ਸਭਿਆਚਾਰ ਤੇ ਮੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਭਿਅਾਚਾਰ ਤੇ ਮੀਡੀਅਾ ਨੂੰ ਵਾਚੀਏ ਤਾਂ ਸੂਚਨਾ ਤੇ ਸੰਚਾਰ ਨਾਲ ਸੰਬੰਧਿਤ ਅਜਿਹੀਆਂ ਸੰਸਥਾਵਾਂ ਤੋਂ ਲਿਆ ਜਾਂਦਾ ਹੈ, ਜਿਹੜੀਆਂ ਵੱਡੇ ਪੱਧਰ ਉਪਰ ਸੂਚਨਾ ਤੇ ਹੋਰ ਸੰਬੰਧਿਤ ਸਮੱਗਰੀ ਨੂੰ ਦ੍ਰਿਸ਼-ਬਿੰਬਾਂ ਤੇ ਧੁਨੀ-ਬਿੰਬਾਂ ਰਾਹੀਂਂ ਪੈਦਾ ਤੇ ਪ੍ਰਸਾਰਿਤ ਕਰਦੀਆਂ ਹਨ । ਇਤਹਾਸਿਕ ਪੱਖੋਂ ਨਜ਼ਰ ਮਾਰੀਏ ਤਾਂ ਇਸਦਾ ਆਰੰਭ ਪ੍ਰਿਟਿੰਗ ਪ੍ਰੈਸ ਦੀ ਖੋਜ ਨਾਲ 1450 ਦੇ ਨੇੜੇ-ਤੇੜੇ ਹੋਇਆ ਮੰਨਿਆ ਜਾ ਸਕਦਾ ਹੈ। ਸ਼ੁਰੂ ਸ਼ੁਰੂ ਵਿਚ ਧਾਰਮਿਕ-ਸਾਹਿਤ, ਚਕਿਤਸਾ, ਕਾਨੂੰਨ ਤੇ ਸਾਹਿਤ ਨਾਲ ਸੰਬੰਧਿਤ ਸਮੱਗਰੀ ਸਾਹਮਣੇ ਆਈ। ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਵਿਚ ਰਸਾਲੇ ਤੇ ਅਖ਼ਬਾਰ ਛਪਣੇ ਸ਼ੁਰੂ ਹੋਏ ਤੇ ਬਾਅਦ ਵਿਚ ਉੱਨੀਵੀਂਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਨੇ ਪੁਸਤਕਾਂ, ਅਖਬਾਰਾਂ ਤੇ ਮੈਗਜ਼ੀਨ ਨਾਲ ਸੰਬੰਧਿਤ ਇਸ ਉਦਯੋਗ ਦੀ ਸ਼ਕਤੀ ਵਿਚ ਹੋਰ ਵਾਧਾ ਕਰ ਦਿੱਤਾ, ਪਰ ਜਿਸ ਮੀਡੀਆ ਉਦਯੋਗ ਦਾ ਵਿਸਫੋਟ ਅੱਜ ਦਿਸਦਾ ਹੈ, ਇਹ ਵੀਹਵੀਂ ਸਦੀ ਦੀ ਦੇਣ ਹੈ, ਜਿਸ ਵਿਚ ਸਿਨੇਮਾ, ਰੇਡੀਓ, ਟੀ.ਵੀ., ਕੰਪਿਊਟਰ, ਮੋਬਾਇਲ ਤੇ ਇਹਨਾ ਵੱਲੋਂ ਸਿਰਜਿਤ ਪਾਠਾਂ ਦੀ ਮੁੱਖ ਭੂਮਿਕਾ ਹੈ।[1]

ਪਰਿਭਾਸ਼ਾ[ਸੋਧੋ]

ਵਰਤਮਾਨ ਯੁੱਗ ਸਭ ਤੋਂ ਜ਼ਿਆਦਾ ਮੀਡੀਏ ਤੋਂ ਪ੍ਰਭਾਵਿਤ ਹੈ। ਇਸ ਵਿਚਾਰ ਦੀ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੱਜ ਮੀਡੀਆ ਹੀ ਮੁੱਖ ਰੂਪ ਵਿੱਚ ਸੱਚ-ਝੂਠ ਅਤੇ ਗਲਤ ਠੀਕ ਨਿਰਧਾਰਕ ਬਣਿਆ ਹੋਇਆ ਹੈ। ਇਸੇ ਲਿਹਾਜ਼ ਨਾਲ ਸਮਕਾਲੀ ਪੰਜਾਬੀ ਬੰਦੇ ਦੇ ਅਸਤਿਤਵ ਦੀ ਨਿਰਮਾਣ ਪ੍ਰੀਕਿਰਿਆ ਵੀ ਮੀਡੀਆ ਦੀ ਇਸ ਸ਼ਕਤੀ ਦੀ ਤਾਬੇਦਾਰ ਹੈ।[2]

