ਮਹਾਸ਼ਵੇਤਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
'ਮਹਾਸ਼ਵੇਤਾ ਦੇਵੀ'
মহাশ্বেতা দেবী

Mahashweta devi.jpg
ਜਨਮ: 14 ਜਨਵਰੀ 1926
ਮੌਤ:ਜੁਲਾਈ 28, 2016(2016-07-28) (ਉਮਰ 90)
ਕਾਰਜ_ਖੇਤਰ:ਸਾਹਿਤਕਾਰ ਅਤੇ ਸਾਮਾਜ ਸੇਵਕਾ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਬੰਗਾਲੀ
ਕਾਲ:1956 ਤੋਂ 2016
ਵਿਧਾ:ਨਾਵਲ, ਕਹਾਣੀ,ਨਾਟਕ ਅਤੇ ਨਿਬੰਧ
ਦਸਤਖਤ:Mahasweta Devi signature.png

ਮਹਾਸ਼ਵੇਤਾ ਦੇਵੀ (ਬੰਗਾਲੀ: মহাশ্বেতা দেবী Môhashsheta Debi) (ਜਨਮ: 14 ਜਨਵਰੀ 1926 -28ਜੁਲਾਈ 2016)[1] ਇੱਕ ਬੰਗਾਲੀ ਸਾਹਿਤਕਾਰ ਅਤੇ ਸਾਮਾਜਕ ਐਕਟਵਿਸਟ ਹਨ। ਉਹਨਾਂ ਨੂੰ 1996 ਵਿੱਚ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮਹਾਸ਼ਵੇਤਾ ਦੇਵੀ ਦਾ ਨਾਮ ਧਿਆਨ ਵਿੱਚ ਆਉਂਦੇ ਹੀ ਉਹਨਾਂ ਦੇ ਅਨੇਕ ਬਿੰਬ ਅੱਖਾਂ ਦੇ ਸਾਹਮਣੇ ਆ ਜਾਂਦੇ ਹਨ। ਦਰਅਸਲ ਉਹਨਾਂ ਨੇ ਮਿਹਨਤ ਅਤੇ ਈਮਾਨਦਾਰੀ ਦੇ ਬਲਬੂਤੇ ਆਪਣੀ ਸ਼ਖਸੀਅਤ ਨੂੰ ਨਿਖਾਰਿਆ ਹੈ। ਉਹਨਾਂ ਨੇ ਆਪਣੇ ਆਪ ਨੂੰ ਇੱਕ ਸੰਪਾਦਕ, ਲੇਖਕ, ਸਾਹਿਤਕਾਰ ਅਤੇ ਅੰਦੋਲਨਧਰਮੀ ਦੇ ਰੂਪ ਵਿੱਚ ਵਿਕਸਿਤ ਕੀਤਾ।

ਜੀਵਨ[ਸੋਧੋ]

ਮਹਾਸ਼ਵੇਤਾ ਦੇਵੀ ਦਾ ਜਨਮ ਸੋਮਵਾਰ 14 ਜਨਵਰੀ 1926 ਨੂੰ ਅਵਿਭਾਜਿਤ ਭਾਰਤ ਦੇ ਢਾਕੇ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਮਨੀਸ਼ ਘਟਕ ਕਵੀ ਅਤੇ ਨਾਵਲਕਾਰ ਸਨ, ਅਤੇ ਉਹਨਾਂ ਦੀ ਮਾਤਾ ਧਾਰੀਤਰੀ ਦੇਵੀ ਵੀ ਲੇਖਿਕਾ ਅਤੇ ਸਾਮਾਜਕ ਸੇਵਕਾ ਸਨ। ਉਹਨਾਂ ਦੀ ਸਕੂਲੀ ਸਿੱਖਿਆ ਢਾਕਾ ਵਿੱਚ ਹੋਈ। ਭਾਰਤ ਵਿਭਾਜਨ ਦੇ ਸਮੇਂ ਕਿਸ਼ੋਰ ਅਵਸਥਾ ਵਿੱਚ ਹੀ ਉਹਨਾਂ ਦਾ ਪਰਵਾਰ ਪੱਛਮੀ ਬੰਗਾਲ ਵਿੱਚ ਆਕੇ ਬਸ ਗਿਆ। ਬਾਅਦ ਵਿੱਚ ਆਪ ਵਿਸ਼ਵਭਾਰਤੀ ਯੂਨੀਵਰਸਿਟੀ, ਸ਼ਾਂਤੀਨਿਕੇਤਨ ਤੋਂ ਬੀ ਏ (ਆਨਰਜ) ਅੰਗਰੇਜ਼ੀ ਵਿੱਚ ਕੀਤੀ, ਅਤੇ ਫਿਰ ਕੋਲਕਾਤਾ ਯੂਨੀਵਰਸਿਟੀ ਵਿੱਚ ਐਮ ਏ ਅੰਗਰੇਜ਼ੀ ਕੀਤੀ। ਕੋਲਕਾਤਾ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਦੇ ਬਾਅਦ ਇੱਕ ਸਿਖਿਅਕ ਅਤੇ ਸੰਪਾਦਕ ਦੇ ਰੂਪ ਵਿੱਚ ਉਹਨਾਂ ਨੇ ਆਪਣਾ ਜੀਵਨ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਕਲਕੱਤਾ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਲੈਕਚਰਾਰ ਵਜੋਂ ਨੌਕਰੀ ਕੀਤੀ। ਫਿਰ 1984 ਵਿੱਚ ਲੇਖਣੀ ਉੱਤੇ ਧਿਆਨ ਕੇਂਦਰਿਤ ਕਰਨ ਲਈ ਸੇਵਾਮੁਕਤੀ ਲੈ ਲਈ।

