5 ਮਾਰਚ
ਦਿੱਖ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2025 |
5 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 64ਵਾਂ (ਲੀਪ ਸਾਲ ਵਿੱਚ 65ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 301 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1680– ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲੱਗਦੇ ਦੀਵਾਨ ਅੰਦਰ ਰਣਜੀਤ ਨਗਾਰਾ ਵੱਜਣਾ ਸ਼ੁਰੂ ਹੋਇਆ।
- 1699– ਮਹਾਰਾਜ ਜੈ ਸਿੰਘ ਦੂਜੇ ਆਂਬੇਰ (ਮੌਜੂਦਾ ਜੈਪੁਰ) ਦੇ ਰਾਜਾ ਬਣੇ।
- 1716– ਨੋ ਦਿੱਲੀ ਵਿਖੇ ਰੋਜ਼ਾਨਾ 100 ਸਿੰਘ ਸ਼ਹੀਦ ਕਰਨ ਦਾ ਆਰੰਭਿਆ ਸਿਲਸਿਲਾ ਜਾਰੀ ਰੱਖਿਆ।
- 1752– ਨੂੰ ਦੀਵਾਨ ਕੌੜਾ ਮਲ ਜੀ ਦੁਰਾਨੀ ਦੀਆਂ ਫੌਜਾਂ ਤੋਂ ਗੋਲੀ ਲੱਗਣ ਕਰਕੇ ਮਾਰੇ ਗਏ। ਯਾਦ ਰਹੇ ਕਿ ਦੋਵਾਂ ਕੌੜਾ ਮਲ ਜੀ ਨੂੰ ਸਿੱਖਾਂ ਦਾ ਹਮਦਰਦ ਮੰਨਿਆ ਜਾਂਦਾ ਸੀ।
- 1748– ਨੂੰ ਹੋਲਾ ਮਹੱਲਾ ਮਨਾਉਣ ਉਪਰੰਤ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਜਥਾ ਅੰਮ੍ਰਿਤਸਰ ਆਇਆ, ਜਲੰਧਰ ਅਦੀਨਾ ਬੇਗ ਅਤੇ ਅੰਮ੍ਰਿਤਸਰ ਸਲਾਬਤ ਖਾਨ ਨੂੰ ਹਰਾ ਕੇ ਅੰਮ੍ਰਿਤਸਰ ਆਪਣੇ ਕਬਜ਼ੇ ਚ ਕਰ ਲਿਆ।
- 1770 – ਬੋਸਟਨ ਕਤਲੇਆਮ: 5 ਅਮਰੀਕੀਆਂ ਨੂੰ ਬਰਤਾਨਵੀ ਫੌਜਾਂ ਨੇ ਮਾਰਿਆ ਜੋ ਕਿ 5 ਸਾਲ ਬਾਅਦ ਅਮਰੀਕੀ ਕ੍ਰਾਂਤੀ ਦੀ ਜੰਗ ਦਾ ਇੱਕ ਕਾਰਨ ਬਣਿਆ।
- 1851– ਜਿਓਲਾਜੀਕਲ ਸਰਵੇ ਆਫ ਇੰਡੀਆ ਦੀ ਸਥਾਪਨਾ।