      "ਪਰਿਭਾਸ਼ਾਵਾਂ"
  (1)ਫ਼ਰੈਂਕ-ਫ਼ਰਟ ਸਕੂਲ ਅਨੁਸਾਰ, " ਮੀਡੀਅਾ ਇੱਕ ਅਜਿਹਾ ਸ਼ਕਤੀਸ਼ਾਲੀ ਹੈ, ਜਿਹੜਾ ਲੋਕਾਈ ਨੂੰ ਪਤਿਅਾੳੁਂਦਾ ਹੈ। ੳੁਹਨਾਂ ਦੇ ਮਨਾਂ ਵਿੱਚ ਇੱਕ ਅਜਿਹੇ ਸਮੂਹ ਸਭਿਅਾਚਾਰ ਦਾ ਪਰਿਵੇਸ਼ ਕਰਾਂ ਦਿੰਦਾ ਹੈ, ਜਿਹੜਾ ੳੁਨ੍ਹਾਂ ਦੀ ਸਮੂਹਿਕ ਅਤੇ ਸਭਿਅਾਚਾਰਕ ਜ਼ਿੰਦਗੀ ਨੂੰ ਕਾਬੂ ਅਤੇ ਸੇਧਿਤ ਕਰਦਾ ਹੈ ਅਤੇ ਜਿਸਦਾ ਪ੍ਰਮੁੱਖ ੳੁਦੇਸ਼ ਅਾਮ ਲੋਕਾਈ ਨੂੰ ੳੁਹਨਾਂ ਦੀ ਸਧਾਰਨ ਜ਼ਿੰਦਗੀ ਦੀ ਯਥਾਰਥਕਤਾ ਤੋਂ ਪਾਸੇ ਲੈ ਜਾਂਦਾ ਹੈ।'[3]
  (2)ਪ੍ਰੋ. ਗੁਰਮੀਤ ਸਿੰਘ ਅੁਨਸਾਰ, "ਮੀਡੀਆ ਸਭਿਆਚਾਰਕ ਬਹੁ-ਰੰਗਤਾਂ ਨੂੰ ਤਾਕਤ ਦੇ ਰਿਹਾ ਹੈ । ਓਨ੍ਹਾਂ ਅਨੁਸਾਰ ਮੀਡੀਆ ਤਾਕਤਵਰ ਹੱਥਾਂ ਦੀ ਖੇਡ ਹੈ ਅਤੇ ਤਕੜੇ ਅਤੇ ਮਾੜੇ ਦਾ ਆਪਸ ਵਿਚ ਮੁਕਾਬਲਾ ਸੰਭਵ ਨਹੀ ਹੁੰਦਾ। ਤਾਕਤਵਰ ਰਾਸ਼ਟਰ ਤਾਕਤਹੀਣ ਨੂੰ ਸਪੇਸ(ਜਗ੍ਹਾ) ਦੇਣ ਅਜਿਹਾ ਲਗਪਗ ਨਾਮੁਮਕਿਨ ਹੈ। ਉਹਨਾਂ ਅਨੁਸਾਰ ਵਿਸ਼ਵ-ਵਿਆਪੀ ਮੀਡੀਏ ਦੇ ਵਿਸਥਾਰ ਤੇ ਸ਼ਕਤੀਸ਼ਾਲੀ ਉਦਯੋਗ ਨੇ ਸਭਿਆਚਾਰ ਦੀ ਪਰਿਭਾਸ਼ਾ ਤੇ ਇਸਦੇ ਨਿਰਮਾਣ ਢੰਗਾਂ ਨੂੰ ਪੂਰੀ ਤਰ੍ਹਾਂ ਬਦਲ ਕੇ ਆਪਣੇ ਕਾਬੂ ਵਿਚ ਕਰ ਲਿਆ ਹੈ।''

