੨੪ ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(24 ਮਾਰਚ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧ ੧੨ ੧੩ ੧੪
੧੫ ੧੬ ੧੭ ੧੮ ੧੯ ੨੦ ੨੧
੨੨ ੨੩ ੨੪ ੨੫ ੨੬ ੨੭ ੨੮
੨੯ ੩੦ ੩੧
੨੦੧੫

੨੪ ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 83ਵਾਂ (ਲੀਪ ਸਾਲ ਵਿੱਚ 84ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 282 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1837ਕੈਨੇਡਾ ਨੇ ਕਾਲਿਆਂ ਨੂੰ ਵੀ ਵੋਟ ਪਾਉਣ ਦਾ ਹੱਕ ਦਿਤਾ।
  • 1898– ਦੁਨੀਆਂ ਦੀ ਪਹਿਲੀ ਗੱਡੀ (ਆਟੋ ਮੋਬਾਈਲ) ਵੇਚੀ ਗਈ।
  • 1911ਡੈਨਮਾਰਕ ਨੇ ਜਿਸਮਾਨੀ ਸਜ਼ਾ ਬੰਦ ਕਰਨ ਦਾ ਕਾਨੂੰਨ ਪਾਸ ਕੀਤਾ।
  • 1927ਚੀਨੀ ਕਮਿਊਨਿਸਟਾਂ ਨੇ ਨਾਨਕਿੰਗ ਸ਼ਹਿਰ 'ਤੇ ਕਬਜ਼ਾ ਕਰ ਲਿਆ।
  • 1946ਬਰਤਾਨੀਆ ਦਾ ਤਿੰਨ ਮੈਬਰਾਂ ਦਾ ਮਿਸ਼ਨ ਭਾਰਤ ਪਹੁੰਚਿਆ ਜੋ ਇਹ ਵਿਚਾਰ ਕਰੇ ਕਿ ਬ੍ਰਤਾਨੀਆਂ ਰਾਜ ਦੀ ਸਾਰੀਆਂ ਤਾਕਤਾ ਭਾਰਤੀ ਲੀਡਰ ਸਿੱਪ ਨੂੰ ਸੋਪ ਦਿਤੀਆਂ ਜਾਣ।
  • 1947ਅਮਰੀਕਨ ਕਾਂਗਰਸ ਨੇ ਰਾਸ਼ਟਰਪਤੀ ਬਣਨ ਵਾਸਤੇ ਦੋ ਵਾਰ ਦੀ ਹੱਦ ਨੀਅਤ ਕੀਤੀ।
  • 1958– ਮਸ਼ਹੂਰ ਗਾਇਕ ਐਲਵਿਸ ਪਰੈਸਲੀ ਨੇ ਅਪਣੀ ਗਿਟਾਰ ਵੇਚ ਕੇ ਇਕ ਰਾਈਫ਼ਲ ਤੇ ਫ਼ੌਜੀ ਵਰਦੀ ਖ਼ਰੀਦੀ।
  • 1959ਅਨੰਦਪੁਰ ਸਾਹਿਬ ਵਿਖੇ ਅਕਾਲੀ ਕਾਨਫ਼ਰੰਸ 'ਚ ਗੁਰਦਵਾਰਿਆਂ ਵਿਚ ਸਰਕਾਰ ਦੇ ਦਖ਼ਲ ਵਿਰੁਧ ਮਤਾ ਪਾਸ ਕੀਤਾ ਕਿ ਜੇ ਸਰਕਾਰ ਨੇ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲ ਵਿਰੁਧ ਕੋਈ ਕਾਰਵਾਈ ਨਾ ਕੀਤੀ ਤਾਂ ਦਲ ਵੱਡਾ ਐਕਸ਼ਨ ਲੈਣ 'ਤੇ ਮਜਬੂਰ ਹੋ ਜਾਵੇਗਾ।
  • 1960– ਇਕ ਅਮਰੀਕੀ ਅਦਾਲਤ ਨੇ ਫ਼ੈਸਲਾ ਦਿਤਾ ਕਿ ਡੀ.ਐਚ. ਲਾਰੰਸ ਦਾ ਨਾਵਲ 'ਲੇਡੀ ਚੈਟਰਲੀਜ਼ ਲਵਰ' ਅਸ਼ਲੀਲ ਨਹੀਂ ਹੈ।
  • 1990ਤਾਮਿਲਾਂ ਦੀ ਬਗ਼ਾਵਤ ਦਬਾਉਣ ਵਾਸਤੇ ਸ੍ਰੀਲੰਕਾ ਗਈਆਂ ਭਾਰਤੀ ਫ਼ੌਜਾਂ ਵਾਪਸ ਆਈਆਂ।
  • 1998– ਭਾਰਤ ਵਿੱਚ ਤੁਫਾਨ ਨੇ 250 ਲੋਕਾਂ ਨੂੰ ਮੌਤ ਮੂੰਹ ਵਿੱਚ ਪਾ ਲਿਆ ਅਤੇ 3000 ਜ਼ਖ਼ਮੀ ਕਰ ਦਿਤੇ।
  • 2006ਸਪੇਨ ਵਿਚ ਵੱਖ ਮੁਲਕ ਦੀ ਮੰਗ ਕਰ ਰਹੇ ਬਾਸਕ ਲੋਕਾਂ ਦੀ ਪਾਰਟੀ 'ਈਟਾ' ਨੇ ਪੱਕੀ ਜੰਗਬੰਦੀ ਕਰਨ ਦਾ ਐਲਾਨ ਕੀਤਾ।

ਛੁੱਟੀਆਂ[ਸੋਧੋ]

ਜਨਮ[ਸੋਧੋ]