- 1892– ਨੂੰ ਖਾਲਸਾ ਕਾਲਜ ਦੀ ਨੀਂਹ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਜੇਮਜ ਬਰਾਡ ਬੁਡ ਲਾਇਲ ਵਲੋਂ ਅੰਮ੍ਰਿਤਸਰ ਵਿਖੇ ਰੱਖੀ ਗਈ।
- 1931– ਮਹਾਤਮਾ ਗਾਂਧੀ ਅਤੇ ਬ੍ਰਿਟੇਨ ਦੇ ਵਾਇਸਰਾਏ ਲਾਰਡ ਇਰਵਿਨ ਨੇ ਗਾਂਧੀ ਇਰਵਿਨ ਸਮਝੌਤੇ ਉੱਤੇ ਦਸਤਖ਼ਤ ਕੀਤੇ ਅਤੇ ਇਸ ਦੇ ਨਾਲ ਹੀ ਅਸਹਿਯੋਗ ਅੰਦੋਲਨ ਖਤਮ ਹੋਇਆ।
- 1933 – ਮਹਾਂਮੰਦੀ: ਰਾਸ਼ਟਰਪਤੀ ਫਰੈਂਕਲਿਨ ਡੀ ਰੂਜਵੈਲਟ ਨੇ ਬੈਂਕ ਦੀ ਛੂੱਟੀ ਘੋਸ਼ਿਤ ਕੀਤੇ ਜਿਸ ਨਾਲ ਸਾਰੇ ਅਮਰੀਕੀ ਬੈਂਕ ਅਤੇ ਸਾਰੇ ਮਾਲੀ ਸੌਦਿਆਂ ਨੂੰ ਬੰਦ ਹੋ ਗਏ।
- 1934– ਅਮਰੀਕਾ ਦੇ ਟੈਕਸਾਸ 'ਚ ਪਹਿਲੇ ਸੱਸ ਦਿਵਸ ਮਨਾਇਆ ਗਿਆ। ਹੁਣ ਇਹ ਅਕਤੂਬਰ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
- 1947– ਨੂੰ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਦੀ ਪ੍ਰਧਾਨਗੀ ਸਰਦਾਰ ਪ੍ਰਤਾਪ ਸਿੰਘ ਸ਼ੰਕਰ ਨੇ ਕੀਤੀ ਯਾਦ ਰਹੇ ਕਿ ਆਪ ਜੀ 18 ਜੂਨ 1933 ਤੋਂ 13 ਜੂਨ 1936 ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ।
- 1947– ਨੂੰ ਡਿਪਟੀ ਕਮਿਸ਼ਨਰ ਲਾਲਾ ਸੁੰਦਰ ਦਾਸ ਮਿਡਾ ਨੇ ਹਿੰਦੂ ਸਿੱਖ ਤੇ ਮੁਸਲਮਾਨ ਆਗੂਆਂ ਦੀ ਇੱਕ ਸਾਂਝੀ ਮੀਟਿੰਗ ਸੱਦ ਕੇ ਅਮਨ ਕਮੇਟੀ ਬਣਾਈ।
- 1947– ਨੂੰ ਬਾਬੂ ਲਾਭ ਸਿੰਘ ਜਲੰਧਰ ਆਲ ਇੰਡੀਆ ਅਕਾਲੀ ਕਾਨਫਰੰਸ ਗੁਜਰਾਂ ਵਾਲੇ ਦੇ ਪ੍ਰਧਾਨ ਦਾ ਮੁਸਲਮਾਨਾਂ ਤੋਂ ਕਤਲ ਹੋਇਆ
- 1948– ਨੂੰ ਬਾਬੂ ਲਾਭ ਸਿੰਘ ਜਲੰਧਰੀ ਦੀ ਬਰਸੀ ਸੰਤ ਹਜਾਰਾ ਸਿੰਘ ਰਘਬੀਰ ਸਿੰਘ ਅਵਤਾਰ ਸਿੰਘ ਖਾਲਸਾ ਤੇ ਮਜੈਲ ਹੋਰਾਂ ਵੱਲੋਂ ਮਨਾਈ ਗਈ ।