ਸੋ, ਇਸ ਤਰ੍ਹਾਂ 21ਵੀਂ ਸਦੀ ਸਭਿਆਚਾਰ ਦਾ ਨਿਰਮਾਣ ਪਰੰਪਰਾਗਤ ਤਰੀਕੇ ਨਾਲ ਨਹੀ ਸਗੋਂ ਮੀਡੀਆ ਉਦਯੋਗ ਰਾਹੀਂ ਹੋ ਰਿਹਾ ਹੈ। ਕਿਹੜੇ ਅਰਥਾਂ ਤੇ ਕਿੰਨ੍ਹਾਂ ਕਦਰਾਂ-ਕੀਮਤਾਂ ਦਾ ਨਿਰਮਾਣ ਕਿਸ ਤਰ੍ਹਾਂ ਕਰਨਾ ਹੈ, ਸਭ ਮੀਡੀਆ ਅਤੇ ਉਸਦੇ ਪਿਛੇ ਕਾਰਜਸ਼ੀਲ ਕਾਰਪੋਰੇਟ ਧਿਰ ਦੇ ਦਾਬੇ ਹੇਠ ਹੈ। ਇਸ ਪ੍ਰਕਿਰਿਆ ਤੇ ਚਲਦਿਆ ਸਭਿਆਚਾਰ ਨੂੰ ਉਦਯੋਗ ਦਾ ਰੂਪ ਦੇ ਦਿੱਤਾ ਗਿਆ। ਜਿਸ ਵਿਚ ਓਹੀ ਸਿਰਜਣਾ ਸਪੇਸ ਹਾਸਲ ਕਰਦੀ ਹੈ, ਜਿਸ ਦੀ ਕੋਈ ਵਿਕਣਯੋਗਤਾ ਹੁੰਦੀ ਹੈ। ਸਭਿਆਚਾਰ ਦੇ ਨਾਲ-ਨਾਲ ਕਲਾ ਅਤੇ ਹੋਰ ਸਿਰਜਣਾਵਾਂ ਦਾ ਸੰਸਾਰ ਵੀ ਮੰਡੀ ਵਿਚ ਤਬਦੀਲ ਹੋ ਗਿਆ ਹੈ।[4]

ਪਰੰਪਰਾਗਤ ਕਲਚਰ ਤੇ ਮਾਸ ਕਲਚਰ 'ਚ ਕਲਾ ਸਿਰਜਣਾ[ਸੋਧੋ]

                               "ਮਾਡਲ"
-ਪਰੰਪਰਾਗਤ ਸਭਿਅਾਚਾਰ ਵਿੱਚ ਕਲਾ ਸਿਰਜਣਾ
  ਕਲਾਕਾਰ-->ਕਰਤਾ-->ਵਿਅਕਤੀਗਤ ਪ੍ਰਤਿਭਾ-->ਕਲਾਕ੍ਰਿਤ
-ਮਾਸ ਕਲਚਰ/ਪਾਪੂਲਰ ਕਲਚਰ 'ਚ ਕਲਾ ਸਿਰਜਣਾ
  ੳੁਤਪਾਦਕ/ਵਪਾਰੀ-->ਫ਼ਾਰਮੂਲਾ, ਮਸ਼ੀਨ, ਤਕ਼ਨੀਕ,
  ਕਿਰਤੀ-->ਵਸਤੂ/ਪਾਠ[5]'

ਵਿਸ਼ਵ-ਪਸਾਰ[ਸੋਧੋ]

ਅੱਜ ਮੀਡੀਏ ਦਾ ਵਿਸਥਾਰ ਵਿਸ਼ਵ ਵਿਆਪੀ ਹੈ। ਇਸ ਵਿਸ਼ਵ ਵਿਆਪੀ ਮੀਡੀਆ ਨੈੱਟਵਰਕ ਨੇ ਪੂਰੀ ਦੁਨੀਆਂ ਨੂੰ ਇੱਕ ਅਜਿਹੇ ਗਤੀਸ਼ੀਲ ਦੁਵੱਲੀ ਪ੍ਰਕਿਰਿਆ ਵਾਲੇ ਵਰਤਾਰੇ ਵਿਚ ਬਦਲ ਦਿੱਤਾ ਹੈ, ਜੋ ਕੇਵਲ ਸੂਚਨਾ ਦਾ ਪ੍ਰਸਾਰਨ ਹੀ ਨਹੀ ਕਰਦਾ ਸਗੋਂ ਨਵੇ ਅਰਥਾਂ ਅਤੇ ਮੁੱਲਾਂ ਨੂੰ ਵੀ ਪੈਦਾ ਕਰਦਾ ਹੈ। ਮੀਡੀਆ ਨੇ ਸਮਾਜਾਂ ਵਿਚ ਸਭਿਆਚਾਰਾਂ ਦੀ ਸਿਰਜਨਾ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਹੀ ਨਹੀਂ ਕੀਤਾ ਇਨ੍ਹਾਂ ਸਮਾਜਾਂ ਨੂੰ ਆਪਣੇ ਦੁਆਰਾ ਪੈਦਾ ਕੀਤੀ ਟੈਕਸਟ ਰਾਹੀਂ ਨਵਾਂ ਸਰੂਪ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਸਰੋਤਾ/ਦਰਸ਼ਕਾਂ ਤੇ ਟੈਕਸਟ ਪੈਦਾ ਕਰਨ ਵਾਲੇ ਉਤਪਾਦਕਾਂ ਵਿਚ ਵਾਪਰਨ ਵਾਲਾ ਦੁਵੱਲਾ ਕਾਰਜ ਹੋ ਨਿਬੜਿਆ ਹੈ ।

