ਹਿਮਾਂਸ਼ੀ ਸ਼ੇਲਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਿਮਾਂਸ਼ੀ ਸ਼ੇਲਤ

ਹਿਮਾਂਸ਼ੀ ਇੰਦੂਲਾਲ ਸ਼ੇਲਤ ( ਗੁਜਰਾਤੀ : ਹਿਮਸ਼ੀ ਇੰਦੂਲਾਲ ਸ਼ੇਲਤ; ਜਨਮ 8 ਜਨਵਰੀ 1947) ਗੁਜਰਾਤ, ਭਾਰਤ ਤੋਂ ਇੱਕ ਗੁਜਰਾਤੀ ਲੇਖਕ ਹੈ। ਉਸ ਨੂੰ 1996 ਵਿਚ ਗੁਜਰਾਤੀ ਲਈ ਸਾਹਿਤ ਅਕਾਦਮੀ ਪੁਰਸਕਾਰ ਇਸਦੇ ਲਘੂ ਕਹਾਣੀਆਂ ਦੇ ਸੰਗ੍ਰਹਿ ਅੰਧਾਰੀ ਗਲੀਮਾ ਸਫੇਦ ਟਪਕਾਂ (1992) ਲਈ ਪ੍ਰਾਪਤ ਹੋਇਆ।

ਜ਼ਿੰਦਗੀ[ਸੋਧੋ]

ਉਸ ਦਾ ਜਨਮ 8 ਜਨਵਰੀ 1947 ਨੂੰ ਗੁਜਰਾਤ ਦੇ ਸੂਰਤ ਵਿੱਚ ਹੋਇਆ ਸੀ। ਉਸਨੇ 1966 ਵਿਚ ਬੈਚਲਰ ਆਫ਼ ਆਰਟਸ ਅਤੇ 1968 ਵਿਚ ਮਾਸਟਰ ਆਫ਼ ਆਰਟਸ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਆਪਣੀ ਪੀ.ਐਚ.ਡੀ. 1981-82 ਵਿਚ " ਵੀਐਸ ਨਾਇਪਾਲ ਦੇ ਨਾਵਲ" ਤੇ ਕੀਤੀ। ਉਸਨੇ 1968 ਤੋਂ ਅਕਤੂਬਰ 1994 ਵਿੱਚ ਆਪਣੀ ਸਵੈ-ਇੱਛਾ ਨਾਲ ਰਿਟਾਇਰਮੈਂਟ ਤੱਕ ਐਮ ਟੀ ਬੀ ਆਰਟਸ ਕਾਲਜ, ਸੂਰਤ ਵਿਖੇ ਅੰਗਰੇਜ਼ੀ ਸਾਹਿਤ ਪੜ੍ਹਾਇਆ। [1] [2] ਉਹ ਸਾਹਿਤ ਅਕਾਦਮੀ ਵਿੱਚ 2013-2017 ਲਈ ਸਲਾਹਕਾਰ ਬੋਰਡ ਦੀ ਮੈਂਬਰ ਵਜੋਂ ਸੇਵਾ ਨਿਭਾਉਂਦੀ ਰਹੀ। [3]

ਉਸਨੇ 4 ਅਕਤੂਬਰ 1995 ਨੂੰ ਮਸ਼ਹੂਰ ਗੁਜਰਾਤੀ ਲੇਖਕ ਝਾਵਰਚੰਦ ਮੇਘਾਨੀ ਦੇ ਪੁੱਤਰ ਵਿਨੋਦ ਮੇਘਾਨੀ ਨਾਲ ਵਿਆਹ ਕਰਵਾ ਲਿਆ। ਵਿਨੋਦ ਮੇਘਾਨੀ ਦੀ ਮੌਤ 15 ਫਰਵਰੀ 2009 ਨੂੰ ਹੋ ਗਈ ਸੀ। [2]

ਸਾਹਿਤਕ ਕੰਮ[ਸੋਧੋ]

