ਸਮੱਗਰੀ 'ਤੇ ਜਾਓ

25 ਮਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

25 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 145ਵਾਂ (ਲੀਪ ਸਾਲ ਵਿੱਚ 146ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 220 ਦਿਨ ਬਾਕੀ ਹਨ।

ਵਾਕਿਆ[ਸੋਧੋ]

 • 1605ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਤਲਬ ਕੀਤਾ।
 • 1611ਜਹਾਂਗੀਰ ਨੇ ਮੇਹਰੂਨਿਸਾ (ਬਾਅਦ 'ਚ ਨੂਰਜਹਾਂ) ਨਾਲ ਨਿਕਾਹ ਕੀਤਾ।
 • 1675ਕਿਰਪਾ ਰਾਮ ਦੱਤ ਨੂੰ ਨਾਲ ਲੈ ਕੇ 16 ਕਸ਼ਮੀਰੀ ਬ੍ਰਾਹਮਣ, ਗੁਰੂ ਤੇਗ ਬਹਾਦਰ ਜੀ ਕੋਲ ਅਨੰਦਪੁਰ ਸਾਹਿਬ ਪੁੱਜੇ ਸਨ।
 • 1739ਨਾਦਰ ਸ਼ਾਹ ਨੇ 1739 ਵਿੱਚ ਲਾਹੌਰ ਉੱਤੇ ਹਮਲਾ ਕੀਤਾ ਤੇ ਸ਼ਹਿਰ ਦੀ ਲੁੱਟ ਮਾਰ ਵਿੱਚ ਸੱਤਰ ਕਰੋੜ ਰੁਪਏ ਦੀ ਕੀਮਤ ਦਾ ਸੋਨਾ ਤੇ ਹੀਰੇ ਜਵਾਹਰਾਤ, ਵੀਹ ਕਰੋੜ ਰੁਪਏ ਨਕਦ, ਇੱਕ ਹਜ਼ਾਰ ਤੋਂ ਵੱਧ ਹਾਥੀ, ਡੇਢ ਹਜ਼ਾਰ ਘੋੜੇ, ਹਜ਼ਾਰਾਂ ਊਠ ਹਾਸਲ ਹੋਏ। ਇਸ ਤੋਂ ਇਲਾਵਾ ਉਹ ਹਜ਼ਾਰਾਂ ਕਾਰੀਗਰ, ਦਸ ਹਜ਼ਾਰ ਤੋਂ ਵੱਧ ਖ਼ੂਬਸੂਰਤ ਔਰਤਾਂ, ਬਾਦਸ਼ਾਹ ਦੀ ਜਵਾਨ ਧੀ, ਕੋਹਿਨੂਰ ਹੀਰਾ ਅਤੇ ਤਖ਼ਤੇ-ਤਾਊਸ ਲੈ ਕੇ 25 ਮਈ, 1739 ਦੇ ਦਿਨ ਈਰਾਨ ਨੂੰ ਵਾਪਸ ਚਲ ਪਿਆ। ਜਦੋਂ ਨਾਦਰ ਸ਼ਾਹ ਦੀ ਫ਼ੌਜ ਲੁੱਟ ਦਾ ਸਮਾਨ ਲੈ ਕੇ ਵਾਪਸ ਜਾ ਰਹੀ ਸੀ ਤਾਂ ਰਸਤੇ ਵਿੱਚ ਸਿੱਖਾਂ ਨੇ ਉਸ ਉੱਤੇ ਕਈ ਵਾਰ ਹਮਲਾ ਕੀਤਾ ਅਤੇ ਤਕਰੀਬਨ ਸਾਰੀਆਂ ਹਿੰਦੂ ਔਰਤਾਂ ਨੂੰ ਛੁਡਾ ਲਿਆ ਤੇ ਸਾਰਾ ਅਸਲਾ, ਘੋੜੇ ਤੇ ਖ਼ਜ਼ਾਨਾ ਲੁੱਟ ਲਿਆ।
 • 1844ਸਟੂਅਰਟ ਪੈਰੀ ਨੇ ਗੱਡੀਆਂ ਦਾ ਗੈਸੋਲੀਨ ਮਤਲਵ ਪਟਰੋਲ ਦਾ ਇੰਜਨ ਪੇਟੈਂਟ ਕਰਵਾਇਆ।