"ਲੇਖਕ "ਟੈਰੀ ਈਗਲਟਨ" ਇਸ ਗੱਲ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ ਕਿ “ ਸਭਿਆਚਾਰ ਵਿਚ ਆਪਸੀ ਟਕਰਾਅ ਹਨ । ਇਹ ਇਕ ਸਾਧਾਰਨ ਗੱਲ ਨਹੀਂ ਰਹਿ ਕੇ ਸਗੋਂ ਇਕ ਵਿਸ਼ਵ ਵਿਆਪੀ ਟਕਰਾਓ ਦਾ ਰੂਪ ਧਾਰਨ ਕਰ ਗਈ ਹੈ। ਇਹ ਅਕਾਦਮਿਕ ਨਾਲੋਂ ਇਕ ਰਾਜਨੀਤਿਕ ਮੁੱਦਾ ਵਧੇਰੇ ਹੋ ਗਿਆ ਹੈ।"

ਅਮਰੀਕਾ ਵਿਚ ਇਹ ਗੱਲ 'ਪਹਿਲੇ ਵਿਸ਼ਵ ਯੁੱਧ' ਸਮੇਂ ਹੀ ਸਾਹਮਣੇ ਆ ਗਈ ਸੀ ਕਿ ਮੀਡੀਆ ਦੇ ਜ਼ੋਰ ਨਾਲ ਕੋਈ ਵੀ ਗੱਲ ਮੰਨਵਾਈ ਜਾ ਸਕਦੀ ਹੈ ਅਤੇ ਕਿਸੇ ਵੀ ਨੀਤੀ ਜਾਂ ਲੋੜ ਨੂੰ ਮੀਡੀਏ ਰਾਹੀਂ ਉਚਿੱਤ ਤੇ ਜਾਇਜ਼ ਠਹਿਰਾਇਆ ਜਾ ਸਕਦਾ ਹੈ। ਭਾਵੇਂ ੳੁਸ ਲੋੜ ਦੀ ਹੋਂਦ ਹੋਵੇ ਜਾਂ ਨਾ ਹੋਵੇ ।[6]

ਸਭਿਅਾਚਾਰ 'ਤੇ ਪ੍ਰਭਾਵ[ਸੋਧੋ]