ਉਸਨੇ ਆਪਣੀ ਪਹਿਲੀ ਕਹਾਣੀ ਸਾਤ ਪਗਾਥੀਆ ਅੰਧਰਾ ਕੁਵਾਮਾ 1978 ਵਿੱਚ ਲਿਖੀ ਸੀ ਅਤੇ ਇੱਕ ਗੁਜਰਾਤੀ ਰਸਾਲੇ ਨਵਨੀਤ ਵਿੱਚ ਪ੍ਰਕਾਸ਼ਤ ਹੋਈ ਸੀ। ਬਾਅਦ ਵਿੱਚ ਇਹ ਕਹਾਣੀ ਭਾਵਨਗਰ ਤੋਂ ਨਿਕਲਦੇ ਮਿਲਾਪ, ਮੈਗਜ਼ੀਨ ਵਿੱਚ ਸਭ ਤੋਂ ਵਧੀਆ ਕਹਾਣੀ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਉਹ ਭਾਰਤੀ ਲੇਖਕਾਂ ਜਿਵੇਂ ਮਹਾਂਸਵੇਤਾ ਦੇਵੀ, ਆਸ਼ਾਪੂਰਣਾ ਦੇਵੀ, ਫਨੀਸ਼ਵਰ ਨਾਥ 'ਰੇਨੂੰ' ਅਤੇ ਜੈਵੰਤ ਦਾਲਵੀ ਦੇ ਨਾਲ-ਨਾਲ ਜੇਨ ਔਸਟਨ ਅਤੇ ਜਾਰਜ ਇਲੀਅਟ ਵਰਗੇ ਅੰਗਰੇਜ਼ੀ ਲੇਖਕਾਂ ਤੋਂ ਪ੍ਰਭਾਵਿਤ ਹੈ।[1] [2]

ਛੋਟੀਆਂ ਕਹਾਣੀਆਂਦਾ ਉਸ ਦਾ ਪਹਿਲਾ ਸੰਗ੍ਰਹਿ 1987 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਦ, Aਅੰਧਾਰੀ ਗਲੀਮਾ ਸਫੇਦ ਟਪਕਾਂ (1992), ਏ ਲੋਕੋ (1997), ਸਾਂਜਨੋ ਸਮਯ (2002), ਪੰਚਵਾਯਕਾ (2002), ਖਾਂਡਨਿਆਮਾ ਮਥੂ (2004) ਅਤੇ ਗਰਭਗਾਥਾ (2009) ਛਪੀਆਂ। ਆਠਮੋ ਰੰਗ (2001), ਕਿਆਰੀਮਾ ਆਕਾਸ਼ ਪੁਸ਼ਪਾ ਅਨੀ ਕਲਾ ਪਤੰਗੀਆ (2006) ਅਤੇ ਸਪਤਾਧਾਰਾ (2012) ਉਸ ਦੇ ਤਿੰਨ ਨਾਵਲ ਹਨ ਜਦੋਂ ਕਿ ਏਕਾਦਨੀ ਚਕਲੀਓ (2004) ਅਤੇ ਦਾਬੇ ਹਥੇ (2012) ਉਸਦੇ ਲੇਖਾਂ ਦਾ ਸੰਗ੍ਰਹਿ ਹਨ। ਉਸ ਦੀਆਂ ਯਾਦ ਲਿਖਤਾਂ ਪਲੇਟਫਾਰਮ ਨੰਬਰ 4 (1998) ਅਤੇ ਵਿਕਟਰ (1999) ਦੇ ਰੂਪ ਵਿੱਚ ਪ੍ਰਕਾਸ਼ਤ ਹੋਈਆਂ ਹਨ ਜਦੋਂ ਕਿ ਉਸਦੀ ਸਾਹਿਤਕ ਅਲੋਚਨਾ ਪਰਾਵਸਤਾਵਾਵਾਦ (ਪੜਯਥਾਰਥਵਾਦ; 1987) ਅਤੇ ਗੁਜਰਾਤੀ ਕਥਾਸਾਹਿਤਯਾਮਾ ਨਾਰੀਚੇਤਨਾ (ਗੁਜਰਾਤੀ ਵਾਰਤਕ ਵਿੱਚ ਨਾਰੀ ਚੇਤਨਾ; 2000) ਪ੍ਰਕਾਸ਼ਤ ਹੋਈ ਹੈ। [1] [4]

ਹਵਾਲੇ[ਸੋਧੋ]

  1. 1.0 1.1 1.2 Brahmabhatt, Prasad (2010). અર્વાચીન ગુજરાતી સાહિત્યનો ઈતિહાસ - આધુનિક અને અનુઆધુનિક યુગ (History of Modern Gujarati Literature – Modern and Postmodern Era) (in ਗੁਜਰਾਤੀ). Ahmedabad: Parshwa Publication. pp. 262–265. ISBN 978-93-5108-247-7. 
  2. 2.0 2.1 2.2 Patel, Varsha (2015). હિમાંશી શેલતની વાર્તાકલા (The Art Elements Revealed in the Short Stories of Himanshi Shelat) (in ਗੁਜਰਾਤੀ). Ahmedabad: Flamingo Publications. pp. 19–24. ISBN 978-93-82352-87-7. 
  3. "Sahitya Akademi - Members of Advisory Boards (Gujarati)". sahitya-akademi.gov.in. Retrieved 2016-09-12. 
  4. Rahamana, Bharati (2014). હિમાંશી શેલતની પ્રકીર્ણ સાહિત્યસૃષ્ટિ (Literary work of Himanshi Shelat) (in ਗੁਜਰਾਤੀ). Ahmedabad: Daminee Publications. pp. 19–20. ISBN 978-93-84324-09-4.