ਰਚਨਾਵਾਂ[ਸੋਧੋ]

 • ਝਾਂਸੀਰ ਰਾਨੀ (ਜੀਵਨੀ)
 • ਹਾਜਾਰ ਚੁਰਾਸ਼ੀਰ ਮਾ[2]
 • ਅਰਣਯੇਰ ਅਧਿਕਾਰ (1977)
 • ਅਗਨੀਗਰਭ (1978)
 • ਬਿੱਟਰ ਸੋਆਇਲ(ਇਪਿਸਤਾ ਚੰਦਰ ਦਾ ਕੀਤਾ ਅੰਗਰੇਜ਼ੀ ਅਨੁ:, 1998. ਚਾਰ ਕਹਾਣੀਆਂ
 • ਚੋਟੀ ਮੁੰਡਾ ਏਬਮ ਤਾਰ ਤੀਰ (ਗਾਇਤਰੀ ਸਪਿਵਾਕ ਦਾ ਕੀਤਾ ਅੰਗਰੇਜ਼ੀ ਅਨੁ: Choti Munda and His Arrow, 1980)
 • (ਗਾਇਤਰੀ ਸਪਿਵਾਕ ਦਾ ਕੀਤਾ ਅੰਗਰੇਜ਼ੀ ਅਨੁ:Imaginary Maps, 1995)
 • ਧੋਵਲੀ (ਨਿੱਕੀ ਕਹਾਣੀ)
 • ਡਸਟ ਆਨ ਦ ਰੋਡ Dust on the Road (ਮੈਤਰਇਆ ਘਟਕ ਦਾ ਕੀਤਾ ਅੰਗਰੇਜ਼ੀ ਅਨੁ:)
 • ਆਵਰ ਨਨ-ਵੈੱਜ ਕਾਉ Our Non-Veg Cow (1998 ਪਰਮਿਤਾ ਬੈਨਰਜੀ ਦਾ ਕੀਤਾ ਅੰਗਰੇਜ਼ੀ ਅਨੁ:)
 • ਬਸ਼ਾਈ ਟੁਡੁ Bashai Tudu (ਗਾਇਤਰੀ ਸਪਿਵਾਕ ਅਤੇ ਸ਼ਾਮਿਕ ਬੰਦੋਪਾਧਿਆਏ ਦਾ ਕੀਤਾ ਅੰਗਰੇਜ਼ੀ ਅਨੁਵਾਦ, 1993)
 • ਤਿਤੂ ਮੀਰ
 • ਰੁਦਾਲੀ Rudali
 • ਬ੍ਰੈਸਟ ਸਟੋਰੀਜ ((ਗਾਇਤਰੀ ਸਪਿਵਾਕ ਦਾ ਕੀਤਾ ਅੰਗਰੇਜ਼ੀ ਅਨੁ:, 1997)
 • ਆਫ਼ ਵਿਮੈੱਨ, ਆਊਟਕਾਸਟਸ, ਪੀਜੈਂਟਸ, ਐਂਡ ਰੈਬੈਲਜ (ਕਲਪਨਾ ਵਰਧਨ ਦਾ ਕੀਤਾ ਅੰਗਰੇਜ਼ੀ ਅਨੁ:, 1990.) ਛੇ ਕਹਾਣੀਆਂ
 • ਏਕ-ਕੋਰੀ'ਜ ਡ੍ਰੀਮ (ਲੀਲਾ ਮਜੂਮਦਾਰ ਦਾ ਕੀਤਾ ਅੰਗਰੇਜ਼ੀ ਅਨੁ:, 1976)
 • ਸ਼ਿਕਾਰ ਪਰਬ (2002)
 • ਆਊਟਕਾਸਟ 2002)
 • ਦਰੋਪਦੀ


ਹਵਾਲੇ[ਸੋਧੋ]