pau Gasol
7 ਫੁੱਟ 1 ਇੰਚ ਦੇ ਇਸ ਖਿਡਾਰੀ ਨੂੰ ਬਾਸਕਟਬਾਲ ਵਿੱਚ ਸਪੇਨ ਦਾ ਸਭ ਤੋਂ ਵਧੀਆ ਖਿਡਾਰੀ ਮੰਨਿਆ ਜਾਂਦਾ ਹੈ। ਉਹ ਅਮਰੀਕੀ ਲੀਗ ਵਿਚ ਹਰ ਗੇਮ ਵਿਚ ਖੇਡਣ ਵਾਲਾ ਇਕੱਲੌਤਾ ਖਿ਼ਡਾਰੀ ਹੈ ਅਤੇ ਵਿਸ਼ਵ ਪ੍ਰਸਿੱਧ ਐਨਬੀਏ ਵਿੱਚ "ਰੂਕੀ ਆਫ ਦਿ ਈਅਰ" ਅਵਾਰਡ ਜਿੱਤਣ ਵਾਲਾ ਇਕਲੌਤਾ ਗੈਰ ਅਮਰੀਕੀ ਖਿਡਾਰੀ ਹੈ। ਉਸਨੇ ਸਪੇਨ ਦੀ ਰਾਸ਼ਟਰੀ ਟੀਮ ਲਈ ਖੇਡਦੇ ਹੋਏ 2008, 2012 ਅਤੇ 2016 ਓਲੰਪਿਕ ਵਿੱਚ ਕ੍ਰਮਵਾਰ ਚਾਂਦੀ, ਚਾਂਦੀ ਅਤੇ ਕਾਂਸੇ ਦੇ ਤਮਗੇ ਜਿੱਤੇ ਹਨ। ਗਸੋਲ 2006 ਵਿੱਚ ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ।
ਦੇਖੋ ਮੁੱਖ ਪੰਨਾ -Andrés Iniesta
ਐਂਦਰੇਸ ਇਨਿਸਤਾ ਫੁੱਟਬਾਲ ਦੀ ਦੁਨੀਆ ਦਾ ਜਾਣਿਆ ਪਛਾਣਿਆ ਨਾਂ ਹੈ। 2010 ਦੇ ਫੀਫਾ ਵਰਲਡ ਕੱਪ ਦੇ ਫਾਈਨਲ ਮੈਚ ਵਿੱਚ ਇਕਲੌਤਾ ਗੋਲ ਕਰਕੇ ਉਸਨੇ ਟੀਮ ਨੂੰ ਖਿਤਾਬ ਤੱਕ ਪਹੁੰਚਾਇਆ ਸੀ। ਹੁਣ ਤੱਕ ਦੇ ਆਪਣੇ ਕੈਰੀਅਰ ਵਿੱਚ ਐਂਦਰੇਸ ਇਨਿਸਤਾ 39 ਖਿਤਾਬ ਆਪਣੇ ਨਾਂ ਕਰ ਚੁੱਕਿਆ ਹੈ। ਉਹ ਬਾਰਸੀਲੋਨਾ ਫੁੱਟਬਾਲ ਕਲੱਬ ਦਾ ਕਪਤਾਨ ਵੀ ਰਹਿ ਚੁੱਕਿਆ ਹੈ।
- ↑ "Spain's Marin wins badminton gold". BBC Sport (in ਅੰਗਰੇਜ਼ੀ (ਬਰਤਾਨਵੀ)). Retrieved 2023-05-03.