- 1948– ਨੂੰ ਗਿਆਨੀ ਲਾਲ ਸਿੰਘ ਜੀ ਨੂੰ 1947 ਦੇ ਉਜਾੜੇ ਵਾਲੇ ਸ਼ਰਨਾਰਥੀ ਕੈਂਪ ਦਾ ਕਮਾਂਡਟ ਨਿਯੁਕਤ ਕੀਤਾ ਗਿਆ।
- 1948– ਨੂੰ ਬਾਬੂ ਲਾਭ ਸਿੰਘ ਜਲੰਧਰੀ ਦੀ ਬਰਸੀ ਸੰਤ ਹਜਾਰਾ ਸਿੰਘ ਰਘਬੀਰ ਸਿੰਘ ਅਵਤਾਰ ਸਿੰਘ ਖਾਲਸਾ ਤੇ ਮਜੈਲ ਹੋਰਾਂ ਵੱਲੋਂ ਮਨਾਈ ਗਈ ।
- 1948– ਨੂੰ ਗਿਆਨੀ ਲਾਲ ਸਿੰਘ ਜੀ ਨੂੰ 1947 ਦੇ ਉਜਾੜੇ ਵਾਲੇ ਸ਼ਰਨਾਰਥੀ ਕੈਂਪ ਦਾ ਕਮਾਂਡਟ ਨਿਯੁਕਤ ਕੀਤਾ ਗਿਆ।
- 1949– ਆਸਟ੍ਰੇਲੀਆ ਦੇ ਮਹਾਨਤਮ ਬੱਲੇਬਾਜ਼ ਡਾਨ ਬਰੈਡਮੈਨ ਨੇ ਪਹਿਲੀ ਲੜੀ ਕ੍ਰਿਕਟ ਦੀ ਆਪਣੀ ਆਖਰੀ ਪਾਰੀ ਖੇਡੀ। ਇਸ 'ਚ ਉਨ੍ਹਾਂ ਨੇ 30 ਦੌੜਾਂ ਬਣਾਈਆਂ।[1]
- 1953– ਨੂੰ ਪੈਪਸੂ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਇਆ ਤੇ ਗਿਆਨ ਸਿੰਘ ਰਾੜੇਵਾਲਾ ਦੀ ਅਕਾਲੀ ਸਰਕਾਰ ਟੁੱਟ ਗਈ।
- 1955– ਨੂੰ ਪੰਜਾਬੀ ਸੂਬਾ ਮੋਰਚਾ ਦੀ ਹਿਮਾਇਤ ਪੰਜਾਬ ਹਿੰਦੂ ਕਾਨਫਰੰਸ ਵੱਲੋਂ ਕੀਤੀ ਗਈ ।
- 1980– ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਹੋ ਰਹੀ ਚੋਣ ਵਿਚ ਟੌਹੜਾ ਨੇ ਡੈਲੀਗੇਟਾਂ ਦੀ ਇੱਕ ਝੂਠੀ ਸੂਚੀ ਪੰਜ ਸਿੰਘ ਸਾਹਿਬਾਨ ਸਾਹਮਣੇ ਪੇਸ਼ ਕੀਤੀ।
- 2013– ਵਿਲਕਾਮ ਕੰਪਨੀ ਨੇ ਦੁਨੀਆ ਦਾ ਸਭ ਤੋਂ ਛੋਟਾ ਮੋਬਾਈਲ ਫੋਨ ਬਾਜ਼ਾਰ 'ਚ ਉਤਾਰਿਆ। ਇਸ ਦਾ ਭਾਰ 32 ਗ੍ਰਾਮ ਹੈ।
- 2014– ਨੂੰ ਬਖਸ਼ੀਸ਼ ਸਿੰਘ ਬਾਬਾ ਨਾਭਾ ਬੰਬ ਕਾਂਡ ਵਿੱਚ ਬਰੀ ਹੋਏ।
ਛੁੱਟੀਆਂ
[ਸੋਧੋ]ਜਨਮ
[ਸੋਧੋ]- 1913– ਭਾਰਤੀ ਗਾਇਕ ਗੰਗੂਬਾਈ ਹੰਗਲ ਦਾ ਜਨਮ। (ਮੌਤ 2009)
ਹਵਾਲੇ
[ਸੋਧੋ]- ↑ ਸੁਖਵੀਰ ਸਿੰਘ ਪੰਨਵਾ