ਸ਼ੂਤਜ਼ਤਾਫ਼ਿਲ
![]() ਝੰਡਾ | ||||||||
| ||||||||
ਏਜੰਸੀ ਬਾਰੇ ਆਮ ਜਾਣਕਾਰੀ | ||||||||
---|---|---|---|---|---|---|---|---|
ਸਥਾਪਨਾ | 4 ਅਪ੍ਰੈਲ 1925 | |||||||
ਪੂਰਵਵਰਤੀ ਏਜੰਸੀਆਂ | ਸਟੁਰਮਾਬਤਾਲੁੰਗ (SA) ਸਟਾਬਵਾਖੇ | |||||||
ਭੰਗ ਕੀਤਾ | 8 ਮਈ 1945 | |||||||
ਉਤਰਵਰਤੀ ਏਜੰਸੀ | ਕੋਈ ਨਹੀਂ | |||||||
ਕਿਸਮ | ਨੀਮ-ਫ਼ੌਜੀ ਦਸਤਾ | |||||||
ਅਮਲਦਾਰੀ | ਨਾਜ਼ੀ ਜਰਮਨੀ ਜਰਮਨ ਅਧਿਕਾਰ ਵਾਲਾ ਯੂਰਪ | |||||||
ਸਦਰ ਮੁਕਾਮ | ਬਰਲਨ 52°30′26″N 13°22′57″E / 52.50722°N 13.38250°E | |||||||
ਅਮਲਾ | 800,000 (ਅੰ. 1944) | |||||||
ਜ਼ਿੰਮੇਦਾਰ ਮੰਤਰੀ | ਅਡੋਲਫ ਹਿਟਲਰ, ਫ਼ਿਊਰਰ ਹਾਈਨਰਿਕ ਹਿੰਮਲਰ, ਰਾਈਖਸਫ਼ਿਊਰਰ | |||||||
ਏਜੰਸੀ ਪ੍ਰਬੰਧਕ | ||||||||
ਮਾਪੇ ਏਜੰਸੀ | ਨਾਜ਼ੀ ਪਾਰਟੀ | |||||||
Child agencies |
ਸ਼ੂਤਜ਼ਤਾਫ਼ਿਲ (ਐੱਸ.ਐੱਸ.; ; ਜਰਮਨ ਉਚਾਰਨ: [ˈʃʊtsˌʃtafəl] (
ਸੁਣੋ)) ਅਡੋਲਫ ਹਿਟਲਰ ਅਤੇ ਨਾਜ਼ੀ ਪਾਰਟੀ ਦੇ ਜਰਮਨੀ ਵਿੱਚ ਰਾਜ ਦੌਰਾਨ ਮੁੱਖ ਨੀਮ-ਫ਼ੌਜੀ ਦਸਤਾ ਸੀ। ਇਹ ਇੱਕ ਛੋਟੇ ਨਿਗਰਾਨ ਦਸਤੇ ਵੱਜੋਂ, ਜਿਸਨੂੰ ਸਾਲ-ਸ਼ੁਤਜ਼ ਕਿਹਾ ਜਾਂਦਾ ਸੀ, ਸ਼ੁਰੂ ਹੋਇਆ ਸੀ। ਸ਼ੁਰੂ ਵਿੱਚ ਇਸਦਾ ਕੰਮ ਪਾਰਟੀ ਦੀਆਂ ਸਭਾਵਾਂ ਨੂੰ ਸੁਰੱਖਿਆ ਦੇਣਾ ਸੀ। 1925 ਵਿੱਚ ਜਦੋਂ ਹਾਈਨਰਿਕ ਹਿੰਮਲਰ ਇਸ ਵਿੱਚ ਭਰਤੀ ਹੋਇਆ ਉਦੋਂ ਤੱਕ ਇਸਨੂੰ ਸੋਧਿਆ ਅਤੇ ਨਵਾਂ ਨਾਮ ਦਿੱਤਾ ਜਾ ਚੁੱਕਾ ਸੀ। ਉਸਦੀ ਅਗਵਾਈ ਵਿੱਚ ਇਹ ਇੱਕ ਛੋਟੇ ਦਸਤੇ ਤੋਂ ਵਧ ਕੇ ਨਾਜ਼ੀ ਜਰਮਨੀ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਬਣ ਗਿਆ।
ਇਹ ਸੰਸਥਾ ਯਹੂਦੀਆਂ ਅਤੇ ਹੋਰਨਾਂ ਨਸਲਾਂ ਦੇ ਲੋਕਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ, ਜਿਸ ਕਰਕੇ 55 ਤੋਂ 60 ਲੱਖ ਲੋਕਾਂ ਨੇ ਆਪਣੀ ਜਾਨ ਗਵਾਈ।[1] ਇਸਦੀਆਂ ਸਾਰੀਆਂ ਸ਼ਾਖਾਂ ਦੇ ਮੈਂਬਰਾਂ ਨੇ ਦੂਜੀ ਸੰਸਾਰ ਜੰਗ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਅਤੇ ਯੁੱਧ ਨਿਯਮਾਂ ਦੀ ਉਲੰਘਣਾ ਕੀਤੀ। ਨਾਜ਼ੀ ਜਰਮਨੀ ਦੀ ਹਾਰ ਤੋਂ ਬਾਅਦ ਹੋਈਆਂ ਕਾਨੂੰਨੀ ਕਾਰਾਵਾਈਆਂ ਦੌਰਾਨ ਐੱਸ.ਐੱਸ ਨੂੰ ਇਸਦਾ ਦੋਸ਼ੀ ਕਰਾਰ ਦਿੱਤਾ ਗਿਆ।
ਹਵਾਲੇ[ਸੋਧੋ]
- ↑ [[#CITEREF|]].