ਮੀਡੀਏ ਦੀ ਸ਼ਕਤੀ ਨੇ ਆਮ ਆਦਮੀ ਨੂੰ ਇਕ ਉਪਯੋਗੀ ਕਠਪੁਤਲੀ ਵਿਚ ਤਬਦੀਲ ਕਰ ਦਿੱਤਾ ਹੈ ਤੇ ਇਸ ਕਠਪੁਤਲੀ ਨੇ ਸ਼ਕਤੀਸ਼ਾਲੀ ਸਭਿਆਚਾਰਕ ਉਦਯੋਗ ਦੀ ਹਰ ਵਸਤੂ ਨੂੰ ਇਕ ਗ਼ੁਲਾਮ ਦੀ ਤਰ੍ਹਾਂ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਨੂੰ 'ਨੋਮ ਚੌਮਸਕੀ' ਆਪਣੀ ਪੁਸਤਕ ‘ਮੀਡੀਆ ਕੰਟਰੋਲ’ ਵਿਚ ਹੋਰ ਵਿਸਥਾਰ ਦਿੰਦਾ ਹੋਇਆ ਲਿਖਦਾ ਹੈ ਕਿ “ਮੀਡੀਏ ਰਾਹੀਂ ਆਮ ਸਹਿਮਤੀ ਘੜਨੀ ਬਹੁਤ ਆਸਾਨ ਹੋ ਗਈ ਹੈ। ਮੀਡੀਆ ਵੱਲੋਂ ਫ਼ੈਸਲੇ ਕਰਵਾਏ ਜਾਂਦੇ ਹਨ, ਮੰਨਵਾਏ ਜਾਂਦੇ ਹਨ ਅਤੇ ਇਸ ਰਾਹੀਂ ਹੀ ਰਾਜਨੀਤਿਕ, ਆਰਥਿਕ ਤੇ ਵਿਚਾਰਧਾਰਕ ਸਿਸਟਮ ਨੂੰ ਘੜਿਆ ਤੇ ਲਾਗੂ ਕੀਤਾ ਜਾ ਸਕਦਾ ਹੈ।[7] ਵਿਸ਼ਵ ਵਿਆਪੀ ਮੀਡੀਏ ਦੇ ਵਿਸਥਾਰ ਤੇ ਸ਼ਕਤੀਸ਼ਾਲੀ ਉਦਯੋਗ ਨੇ ਸਭਿਆਚਾਰ ਦੀ ਪਰਿਭਾਸ਼ਾ ਅਤੇ ਇਸਦੇ ਨਿਰਮਾਣਾਂ ਦੇ ਢੰਗ ਤਰੀਕਿਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਤੇ ਜੇ ਇਹ ਬਦਲਾਓ ਕੁਝ ਵਿਆਕਤੀਆਂ ਨੂੰ ਨਾ ਵੀ ਦਿਸੇ ਤਾਂ ਆਉਣ ਵਾਲੇ ਥੋੜ੍ਹੇ ਸਮੇਂ ਵਿਚ ਹੀ ਇਹ ਦਿਸਣਾ ਸ਼ੁਰੂ ਹੋ ਜਾਵੇਗਾ। ਮੀਡੀਏ ਨੇ ਕਿਸ ਟੈਕਸਟ ਦਾ ਨਿਰਮਾਣ ਕਰਨਾ ਹੈ, ਕਿਹੜੇ ਅਰਥਾਂ ਤੇ ਕਦਰਾਂ-ਕੀਮਤਾਂ ਨੂੰ ਪੈਦਾ ਕਰਨਾ ਹੈ ਤੇ ਕਿਵੇਂ ਓਹਨਾਂ ਦਾ ਸੰਚਾਰ ਕਰਨਾ ਹੈ, ਆਪਣੀਆਂ ਤੇ ਕਾਰਪੋਰੇਟ ਸੈਕਟਰ ਦੀਆਂ ਲੋੜਾਂ ਤੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਕੀਤਾ ਜਾਂਦਾ ਹੈ ।[8]