 • 1886ਮਹਾਰਾਜਾ ਦਲੀਪ ਸਿੰਘ ਨੇ ਅਦਨ ਵਿੱਚ ਖੰਡੇ ਦੀ ਪਾਹੁਲ ਲੈਣ ਦੀ ਰਸਮ ਕੀਤੀ
 • 1877ਉੜੀਸਾ ਤੱਟ 'ਤੇ ਆਏ ਚੱਕਰਵਾਤੀ ਤੂਫਾਨ ਕਾਰਨ 'ਸਰ ਜਾਨ ਲਾਰੇਂਸ' ਨਾਮੀ ਸਟੀਮਰ ਦੇ ਡੁੱਬਣ ਨਾਲ 732 ਲੋਕਾਂ ਦੀ ਮੌਤ।
 • 1895 – ਮਹਾਨ ਨਾਵਲਿਸਟ, ਡਰਾਮਾ ਲੇਖਕ ਤੇ ਕਵੀ ਆਸਕਰ ਵਾਈਲਡ ਨੂੰ ਮੁੰਡੇਬਾਜ਼ੀ ਦੇ ਦੋਸ਼ ਵਿੱਚ ਲੰਡਨ ਦੀ ਅਦਾਲਤ ਨੇ ਕੈਦ ਦੀ ਸਜ਼ਾ ਦੇ ਕੇ ਜੇਲ ਭੇਜਿਆ।
 • 1914ਬਰਤਾਨੀਆ ਪਾਰਲੀਮੈਂਟ ਨੇ ਆਇਰਲੈਂਡ ਦੇ ਲੋਕਾਂ ਨੂੰ ‘ਹੋਮ ਰੂਲ’ ਦੇਣ ਦਾ ਕਾਨੂੰਨ ਪਾਸ ਕੀਤਾ।
 • 1935ਜੈਸੀ ਓਵਨਜ਼ ਨੇ ਇੱਕ ਘੰਟੇ ਤੋਂ ਘੱਟ ਸਮੇਂ ਵਿੱਚ ਅਥਲੈਟਿਕਸ ਦੇ 6 ਵਰਲਡ ਰਿਕਾਰਡ ਕਾਇਮ ਕੀਤੇ।
 • 1941ਗੰਗਾ ਡੇਲਟਾ ਖੇਤਰ 'ਚ ਆਏ ਤੂਫਾਨ ਕਾਰਨ 5 ਹਜ਼ਾਰ ਲੋਕਾਂ ਦੀ ਡੁੱਬਣ ਨਾਲ ਮੌਤ।
 • 1946ਜਾਰਡਨ ਨੂੰ ਬਰਤਾਨੀਆ ਤੋਂ ਆਜ਼ਾਦੀ ਮਿਲੀ ਅਤੇ ਅਬਦੁੱਲਾ ਇਬਨ ਹੁਸੈਨ ਉੱਥੋਂ ਦੇ ਰਾਜਾ ਬਣੇ।
 • 1949ਚੀਨ ਦੀ ਲਾਲ ਸੈਨਾ ਨੇ ਸ਼ੰਘਾਈ 'ਤੇ ਕਬਜ਼ਾ ਕੀਤਾ।
 • 1997ਪੋਲੈਂਡ ਨੇ ਕਾਨੂੰਨ ਪਾਸ ਕਰ ਕੇ ਮੁਲਕ ਵਿੱਚੋਂ ਕਮਿਊਨਿਜ਼ਮ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖ਼ਤਮ ਕਰ ਦਿਤਾ
 • 2012ਸਪੇਸਐਕਸ ਡ੍ਰੈਗਨ' ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਉਤਰਨ ਵਾਲਾ ਪਹਿਲਾ ਵਪਾਰਕ ਪੁਲਾੜ ਯਾਨ ਬਣਿਆ।
 • 2013ਜਾਪਾਨ ਦੇ ਯੂਸ਼ਿਰੋ ਮਿਓਰਾ 80 ਸਾਲ ਦੀ ਉਮਰ 'ਚ ਮਾਊਂਟ ਐਵਰੈਸਟ 'ਤੇ ਜਿੱਤ ਪ੍ਰਾਪਤ ਕਰਨ ਵਾਲੇ ਸਭ ਤੋਂ ਵਧ ਉਮਰ ਦੇ ਵਿਅਕਤੀ ਬਣੇ।

ਜਨਮ[ਸੋਧੋ]

ਮੌਤ[ਸੋਧੋ]