ਹੈਪੀ ਰਾਏਕੋਟੀ
ਹੈਪੀ ਰਾਏਕੋਟੀ | |
---|---|
![]() | |
ਜਾਣਕਾਰੀ | |
ਜਨਮ | ਰਾਏਰੋਟ, ਲੁਧਿਆਣਾ, ਪੰਜਾਬ, ਭਾਰਤ |
ਕਿੱਤਾ | ਗਾਇਕ, ਗੀਤਕਾਰ, ਅਦਾਕਾਰ |
ਸਾਲ ਸਰਗਰਮ | 2011-ਵਰਤਮਾਨ |
ਵੈਂਬਸਾਈਟ | HappyRaikoti.com |
ਹੈਪੀ ਰਾਏਕੋਟੀ ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ, ਜੋ ਕਿ ਪੰਜਾਬ ਤੋਂ ਹੈ। ਉਹ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਦੇ ਗਾਏ ਗੀਤ ਲਿਖਣ ਕਰਕੇ ਉਭਰ ਕੇ ਸਾਹਮਣੇ ਆਇਆ ਸੀ।[1][2] ਉਸਨੂੰ ਪ੍ਰਸਿੱਧੀ 2014 ਵਿੱਚ ਉਸਦੇ ਦੁਆਰਾ ਗਾਏ ਗੀਤ "ਜਾਨ" ਕਰਕੇ ਮਿਲੀ। ਫਿਰ 2015 ਵਿੱਚ ਉਸਦੀ ਐਲਬਮ "7 ਕਨਾਲਾਂ" ਨੂੰ ਵੀ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਅਦਾਕਾਰੀ ਕਰਦੇ ਹੋਏ ਉਸਨੇ ਪੰਜਾਬੀ ਫ਼ਿਲਮ "ਟੇਸ਼ਨ" ਵਿੱਚ ਮੁੱਖ ਭੂਮਿਕਾ ਨਿਭਾਈ। ਉਹ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਹੈਪੀ ਰਾਏਕੋਟੀ ਦੇ ਲਿਖੇ ਅਤੇ ਗਾਏ ਗੀਤ ਸਮੇਂ-ਸਮੇਂ 'ਤੇ ਰਿਲੀਜ਼ ਹੁੰਦੇ ਰਹੇ ਹਨ। ਉਹ ਫ਼ਿਲਮਾਂ ਵਿੱਚ ਵੀ ਕੰਮ ਕਰ ਰਿਹਾ ਹੈ।
ਫ਼ਿਲਮਾਂ ਵਿੱਚ ਗੀਤਕਾਰ ਵਜੋਂ[ਸੋਧੋ]
ਸਾਲ | ਫ਼ਿਲਮ |
---|---|
2015 | ਅੰਗਰੇਜ਼ |
2015 | ਦਿਲਦਾਰੀਆਂ |
2016 | ਅੰਬਰਸਰੀਆ |
2016 | ਲਵ ਪੰਜਾਬ |
2016 | ਅਰਦਾਸ |
2016 | ਦੁੱਲਾ ਭੱਟੀ |
2016 | ਮੈਂ ਤੇਰੀ ਤੂੰ ਮੇਰਾ |
2016 | ਟਾਇਗਰ |
2016 | ਲੌਕ |
2016 | ਦਾਰਾ |
2016 | ਨਿੱਕਾ ਜ਼ੈਲਦਾਰ |
2017 | ਸਰਵਣ |
2017 | ਮੰਜੇ ਬਿਸਤਰੇ |
ਹਵਾਲੇ[ਸੋਧੋ]
ਬਾਹਰੀ ਕੜੀਆਂ[ਸੋਧੋ]

ਵਿਕੀਮੀਡੀਆ ਕਾਮਨਜ਼ ਉੱਤੇ ਹੈਪੀ ਰਾਏਕੋਟੀ ਨਾਲ ਸਬੰਧਤ ਮੀਡੀਆ ਹੈ।