-ਪ੍ਰਭਾਵ

  • ਮਨੁੱਖ ਦੀ ਸ਼ਖ਼ਸ਼ੀਅਤ ਵਿੱਚੋਂ ਸਭ ਤੋਂ ਅਹਿਮ ਮਸਲਾ ਸਭਿਅਾਚਾਰਕ 'ਮੈਂ' ਦਾ ਹੈ। ਇਸ ਦੀ ਸਿਰਜਣਾ ਸਭਿਅਾਚਾਰਕ ਚੌਗਿਰਦੇ ਵਿੱਚ ਹੁੰਦੀ ਹੈ ਪਰ ਅੱਜ ਸਾਡੀ 'ਮੈਂ' ਦੀ ਸਿਰਜਣਾ ਦਾ ਕੰਮ ਮੀਡੀਅਾ ਕਰ ਰਿਹਾ ਹੈ। ਅੱਜ ਦਾ ਮਨੁੱਖ ਸੰਘਰਸ਼ ਨਹੀਂ ਬਲਕਿ ਅਾਤਮ-ਹੱਤਿਅਾ ਕਰ ਰਿਹਾ ਹੈ। ਅੱਜ ਦੇ ਮੀਡੀਆ ਦੁਅਾਰਾ ਮਨੁੱਖ ਨੰ ਸੰਘਰਸ਼ ਕਰਨਾ ਨਹੀਂ ਸਿਖਾਇਅਾ ਜਾ ਸਕਦਾ ਬਲਕਿ ਮੰਡੀ ਤੇ ਮੁਨਾਫ਼ੇ ਦੇ ਸੰਦਰਭ ਵਿੱਚ ਮੁਨਾਫ਼ਾ ਕਰਨਾ ਸਿਖਾਇਅਾ ਜਾ ਰਿਹਾ ਹੈ।[9]
  • ਜਦੋਂ ਅਸੀਂ ਸਭਿਅਾਚਾਰ ਦੇ ਹਵਾਲੇ ਨਾਲ਼ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਭਾਸ਼ਾ ਹੀ ਸਭਿਅਾਚਾਰ ਹੈ। ਭਾਸ਼ਾ ਰਾਹੀਂ ਸਭਿਅਾਚਾਰ ਨੂੰ ਬਹੁਤ ਸੰਘਣੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਪਰ ਜਦੋਂ ਅਸੀਂ ਮੀਡੀਅਾ ਦੇ ਹਵਾਲੇ ਨਾਲ ਭਾਸ਼ਾ ਨੂੰ ਪਰਿਭਾਸ਼ਿਤ ਕਰਦੇ ਹਾਂ ਤਾਂ ਭਾਸ਼ਾ ਦਾ ਬਹੁਤ ਹੀ ਸਰਲ ਜਿਹਾ ਰੂਪ ਸਾਡੇ ਸਾਹਮਣੇ ਅਾੳੁਂਦਾ ਹੈ। ਮੀਡੀਅਾ ੳੁੱਤੇ ਬਹੁਤ ਹੀ ਹਲਕਰ ਕਿਸਮ ਦੀ ਭਾਸ਼ਾ ਵਰਤੀ ਜਾਂਦੀ ਹੈ ਤਾਂ ਜੋ ਦਰਸ਼ਕ/ਸਰੋਤੇ ਨੂੰ ਸਮਝਣ ਲਈ ਅਕਲ ਦੀ ਵਰਤੋਂ ਨਾ ਕਰਨੀ ਪਵੇ।[10]
  • ਸਾਡੇ ਅੱਜ ਦੇ ਨਾਇਕ ਕਿਹੋ ਜਿਹੇ ਹੋਣਗੇ ਇਹ ਸਾਡਾ ਸਮਕਾਲੀ ਮੀਡੀਅਾ ਤਹਿ ਕਰ ਰਿਹਾ ਹੈ। ਨਾਇਕ ਭਾਵੇਂ ਕਿਹੋ ਜਿਹਾ ਵੀ ਹੋਵਰ ੳੁਸ ਵਿੱਚ ਕੋਈ ਹੁਨਰ ਹੋਵੇ ਜਾਂ ਨਹੀਂ, ਪਰ ਜੇ ੳੁਸਨੂੰ ਮੀਡੀਅਾ ਨਾਇਕ ਵੱਜੋਂ ਪੇਸ਼ ਕਰ ਰਿਹਾ ਹੈ ਤਾਂ ੳੁਹ ਲੋਕਾਂ ਦਾ ਨਾਇਕ ਬਣ ਜਾਂਦਾ ਹੈ। ਇਸ ਲਈ ਨਾਇਕ ਸਭਿਅਾਚਾਰਕ ਰਹਿਤਲ ਵਿੱਚੋਂ ਨਹੀਂ ਬਲਕਿ ਮੀਡੀਅਾ ਦੁਅਾਰਾ ਪੈਦਾ ਕੀਤੇ ਜਾ ਰਹੇ ਹਨ।[11]

ਪੰਜਾਬੀ ਸਭਿਅਾਚਾਰ ਤੇ ਮੀਡੀਅਾ[ਸੋਧੋ]

