13 ਮਈ
ਦਿੱਖ
(੧੩ ਮਈ ਤੋਂ ਮੋੜਿਆ ਗਿਆ)
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2025 |
13 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 133ਵਾਂ (ਲੀਪ ਸਾਲ ਵਿੱਚ 134ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 232 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1648– ਇੰਗਲੈਂਡ ਦੇ ਸ਼ਹਿਰ ਪਲਾਈਮਾਊਥ ਦੀ ਮਾਰਗਰਟ ਜੋਨਜ਼ ਨੂੰ ਜਾਦੂਗਰਨੀ ਕਹਿ ਕੇ ਉਸ ਨੂੰ ਫਾਂਸੀ ਦੇ ਦਿਤੀ ਗਈ।
- 1708– ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਹਾਦਰ ਸ਼ਾਹ ਬੁਰਹਾਨਪੁਰ, ਮੱਧ ਪ੍ਰਦੇਸ਼ ਪੁੱਜੇ।
- 1861– ਪਾਕਿਸਤਾਨ ਪਹਿਲਾ ਬਰਤਾਨੀਆਂ ਭਾਰਤ ਦਾ ਹਿਸਾ ਵਿੱਚ ਪਹਿਲੀ ਰੇਲਵੇ ਲਾਈਨ ਕਰਾਚੀ ਤੋਂ ਕੋਟਰੀ ਸ਼ੁਰੂ ਹੋਈ।
- 1888– ਬ੍ਰਾਜ਼ੀਲ ਵਿੱਚ ਗ਼ੁਲਾਮੀ ਨੂੰ ਖ਼ਤਮ ਕਰ ਦਿਤਾ ਗਿਆ।
- 1952– ਭਾਰਤ ਦੀ ਰਾਜਿਆਜ ਸਭਾ ਦੀ ਪਹਿਲੀ ਬੈਠਿਕ ਹੋਈ।
- 1958– ਵੈਨੇਜ਼ੁਐਲਾ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਲਿਮੋਜ਼ੀਨ ਤੇ ਲੋਕਾਂ ਨੇ ਪੱਥਰ ਮਾਰੇ।
- 1967– ਡਾ. ਜ਼ਾਕਿਰ ਹੁਸੈਨ ਨੇ ਤੀਜੇ ਭਾਰਤੀ ਰਾਸ਼ਟਰਪਤੀ ਦੀ ਸਹੁੰ ਚੁੱਕੀ। ਆਪ ਪਹਿਲੇ ਮੁਸਲਮਾਨ ਰਾਸ਼ਟਰਪਤੀ ਸਨ।
- 1981– ਤੁਰਕੀ ਦੇ ਇੱਕ ਵਾਸੀ ਨੇ ਕੈਥੋਲਿਕ ਪੋਪ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਘਟਨਾ ਮਗਰੋਂ ਹਰ ਇੱਕ ਪੋਪ ਨੇ ਸ਼ੀਸ਼ੇ ਦੇ ਕੈਬਿਨ ਵਿਚੋਂ ਲੈਕਚਰ ਦੇਣਾ ਸ਼ੁਰੂ ਕਰ ਦਿਤਾ।
- 1988– ਬਲੈਕ ਥੰਡਰ ਆਪ੍ਰੇਸ਼ਨ ਹੇਠ ਦਰਬਾਰ ਸਾਹਿਬ ‘ਤੇ ਗੋਲਾਬਰੀ ਜਾਰੀ।
- 1998– ਭਾਰਤ ਨੇ ਪੋਖਰਨ ਵਿੱਖੇਦੋ ਪ੍ਰਮਾਣੂ ਧਮਾਕੇ ਕੀਤੇ। ਜਪਾਨ ਅਤੇ ਅਮਰੀਕਾ ਨੇ ਆਰਥਿਕ ਪਾਬੰਦੀਆਂ ਲਾਗੂ ਕੀਤੀਆਂ।
- 2007– ਰੋਜ਼ਾਨਾ ਅਜੀਤ ਵਿੱਚ ਗੁਰਮੀਤ ਰਾਮ ਰਹੀਮ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵਾਂਗ ਰਚਾਉਣ ਵਾਲੀ ਤਸਵੀਰ ਛਪੀ।
ਜਨਮ
[ਸੋਧੋ]- 1905– ਫਖ਼ਰੂਦੀਨ ਅਲੀ ਅਹਿਮਦ, ਭਾਰਤ ਦੇ ਪੰਜਵੇਂ ਰਾਸ਼ਟਰਪਤੀ ਦਾ ਜਨਮ ਹੋਇਆ
- 1918– ਭਾਰਤੀ ਡਾਂਸਰ ਬਾਲਾਸਰਸਵਤੀ ਦਾ ਜਨਮ ਹੋਇਆ।
- 1951– ਅਨੰਦ ਮੋਦਕ. ਭਾਰਤੀ ਨਿਰਦੇਸ਼ਕ ਦਾ ਜਨਮ ਹੋਇਆ।
ਮੌਤ
[ਸੋਧੋ]- 1947– ਭਾਰਤੀ ਕਵੀ ਅਤੇ ਡਰਾਮਾਕਾਰ ਸੁਕੰਤਾ ਭੱਟਾਚਾਰੀਆ ਦੀ ਮੌਤ ਹੋਈ।
- 1966– ਪੰਜਾਬੀ ਦੇ ਨਾਮਵਰ ਸ਼ਾਇਰ ਨੰਦ ਲਾਲ ਨੂਰਪੁਰੀ ਨੇ ਗ਼ਰੀਬੀ ਦੇ ਦੁਖ ਨਾਲ ਖੂਹ ਵਿੱਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ।
- 2001– ਭਾਰਤੀ ਲੇਖਕ ਆਰ ਕੇ ਨਰਾਇਣ ਦੀ ਮੌਤ ਹੋਈ।
- 2013– ਭਾਰਤੀ ਫੋਟੋਗਰਾਫਰ ਜਗਦੀਸ਼ ਮਾਲੀ ਦੀ ਮੌਤ ਹੋਈ।