ਸੁਤਾਪਾ ਦੇਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਤਾਪਾ ਦੇਬ
ਸੁਤਾਪਾ ਦੇਬ (ਸੱਜੇ), ਭਾਰਤ ਦਾ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ (2005)
ਰਾਸ਼ਟਰੀਅਤਾਭਾਰਤੀ
ਪੇਸ਼ਾਪੱਤਰਕਾਰ

ਸੁਤਾਪਾ ਦੇਬ ਇਕ ਭਾਰਤੀ ਟੈਲੀਵਿਜ਼ਨ ਪੱਤਰਕਾਰ ਹੈ।[1][2] ਇੱਕ ਪੱਤਰਕਾਰ ਵਜੋਂ ਉਸ ਦੀ ਯਾਤਰਾ ਦੀ ਸ਼ੁਰੂਆਤ ਇੰਡੀਅਨ ਐਕਸਪ੍ਰੈਸ ਅਤੇ ਇੰਡੀਆ ਟੂਡੇ ਨਾਲ ਦਿੱਲੀ ਵਿਚ ਹੋਈ। ਜਦੋਂ ਉਸਨੇ ਐਨ.ਡੀ.ਟੀ.ਵੀ. ਵਿੱਚ ਕੰਮ ਕੀਤਾ ਤਾਂ ਉਸਨੇ ਪ੍ਰਿੰਟ ਤੋਂ ਟੈਲੀਵੀਜ਼ਨ ਤੱਕ ਦਾ ਸਫ਼ਰ ਕੀਤਾ।

ਉਸ ਨੇ ਅੰਗਰੇਜ਼ੀ ਸਾਹਿਤ ਵਿੱਚ ਪੋਸਟ ਗ੍ਰੈਜੂਏਟ ਕੀਤੀ। ਇੱਕ ਟੈਲੀਵਿਜ਼ਨ ਪੱਤਰਕਾਰ ਹੋਣ ਦੇ ਨਾਤੇ ਉਸਨੇ ਸਿੱਖਿਆ, ਔਰਤਾਂ, ਬੱਚਿਆਂ, ਸਿਹਤ, ਕਿਰਤ, ਅਪੰਗਤਾ ਅਤੇ ਬੇਰੁਜ਼ਗਾਰੀ ਬਾਰੇ ਰਿਪੋਰਟ ਕੀਤਾ। ਉਸਨੇ ਪੇਂਡੂ ਲੋਕਾਂ ਦੀ ਆਵਾਜ਼ ਨੂੰ ਮੁੱਖ ਧਾਰਾ ਦੀਆਂ ਖ਼ਬਰਾਂ ਤੱਕ ਪਹੁੰਚਾਉਣ ਲਈ ਪੱਛਮੀ ਬੰਗਾਲ, ਮਣੀਪੁਰ, ਛੱਤੀਸਗੜ, ਝਾਰਖੰਡ, ਹਰਿਆਣਾ, ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਪਿੰਡਾਂ ਦੀ ਯਾਤਰਾ ਕੀਤੀ।

ਉਹ ਐਨ.ਡੀ.ਟੀ.ਵੀ. ਦੀ ਸੀਰੀਜ਼ ਇੰਡੀਆ ਮੈਟਰਜ ਦਾ ਹਿੱਸਾ ਹੈ। ਕੁਝ ਮਾਮਲਿਆਂ ਵਿੱਚ ਰਿਪੋਰਟਾਂ ਨੇ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਤਿਆਰ ਕੀਤਾ। 2002 ਵਿੱਚ ਗੁਜਰਾਤ ਦੇ ਭੂਚਾਲ ਦੇ ਉਨਸੂੰਗ ਹੀਰੋਜ਼ ਉੱਤੇ ਉਸ ਦੀ ਡਾਕੂਮੈਂਟਰੀ ਨੇ ਉਸ ਨੂੰ ਸਾਲ ਦੇ ਸਰਬੋਤਮ ਡਾਕੂਮੈਂਟਰੀ ਲਈ ਇੰਡੀਅਨ ਟੈਲੀ ਅਵਾਰਡ ਹਾਸਿਲ ਕਰਵਾਇਆ।[2]

ਸੁਤਾਪਾ ਦੇਬ 'ਰਾਸ਼ਟਰਮੰਡਲ ਪ੍ਰਸਾਰਨ ਐਸੋਸੀਏਸ਼ਨ-ਥਾਮਸਨ ਫਾਊਡੇਸ਼ਨ ਜਰਨਲਿਸਟ ਆਫ ਦ ਈਅਰ' ਸਾਲ 2008 ਦੇ ਪ੍ਰਸਾਰਨ ਅਵਾਰਡ ਨਾਲ ਸਨਮਾਨਿਤ ਕੀਤੀ ਗਈ ਹੈ।[3]

ਹਵਾਲੇ[ਸੋਧੋ]

  1. Devyani Onial (13 April 2006). "16 stories that needed excellence and how they got it". Indian Express. Retrieved 30 November 2010.
  2. 2.0 2.1 K.N. Sivakumaran (2 September 2007). "Short Notes on Indian Cinema - 01". The Nation on Sunday (Sri Lanka). Archived from the original on 21 ਅਕਤੂਬਰ 2013. Retrieved 30 November 2010. {{cite news}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗਲਤੀ:Invalid <ref> tag; name "shortnotes" defined multiple times with different content
  3. "2008 CBA Broadcasting Awards". Commonwealth Broadcasting Association. Archived from the original on 7 ਜੂਨ 2011. Retrieved 30 November 2010. {{cite web}}: Unknown parameter |dead-url= ignored (|url-status= suggested) (help)