ਸਭਿਆਚਾਰ ਦਾ ਸਬੰਧ ਸੰਸਕਾਰਾਂ ਨਾਲ ਹੈ। ਸੰਤ ਵਿਚਾਰਕ, ਲੋਕਗੀਤ, ਲੋਕ-ਨਾਟਕਾਂ ਦੀ ਗਤੀਵਿਧੀਆਂ ਨੂੰ ਹੀ ਸੰਸਕਾਰ ਆਖਦੇ ਹਨ। ਸੰਸਕਾਰਾਂ ਤੋਂ ਹੀ ਸਭਿਆਚਾਰ ਜਨਮ ਲੈਂਦਾ ਹੈ। ਸਭਿਆਚਾਰ ਜੀਵਨ ਦੀ ਪੂਰਨ ਇਕਾਈ ਹੈ। ਚੇਤਨਾ, ਚਿੰਨਤ, ਕਰਮ, ਧਰਮ ਸੰਸਕਾਰ ਦੇ ਚਾਰ ਬੀਜ ਤੱਤ ਹਨ। ਤੀਜ-ਤਿਓੁਹਾਰ, ਰੀਤੀ-ਰਿਵਾਜ, ਪਹਿਰਾਵਾ, ਮੰਤਰ-ਤੰਤਰ, ਦਾਨ-ਪੁੰਨ, ਰਿਸ਼ਤੇ-ਨਾਤੇ ਆਦਿ ਸਾਰੇ ਸੰਸਕਾਰਾਂ ਦੇ ਤੱਤ ਹਨ ਅਤੇ ਮੀਡੀਆ ਪ੍ਰਚਾਰ ਦੇ ਸਾਧਨ ਹਨ।[12] ਮੀਡੀਆ ਬਾਜ਼ਾਰ ਦਾ ਪ੍ਰਚਾਰ ਕਰਦਾ ਹੈ, ਕਿਉਂਕਿ ਮੀਡੀਆ ਦੇ ਸਰੋਕਾਰ ਬਾਜ਼ਾਰ ਦੀ ਜ਼ਰੂਰਤਾਂ ਨਾਲ ਜੁੜੇ ਹੁੰਦੇ ਹਨ। ਇਸ ਲਈ ਇਨ੍ਹਾਂ ਦੇ ਆਪਸੀ ਰਿਸ਼ਤੇ ਸਭਿਆਚਾਰ ਦੇ ਬਜ਼ਾਰੀਕਰਨ ਦਾ ਮੁੱਖ ਕਾਰਨ ਬਣ ਗਏ ਹਨ ।[13] ਇਲੈਕਟ੍ਰੋਨਿਕ ਮੀਡੀਆ ਇਕ ਦੇਸ਼ ਦਾ ਦੂਸਰੇ ਦੇਸ਼ਾਂ ਨਾਲ, ਇਕ ਰਾਜ ਦੀ ਦੂਸਰੇ ਰਾਜਾਂ ਨਾਲ ਅਤੇ ਇਕ ਸਮਾਜ ਦਾ ਦੂਸਰੇ ਸਮਾਜ ਦੇ ਸਭਿਆਚਾਰ ਨਾਲ ਪਛਾਣ ਕਰਵਾਉਂਦਾ ਹੈ। ਇਲੈਕਟ੍ਰੋਨਿਕ ਮੀਡੀਆ ਨੇ ਸਾਨੂੰ ਇੰਗਲੈਂਡ, ਅਮਰੀਕਾ, ਜਾਪਾਨ ਆਦਿ ਦੇਸ਼ਾਂ ਦੇ ਸਭਿਆਚਾਰ ਨੂੰ ਘਰ ਬੈਠੇ ਦਿਖਇਆ ਹੈ।[14]

ਪ੍ਰਭਾਵ[ਸੋਧੋ]

ਚੰਗੇ ਸੰਸਕਾਰ ਸਾਨੂੰ ਮੀਡੀਆ ਦੇ ਸਿਖਲਾਈ ਕੇਂਦਰਾਂ ਵਿਚ ਵੀ ਨਹੀ ਦਿੱਤੇ ਜਾ ਸਕਦੇ। ਇਸ ਲਈ ਸਭਿਆਚਾਰ ਉੱਪਰ ਸਭ ਤੋਂ ਵੱਡਾ ਪ੍ਰਭਾਵ ਜਾਂ ਬੁਰਾ ਪ੍ਰਭਾਵ ਮੀਡੀਆ ਦਾ ਪਿਆ। ਮੀਡੀਆ ਨੇ ਸਾਡੀ ਭਾਸ਼ਾ ਸਾਡੇ ਖਾਣ-ਪੀਣ, ਪਹਿਰਾਵੇ ਦੇ ਤੌਰ-ਤਰੀਕਿਆਂ ਨੂੰ ਬਦਲਿਆ, ਮੀਡੀਆ ਰਾਹੀਂ ਕਲਾਵਾਂ ਵੀ ਬਦਲੀਆਂ ਕਿਉਂਕਿ ਕਲਾ ਕਿਸੇ ਸਭਿਆਚਾਰ ਦੁਆਰਾ ਹੀ ਜਨਮ ਲੈਂਦੀ ਹੈ।

ਪ੍ਰੋ. ਸੁਦੀਸ਼ ਪਚੌਰੀ ਦੁਆਰਾ ਇਹ ਕਿਹਾ ਗਿਆ ਹੈ ਕਿ, "ਜੋ ਵੀ ਪ੍ਰਕਿਰਤੀ ਹੈ ੳੁਸਦੇ ਬਾਹਰ ਅਤੇ ਓੁਸਦੇ ਅੰਤਰਗਤ ਕੋਈ ਵੀ ਮਨੁੱਖ ਦੁਆਰਾ ਉਤਪੰਨ ਕੀਤਾ ਗਿਆ ਢਾਂਚਾ ਸਭਿਆਚਾਰ ਕਹਾੳੁਂਦਾ ਹੈ। ਮੀਡੀਆ ਰਾਹੀਂ ਲੋਕ-ਚੇਤਨਾ ਜਨਮ ਲੈਂਦੀ ਹੈ, ਇੱਛਾ-ਸ਼ਕਤੀ ਵਿਚ ਵਾਧਾ ਹੁੰਦਾ ਹੈ।"[15]

ਸਿੱਟਾ[ਸੋਧੋ]

ਮੀਡੀਆ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ। ਇਸਦਾ ਸਮਾਜ 'ਤੇ ਨਕਾਰਾਤਮਕ ਦੀ ਜਗ੍ਹਾ ਸਕਾਰਾਤਮਕ ਪ੍ਰਭਾਵ ਪਵੇ, ਇਹ ਉਦੋਂ ਹੀ ਸਭੰਵ ਹੈ ਜਦੋਂ ਇਲੈਕਟ੍ਰੋਨਿਕ ਮੀਡੀਆ ਦੇ ਅਮਲੇ ਜਾਂ ਕਰਮਚਾਰੀ ਦੀ ਪੇਸ਼ਕਾਰੀ ਦੇ ਤੌਰ-ਤਰੀਕੇ ਬਦਲਣਗੇ ।[16]

ਹਵਾਲੇ[ਸੋਧੋ]

  1. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.10
  2. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ,ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭੂਮਿਕਾ:-ਪੰਨਾ ਨੰ.Vii
  3. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.18
  4. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭੂਮਿਕਾ:-ਪੰਨਾ ਨੰ.X
  5. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭੂਮਿਕਾ:-ਪੰਨਾ ਨੰ.-18
  6. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.13
  7. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, |[ਪਟਿਆਲਾ]], ਪੰਨਾ ਨੰ.14
  8. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.15
  9. ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ ਅੰਤਰ-ਸੰਵਾਦ-ਸੰਪਾਦਕ-ਰਾਜਿੰਦਰ ਪਾਲ ਬਰਾੜ, ਗੁਰਮੁਖ ਸਿੰਘ, ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.-IX
  10. ਪੰਜਾਬੀ ਸਮਾਜ ਤੇ ਮੀਡੀਅਾ, ਸੰਪਾਦਕ-ਜਸਬੀਰ ਕੌਰ, ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.-207
  11. ਪੰਜਾਬੀ ਸਮਾਜ ਤੇ ਮੀਡੀਅਾ, ਸੰਪਾਦਕ-ਜਸਬੀਰ ਕੌਰ, ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ.-291
  12. ਮੀਡੀਆ ਔਰ ਸੰਸਕ੍ਰਿਤੀ , ਰੂਪਚੰਦ ਗੋਤਮ, ਸ਼੍ਰੀ ਨਟਰਾਜ ਪ੍ਰਕਾਸ਼ਨ, ਦਿੱਲੀ, 2008, ਪੰਨਾ ਨੰ.137
  13. ਮੀਡੀਆ ਔਰ ਸੰਸਕ੍ਰਿਤੀ, ਰੂਪਚੰਦ ਗੋਤਮ, ਸ਼੍ਰੀ ਨਟਰਾਜ ਪ੍ਰਕਾਸ਼ਨ, ਦਿੱਲੀ, 2008, ਪੰਨਾ ਨੰ.-138
  14. ਮੀਡੀਆ ਔਰ ਸੰਸਕ੍ਰਿਤੀ, ਰੂਪਚੰਦ ਗੋਤਮ, ਸ਼੍ਰੀ ਨਟਰਾਜ ਪ੍ਰਕਾਸ਼ਨ, ਦਿੱਲੀ, 2008,ਪੰਨਾ ਨੰ.139
  15. ਮੀਡੀਆ ਔਰ ਸੰਸਕ੍ਰਿਤੀ, ਰੂਪਚੰਦ ਗੋਤਮ, ਸ਼੍ਰੀ ਨਟਰਾਜ ਪ੍ਰਕਾਸ਼ਨ, ਦਿੱਲੀ, 2008,ਪੰਨਾ ਨੰ.140
  16. ਮੀਡੀਆ ਔਰ ਸੰਸਕ੍ਰਿਤੀ, ਰੂਪਚੰਦ ਗੋਤਮ, ਸ਼੍ਰੀ ਨਟਰਾਜ ਪ੍ਰਕਾਸ਼ਨ, ਦਿੱਲੀ, 2008,ਪੰਨਾ ਨੰ.142